ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 12, 2008

ਕੇਹਰ ਸ਼ਰੀਫ਼ - ਜੀਵਨ-ਚਿੰਤਨ

ਜ਼ਿੰਦਗੀ ਦਾ ਜਸ਼ਨ

ਜੀਵਨ-ਚਿੰਤਨ

ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦਾ ਨਾਂ ਵੀ ਸਿਆਣੇ ਲੋਕਾਂ ਵਿਚ ਵੱਜੇਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇਇਹ ਤਾਂ ਸਾਰੇ ਲੋਕ ਜਾਣਦੇ ਹਨ ਕਿ ਹਰ ਕਾਰਜ ਪੂਰਤੀ ਵਾਸਤੇ ਸਖਤ ਮਿਹਨਤ ਦੀ ਮੰਗ ਕਰਦਾ ਹੈਬਹੁੱਤ ਘੱਟ ਲੋਕ ਹਨ ਜੋ ਸਿਆਣਪ ਤੱਕ ਪਹੁੰਚਣ ਵਾਸਤੇ ਜਾਂ ਸਿਆਣੇ (ਅਕਲਮੰਦ) ਬਣਨ ਵਾਸਤੇ ਕਿਸੇ ਰਿਸ਼ੀ ਦੀ ਸਮਾਧੀ ਵਾਲੀ ਤਪੱਸਿਆ ਵਰਗੀ ਮਿਹਨਤ ਕਰਦੇ ਹੋਣ ਜਾਂ ਕਰਨ ਦਾ ਸੰਕਲਪ ਰੱਖਦੇ ਹੋਣਬਹੁਤੇ ਤਾਂ ਦਾਅ ਲੱਗਣ ਦੀ ਭਾਵਨਾ ਜਾਂ ਮੌਕਾ-ਮੇਲ ਵਾਲੀ ਝਾਕ ਅਧੀਨ ਪਾਰ ਲੱਗਣ ਵਾਲੇ ਨੁਸਖੇਵਾਲੀ ਲਿਖੀ ਪਰਚੀ ਹੀ ਵਾਰ ਵਾਰ ਪੜ੍ਹੀ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੇ ਕਿਸੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀਬਿਨ੍ਹਾ ਸੂਝ ਭਰੇ ਤਰਕ/ਦਲੀਲ ਤੋਂ ਸਿਰਫ਼ ਵਿਰਸੇ ਦੇ ਨਾਂ ਹੇਠ ਸਮਾਂ ਵਿਹਾ ਚੁੱਕੀ ਕਿਸੇ ਘਸੀ ਪਿਟੀ ਜਹੀ ਲੀਕ ਤੇ ਤੁਰੀ ਜਾਣ ਨਾਲ ਮਨੁੱਖ ਦੇ ਅੰਧ-ਵਿਸ਼ਵਾਸੀ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈਆਪਣੇ ਹੀ ਝੂਠ ਦੇ ਖੋਲ ਵਿਚ ਵੜੇ ਬੈਠੇ ਸਿਆਣੇ ਹੋਣ ਦਾ ਭਰਮ ਪਾਲਣ ਵਾਲੇ ਜਦੋਂ ਕਦੇ ਕਿਸੇ ਬਾਹਰਲੀ ਲੋਅ ਦੇ ਦਰਸ਼ਨ ਕਰਦੇ ਹਨ ਤਾਂ ਹੈਰਾਨੀ ਉਨ੍ਹਾਂ ਨੂੰ ਵੀ ਬਹੁਤ ਹੁੰਦੀ ਹੈ ਕਿਉਂਕਿ ਅਜਿਹੇ ਅਖੌਤੀ ਬੁੱਧੀਜੀਵੀ ਜਾਂ ਕਹੋ ਨਕਲੀ ਸਿਆਣੇ ਟਟੀਹਰੀ ਦੇ ਕਬੀਲੇ ਵਿਚੋਂ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਅਸਮਾਨ ਆਪਣੇ ਹੀ ਬਲ ਦੇ ਆਸਰੇ ਟਿਕਿਆ ਹੋਣ ਦਾ ਵਹਿਮ ਹੋ ਜਾਂਦਾ ਹੈਅਜਿਹੇ ਵਿਅਕਤੀ ਜਦੋਂ ਕਦੇ, ਕਿਧਰੇ ਸੂਝਵਾਨਾਂ ਦੇ ਇਕੱਠ, ਸਭਾ ਜਾਂ ਸਮਾਗਮਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਨੰਗ ਦੇਖਣ ਯੋਗ ਹੁੰਦਾ ਹੈਅਜਿਹੇ ਵੇਲੇ ਤਾਂ ਉਨ੍ਹਾਂ ਦੇ ਪੋਲ ਦਾ ਖੋਲ ਤਿੜਕਦਾ ਸੁਣਿਆ ਤੇ ਖਿਲਰਦਾ ਦੇਖਿਆ ਜਾ ਸਕਦਾ ਹੈ ਫੇਰ, ਉਨ੍ਹਾਂ ਨੂੰ ਆਇਆ ਪਸੀਨਾ ਬਰਫ਼ ਵਿਚ ਲਾ ਕੇ ਵੀ ਖ਼ੁਸ਼ਕ ਨਹੀਂ ਕੀਤਾ ਜਾ ਸਕਦਾਜਦੋਂ ਇਨਸਾਨ ਆਪਣੀ ਜੀਵਨ ਤੋਰ ਨੂੰ ਬੋਚ ਬੋਚ ਕੇ ਪੱਬ ਧਰਨ ਵਾਂਗ ਜੀਊਣਾ ਸਿੱਖ ਜਾਵੇ ਤਾਂ ਉਹ ਸੁੱਖ, ਦੁੱਖ ਹੰਢਾਉਂਦਿਆਂ ਹਰ ਮੌਕੇ ਖੁਸ਼ ਰਹਿਣਾ ਸਿੱਖ ਜਾਂਦਾ ਹੈਸਬੱਬ ਨਾਲ ਸੌਖਿਆਂ ਹੀ ਮਿਲ਼ਿਆ ਸੁਖੀ ਜੀਵਨ ਬਹੁਤ ਸਾਰਿਆਂ ਨੂੰ ਅਣਮਨੁੱਖੀ ਲੀਹੇ ਵੀ ਤੋਰ ਦਿੰਦਾ ਹੈ ਜਿਸਨੂੰ ਇਨਸਾਨੀ ਜੀਵਨ ਵਿਚ ਆਇਆ ਨਿਘਾਰ ਹੀ ਆਖਿਆ ਜਾ ਸਕਦਾ ਹੈਪਰ ਜੇ ਇਨਸਾਨ ਤੋਰ ਨੂੰ ਸਾਵੀਂ ਰੱਖਕੇ ਤੁਰੇ ਤਾਂ ਉਹ ਵਿਅਕਤੀ ਮੌਕੇ-ਮੇਲ ਨਾਲ ਆਏ ਦੁੱਖ ਦੇ ਪਲਾਂ ਵਿਚ ਵੀ ਉਦਾਸ ਨਹੀਂ ਹੁੰਦਾ ਤੇ ਨਾ ਹੀ ਘਾਬਰਦਾ ਹੈ, ਸਗੋਂ ਠਰੰਮੇ ਭਰੀ ਸੂਝ ਨਾਲ ਅਜਿਹੀ ਸਥਿਤੀ ਦਾ ਮੁਕਾਬਲਾ ਕਰਦਾ ਹੋਇਆ ਜਿੱਤ ਪ੍ਰਾਪਤ ਕਰਦਾ ਹੈਦੁਨੀਆਂਦਾਰੀ ਵਿਚ ਹਰ ਕਿਸੇ ਨਾਲ ਵਾਹ ਪੈਂਦਾ ਹੈਆਪ ਤੋਂ ਸਿਆਣਿਆਂ ਨਾਲ ਵੀ, ਆਪ ਤੋਂ ਕਮਲ਼ਿਆਂ ਨਾਲ ਵੀ ਅਤੇ ਆਪਣੇ ਵਰਗਿਆਂ ਨਾਲ ਵੀਇਹ ਹਰ ਕਿਸੇ ਦੇ ਆਪਣੇ ਵਸ ਹੀ ਹੁੰਦਾ ਹੈ, ਇਸੇ ਬਾਰੇ ਸੋਚਣਾ ਬਣਦਾ ਹੈ ਕਿ ਉਹ ਵੱਖੋ-ਵੱਖ ਸੁਭਾਵਾਂ ਜਾਂ ਉੱਚੇ ਨੀਵੇਂ ਗਿਆਨ ਪੱਧਰ ਵਾਲੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਅਪਣਾਵੇ ਜਾਂ ਵਰਤਾਅ ਤੇ ਵਿਹਾਰ ਕਰੇ? ਕੀ ਉਹ ਆਪਣੇ ਤੋਂ ਤਕੜੇ ਜਾਂ ਸਿਆਣੇ ਨੂੰ ਝੁਕ ਕੇ ਸਲਾਮ ਕਰੇ? ਨਹੀਂਕਿਸੇ ਵੀ ਸਿਆਣੇ/ਸੂਝਵਾਨ ਤੋਂ ਕੁੱਝ ਸਿੱਖਣਾ ਬਣਦਾ ਹੈਪਰ ਆਪ ਤੋਂ ਹੀਣੇ ਜਾਂ ਮਾੜੇ ਨੂੰ ਉੱਚਾ ਚੁੱਕ ਕੇ ਆਪਣੇ ਬਰਾਬਰ ਲਿਆਉਣ ਦਾ ਜਤਨ ਵੀ ਕਰਨਾ ਚਾਹੀਦਾ ਹੈਇਹ ਚੰਗੇ ਇਨਸਾਨਾਂ ਦੇ ਵਸ ਦੀ ਹੀ ਗੱਲ ਹੈਜੀਵਨ ਯਾਤਰਾ ਵਿਚੀਂ ਲੰਘਦਿਆਂ ਵੱਡੇ ਬਣਨ ਦੀ ਤਾਂਘ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪੈਦਾ ਹੁੰਦੀ ਹੈਇਹ ਮਾੜੀ ਵੀ ਨਹੀਂਮਿਹਨਤੀ, ਸਿਰੜੀ ਅਤੇ ਸਿਦਕੀ ਲੋਕ ਆਪਣੇ ਜਤਨਾਂ ਨਾਲ ਇੱਥੋਂ ਤੱਕ ਪਹੁੰਚ ਵੀ ਜਾਂਦੇ ਹਨਕਿੰਨਾ ਚੰਗਾ ਹੋਵੇ ਜੇ ਵੱਡੇ ਬਣਨ ਦੇ ਨਾਲ ਹੀ ਚੰਗੇ ਬਣਨ ਵਾਲੀ ਖਾਹਿਸ਼ ਵੀ ਅੰਦਰ ਪਲ਼ੇ ਤੇ ਉਸਦੀ ਪੂਰਤੀ ਵੀ ਕੀਤੀ ਜਾਵੇਇਸ ਨਾਲ ਸਮਾਜ ਵਿਚ ਚੰਗਿਆਈ ਦਾ ਪਸਾਰ ਹੁੰਦਾ ਹੈਬਦੀ ਨੂੰ ਨਕਾਰਨ ਦਾ ਇਹ ਵੀ ਇਕ ਰਾਹ ਹੈਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ ਘਟੀਆ ਸੰਸਕਾਰਾਂ (ਸੰਸਕਾਰ ਸਾਰੇ ਮਾੜੇ ਨਹੀਂ ਹੁੰਦੇ) ਦੇ ਅਸਰ ਅਧੀਨ ਆਮ ਕਰਕੇ ਅਜੇ ਤੱਕ ਵੀ ਔਰਤ ਦਾ ਅਪਮਾਨ ਕਰਨ ਦੇ ਬਹਾਨੇ ਹੀ ਭਾਲ਼ਦੇ ਰਹਿੰਦੇ ਹਨਲੋਕ ਆਪਣੀ ਮਾਂ, ਭੈਣ ਨੂੰ ਤਾਂ ਇੱਜਤ ਦਿੰਦੇ ਹਨ ਪਰ ਆਪਣੀਆਂ ਹੀ ਪਤਨੀਆਂ ਨੂੰ ਆਪਣੇ ਤੋਂ ਹੀਣਾ ਸਮਝਣ ਲੱਗ ਪੈਂਦੇ ਹਨਲੜਾਈ-ਝਗੜੇ, ਮਾਰ-ਕੁਟਾਈ, ਮਾੜੀ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ, ਘਟੀਆ ਕਿਸਮ ਦੇ ਤਾਹਨਿਆਂ, ਮਿਹਣਿਆਂ ਨਾਲ ਔਰਤਾਂ ਦੇ ਸਵੈਮਾਣ ਨੂੰ ਵਿੰਨ੍ਹਿਆਂ ਜਾਂਦਾ ਹੈ, ਜ਼ਖ਼ਮੀ ਕੀਤਾ ਜਾਂਦਾ ਹੈਪੱਛਮੀ ਸਮਾਜ ਅੰਦਰ ਵੀ ਘਰ ਵਾਲਿਆਂ (ਖਾਸ ਕਰਕੇ ਪਤੀਆਂ) ਵਲੋਂ ਸਤਾਈਆਂ ਔਰਤਾਂ ਦੀ ਸਾਂਭ-ਸੰਭਾਲ ਵਾਸਤੇ ਸੁਰੱਖਿਆ ਕੇਂਦਰ ਬਣੇ ਹੋਏ ਹਨਜਿੱਥੇ ਇਹੋ ਜਹੀਆਂ ਸਮਾਜ ਅਤੇ ਸਥਿਤੀਆਂ ਵਲੋਂ ਸਤਾਈਆਂ ਔਰਤਾਂ ਦੀ ਭੀੜ ਲੱਗੀ ਰਹਿੰਦੀ ਹੈਪੱਛਮੀ ਸਮਾਜ ਅੰਦਰ ਔਰਤ ਸੁਚੇਤ ਵੀ ਹੈ, ਆਰਥਕ ਤੌਰ ਤੇ ਆਤਮ ਨਿਰਭਰ ਵੀ ਹੈ ਪਰ ਫੇਰ ਵੀ ਕਈ ਕੋਝ੍ਹ ਇਸ ਸਮਾਜ ਦੇ ਮੱਥੇ ਦੇ ਕਲੰਕ ਬਣਦੇ ਹਨਮਰਦ ਪ੍ਰਧਾਨ ਸਮਾਜ ਅੰਦਰ ਪਲ ਰਹੇ ਕੋਹਝਾਂ ਕਰਕੇ ਇਸ ਨੂੰ ਦੁੱਖ ਭਰਿਆ ਇਕ ਉਦਾਸ ਨੁਕਤਾ/ਵਰਤਾਰਾ ਹੀ ਕਿਹਾ ਜਾ ਸਕਦਾ ਹੈਸਾਡੇ ਲੋਕਾਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਬਾਹਰ ਜਾਣ ਦੀ ਲਾਗ ਲੱਗ ਗਈ ਹੈਇਸ ਕਰਕੇ ਹੀ ਲੋਕ ਆਪਣੀਆਂ ਡਿਗਰੀਆਂ ਤੱਕ ਪੜ੍ਹੀਆਂ ਧੀਆਂ ਨੂੰ ਬਿਨਾ ਹਾਣ-ਪ੍ਰਵਾਨ ਦੇਖਿਆਂ ਅਜਿਹੇ ਮੁੰਡਿਆਂ ਦੇ ਲੜ ਲਾਣ ਤੋਂ ਨਹੀਂ ਝਿਜਕਦੇ ਜੋ ਬਿਲਕੁੱਲ ਉਨ੍ਹਾਂ ਕੁੜੀਆਂ ਦੇ ਲਾਇਕ ਨਹੀਂ ਹੁੰਦੇਲੋਭ ਹੁੰਦਾ ਹੈ ਕਿ ਮਗਰ ਹੀ ਅਸੀਂ ਵੀ ਕਿਧਰੇ ਬਾਹਰ ਚਲੇ ਜਾਵਾਂਗੇਕੁੜੀਆਂ ਜਿਵੇਂ ਦਿਨ-ਕਟੀ ਕਰਦੀਆਂ ਹਨ ਇਹ ਉਹ ਨਹੀਂ ਜਾਣਦੇ ਹੁੰਦੇਕੁੜੀਆਂ ਬੇ-ਗਿਣਤ ਤਸੀਹੇ ਝੱਲਦੀਆਂ ਹਨ, ਪਰ ਮਾਪਿਆਂ ਦੀ ਇੱਜ਼ਤ ਨੂੰ ਵੱਟਾ ਨਾ ਲੱਗੇ, ਮਾਪਿਆਂ ਦੀ ਇੱਜ਼ਤ ਦੀ ਬਦਨਾਮੀ ਤੋਂ ਡਰ ਲਗਦਾ ਹੈਉਹ ਇਸੇ ਵਿਚਾਰ ਦੀ ਲੱਜ ਪਾਲਦੀਆਂ ਜ਼ੁਲਮ ਦੇ ਸਿ਼ਕੰਜੇ ਵਿਚ ਕੱਸੀਆਂ ਦਿਨ ਕਟੀ ਕਰਨ ਵਾਸਤੇ ਮਜ਼ਬੂਰ ਹੋ ਜਾਂਦੀਆਂ ਹਨ, ਦੁੱਖਾਂ ਦੇ ਵੇਲਣੇ ਵਿਚ ਨਿੱਤ ਨਪੀੜੀਆਂ ਜਾਂਦੀਆਂ ਹਨਆਮ ਸਾਧਾਰਨ ਜਹੇ ਲੋਕ ਜੇ ਭੁੱਲਾਂ ਕਰਨ ਤਾਂ ਲੋਕ ਹੋਊ-ਪਰੇ ਕਰ ਦਿੰਦੇ ਹਨ ਪਰ ਸਿਆਣੇ ਕਹੇ ਜਾਂ ਸਮਝੇ ਜਾਣ ਵਾਲੇ ਵੀ ਜਦੋਂ ਸਾਧਾਰਨ ਬੁੱਧੀ ਦਾ ਦਿਖਾਵਾ ਕਰਦੇ ਹਨ ਤਾਂ ਸਭ ਨੂੰ ਹੀ ਬੁਰਾ ਲਗਦਾ ਹੈਉਨ੍ਹਾਂ ਦਾ ਇਹ ਅਮਲ ਹਰ ਇਨਸਾਨ ਨੂੰ ਦੁੱਖ ਬਣਕੇ ਚੁਭਦਾ ਹੈਇਸ ਨਾਲ ਸਮਾਜ ਦੇ ਹੋ ਰਹੇ ਵਿਕਾਸ ਵਿਚ ਵਿਗਾੜ ਪੈਦਾ ਹੁੰਦੇ ਹਨਉਹ ਜਿਹੜੇ ਐਵੇਂ ਹੀ ਬਿਨਾ ਕਿਸੇ ਕਾਰਨੋਂ ਆਪਣੀਆਂ ਝੂਠੀਆਂ ਸਿਫਤਾਂ ਦਾ ਪਾਟਿਆ ਢੋਲ ਗਲ਼ ਵਿਚ ਪਾਈ ਫਿਰਦੇ ਹਨ ਉਨ੍ਹਾਂ ਦੇ ਤਾਂ ਕਹਿਣੇ ਹੀ ਕੀਉਨ੍ਹਾਂ ਦੀ ਹਾਲਤ ਦੀ ਤਾਂ ਭਾਰਤੀ ਫਿਲਮਾਂ ਦੇ ਘਟੀਆ ਜਹੇ ਖਲਨਾਇਕਾਂ ਨਾਲ ਹੀ ਤੁਲਨਾ ਕੀਤੀ ਜਾ ਸਕਦੀ ਹੈਜਿਵੇਂ ਇਹ ਖਲਨਾਇਕ ਕਿਸੇ ਵਿਰੋਧੀ ਦੀ ਕੁੱਟਮਾਰ ਕਰਨ ਤੋਂ ਬਾਅਦ ਉਹਨੂੰ ਧਰਤੀ ਤੇ ਸੁੱਟ ਉਹਦੇ ਲਹੂ-ਲੁਹਾਣ ਹੋਏ ਗਲ਼ ਤੇ ਆਪਣੇ ਲਿੱਬੜੇ ਬੂਟ ਰੱਖਕੇ ਆਪਣੇ ਗ੍ਰੋਹ (ਜਾਂ ਗਰੁੱਪ) ਦੇ ਬਾਕੀ ਮੈਂਬਰਾਂ ਨੂੰ ਵਿਸਕੀ ਦੇ ਪੈੱਗ ਦੀ ਚੀਅਰਜ਼ਆਖਦੇ ਅਣ-ਮਨੁੱਖੀ ਜਿਹਾ ਗੰਦਾ ਹਾਸਾ ਹੱਸਦੇ ਹਨਕੀ ਮਨੁੱਖੀ ਰਿਸ਼ਤੇ, ਖਾਸ ਕਰਕੇ ਪਤੀ, ਪਤਨੀ ਦਾ ਰਿਸ਼ਤਾ ਇੱਥੋਂ ਕੁ ਤੱਕ ਹੀ ਹੁੰਦਾ ਹੈ ਕਿ ਉਹਨੂੰ ਧੌਂਸ ਦੇ ਵੇਲਣੇ ਵਿਚ ਪੀੜਿਆ ਜਾਵੇਇਹ ਹੀ ਮਿਹਣੇ ਮਾਰੀ ਜਾਣੇ ਕਿ ਇਹ ਸਭ ਕੁੱਝ ਮੇਰੇ ਕਰਕੇ ਹੀ ਹੈਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ? ਉਸਦੇ ਗਿਆਨ ਦੀ ਕਦਰ ਕਰਦਿਆਂ ਆਪ ਵੀ ਸਿਆਣਾ ਬਣਨ ਦਾ ਜਤਨ ਕਰਨਾ ਚਾਹੀਦਾ ਹੈਕਈ ਤਾਂ ਲੱਕੜੀ ਨਾਲ ਲੋਹਾ ਤਰਨ ਵਾਲੀ ਕਹਾਵਤ ਨੂੰ ਪੁੱਠੀ ਕਰਦਿਆਂ ਲੋਹੇ ਨਾਲ ਲੱਕੜੀ ਡੋਬਣ ਦੇ ਕਾਰਜ ਵਿਚ ਹੀ ਵਿਅਸਥ ਰਹਿੰਦੇ ਹਨ ਪਰ ਫੇਰ ਵੀ ਆਪਣੇ ਆਪ ਨੂੰ ਇਨਸਾਨ ਹੀ ਗਿਣੀ ਜਾਣਗੇਅਜਿਹੀ ਸਥਿਤੀ ਤੇ ਕੋਈ ਕਿਹੜੀ ਟਿੱਪਣੀ ਕਰੇ? ਬਸ! ਇਹ ਹੀ ਕਿਹਾ ਜਾ ਸਕਦਾ ਹੈ ਕਿ ਰੱਬਖੈਰ ਈ ਕਰੇਜ਼ਿੰਦਗੀ ਤਾਂ ਜਸ਼ਨ ਹੈ-ਇਸਨੂੰ ਮਾਨਣਾ ਚਾਹੀਦਾ ਹੈਸਾਂਝ ਤੇ ਖੁਸ਼ੀ ਭਰੀ ਜ਼ਿੰਦਗੀ ਵਰਗਾ ਹੋਰ ਕੋਈ ਸਵਰਗ ਨਹੀਂ ਹੁੰਦਾਲੋੜ ਹੈ ਸੂਝ, ਸਮਝ ਵਰਤਦਿਆਂ ਦੁੱਖ-ਸੁਖ ਵੰਡਦਿਆਂ, ਮੁਹੱਬਤਾਂ ਭਰਿਆ ਸਾਂਝਾ ਹਾਸਾ ਹੱਸਣ ਦੀਆਪਣੇ ਪੱਲੇ ਵਿਚ ਝਾਕਦਿਆਂ ਆਪਣੇ ਗੁਣ ਹੀ ਨਹੀਂ ਆਪਣੀਆਂ ਘਾਟਾਂ ਵੀ ਨਜ਼ਰੀਂ ਪੈਦੀਆਂ ਹਨਫੇਰ ਆਪਣੇ ਅੰਦਰ ਝਾਕਣਾ ਕੀ ਔਖਾ ਹੈ? ਲੋੜ ਤਾਂ ਝੂਠ, ਕੁਸੱਤ ਅਤੇ ਉਜੱਡਪੁਣੇ ਦੀ ਪੱਟੀ ਆਪਣੀ ਸੋਚ ਤੋਂ ਲਾਹੁਣ ਦੀ ਹੈਫੇਰ ਮਨੁੱਖ ਦੁੱਖਾਂ ਤੇ ਫ਼ਿਕਰਾਂ ਵੇਲੇ ਵੀ ਝੋਰਿਆਂ ਤੇ ਉਦਾਸੀ ਦੇ ਵਸ ਨਹੀਂ ਪੈਂਦਾਆਪਣੇ ਵਲੋਂ ਹੀ ਕੀਤੀ ਸਵੈ-ਪੜਚੋਲ ਨਾਲ ਫੜੇ ਸਿੱਧੇ ਰਾਹ ਦੇ ਆਸਰੇ ਜੀਵੀ ਜਾ ਰਹੀ ਜ਼ਿੰਦਗੀ ਜਸ਼ਨ ਬਣ ਜਾਂਦੀ ਹੈ

2 comments:

ਤਨਦੀਪ 'ਤਮੰਨਾ' said...

Respected Kehar sharif saheb...tuhadi har likhat navekali hundi hai te parhan ton bad pathak nu doonghiaan sochan ch paa jandi hai...bina kisse ving vall ton sidhi bhasha ch gall kehni tuhdiaan likhtan di khoobi hai.

ਦੁਨੀਆਂ ਦਾ ਹਰ ਪਾਗਲ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝਦਾ ਹੈ। ਅਜਿਹਾ ਵਹਿਮ ਸਿਰਫ ਪਾਗਲਾਂ ਨੂੰ ਹੀ ਨਹੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਹੈ। ਇਸ ਕਰਕੇ ਹੀ ਉਹ ਜਤਨ ਕਰਦੇ ਰਹਿੰਦੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦਾ ਨਾਂ ਵੀ ਸਿਆਣੇ ਲੋਕਾਂ ਵਿਚ ਵੱਜੇ। ਬੱਸ! ਇਸ ਵੱਜ-ਵਜਾਈ ਦੀ ਧੁਨ ਸੁਣਨ ਵਾਸਤੇ ਉਹ ਬੁਰੇ ਦੇ ਘਰ ਤੱਕ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ।
----
ਆਪਣੇ ਹੀ ਝੂਠ ਦੇ ਖੋਲ ਵਿਚ ਵੜੇ ਬੈਠੇ ਸਿਆਣੇ ਹੋਣ ਦਾ ਭਰਮ ਪਾਲਣ ਵਾਲੇ ਜਦੋਂ ਕਦੇ ਕਿਸੇ ਬਾਹਰਲੀ ਲੋਅ ਦੇ ਦਰਸ਼ਨ ਕਰਦੇ ਹਨ ਤਾਂ ਹੈਰਾਨੀ ਉਨ੍ਹਾਂ ਨੂੰ ਵੀ ਬਹੁਤ ਹੁੰਦੀ ਹੈ ਕਿਉਂਕਿ ਅਜਿਹੇ ਅਖੌਤੀ ਬੁੱਧੀਜੀਵੀ ਜਾਂ ਕਹੋ ਨਕਲੀ ਸਿਆਣੇ ਟਟੀਹਰੀ ਦੇ ਕਬੀਲੇ ਵਿਚੋਂ ਹੀ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਅਸਮਾਨ ਆਪਣੇ ਹੀ ਬਲ ਦੇ ਆਸਰੇ ਟਿਕਿਆ ਹੋਣ ਦਾ ਵਹਿਮ ਹੋ ਜਾਂਦਾ ਹੈ।
Bahut khoob!! Eh sachai hai sharif saheb!!
ਦੁਨੀਆਂਦਾਰੀ ਵਿਚ ਹਰ ਕਿਸੇ ਨਾਲ ਵਾਹ ਪੈਂਦਾ ਹੈ। ਆਪ ਤੋਂ ਸਿਆਣਿਆਂ ਨਾਲ ਵੀ, ਆਪ ਤੋਂ ਕਮਲ਼ਿਆਂ ਨਾਲ ਵੀ ਅਤੇ ਆਪਣੇ ਵਰਗਿਆਂ ਨਾਲ ਵੀ। ਇਹ ਹਰ ਕਿਸੇ ਦੇ ਆਪਣੇ ਵਸ ਹੀ ਹੁੰਦਾ ਹੈ, ਇਸੇ ਬਾਰੇ ਸੋਚਣਾ ਬਣਦਾ ਹੈ ਕਿ ਉਹ ਵੱਖੋ-ਵੱਖ ਸੁਭਾਵਾਂ ਜਾਂ ਉੱਚੇ ਨੀਵੇਂ ਗਿਆਨ ਪੱਧਰ ਵਾਲੇ ਲੋਕਾਂ ਨਾਲ ਕਿਵੇਂ ਦਾ ਵਤੀਰਾ ਅਪਣਾਵੇ ਜਾਂ ਵਰਤਾਅ ਤੇ ਵਿਹਾਰ ਕਰੇ?
----
ਸਾਡੇ ਲੋਕਾਂ ਨੂੰ ਬਹੁਤ ਸਾਰੇ ਕਾਰਨਾਂ ਕਰਕੇ ਬਾਹਰ ਜਾਣ ਦੀ ਲਾਗ ਲੱਗ ਗਈ ਹੈ। ਇਸ ਕਰਕੇ ਹੀ ਲੋਕ ਆਪਣੀਆਂ ਡਿਗਰੀਆਂ ਤੱਕ ਪੜ੍ਹੀਆਂ ਧੀਆਂ ਨੂੰ ਬਿਨਾ ਹਾਣ-ਪ੍ਰਵਾਨ ਦੇਖਿਆਂ ਅਜਿਹੇ ਮੁੰਡਿਆਂ ਦੇ ਲੜ ਲਾਣ ਤੋਂ ਨਹੀਂ ਝਿਜਕਦੇ ਜੋ ਬਿਲਕੁੱਲ ਉਨ੍ਹਾਂ ਕੁੜੀਆਂ ਦੇ ਲਾਇਕ ਨਹੀਂ ਹੁੰਦੇ।
Eh sadi mansikta di dukhdi rag hai.
ਕੀ ਮਨੁੱਖੀ ਰਿਸ਼ਤੇ, ਖਾਸ ਕਰਕੇ ਪਤੀ, ਪਤਨੀ ਦਾ ਰਿਸ਼ਤਾ ਇੱਥੋਂ ਕੁ ਤੱਕ ਹੀ ਹੁੰਦਾ ਹੈ ਕਿ ਉਹਨੂੰ ਧੌਂਸ ਦੇ ਵੇਲਣੇ ਵਿਚ ਪੀੜਿਆ ਜਾਵੇ। ਇਹ ਹੀ ਮਿਹਣੇ ਮਾਰੀ ਜਾਣੇ ਕਿ ਇਹ ਸਭ ਕੁੱਝ ਮੇਰੇ ਕਰਕੇ ਹੀ ਹੈ। ਪਤਨੀ ਆਪ ਤੋਂ ਸੂਝਵਾਨ ਹੋਵੇ ਤਾਂ ਉਸ ਤੋਂ ਸਿੱਖਣ ਵਿਚ ਕੀ ਹਰਜ਼ ਹੈ?
Bahut khoob!! Par jehri ego hurt hundi hai..ohdi dawai kithon miloo?
ਜ਼ਿੰਦਗੀ ਤਾਂ ਜਸ਼ਨ ਹੈ-ਇਸਨੂੰ ਮਾਨਣਾ ਚਾਹੀਦਾ ਹੈ। ਸਾਂਝ ਤੇ ਖੁਸ਼ੀ ਭਰੀ ਜ਼ਿੰਦਗੀ ਵਰਗਾ ਹੋਰ ਕੋਈ ਸਵਰਗ ਨਹੀਂ ਹੁੰਦਾ।
Tuhada eh lekh vi mainu bahut ziada pasand aayea..:) Aarsi te sabh naal sanjha karn layee behadd shukriya.

Tamanna

ਤਨਦੀਪ 'ਤਮੰਨਾ' said...

ਕੇਹਰ ਸ਼ਰੀਫ਼ ਜੀ ਦਾ ਲੇਖ ਵੀ ਬਹੁਤ ਚੰਗਾ ਲੱਗਿਆ।
ਸੁਖਵੰਤ ਢਿੱਲੋਂ
ਕੈਨੇਡਾ
======
Thank you once again, Sukhwant ji.
Tamanna