ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 8, 2008

ਗਗਨਦੀਪ ਸ਼ਰਮਾ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਇੰਡੀਆ ਵਸਦੇ ਲੇਖਕ ਸਤਿਕਾਰਤ ਗਗਨਦੀਪ ਸ਼ਰਮਾ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਤੇ ਪਹਿਲੀ ਸਾਹਿਤਕ ਦਸਤਕ ਦਿੱਤੀ ਹੈ। ਗਗਨ ਜੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਚ ਸੀਨੀਅਰ ਲੈਕਚਰਾਰ ਹਨ। ਪਰੋਡਕਸ਼ਨ ਮੈਨੇਜਮੈਂਟ, ਪ੍ਰੌਜੈਕਟ ਮੈਨੇਜਮੈਂਟ ਅਤੇ ਰਿਪੋਰਟ ਰਾਈਟਿੰਗ ਤੇ ਗਿਆਰ੍ਹਾਂ ਕਿਤਾਬਾਂ ਲਿਖ ਚੁੱਕੇ ਗਗਨ ਜੀ ਸਾਹਿਤਕ ਤੌਰ ਤੇ ਵੀ ਬੜੇ ਸਰਗਰਮ ਨੇ, ਤੇ ਕਈ ਸਾਹਿਤ ਸਭਾਵਾਂ ਦੇ ਮੈਂਬਰ ਹਨ। ਉਹ ਸਤਿਕਾਰਤ ਲੇਖਕ ਸ਼੍ਰੀ ਸੁਰਿੰਦਰ ਰਾਮਪੁਰੀ ਜੀ ਦੇ ਹੋਣਹਾਰ ਸਪੁੱਤਰ ਹਨ। ਹਾਲ ਹੀ ਵਿੱਚ, ਉਹਨਾਂ ਦਾ ਪਲੇਠਾ ਕਾਵਿ-ਸੰਗ੍ਰਹਿ ਕਵਿਤਾ ਦੀ ਇਬਾਰਤ ਪ੍ਰਕਾਸ਼ਤ ਹੋਇਆ ਹੈ। ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਚ ਬਕਾਇਦਗੀ ਨਾਲ਼ ਕੌਲਮ ਵੀ ਲਿਖ ਰਹੇ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਗਗਨ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਜੀਅ ਆਇਆ ਨੂੰ ਤੇ ਖ਼ੂਬਸੂਰਤ ਈਮੇਲਾਂ ਲਈ ਸ਼ੁਕਰੀਆ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ਚੋਂ ਦੋ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

ਸੁੱਤਾ ਪਿਆ ਹੈ ਮਹਾਂਨਗਰ

ਨਜ਼ਮ

ਸੁੱਤਾ ਪਿਆ ਹੈ ਮਹਾਂਨਗਰ

ਵਿਦੇਸ਼ੀ ਰਜਾਈ ਦੀ ਬੁੱਕਲ ਮਾਰ ਕੇ

ਅੱਖਾਂ ਮੀਟੀ ਪਈ ਹੈ ਮਹਾਂਨਗਰੀ ਦੀ ਸੋਚ

ਆ ਰਹੇ ਨੇ ਸੁਫ਼ਨੇ

ਵਿਸ਼ਵ ਵਪਾਰ ਦੇ ਏਕੀਕਰਨ ਦੇ

ਜਾਗਦਾ ਹੈ ਪਿੰਡ ਮੇਰਾ

ਨਾਲ ਨਾਲ ਜਾਗਣ

ਉਸਦੀਆਂ ਰੀਝਾਂ

ਸੁਫ਼ਨੇ

ਇਤਿਹਾਸ

ਘੂਕ ਸੁੱਤਾ ਪਿਆ ਹੈ

ਮਹਾਂਨਗਰ ਦਾ ਡੈਡ

ਸਕਾਚ ਵਿਸਕੀ ਦੇ ਨਸ਼ੇ ਵਿਚ

ਥੱਕ ਚੁੱਕਾ ਹੈ

ਦਿਨ ਭਰ ਕੁਰਸੀ ਤੇ ਬੈਠਾ

ਬਾਪੂ ਮੇਰੇ ਪਿੰਡ ਦਾ

ਅਜੇ ਮੁੜਿਆ ਨਹੀਂ ਖੇਤੋਂ

ਕਪਾਹ ਦੀ ਰਾਖੀ ਖੜ੍ਹਾ ਹੋਵੇਗਾ

ਸ਼ਾਇਦ

ਡੁੱਬਿਆ ਹੋਵੇਗਾ ਫ਼ਿਕਰਾਂ ਵਿਚ

ਕਦੋਂ ਪਿੰਜਾਂਗੇ

ਕਦੋਂ ਬਣੇਗੀ ਰੂੰ

ਕਦੋਂ ਰਜਾਈ

ਤੇ ਕਦੋਂ ਧਾਰੇਗੀ ਉਹ ਕਪਾਹ

ਪੈਸੇ ਦਾ ਰੂਪ

ਜਿਸਨੇ ਬਣਾਉਣੀ ਹੈ ਰਜਾਈ

ਉਹ ਜਾਗਦਾ ਹੈ ਅਜੇ

ਬਣਾਉਣ ਤੇ ਵੇਚਣ ਦੇ ਫ਼ਿਕਰਾਂ ਸੰਗ

ਪਰ ਜਿਸਨੇ ਖਰੀਦਣੀ ਸੀ ਰਜਾਈ

ਉਹ ਸੌਂ ਗਿਆ ਹੈ

ਵਿਦੇਸ਼ੀ ਰਜਾਈ ਦੀ ਬੁੱਕਲ ਮਾਰ ਕੇ

ਸੁੱਤਾ ਪਿਆ ਹੈ ਮਹਾਂਨਗਰ

-----

ਦਾਤਾ

ਲਘੂ ਨਜ਼ਮ

ਤੂੰ

ਸਭ ਕੁਝ ਦਿੱਤਾ

ਤੈਨੂੰ ਦਾਤਾ ਕਹਿਣ ਲੱਗੇ

ਤੂੰ

ਖੋਹ ਲੈ ਗਿਆ ਸਭ ਕੁਝ

ਹੁਣ ਤੇਰਾ ਕੀ ਨਾਂ ਧਰੀਏ?

9 comments:

ਤਨਦੀਪ 'ਤਮੰਨਾ' said...

Respected Gagan ji...bahut khoobsurat nazaman naal tussi aarsi te pehli haazri lavai hai...Bahut bahut shukriya.

ਸੁੱਤਾ ਪਿਆ ਹੈ ਮਹਾਂਨਗਰ
ਵਿਦੇਸ਼ੀ ਰਜਾਈ ਦੀ ਬੁੱਕਲ ਮਾਰ ਕੇ
ਅੱਖਾਂ ਮੀਟੀ ਪਈ ਹੈ ਮਹਾਂਨਗਰੀ ਦੀ ਸੋਚ
ਆ ਰਹੇ ਨੇ ਸੁਫ਼ਨੇ –
ਵਿਸ਼ਵ ਵਪਾਰ ਦੇ ਏਕੀਕਰਨ ਦੇ।
ਜਾਗਦਾ ਹੈ ਪਿੰਡ ਮੇਰਾ
ਨਾਲ ਨਾਲ ਜਾਗਣ –
ਉਸਦੀਆਂ ਰੀਝਾਂ
ਸੁਫ਼ਨੇ
ਇਤਿਹਾਸ।
Bahut khoob!! Kamaal kar ditti.
ਬਾਪੂ ਮੇਰੇ ਪਿੰਡ ਦਾ
ਅਜੇ ਮੁੜਿਆ ਨਹੀਂ ਖੇਤੋਂ
ਕਪਾਹ ਦੀ ਰਾਖੀ ਖੜ੍ਹਾ ਹੋਵੇਗਾ
ਸ਼ਾਇਦ
ਡੁੱਬਿਆ ਹੋਵੇਗਾ ਫ਼ਿਕਰਾਂ ਵਿਚ –
ਕਦੋਂ ਪਿੰਜਾਂਗੇ
ਕਦੋਂ ਬਣੇਗੀ ਰੂੰ
ਕਦੋਂ ਰਜਾਈ
------
Bahut khoob!! Nazam tan aap bol rahi hai...enni sohney khayalan nu kalambadh karke nazam da roop pehnaun layee mubarakbaad kabool karo.Tuhadi eh nazam meriaan favourite nazaman ch shamil ho gayee. I must thank you for all your literary contributions to Aarsi.

Tamanna

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਤਨਦੀਪ,ਗਗਨਦੀਪ ਜੀ ਦੀ ਨਜ਼ਮ ਵੀ ਮਨ ਨੂੰ ਬਹੁਤ ਭਾਈ! ਉਹਨਾਂ ਨੂੰ ਵੀ ਮੁਬਾਰਕਬਾਦ!

ਦਵਿੰਦਰ ਸਿੰਘ ਪੂਨੀਆ
ਕੈਨੇਡਾ
============

ਇੱਕਵਾਰ ਫੇਰ ਸ਼ੁਕਰੀਆ ਦਵਿੰਦਰ ਜੀ!
ਤਮੰਨਾ

ਤਨਦੀਪ 'ਤਮੰਨਾ' said...

Tamanna ji, I liked Gagandeep's poem a lot. He knows how to use less words and mean a lot. keep the good work up.

Parmeet Singh
United kingdom.
=====

Thanks a lot Parmeet ji. Pls visit again.
Tamanna

ਤਨਦੀਪ 'ਤਮੰਨਾ' said...
This comment has been removed by the author.
ਤਨਦੀਪ 'ਤਮੰਨਾ' said...

ਤਨਦੀਪ, ਗਗਨਦੀਪ ਵੀ ਸੋਹਣੀ ਨਜ਼ਮ ਲਿਖ ਰਿਹਾ ਹੈ, ਤੁਹਾਡੇ ਦੋਵਾਂ ਤੇ ਘਰ ਵਿਚਲੇ ਸਾਹਿਤਕ ਮਾਹੌਲ ਦਾ ਬਹੁਤ ਸੋਹਣਾ ਅਸਰ ਦਿਖਾਈ ਦਿੰਦਾ ਹੈ। ਤੁਸੀਂ ਦੋਵੇਂ ਬਹੁਤ ਤਰੱਕੀ ਕਰੋਗੇ।

ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
=========

ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ।
ਤਮੰਨਾ

ਗੁਰਦਰਸ਼ਨ 'ਬਾਦਲ' said...

ਬੇਟਾ ਗਗਨ, ਤੁਹਾਡੀ ਨਜ਼ਮ 'ਸੁੱਤਾ ਪਿਆ ਹੈ ਮਹਾਂਨਗਰ', ਬਹੁਤ ਖ਼ੂਬਸੂਰਤ ਹੈ। ਕਿਤਾਬ 'ਕਵਿਤਾ ਦੀ ਇਬਾਰਤ' ਰਿਲੀਜ਼ ਹੋਣ ਤੇ ਮੁਬਾਰਕਾਂ!ਤਨਦੀਪ ਤੁਹਾਡੇ ਉੱਦਮ ਦੀ ਬਹੁਤ ਤਾਰੀਫ਼ ਕਰਦੀ ਹੈ!
ਏਸੇ ਤਰ੍ਹਾਂ ਮਿਹਨਤ ਕਰਦੇ ਰਹਿਣਾ।

ਆਸ਼ੀਰਵਾਦ..
ਤੁਹਾਡਾ ਅੰਕਲ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

Gagandeep ji diyaan nazaman vi bahut changiaan laggian. Ohna nu shubh ichhawan!!

Davinder Singh Punia
Canada
==========
Shukriya Davinder ji.
Tamanna

Manu said...

Satsriakal Sir ji...
main ajj tuhanu Aarsi te maujood dekheya taan dil boht khush ho gea...
atte tuhadia posted rachnaawa read kitia.. jo ki boht hi khoobsurti naal likhia gayia hann...

aap ji di ex-student
Manu Goyal
gnimt