ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 11, 2008

ਡਾ: ਗੁਰਮਿੰਦਰ ਸਿੱਧੂ - ਗ਼ਜ਼ਲ

ਗ਼ਜ਼ਲ

ਜਿੱਥੇ ਸੀ ਜਾਣੋਂ ਵਰਜਿਆ, ਦਿਲ ਓਸੇ ਘਰ ਗਿਆ।

ਸੀਨੇਚ ਖਿੜਿਆ ਖ਼ਾਬ ਸੀ, ਨੈਣਾਂ ਚ ਮਰ ਗਿਆ।

----

ਪਿੰਜਰ ਪਏ ਸੀ ਖਿੱਲਰੇ, ਬਿੱਖਰੀ ਪਈ ਸੀ ਰੇਤ,

ਵਾਸਨਾ ਦੇ ਹੜ੍ਹ ਦਾ ਜਦ ਪਾਣੀ ਉਤਰ ਗਿਆ।

----

ਰਾਤੀਂ ਜੋ ਆਪਾਂ ਬੀਜਿਆ ਸੀ ਤਾਰਿਆਂ ਦਾ ਖੇਤ,

ਸੂਰਜ ਦਾ ਘੋੜਾ ਅੱਥਰਾ ਸਾਰਾ ਹੀ ਚਰ ਗਿਆ।

----

ਫੋਨਾਂ ਦੀ ਰੁੱਤੇ , ਤਾਰਾਂ ਉੱਤੇ ਕਾਂ ਉਦਾਸ ਨੇ,

ਗੋਰੀ ਦੇ ਚੂਰੀ ਪਾਉਣ ਦਾ ਮੌਸਮ ਗੁਜ਼ਰ ਗਿਆ।

----

ਪੂੰਝੇ ਮੈਂ ਹੰਝੂ ਆਪਣੇ, ਕੁਝ ਇਸ ਅਦਾ ਦੇ ਨਾਲ,

ਮੇਰੀ ਤਲ਼ੀ ਦੇ ਉੱਤੇ , ਤੇਰਾ ਨਾਂ ਨਿਖਰ ਗਿਆ।

3 comments:

gagan said...

Dr. Gurminder di nazam te ghazal praapti diyaan naviaan sikhraan chhuhndi hai........is ghazal da matlaa aapni misaal aap hai...rooh sarshaar ho gayi matlaa padh ke

ਤਨਦੀਪ 'ਤਮੰਨਾ' said...

Respected Dr Gurminder Sidhi ji..bahut hi khoobsurat ghazal naal ajj tuhadi hazri laggi hai..Ghazal vichley khayal enney ku pasand aaye ke vaar vaar parheya...
ਜਿੱਥੇ ਸੀ ਜਾਣੋਂ ਵਰਜਿਆ, ਦਿਲ ਓਸੇ ਘਰ ਗਿਆ।
ਸੀਨੇ’ਚ ਖਿੜਿਆ ਖ਼ਾਬ ਸੀ, ਨੈਣਾਂ ’ਚ ਮਰ ਗਿਆ।
----
ਰਾਤੀਂ ਜੋ ਆਪਾਂ ਬੀਜਿਆ ਸੀ ਤਾਰਿਆਂ ਦਾ ਖੇਤ,
ਸੂਰਜ ਦਾ ਘੋੜਾ ਅੱਥਰਾ ਸਾਰਾ ਹੀ ਚਰ ਗਿਆ।
Bahut khoob!! Eh dono shayer zehan te gehra parbhav chhadd gaye te mere favourites ch shamil ho gaye. Bahut bahut mubarakan enni sohni ghazal likhan te.

Tamanna

ਤਨਦੀਪ 'ਤਮੰਨਾ' said...

ਡਾ.ਗੁਰਮਿੰਦਰ ਜੀ ਨੂੰ ਮੇਰੀਆਂ ਮੁਬਾਰਕਾਂ ਦੇਣੀਆਂ। ਉਨ੍ਹਾਂ ਦੀ ਗਜ਼ਲ ਦੇ ਪੰਜੇ ਸ਼ਿਅਰ ਹੀ ਹਾਸਲ ਨੇ। ਆਮ ਤੌਰ ਤੇ ਗ਼ਜ਼ਲ 'ਚ ਇੱਕ ਦੋ ਸ਼ਿਅਰ ਹੀ ਸਿਖਰ ਦੇ ਹੁੰਦੇ ਹਨ ਪਰ ਗੁਰਮਿੰਦਰ ਦੀ ਗ਼ਜ਼ਲ ਕਮਾਲ ਦੀ ਹੈ।

ਸੰਤੋਖ ਸਿੰਘ ਧਾਲੀਵਾਲ
ਯੂ.ਕੇ.