ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, December 9, 2008

ਅਸ਼ਰਫ਼ ਮੀਆਂ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਐੱਸ.ਏ. ਵਸਦੇ ਉੱਘੇ ਲੇਖਕ ਸਤਿਕਾਰਤ ਸੁਰਿੰਦਰ ਸੋਹਲ ਜੀ ਨੇ ਨਿਊਯਾਰਕ ਵਸਦੇ ਇੱਕ ਹੋਰ ਸ਼ਾਇਰ ਜਨਾਬ ਅਸ਼ਰਫ਼ ਮੀਆਂ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਅਸ਼ਰਫ਼ ਮੀਆਂ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸਤਿਕਾਰਤ ਸੋਹਲ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ!


ਮੋਬਾਇਲ ਫ਼ੋਨ


ਨਜ਼ਮ



ਮੈਂ ਆਪਣਾ ਸੈੱਲ ਫ਼ੋਨ


ਹਮੇਸ਼ਾ


ਕਮੀਜ਼ ਦੀ ਖੱਬੀ ਜੇਬ ਵਿਚ


ਦਿਲ ਦੇ ਕਰੀਬ


ਰੱਖਦਾ ਹਾਂ


ਜਦ ਵੀ ਮੇਰਾ ਦਿਲ


ਉਸ ਦੀ ਯਾਦ ਵਿਚ


ਧੜਕਣ ਲਗਦਾ ਹੈ ਤਾਂ


ਸੈੱਲ ਫ਼ੋਨ ਵੀ.....


ਫੜਫੜਾਉਣ ਲਗਦਾ ਹੈ


ਦਿਲ ਦੀ ਧੜਕਣ


ਸੈੱਲ ਫ਼ੋਨ ਦੇ


ਫੜਫੜਾਉਣ ਦੀਆਂ ਆਵਾਜ਼ਾਂ ਵਿਚ


ਮੈਨੂੰ ਉਸ ਦੀ ਆਵਾਜ਼


ਸੁਣਾਈ ਨਹੀਂ ਦਿੰਦੀ...!


=============



ਫ਼ਰਾਰ ਸ਼ਬਦ


ਨਜ਼ਮ


ਫ਼ਿਰੋਜ਼ ਸੰਨਜ਼ ਵਾਲਿਆਂ ਨੇ


ਥਾਣਾ ਸਿਵਲ ਲਾਈਨਜ਼ ਵਿਚ


ਇਤਲਾਹ ਦਿੱਤੀ


ਕਿ ਰਾਤ ਹਨੇਰੇ ਵਿਚ


ਫ਼ਿਰੋਜ਼-ਉਲ-ਲੁਗ਼ਾਤ ਵਿਚੋਂ


ਕੁਝ ਲਫ਼ਜ਼ ਫ਼ਰਾਰ ਹੋ ਗਏ ਹਨ


ਇਹ ਖ਼ਬਰ ਪੂਰੇ ਦੇਸ਼ ਵਿਚ


ਦਾਵਾਨਲ ਵਾਂਗ ਫੈਲ ਗਈ


ਬੌਧਿਕ ਤੇ ਸਾਹਿਤਕ ਹਲਕਿਆਂ ਵਿਚ


ਕੋਹਰਾਮ ਮਚ ਗਿਆ


ਨੈਸ਼ਨਲ ਲੈਂਗੁਏਜ ਅਥਾਰਟੀ ਨੇ


ਸੋਗ ਵਿਚ


ਇਕ ਮਹੀਨੇ ਵਾਸਤੇ


ਦਫ਼ਤਰ ਬੰਦ ਕਰ ਦਿੱਤਾ


ਉਰਦੂ ਸਾਇੰਸ ਬੋਰਡ ਉੱਤੇ


ਸਖ਼ਤ ਪਹਿਰਾ ਲਗਾ ਦਿੱਤਾ ਗਿਆ



ਜਨਰਲ ਮੁਸ਼ਰਫ਼ ਨੇ


ਪੂਰੇ ਦੇਸ਼ ਦੀ ਨਾਕਾਬੰਦੀ ਦਾ


ਹੁਕਮ ਦੇ ਦਿੱਤਾ


ਸੁਪਰੀਮ ਕੋਰਟ ਦੇ ਸਾਬਕਾ ਜੱਜ


ਇਕਬਾਲ ਦੇ ਪੁੱਤਰ


ਅਤੇ ਫ਼ਿਰੋਜ਼ ਸੰਨਜ਼ ਦੇ ਜਵਾਈ


ਡਾ. ਜਾਵੇਦ ਇਕਬਾਲ ਨੂੰ


ਤਫ਼ਤੀਸ਼ੀ ਜੱਜ ਮੁਕੱਰਰ ਕਰ ਦਿੱਤਾ ਗਿਆ



ਤਫ਼ਤੀਸ਼ੀ ਜੱਜ ਨੇ ਜਦ


ਵਾਕਿਆ ਦਾ


ਯਾਨੀ ਸ਼ਬਦਕੋਸ਼ ਦਾ ਮੁਆਇਨਾ ਕੀਤਾ


ਤਾਂ ਕਈ ਸ਼ਬਦ ਮੁਰਦਾ


ਅਤੇ ਕਈ ਅੱਧ-ਮਰੀ


ਹਾਲਤ ਵਿਚ ਮਿਲੇ


ਕਈ ਲਫ਼ਜ਼ ਸੁੱਕ ਕੇ


ਕੰਡੇ ਬਣ ਗਏ ਸਨ


ਕਈ ਸ਼ਬਦਾਂ ਦੇ ਜਿਸਮਾਂ ਦੇ ਪਿੰਜਰ


ਖਿਲਰੇ ਪਏ ਸਨ


ਕੁਝ ਸ਼ਬਦਾਂ ਵਿਚੋਂ


ਬਦਬੂ ਆ ਰਹੀ ਸੀ


ਤਫ਼ਤੀਸ਼ ਕਰਨ ਵਾਲੇ ਜੱਜ ਨੇ


ਫ਼ਰਾਰ ਹੋਣ ਵਾਲੇ ਸ਼ਬਦਾਂ ਦੇ


ਆਸ ਪਾਸ ਰਹਿਣ ਵਾਲੇ ਸ਼ਬਦਾਂ ਦੇ


ਬਿਆਨ ਰਿਕਾਰਡ ਕਰ ਲਏ


ਅਤੇ ਤਫ਼ਤੀਸ਼ ਵਾਲੀ ਰਿਪੋਰਟ ਨੂੰ


** ਹਮਦੂਲ ਰਹਿਮਾਨ ਦੀ ਰਿਪੋਰਟ ਵਾਂਗ


ਦਫ਼ਤਰ ਵਿਚ ਬੰਦ ਕਰ ਦਿੱਤਾ


ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ


ਕਿ ਫ਼ਰਾਰ ਹੋਣ ਵਾਲੇ ਸ਼ਬਦਾਂ ਵਿਚ


ਇਕ


ਸ਼ਬਦ


ਸੱਚ


ਵੀ ਸੀ



** ਬੰਗਲਾ ਦੇਸ਼ ਬਣਨ ਦੇ ਕਾਰਨ ਜਾਣਨ ਲਈ ਬਣਾਏ ਗਏ ਕਮਿਸ਼ਨ ਦਾ ਚੇਅਰਮੈਨ, ਸੁਪਰੀਮ ਕੋਰਟ ਦਾ ਜੱਜ ਹਮਦੂਲ ਰਹਿਮਾਨਉਸ ਵਲੋਂ ਤਿਆਰ ਕੀਤੀ ਗਈ ਰਿਪੋਰਟ ਨੂੰ ਸਰਕਾਰੀ ਭੇਦ ਕਰਾਰ ਦਿੰਦੇ ਹੋਏ ਲੋਕਾਂ ਵਿਚ ਨਸ਼ਰ ਨਹੀ ਸੀ ਕੀਤਾ ਗਿਆ

4 comments:

Gurinderjit Singh (Guri@Khalsa.com) said...

Dear Ashraf ji,
I am delighted to tell you that I once had a similar thought about my pen as you wrote about your cell phone!! We probably realized the same vibrations ..
I have read your "Mobile Phone" many times in last few minutes.

Below is the link to my poem..
http://bp3.blogger.com/_veRkeOIGfgc/SCkzUQXfhQI/AAAAAAAAACc/EuKltdoV9ZY/s1600-h/meri+kavita.GIF

Tandeep ji, Thanks for working so hard even while not feeling well.
Regards,
Gurinder

ਤਨਦੀਪ 'ਤਮੰਨਾ' said...

Respected Ashraf Mian saheb..main respected Sohal saheb di th-dilon shukarguzaar haan jinna de sadka tuhadi eeni khoobsurat nazaman Aarsi de pathakan/Lekhakan takk pahunchian haan. Mainu bahut ziada pasand aayeeaan...
ਜਦ ਵੀ ਮੇਰਾ ਦਿਲ

ਉਸ ਦੀ ਯਾਦ ਵਿਚ

ਧੜਕਣ ਲਗਦਾ ਹੈ ਤਾਂ

ਸੈੱਲ ਫ਼ੋਨ ਵੀ.....

ਫੜਫੜਾਉਣ ਲਗਦਾ ਹੈ

ਦਿਲ ਦੀ ਧੜਕਣ

ਸੈੱਲ ਫ਼ੋਨ ਦੇ

ਫੜਫੜਾਉਣ ਦੀਆਂ ਆਵਾਜ਼ਾਂ ਵਿਚ

ਮੈਨੂੰ ਉਸ ਦੀ ਆਵਾਜ਼

ਸੁਣਾਈ ਨਹੀਂ ਦਿੰਦੀ...!

Bahut khoob!! Kamaal di gall likhi hai.
ਫ਼ਿਰੋਜ਼ ਸੰਨਜ਼ ਵਾਲਿਆਂ ਨੇ

ਥਾਣਾ ਸਿਵਲ ਲਾਈਨਜ਼ ਵਿਚ

ਇਤਲਾਹ ਦਿੱਤੀ

ਕਿ ਰਾਤ ਹਨੇਰੇ ਵਿਚ

ਫ਼ਿਰੋਜ਼-ਉਲ-ਲੁਗ਼ਾਤ ਵਿਚੋਂ

ਕੁਝ ਲਫ਼ਜ਼ ਫ਼ਰਾਰ ਹੋ ਗਏ ਹਨ
---
ਤਫ਼ਤੀਸ਼ੀ ਜੱਜ ਨੇ ਜਦ

ਵਾਕਿਆ ਦਾ

ਯਾਨੀ ਸ਼ਬਦਕੋਸ਼ ਦਾ ਮੁਆਇਨਾ ਕੀਤਾ

ਤਾਂ ਕਈ ਸ਼ਬਦ ਮੁਰਦਾ

ਅਤੇ ਕਈ ਅੱਧ-ਮਰੀ

ਹਾਲਤ ਵਿਚ ਮਿਲੇ

ਕਈ ਲਫ਼ਜ਼ ਸੁੱਕ ਕੇ

ਕੰਡੇ ਬਣ ਗਏ ਸਨ

ਕਈ ਸ਼ਬਦਾਂ ਦੇ ਜਿਸਮਾਂ ਦੇ ਪਿੰਜਰ

ਖਿਲਰੇ ਪਏ ਸਨ

ਕੁਝ ਸ਼ਬਦਾਂ ਵਿਚੋਂ

ਬਦਬੂ ਆ ਰਹੀ ਸੀ
------
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ

ਕਿ ਫ਼ਰਾਰ ਹੋਣ ਵਾਲੇ ਸ਼ਬਦਾਂ ਵਿਚ

ਇਕ

ਸ਼ਬਦ

‘ਸੱਚ’

ਵੀ ਸੀ…।

Wao! Wao!! I 'm impressed!! Bahut bahut mubarakbaad kabool karo. Shirqat kardey rehna.

Tamanna

ਤਨਦੀਪ 'ਤਮੰਨਾ' said...

Ashraf 's poem ''Mobile phone' is really touching.

Parmeet Singh
United Kingdom
==========

Thank you.
Tamanna

ਤਨਦੀਪ 'ਤਮੰਨਾ' said...

Tandeep...Ashraf Miaan baare ki aakhiye, cell phone kamal hai taa faraar lafz kite vadhke prabhavshaali hai. Sach edaan hi bayaan hona chahida hai. Eho jihe vadde khayaal vale shayar di khidmat vich mera salaam pesh kar dena ji.

Davinder Singh Puniya
Canada
=========
Tuhada salaam pahunch geya hai Davinder ji. Shukriya.

Tamanna