ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, December 10, 2008

ਸੁਰਿੰਦਰ ਰਾਮਪੁਰੀ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਗਗਨਦੀਪ ਸ਼ਰਮਾ ਜੀ ਨੇ ਉੱਘੇ ਲੇਖਕ ਸਤਿਕਾਰਤ ਸੁਰਿੰਦਰ ਰਾਮਪੁਰੀ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਦੇ ਪਾਠਕਾਂ / ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਸੁਰਿੰਦਰ ਰਾਮਪੁਰੀ ਸਾਹਿਬ ਕਿਸੇ ਜਾਣਕਾਰੀ ਦੇ ਮੋਹਤਾਜ ਨਹੀਂ....ਲੇਖਕਾਂ ਦੇ ਪਿੰਡ ਰਾਮਪੁਰ ਨਾਲ਼ ਸਬੰਧਤ, ਉਹ ਸਾਹਿਤਕ ਹਲਕਿਆਂ ਚ ਚਰਚਿਤ ਹਸਤਾਖ਼ਰ ਹਨ। ਪਿੰਡ ਰਾਮਪੁਰ ਬਾਰੇ ਮਰਹੂਮ ਸ਼ਾਇਰ ਸਤਿਕਾਰਤ ਸੁਰਜੀਤ ਰਾਮਪੁਰੀ ਜੀ ਨੇ ਲਿਖਿਐ..

...ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦੈ

ਕਿੰਨੀਆਂ ਸਖ਼ਤ ਸਜ਼ਾਵਾਂ ਮੇਰੇ ਪਿੰਡ ਦੀਆਂ..

ਤੇ ਬਕੌਲ ਸਤਿਕਾਰਤ ਗੁਰਦਰਸ਼ਨ ਬਾਦਲ ਜੀ:

"...ਸੁਹਾਣੀ ਨਹਿਰ ਰੂਹਾਂ ਰੱਖਦੀ ਦੀਵਾਨੀਆਂ ਕਰਕੇ।

ਨਿਗਾਹਾਂ ਰੱਖਦੇ ਬੂਟੇ ਵੀ ਨੇ ਮਸਤਾਨੀਆਂ ਕਰਕੇ।

ਕਦੇ ਸੁਰਜੀਤ ਤੇ ਗੁਰਚਰਨ ਹੀ ਦੋ ਨਾਮ ਸੀ ਬਾਦਲ!

ਬੜਾ ਮਸ਼ਹੂਰ ਹੈ ਉਹ 'ਰਾਮਪੁਰ' ਹੁਣ ਕਾਨੀਆਂ ਕਰਕੇ...।"

ਸ੍ਰੀ ਸੁਰਿੰਦਰ ਰਾਮਪੁਰੀ ਦੁਆਰਾ ਰਚਿਤ ਪੁਸਤਕਾਂ ਵਿੱਚ ਕਹਾਣੀ ਸੰਗ੍ਰਹਿ: 'ਪੱਤਝੜ ਮਾਰੇ', 'ਖ਼ੁਰਦੀ ਹੋਂਦ', 'ਬੇਚੈਨ ਹਿੰਦਸੇ', 'ਨ੍ਹੇਰੀ ਰਾਤ ਦਾ ਕਹਿਰ', 'ਪੁੰਨਿਆਂ ਤੋਂ ਪਹਿਲਾਂ', 'ਹਸਨਪੁਰੀ ਜੀਵਨ ਤੇ ਚੋਣਵੀਂ ਰਚਨਾ' (ਸੰਪਾਦਿਤ),ਕਾਵਿ-ਸੰਗ੍ਰਹਿ: 'ਅੱਗ ਨਾਲ ਖੇਡਦਿਆਂ', 'ਚੰਦਨ ਦੇ ਰੁੱਖ' (ਸ਼ਬਦ-ਚਿੱਤਰ) ਸ਼ਾਮਿਲ ਹਨ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਰਾਮਪੁਰੀ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਰਾਮਪੁਰੀ ਸਾਹਿਬ ਦੀ ਹਾਜ਼ਰੀ ਉਹਨਾਂ ਦੇ ਪਿੰਡ ਦੀ ਮਹਿਕਦੀ ਫ਼ਿਜ਼ਾ ਨਾਲ਼ ਲੈ ਕੇ ਆਈ ਹੈ।ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ਤੇ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਗਨਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ!ਤੁਰਦੀ ਰਹੀਂ

ਨਜ਼ਮ

ਮੋਢੇ ਚ ਪਾ ਬਸਤਾ

ਇਸ ਨੂੰ ਭਾਰ ਨਾ ਸਮਝੀਂ

ਘਰ ਤੋਂ ਸਕੂਲ ਨੂੰ

ਕੋਈ ਵਾਟ ਨਾ ਸਮਝੀਂ

ਤੁਰਦੀ ਰਹਿ

ਧੀਏ

ਤੁਰਦੀ ਰਹਿ

ਤੂੰ ਪੜ੍ਹ ਗਈ

ਪੜ੍ਹ ਗਿਆ ਪਰਿਵਾਰ ਤੇਰਾ

ਤੂੰ ਖੜ੍ਹ ਗਈ

ਆਪਣੇ ਪੈਰਾਂ ਤੇ
ਸੰਭਲ ਗਿਆ ਪਰਿਵਾਰ ਤੇਰਾ
ਘਰ-ਬਾਰ ਤੇਰਾ
ਤੁਰਦੀ ਰਹਿ
ਧੀਏ
ਤੁਰਦੀ ਰਹਿ
ਤੂੰ ਤੁਰੇਂਗੀ
ਤੁਰਨਗੇ ਨਾਲ ਤੇਰੇ
ਰਾਹ
ਪਗਡੰਡੀਆਂ
ਬਣਨਗੇ ਰਾਹ ਦਸੇਰੇ
ਤੁਰਦੀ ਰਹਿ
ਧੀਏ
ਤੁਰਦੀ ਰਹਿ
ਰਾਹਾਂ ਚ ਹੋਣਗੇ ਕੰਡੇ
ਔਕੜਾਂ
ਦੁਸ਼ਵਾਰੀਆਂ
ਬੈਠੀਂ ਨਾ ਚੁੱਪ ਹੋ ਕੇ
ਨਾ ਹੋਈਂ ਨਿੰਮੋਝੂਣੀ
ਘਬਰਾਈਂ ਨਾਂ
ਪੋਟਿਆਂ ਦੇ ਨਾਲ ਚੁਗ ਲਈਂ ਕੰਡੇ
ਹੱਥ ਚ ਰੱਖੀਂ ਕਿਤਾਬ
ਮਘਦੀ ਰੱਖੀਂ
ਮੱਥੇ ਦੀ ਸੋਚ
ਤੁਰਦੀ ਰਹੀਂ
ਧੀਏ
ਤੁਰਦੀ ਰਹੀਂ

ਤੂੰ ਤੁਰਦੀ ਹੀ ਰਹੀਂ

=========
ਘਰ
ਨਜ਼ਮ
ਉਮਰ ਲੱਗ ਜਾਂਦੀ ਹੈ
ਉਸਾਰਦਿਆਂ
ਤਿੜਕਦਿਆਂ
ਪਲ ਵੀ ਨਹੀਂ ਲੱਗਦਾ
ਈਰਖਾ ਦੀ ਇਕੋ ਚਿਣਗ
ਸ਼ੱਕ ਦਾ ਲੁਕਵਾਂ ਡੰਗ
ਇਕ ਅਪ-ਸ਼ਬਦ ਦੀ ਚੋਭ
ਨੀਹਾਂ ਹਿਲਾ ਦਿੰਦੀ ਹੈ
ਉਸਾਰਦਿਆਂ
ਉਮਰ ਲੱਗ ਜਾਂਦੀ ਹੈ
ਤਿੜਕਦਿਆਂ
ਪਲ ਵੀ ਨਹੀਂ ਲੱਗਦਾ

7 comments:

Gurinderjit Singh said...

Surinder Rampuri ji's both postings are beautiful and inspiratonal. The choice of words and style is really conducive to the main idea.
Tandeep ji, thanks for introducing such great poets.

ਤਨਦੀਪ 'ਤਮੰਨਾ' said...

ਬੇਟਾ ਤਨਦੀਪ, ਸੁਰਿੰਦਰ ਰਾਮਪੁਰੀ ਦੀਆਂ ਨਜ਼ਮਾਂ ਪੜ੍ਹ ਕੇ ਆਨੰਦ ਆ ਗਿਆ। ਸਾਈਟ ਤੇ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ!

ਸ਼ੁੱਭ ਚਿੰਤਕ
ਇੰਦਰਜੀਤ ਸਿੰਘ
ਕੈਨੇਡਾ
==========
Thank you very much uncle ji.
Tamanna

ਤਨਦੀਪ 'ਤਮੰਨਾ' said...

ਸਤਿਕਾਰਤ ਅਮਕਲ ਜੀ, ਦੋਵੇਂ ਨਜ਼ਮਾਂ ਬੇਹੱਦ ਖੂਬਸੂਰਤ ਨੇ, ਗਗਨ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਆਪਜੀ ਦੀਆਂ ਲਿਖਤਾਂ ਆਰਸੀ ਤੇ ਸਾਂਝੀਆਂ ਕਰਨ ਲਈ ਭੇਜੀਆਂ।
ਮੈਨੂੰ ਇੰਝ ਜਾਪਿਆ ਕਿ ਜਿਸ ਤਰ੍ਹਾਂ ਮੇਰੇ ਡੈਡੀ ਜੀ ਨੇ ਮੇਰੇ ਗਲੇ 'ਚ ਬਸਤਾ ਪਾ ਆਖਿਆ ਹੋਵੇ...ਕਿ ...ਤੁਰਦੀ ਰਹੀਂ ਧੀਏ! ਜਦੋਂ ਤੱਕ ਮੰਜ਼ਿਲ ਨਹੀਂ ਆ ਜਾਂਦੀ..ਤੇਰਾ ਸਫ਼ਰ ਅਸਮੀਤ ਹੈ...ਪਰ ਥੱਕੀਂ ਨਾ! ਇਹ ਨਜ਼ਮ ਉਹਨਾਂ ਨਜ਼ਮਾਂ 'ਚ ਸ਼ਾਮਿਲ ਹੋ ਗਈ ਹੈ, ਜਿਨ੍ਹਾਂ ਨੂੰ ਹਰ ਪਲ ਪੜ੍ਹ ਕੇ ਮਾਣਦੀ ਹੁੰਦੀ ਹਾਂ...ਸਾਰੀ ਨਜ਼ਮ ਹੀ ਕਮਾਲ ਦੀ ਹੈ! ਮੈਂ ਵਾਰ-ਵਾਰ ਪੜ੍ਹੀ ਤੇ ਭਾਵੁਕ ਹੋ ਗਈ!

ਤੂੰ ਪੜ੍ਹ ਗਈ
ਪੜ੍ਹ ਗਿਆ ਪਰਿਵਾਰ ਤੇਰਾ
ਤੂੰ ਖੜ੍ਹ ਗਈ –
ਆਪਣੇ ਪੈਰਾਂ ’ਤੇ
ਸੰਭਲ ਗਿਆ ਪਰਿਵਾਰ ਤੇਰਾ
ਘਰ-ਬਾਰ ਤੇਰਾ
ਤੁਰਦੀ ਰਹਿ
ਧੀਏ
ਤੁਰਦੀ ਰਹਿ।
ਤੂੰ ਤੁਰੇਂਗੀ
ਤੁਰਨਗੇ ਨਾਲ ਤੇਰੇ –
ਰਾਹ
ਪਗਡੰਡੀਆਂ
ਬਣਨਗੇ ਰਾਹ ਦਸੇਰੇ
ਤੁਰਦੀ ਰਹਿ
ਧੀਏ
ਤੁਰਦੀ ਰਹਿ।
ਰਾਹਾਂ ’ਚ ਹੋਣਗੇ ਕੰਢੇ
ਔਕੜਾਂ
ਦੁਸ਼ਵਾਰੀਆਂ
ਬੈਠੀਂ ਨਾ ਚੁੱਪ ਹੋ ਕੇ
ਨਾ ਹੋਈਂ ਨਿੰਮੋਝੂਣੀ
ਘਬਰਾਈਂ ਨਾਂ
ਪੋਟਿਆਂ ਦੇ ਨਾਲ ਚੁਗ ਲਈਂ ਕੰਢੇ
ਹੱਥ ’ਚ ਰੱਖੀਂ ਕਿਤਾਬ
ਮਘਦੀ ਰੱਖੀਂ
ਮੱਥੇ ਦੀ ਸੋਚ।
ਤੁਰਦੀ ਰਹੀਂ
ਧੀਏ!
========
ਉਮਰ ਲੱਗ ਜਾਂਦੀ ਹੈ –
ਉਸਾਰਦਿਆਂ
ਤਿੜਕਦਿਆਂ –
ਪਲ ਵੀ ਨਹੀਂ ਲੱਗਦਾ।
ਈਰਖਾ ਦੀ ਇਕੋ ਚਿਣਗ
ਸ਼ੱਕ ਦਾ ਲੁਕਵਾਂ ਡੰਗ
ਇਕ ਅਪ-ਸ਼ਬਦ ਦੀ ਚੋਭ
ਨੀਹਾਂ ਹਿਲਾ ਦਿੰਦੀ ਹੈ।
======
ਅੰਕਲ ਜੀ...ਤੁਹਾਡੀ ਨਜ਼ਮ ਨਾਲ਼ ਮੈਨੂੰ ਅਸ਼ੀਰਵਾਦ ਮਿਲ਼ ਗਿਆ ਹੈ! ਜਦੋਂ ਕਿਤੇ ਵੀ ਥੱਕਣ ਲੱਗਾਂਗੀ...ਇਹੀ ਨਜ਼ਮ ਪੜ੍ਹਾਂਗੀ! ਬਹੁਤ-ਬਹੁਤ ਮੁਬਾਰਕਾਂ ਏਨੀਆਂ ਖ਼ੂਬਸੂਰਤ ਨਜ਼ਮਾਂ ਭੇਜਣ ਲਈ!
ਅਦਬ ਸਹਿਤ
ਤਮੰਨਾ

ਗੁਰਦਰਸ਼ਨ 'ਬਾਦਲ' said...
This comment has been removed by a blog administrator.
ਗੁਰਦਰਸ਼ਨ 'ਬਾਦਲ' said...

ਸੁਰਿੰਦਰ ਜੀ, ਸਵਾਗਤ ਹੈ ਜਨਾਬ! ਬੇਟੇ ਗਗਨ ਨੇ ਤਾਂ ਨਜ਼ਮਾਂ ਭੇਜ ਕੇ ਰੰਗ ਲਾ ਦਿੱਤਾ, ਰਾਮਪੁਰ ਦੀ ਰੌਣਕ ਆ ਗਈ। ਦੋਵੇਂ ਨਜ਼ਮਾਂ ਬਹੁਤ ਹੀ ਖ਼ੂਬਸੂਰਤ ਨੇ। ਮੁਬਾਰਕਾਂ!!
ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

Surinder said...

Thanks Badal Saab....
tuhaada ate tamanna da eh yatan shalaaghayog hai oh kehande ne na..
MERI IK CHHOTI SI KOSHISH UNKO PAANE KE LIYE
BAN GAYI HAI MARHALAA SAARE ZAMAANE KE LIYE..
maa boli di eyon hi sewa karde raho...

ਤਨਦੀਪ 'ਤਮੰਨਾ' said...

Tandeep...Rampur di taa zameen hi shayer upajdi hai. Jeevan Rampuri sach aakhde han ki 'shayaraan da bazmkhana Rampur'.eh pind vi mere pind ate mere nanka pind de vichkar hai, matlab nede hai. . Surjit ji, Gurcharan ji, Sukhwinder ji, Surinder ji vadde shayer han. Kayee Rampuriaan de taa main naam vi nahin jaanda jinhaan ne Punjabi maa boli di jholi vich bahut vaddmulle saahit rattan paye han.Shaala eh bazmkhana vassda rahe.
Kaash mere jihe chhote bandiaan vich ehna adeebaan jihi nazar paida ho jaave. Ehna layee duago haan. Amen!!

Davinder Singh Puniya
Canada
==========
Behadd shukriya Davinder ji. Tussi ghazalgoyee de khetar ch jinna kujh enni ku umar ch sikh leya hai, eh vi bahut vaddi prapti hai...oh vi aapey parh parh ke. Tussi vi wadahi de paatar hon.

Tamanna