ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 14, 2008

ਮਨਦੀਪ ਖੁਰਮੀ ਹਿੰਮਤਪੁਰਾ - ਵਿਅੰਗ

ਕਾਸ਼ ! ਮੈਂ ਭਾਰਤ ਨੂੰ ਕ੍ਰਿਕਟ ਵਰਲਡ ਕੱਪ ਜਿਤਾ ਸਕਦਾ

ਵਿਅੰਗ

ਕ੍ਰਿਕਟ ਵਰਲਡ ਕੱਪ ਚੱਲ ਰਿਹਾ ਸੀਉੱਪਰੋਂ ਐੱਮ. ਏ. ਦੇ ਪੇਪਰ ਵੀ ਸਿਰ ਟਤੇ ਸਨਮਾਤਾ ਵਾਰ-ਵਾਰ ਇੱਕ ਚਿੱਤ ਹੋ ਕੇ ਪੜ੍ਹਨ ਨੂੰ ਕਹਿੰਦੀਕ੍ਰਿਕਟ ਵੱਲ ਥੋੜ੍ਹਾ ਬਹੁਤਾ ਝੁਕਾਅ ਤਾਂ ਪਹਿਲਾਂ ਹੀ ਸੀ, ਪਰ ਟੀ ਵੀ ਤੇ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਚੱਲ ਰਹੀਆਂ ਮਸ਼ਹੂਰੀਆਂ ਨੇ ਵੀ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਸੀਆਪਾਂ ਵੀ ਮੁੱਕਦੀ ਗੱਲ ਸ਼ਾਹੀ ਸ਼ੌਕ ਵਾਂਗ ਕ੍ਰਿਕਟ ਦਾ ਸ਼ੌਕ ਪਾਲਿਆ ਹੋਇਆ ਸੀਜਦੋਂ ਵੀ ਜੀਅ ਕਰਦਾ ਡਾਕਟਰਾਂ ਦੇ ਨਿੰਦੇ ਤੇ ਜੀਤੇ ਨਾਲ ਰਲਕੇ ਛੋਟੇ ਜਿਹੇ ਵਿਹੜੇ 'ਚ ਹੀ ਵਿਕਟਾਂ ਦੀ ਜਗ੍ਹਾ ਇੱਟਾਂ ਰੱਖਕੇ ਬਿੰਦਰ ਮਿਸਤਰੀ ਤੋਂ ਬਣਵਾਏ ਲੱਕੜ ਦੇ ਥਾਪੇ ਨਾਲ ਗੇਂਦ ਕੁੱਟਣੀ ਸ਼ੁਰੂ ਕਰ ਦੇਣੀਬੇਸ਼ੱਕ ਮੈਂ ਕ੍ਰਿਕਟ ਦੇ ਇੱਕ ਚੰਗੇ ਖਿਡਾਰੀ ਵਜੋਂ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵਾਂ ਪਰ ਉਸ ਵੇਲੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ 'ਆਪਾਂ' ਨੂੰ ਵੀ ਕ੍ਰਿਕਟ ਵਰਲਡ ਕੱਪ ਲਈ ਅੱਧ ਵਿਚਾਲਿਉਂ ਜਿਹੇ ਹੀ ਭਾਰਤੀ ਟੀਮ ਲਈ ਚੁਣ ਲਿਆ ਗਿਆਅਖਬਾਰਾਂ ਵਿੱਚ ਖਬਰਾਂ ਛਪੀਆਂ, ਚੈਨਲਾਂ ਵਾਲੇ ਮੇਰੇ ਅੱਗੇ ਪਿੱਛੇਲੋਕ ਇਸ ਤੋਂ ਵੀ ਵਧੇਰੇ ਇਸ ਗੱਲੋਂ ਹੈਰਾਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ? ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੁੰਝ ਚਰਚਾ ਚੱਲ ਪਈਆਂਕੋਈ ਕਹੇ, "ਸਾਰੀ ਦਿਹਾੜੀ ਤਾਂ ਤੁਰਿਆ ਫਿਰਦਾ ਰਹਿੰਦੈ, ਕੋਈ ਨਾ ਕੋਈ ਜੁਗਾੜ ਲਾ ਗਿਐ।" ਕੋਈ ਕਹੇ, "ਇਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਕਮੇਟੀ ਦਾ ਮੈਂਬਰ ਐ, ਉਹਦੀ ਮਿੰਨਤ-ਮੁੰਨਤ ਕਰਕੇ ਕਹਾਣੀ ਫਿੱਟ ਕਰਲੀ ਹੋਊ।" ਪਰ ਜ਼ਿਆਦਾਤਰ ਲੋਕ ਇਸ ਕਰਕੇ ਖੁਸ਼ ਕਿ ਚਲੋ ਕੁੱਝ ਵੀ ਹੋਵੇ ਪਰ ਹਿੰਮਤਪੁਰੇ ਦਾ ਨਾਂ ਤਾਂ ਵਿਸ਼ਵ ਪੱਧਰ ਤੇ ਚਮਕੇਗਾ ਹੀਉਹ ਦਿਨ ਵੀ ਆ ਗਿਆ ਜਦੋਂ ਮੈਂ 'ਪੋਰਟ ਆਫ ਸਪੇਨ' ਵੱਲ ਨੂੰ ਜਹਾਜੇ ਚੜ੍ਹਨਾ ਸੀਲੋਕਾਂ ਨੇ ਹਾਰਾਂ ਨਾਲ ਲੱਦ ਦਿੱਤਾ, ਮਾਤਾ ਨੇ ਮੱਥੇ ਟਿੱਕਾ ਲਾ ਕੇ ਮੂੰਹ ਮਿੱਠਾ ਕਰਵਾਕੇ ਏਅਰਪੋਰਟ ਵੱਲ ਨੂੰ ਸਿੱਧਾ ਕਰ ਦਿੱਤਾਲੋਕਾਂ ਦੀਆਂ ਦੁਆਵਾਂ ਨੇ 'ਕਵੀਂਜ ਪਾਰਕ ਓਵਲ' ਨਾਂ ਦੇ ਸਥਾਨ ਤੇ ਪਹੁੰਚਾ ਦਿੱਤਾਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਮਾਸਟਰ ਬਲਾਸਟਰ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਨਾਲ ਓਪਨਰ ਵਜੋਂ ਖੇਡਣ ਜਾ ਰਿਹਾ ਹਾਂਸਾਡਾ ਮੈਚ ਬੰਗਲਾ ਦੇਸ਼ੀਆਂ ਨਾਲ ਸੀਬੜੀ ਰੌਚਕ ਘੜੀ ਸੀਜਿੱਥੇ ਸਚਿਨ ਨੂੰ ਇੱਕ ਵਾਰ ਦੇਖਣਾ ਵੀ ਦੁੱਭਰ ਸੀ, ਉੱਥੇ ਉਸ ਸ਼ਖ਼ਸ ਨਾਲ ਮੈਂ ਇੱਕ ਸਾਂਝੇਦਾਰ ਵਜੋਂ ਖੇਡ ਰਿਹਾ ਸਾਂਬੰਗਲਾ ਦੇਸ਼ ਦੇ ਗੇਂਦਬਾਜਾਂ ਦੀਆਂ ਗੇਂਦਾਂ ਦਾ ਸਾਹਮਣਾ ਕਰਦੇ ਪਹਿਲਾਂ ਪਹਿਲਾਂ ਤਾਂ ਅਸੀਂ ਲਿੱਪਾ-ਪੋਚੀ ਜਿਹੀ ਕਰਦੇ ਰਹੇਦੂਜੇ ਖਿਡਾਰੀ ਉਤਾਂਹ ਬਣੇ ਖੁੱਡੇ ਜਿਹੇ 'ਚ ਬੈਠੇ ਆਪੋ ਆਪਣੀ ਵਾਰੀ 'ਉਡੀਕਣ'ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਗੁੱਲੀ ਡੰਡਾ ਖੇਡਦਿਆਂ ਤੀਰਥ ਪੰਡਤ ਦੇ ਮੁੰਡੇ ਕਾਲੇ ਤੇ ਜੱਸੀ ਵਰਗੇ ਆਪਣੀ ਵਾਰੀ ਲਿਆਉਣ ਲਈ 'ਚੂਹਿਆ ਚੂਹਿਆ ਖੁੱਡ ਪੱਟ ਸਾਡੀ ਵਾਰੀ ਕਦੋਂ ਆਊਗੀ' ਕਹਿ ਕੇ ਉਂਗਲ ਨਾਲ ਧਰਤੀ 'ਚ ਗਲੀ ਕਰਨ ਤੱਕ ਜਾਂਦੇ ਹੁੰਦੇ ਸੀ, ਉਹੀ ਕੁਝ ਜਿਹਾ ਸਹਿਵਾਗ ਯੁਵਰਾਜ ਵਰਗੇ ਕਰਦੇ ਜਾਪਦੇ ਸਨਸਭ ਨੂੰ ਦੇਸ਼ ਦੀ ਇੱਜਤ ਦਾ ਨਹੀਂ ਸਗੋਂ ਆਪਣੇ 'ਰਨ' ਬਣਾਉਣ ਦਾ ਵੱਧ ਫਿਕਰ ਹੁੰਦਾ ਹੈ ਕਿਉਂਕਿ ਜਿੰਨੇ ਰਨ ਓਨੇ ਹੀ ਮਾਇਆ ਦੇ ਗੱਫ਼ੇ ਵੱਧਮੇਰੇ ਅੰਦਰ ਸਿਰਫ਼ ਤੇ ਸਿਰਫ਼ ਦੇਸ਼ ਭਗਤੀ ਹੀ ਖੌਰੂ ਪਾਈ ਫਿਰਦੀ ਸੀ ਜਿਵੇਂ ਪੰਜਾਬ ਦੀ ਰਾਜਨੀਤੀ 'ਚ ਬਾਦਲ ਸਾਬ੍ਹ ਤੇ ਕੈਪਟਨ ਸਾਬ੍ਹ ਪਾਈ ਫਿਰਦੇ ਨੇਪਰ ਮੈਂ ਤੇ ਸਚਿਨ ਜੀ ਨੇ ਘੁੱਗੀ ਨਾ ਖੰਘਣ ਦਿੱਤੀਗੇਂਦਬਾਜ ਮੁਸਰਫ਼ ਮੋਰਤਜਾ ਦੇ ਹੁਨਰ ਤੋਂ ਸ਼ਾਇਦ ਸਚਿਨ ਕਾਫੀ ਫਿਕਰਮੰਦ ਸੀ ਕਿਉਂਕਿ ਮੈਨੂੰ ਨੇੜੇ ਬੁਲਾਕੇ ਉਸਨੇ ਹੌਲੀ ਜਿਹੀ ਆਪਣੀ ਤਿੱਖੀ ਆਵਾਜ 'ਚ ਆਖਿਆ, "ਖੁਰਮੀ, ਦੇਖੀਂ ਕਿਤੇ ਆਊਟ ਨਾ ਹੋਜੀਂ, ਮੋਰਤਜਾ ਦੀ ਗੇਂਦ ਦਾ ਪਤਾ ਜਿਹਾ ਨਹੀਂ ਲਗਦਾ ਕਿ ਆਉਂਦੀ ਕਿਧਰੋਂ ਹੈ ਤੇ ਜਾਂਦੀ ਕਿੱਧਰ ਨੂੰ ਹੈ।" ਮੈਂ ਸਚਿਨ ਦੀ ਘਬਰਾਹਟ ਦੂਰ ਕਰਦਿਆਂ ਕਿਹਾ, "ਸਚਿਨ ਜੀ ਫ਼ਿਕਰ ਨਾ ਕਰੋ, ਮੈਂ ਤਾਂ ਡਾਕਟਰਾਂ ਦੇ ਨਿੰਦੇ ਵਰਗਿਆਂ ਤੋਂ ਆਊਟ ਨਹੀਂ ਹੋਇਆ ਮੋਰਤਜਾ ਤਾਂ ਕਿਹੜੇ ਬਾਗ ਦਾ ਸ਼ਲਗਮ ਐ।" ਬੰਗਲਾਦੇਸੀਆਂ ਵੱਲੋਂ ਸਾਡੀ ਟੀਮ ਅੱਗੇ ਰੱਖੇ ਵਿਸ਼ਾਲ ਸਕੋਰ ਦੇ ਪਾੜੇ ਨੂੰ ਖ਼ਤਮ ਕਰਨ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਉਣ ਦਾ ਜਜ਼ਬਾ ਮੇਰੇ ਦਿਲ ਵਿੱਚ ਢਕੇ ਹੋਏ ਦੁੱਧ ਵਾਂਗ ਉੱਬਲ ਰਿਹਾ ਸੀਗੱਲ ਆਖਰੀ ਓਵਰ ਦੀ ਅਖਰੀ ਗੇਂਦ ਅਤੇ ਤਿੰਨ ਦੌੜਾਂ ਲੈਣ ਦੇ ਸਵਾਲ ਤੱਕ ਪੁੱਜ ਗਈਮੇਰਾ ਬੈਟ ਵੀ ਮੋਰਤਜਾ ਦੀ ਗੇਂਦ ਨੂੰ ਰੱਸੇ ਤੋਂ ਪਾਰ ਟਪਾਉਂਣ ਲਈ ਕਾਹਲਾ ਸੀਜਿਉਂ ਹੀ ਮੋਰਤਜਾ ਨੇ ਗੇਂਦ ਸੁੱਟੀ ਤੇ ਜਿਉਂ ਹੀ ਮੇਰਾ ਬੱਲਾ ਬਾਲ ਨਾਲ ਟਕਰਾਇਆ------------------

ਫਿਰ ਕੀ ਸੀ ਮਿੱਤਰੋ! ਮੇਰਾ ਵਰਲਡ ਕੱਪ ਜਿੱਤਣ ਦਾ ਸੁਪਨਾ ਉਦੋਂ ਚਕਨਾਚੂਰ ਹੋ ਗਿਆ ਜਦੋਂ ਮੇਰੀ ਮਾਤਾ ਨੇ ਮੈਨੂੰ ਜ਼ੋਰ ਨਾਲ ਝੰਜੋੜਦਿਆਂ ਕਿਹਾ, "ਵੇ ਮੁੰਡਿਆ, ਕੀ ਗੱਲ ਹੋਗੀ? ਅੱਧਾ ਘੰਟਾ ਹੋ ਗਿਆ ਸੁੱਤਾ ਪਿਆ ਕੰਧ 'ਚ ਈ ਮੁੱਕੀਆਂ ਮਾਰੀ ਜਾਨੈਂਪੇਪਰ ਸਿਰ ਤੇ ਆਏ ਪਏ ਆ, ਉੱਠ ਕੇ ਪੜ੍ਹਿਆ ਨੀਂ ਜਾਂਦਾ।" ਹਾਏ ਓਏ ! ਇਸੇ ਗੱਲ ਦਾ ਹੀ ਅਫ਼ਸੋਸ ਮਾਰੀ ਜਾਂਦੈ ਕਿ ਜੇ ਮਾਤਾ ਦੋ ਮਿੰਟ ਹੋਰ ਨਾ ਜਗਾਉਂਦੀ ਤਾਂ ਆਸਟਰੇਲੀਆ ਟੀਮ ਦੀ ਕੀ ਮਜ਼ਾਲ ਸੀ ਕਿ ਵਰਲਡ ਕੱਪ ਜਿੱਤ ਜਾਂਦੀਚੱਲੋ ਆਪਣੇ ਵੀ ਹੌਸਲੇ ਬੁਲੰਦ ਨੇ, ਰਹਿੰਦੀ ਖੂੰਹਦੀ ਕਸਰ ਕਦੇ ਫੇਰ ਕੱਢ ਦਿਆਂਗੇ

4 comments:

ਤਨਦੀਪ 'ਤਮੰਨਾ' said...

Respected Mandeep ji..pher World Cup jittan da tuhada supna tan akkh khullan naal hi chaknachoor ho geya...nahin tan India di ki majal si ke haar janda..:)
ਬੇਸ਼ੱਕ ਮੈਂ ਕ੍ਰਿਕਟ ਦੇ ਇੱਕ ਚੰਗੇ ਖਿਡਾਰੀ ਵਜੋਂ ਕਿਸੇ ਦੇ ਚਿੱਤ ਚੇਤੇ ਵੀ ਨਾ ਹੋਵਾਂ ਪਰ ਉਸ ਵੇਲੇ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ 'ਆਪਾਂ' ਨੂੰ ਵੀ ਕ੍ਰਿਕਟ ਵਰਲਡ ਕੱਪ ਲਈ ਅੱਧ ਵਿਚਾਲਿਉਂ ਜਿਹੇ ਹੀ ਭਾਰਤੀ ਟੀਮ ਲਈ ਚੁਣ ਲਿਆ ਗਿਆ। ਅਖਬਾਰਾਂ ਵਿੱਚ ਖਬਰਾਂ ਛਪੀਆਂ, ਚੈਨਲਾਂ ਵਾਲੇ ਮੇਰੇ ਅੱਗੇ ਪਿੱਛੇ। ਲੋਕ ਇਸ ਤੋਂ ਵੀ ਵਧੇਰੇ ਇਸ ਗੱਲੋਂ ਹੈਰਾਨ ਕਿ ਇਹ ਕ੍ਰਿਸ਼ਮਾ ਹੋਇਆ ਕਿਵੇਂ? ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੁੰਝ ਚਰਚਾ ਚੱਲ ਪਈਆਂ। ਕੋਈ ਕਹੇ, "ਸਾਰੀ ਦਿਹਾੜੀ ਤਾਂ ਤੁਰਿਆ ਫਿਰਦਾ ਰਹਿੰਦੈ, ਕੋਈ ਨਾ ਕੋਈ ਜੁਗਾੜ ਲਾ ਗਿਐ।" ਕੋਈ ਕਹੇ, "ਇਹਨਾਂ ਦਾ ਕੋਈ ਰਿਸ਼ਤੇਦਾਰ ਚੋਣ ਕਮੇਟੀ ਦਾ ਮੈਂਬਰ ਐ, ਉਹਦੀ ਮਿੰਨਤ-ਮੁੰਨਤ ਕਰਕੇ ਕਹਾਣੀ ਫਿੱਟ ਕਰਲੀ ਹੋਊ।" ਪਰ ਜ਼ਿਆਦਾਤਰ ਲੋਕ ਇਸ ਕਰਕੇ ਖੁਸ਼ ਕਿ ਚਲੋ ਕੁੱਝ ਵੀ ਹੋਵੇ ਪਰ ਹਿੰਮਤਪੁਰੇ ਦਾ ਨਾਂ ਤਾਂ ਵਿਸ਼ਵ ਪੱਧਰ ਤੇ ਚਮਕੇਗਾ ਹੀ।
Good satire!
ਮੇਰੀ ਮਾਤਾ ਨੇ ਮੈਨੂੰ ਜ਼ੋਰ ਨਾਲ ਝੰਜੋੜਦਿਆਂ ਕਿਹਾ, "ਵੇ ਮੁੰਡਿਆ, ਕੀ ਗੱਲ ਹੋਗੀ? ਅੱਧਾ ਘੰਟਾ ਹੋ ਗਿਆ ਸੁੱਤਾ ਪਿਆ ਕੰਧ 'ਚ ਈ ਮੁੱਕੀਆਂ ਮਾਰੀ ਜਾਨੈਂ। ਪੇਪਰ ਸਿਰ ਤੇ ਆਏ ਪਏ ਆ, ਉੱਠ ਕੇ ਪੜ੍ਹਿਆ ਨੀਂ ਜਾਂਦਾ।" ਹਾਏ ਓਏ ! ਇਸੇ ਗੱਲ ਦਾ ਹੀ ਅਫ਼ਸੋਸ ਮਾਰੀ ਜਾਂਦੈ ਕਿ ਜੇ ਮਾਤਾ ਦੋ ਮਿੰਟ ਹੋਰ ਨਾ ਜਗਾਉਂਦੀ ਤਾਂ ਆਸਟਰੇਲੀਆ ਟੀਮ ਦੀ ਕੀ ਮਜ਼ਾਲ ਸੀ ਕਿ ਵਰਲਡ ਕੱਪ ਜਿੱਤ ਜਾਂਦੀ।
I enjoyed reading it. Keep it up!! Thanks for sharing.

Tamanna

Unknown said...
This comment has been removed by a blog administrator.
Unknown said...
This comment has been removed by a blog administrator.
Unknown said...
This comment has been removed by a blog administrator.