ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 11, 2008

ਕਸ਼ਮੀਰਾ ਸਿੰਘ ਚਮਨ - ਗ਼ਜ਼ਲ

ਗ਼ਜ਼ਲ

ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।

ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।

----

ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ

ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।

----

ਸੌਣ ਦੇ ਬੱਦਲ਼ ਘਿਰੇ ਬਰਸੀ ਨਹੀਂ ਕੋਈ ਕਣੀ

ਰੁੱਤ ਖਿੜਦੀ ਕਿਸ ਤਰ੍ਹਾਂ ਧਰਤੀ ਹੀ ਬੰਜਰ ਹੋ ਗਈ।

----

ਰਾਤ ਭਰ ਮਸਿਆ ਰਹੀ ਸੂਰਜ ਦਿਨੇ ਨਾ ਚਮਕਿਆ

ਹਰ ਖ਼ੁਸ਼ੀ ਦੇ ਮੋੜ ਤੇ ਕਾਲ਼ਖ ਮੁਕੱਦਰ ਹੋ ਗਈ।

----

ਮੁੜ ਲਿਖੀ ਨਾ ਜਾ ਸਕੀ ਉਜੜੇ ਚਮਨ ਦੀ ਦਾਸਤਾਂ

ਜ਼ਿੰਦਗੀ ਪਰਬਤ ਮਿਰੀ ਭਾਵੇਂ ਸਮੁੰਦਰ ਹੋ ਗਈ।

4 comments:

ਤਨਦੀਪ 'ਤਮੰਨਾ' said...

Respected Uncle Chaman ji...bahut hi khoobsurat ghazal hai...Dad ne ajj tuhadi ikk navi book mainu ditti si parhan layee..Mainu aah sheyr bahut ziada pasand aaye..

ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।
ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।
----
ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ
ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।
Wonderful!! Eh sheyer mere favourites ch shamil ho gaye. Bahut bahut mubarakan enni sohni ghazal kehan te.

Tamanna

ਤਨਦੀਪ 'ਤਮੰਨਾ' said...

Kashmira Singh Chaman ji da kalaam kamaal da hai.

Davinder Singh Puniya
Canada
=========
Ikk vaar pher shukriya Davinder ji.

Tamanna

ਗੁਰਦਰਸ਼ਨ 'ਬਾਦਲ' said...

ਚਮਨ ਸਾਹਿਬ, ਇੱਕ ਸੋਹਣੀ ਗ਼ਜ਼ਲ ਕਹਿਣ ਤੇ ਮੁਬਾਰਕਾਂ। ਇਹ ਸ਼ਿਅਰ ਬੜੇ ਪਿਆਰੇ ਨੇ..
ਜਾਪਦੈ ਉਸ ਦੀ ਤਬੀਅਤ ਹੋਰ ਬਿਹਤਰ ਹੋ ਗਈ।
ਫਰਕ ਹੈ ਇਤਨਾ ਕਿ ਹੁਣ ਪਾਰੇ ਤੋਂ ਪੱਥਰ ਹੋ ਗਈ।
----
ਗੁੰਮ ਹੈ ਪੁਸਤਕ ਮਿਰੀ ਜਿਸ ਵਿਚ ਤਿਰੀ ਤਸਵੀਰ ਸੀ
ਡਰਦਿਆਂ ਪਤਨੀ ਤੋਂ ਖ਼ਬਰੇ ਕਿਸ ਜਗ੍ਹਾ ਧਰ ਹੋ ਗਈ।
ਬਹੁਤ ਖ਼ੂਬ ਜਾਨਬ!!ਕਿਤਾਬ ਭੇਜਣ ਲਈ ਸ਼ੁਕਰੀਆ!

ਤੁਹਾਡਾ
ਗੁਰਦਰਸ਼ਨ 'ਬਾਦਲ'

ਤਨਦੀਪ 'ਤਮੰਨਾ' said...

ਕਸ਼ਮੀਰਾ ਸਿੰਘ ਦੀ ਗਜ਼ਲ ਵੀ ਬਹੁਤ ਵਧੀਆ ਹੈ। ਪੜ੍ਹ ਕੇ ਸਰੂਰ ਜਿਹਾ ਆਇਆ। ਮੁਬਾਰਕਾਂ!

ਸੰਤੋਖ ਸਿੰਘ ਧਾਲੀਵਾਲ
ਯੂ.ਕੇ.