ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 15, 2008

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਵਸਦੇ ਲੇਖਕ ਸਤਿਕਾਰਤ ਕਸ਼ਮੀਰ ਸਿੰਘ ਘੁੰਮਣ ਜੀ ਨੇ ਇੱਕ ਖ਼ੂਬਸੂਰਤ ਨਜ਼ਮ ਭੇਜ ਕੇ ਆਰਸੀ ਦੇ ਪਾਠਕਾਂ / ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। । ਇਹਨਾਂ ਨੂੰ ਆਰਸੀ ਦਾ ਲਿੰਕ ਸਤਿਕਾਰਤ ਮੋਤਾ ਸਿੰਘ ਸਰਾਏ ਅਤੇ ਅਜ਼ੀਮ ਸ਼ੇਖਰ ਜੀ ਨੇ ਭੇਜਿਆ ਸੀ। ਉਹਨਾਂ ਦਾ ਵੀ ਬੇਹੱਦ ਸ਼ੁਕਰੀਆ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਘੁੰਮਣ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਭੇਜੀ ਖ਼ੂਬਸੂਰਤ ਨਜ਼ਮ ਨੂੰ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ!


ਅਜੋਕਾ ਪੰਜਾਬ


ਨਜ਼ਮ


ਆਉਂਦਾ ਸੀ ਅਨੰਦ, ਜਦੋਂ ਖੂਹ ਤੇ ਚੱਲੇ ਵੇਲ਼ਣਾ


ਸੁੱਕੇ ਹੋਏ ਪੀੜ ਉੱਤੇ, ਭੱਜ ਭੱਜ ਖੇਲ੍ਹਣਾ


ਵੱਖ ਸੀ ਨਜ਼ਾਰਾ, ਤੱਤੇ ਗੁੜ ਦੇ ਸੁਆਦ ਦਾ


ਬਦਲ ਗਿਆ ਰੰਗ ਢੰਗ, ਰੰਗਲੇ ਪੰਜਾਬ ਦਾ


----


ਗੰਨੇ ਛਾਂਟ ਰੱਖਦੇ ਸੀ, ਠੰਢੀ ਰਸ ਪੀਣ ਨੂੰ


ਦੇ ਦੇਣੀ ਭੇਲੀ, ਗੰਨਾ ਦੇਣਾ ਨਾ ਕਮੀਣ ਨੂੰ


ਸਿੱਧਾ ਸਾਦਾ ਜੱਟ, ਕੋਈ ਪਤਾ ਨਾ ਹਿਸਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ……………


----


ਛਾਹ ਵੇਲ਼ਾ ਹੋਣਾ, ਫਿਰ ਲੱਸੀ ਨਾਲ ਰੱਜਣਾ


ਸਾਰਾ ਦਿਨ ਪੈਂਦਾ, ਪਿੱਛੇ ਬਲ਼ਦਾਂ ਦੇ ਭੱਜਣਾ


ਝੋਰਾ ਨਹੀਂ ਸੀ ਹੋਇਆ, ਕਦੇ ਸਿਹਤ ਖਰਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਦਿਨ ਢਲ਼ੇ ਲਾਉਣੀ ਘੁੱਟ, ਕੰਮ ਨੂੰ ਮੁਕਾ ਕੇ


ਆਕੇ ਰੋਟੀ ਖਾਣੀ ਘਰ, ਸਾਰੇ ਪੱਠੇ ਦੱਥੇ ਪਾ ਕੇ


ਉਂਗਲ਼ਾਂ ਤੇ ਹਿਸਾਬ ਲਾਉਂਣਾ, ਪੀੜੇ ਹੋਏ ਕਮਾਦ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਹੋਣ ਨਾ ਕੋਈ ਰਾਹਾਂ ਵਿੱਚ, ਬੇੜਾਂ ਪਿਆ ਵੱਟਦਾ


ਮਸ਼ੀਨਰੀ ਦਾ ਯੁੱਗ, ਸੌਖਾ ਕੰਮ ਹੋਇਆ ਜੱਟ ਦਾ


ਸਕੂਟਰ ਤੇ ਖੂਹ ਨੂੰ ਜਾਣਾ, ਟੌਹਰ ਹੈ ਜਨਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਘਟਿਆ ਰਿਵਾਜ ਹੁਣ, ਮਾਂਡੀ ਵਾਲੀ ਪੱਗ ਦਾ


ਪੇਚਾਂ ਵਾਲੀ ਬੰਨ੍ਹੀ, ਜੱਟ ਮੰਡੀ ਬੈਠਾ ਸਜਦਾ


ਵਲੈਤੀ ਦਾਰੂ ਪੀ ਕੇ, ਰੋਹਬ ਬਾਣੀਏ ਤੇ ਝਾੜਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਹੁਣ ਨਾ ਵਿਆਹਾਂ ਵਿੱਚ, ਗਾਉਂਣ ਕਿਤੇ ਮੇਲਣਾਂ


ਕਿਤੇ ਖੂੰਜੇ ਪਿਆ ਰੋਂਦਾ ਏ, ਕਪਾਹ ਵਾਲ਼ਾ ਵੇਲਣਾ


ਹਿਸਾਬ ਲਾਵੇ ਜੱਟ, ਚੁੱਕੇ ਪੈਸੇ ਦੇ ਵਿਆਜ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਮੂੰਹ ਨ੍ਹੇਰੇ ਖੜਕਣ ਨਾ, ਬਲ਼ਦਾਂ ਗਲ਼ੀਂ ਟੱਲੀਆਂ


ਟਰੈਕਟਰ ਕੰਬਾਈਨਾਂ, ਮਚਾਈਆਂ ਤਰਥੱਲੀਆਂ


ਹਫ਼ਤੇ ਚ ਹਾੜੀ ਸਾਂਭੇ, ਕੰਮ ਹੈ ਦਿਮਾਗ ਦਾਬਦਲ ਗਿਆ ਰੰਗ ਢੰਗ, ਰੰਗਲੇ ……………


----


ਜੱਟੀਆਂ ਨਾ ਖੇਤੋਂ, ਸਾਗ ਤੋੜ ਕੇ ਲਿਆਉਂਦੀਆਂ


ਸਾਗ ਤੋੜਨੇ ਦਾ ਕੰਮ, ਭਈਏ ਜਿੰਮੇ ਲਾਉਂਦੀਆਂ


ਭੁੱਲਿਆ ਸਬਕ ਸਾਨੂੰ, ਕਿਰਤ ਦੀ ਕਿਤਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਕਾੜ੍ਹੇ ਹੋਏ ਦੁੱਧ ਦੀਆਂ, ਮੁੱਕੀਆਂ ਕਹਾਣੀਆਂ


ਤੜਕੇ ਨਾ ਉੱਠ ਪਾਵੇ, ਕੋਈ ਚਾਟੀ ਚ ਮਧਾਣੀਆਂ


ਭੁੱਲ ਗਿਆ ਚੇਤਾ, ਖੱਟੀ ਲੱਸੀ ਦੇ ਸੁਆਦ ਦਾ


ਬਦਲ ਗਿਆ ਰੰਗ ਢੰਗ, ਰੰਗਲੇ ……………


----


ਪੈ ਗਿਆ ਸੁਆਦ ਹੁਣ, ਮੁਰਗੇ ਦੀ ਟੰਗ ਦਾ


ਥੋੜ੍ਹੀ ਬਹੁਤੀ ਹਰ ਕੋਈ, ਸਵੇਰ ਤੋਂ ਹੀ ਡੰਗਦਾ


ਲੱਗੇ ਮੁਰਝਾਇਆ ਜੇਹਾ, ਫੁੱਲ ਇਹ ਗੁਲਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ...…………


----


ਕਣਕ ਧੋ ਕੇ ਪੀਹਣ ਨੂੰ, ਸੀ ਧੁੱਪੇ ਪਾ ਕੇ ਰੱਖੀਦਾ


ਚੁੱਪ ਚਾਪ ਆਟਾ ਪੀਹਵੇ, ਨਾ ਬੋਲੇ ਘੁਗੂ ਚੱਕੀ ਦਾ


ਭੁੱਲਿਆ ਹੈ ਚੇਤਾ ਸਾਨੂੰ, ਹੁਣ ਕੋਹਲੂ ਤੇ ਖਰਾਸ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਨਾ ਕੋਈ ਸੁਆਣੀ, ਹੁਣ ਕੱਢੇ ਫੁਲਕਾਰੀਆਂ


ਰੱਖਦੀਆਂ ਹਰ ਵੇਲੇ, ਸ਼ਹਿਰ ਨੂੰ ਤਿਆਰੀਆਂ


ਖਵਰੇ ਕੀ ਲੱਗ ਗਿਆ, ਕੋਈ ਖੰਭ ਸੁਰਖ਼ਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਪਹਿਲਾਂ ਵਾਂਗੂੰ ਜੀਤੋ ਪੀਤੋ, ਨਾ ਮੰਗਦੀ ਹੈ ਲੋੜ੍ਹੀਆਂ


ਗਾਵੇ ਨਾ ਕੋਈ ਭੈਣ ਹੁਣ, ਵੀਰਾਂ ਦੀਆਂ ਘੋੜੀਆਂ


ਫਿੱਕਾ ਜਿਹਾ ਲੱਗੇ ਰੰਗ, ਤੀਆਂ ਦੇ ਤਿਉਹਾਰ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਲਾਵੇ ਨਾ ਕੋਈ ਬਹੂ, ਹੁਣ ਪੈਰੀਂ ਹੱਥ ਸੱਸ ਦੇ


ਨੂੰਹ ਪੁੱਤ ਜਾਣ ਲੱਗੇ, ਕਿਸੇ ਨੂੰ ਨਹੀਂ ਦੱਸ ਦੇ


ਰਿਹਾ ਨਾ ਫਰਕ ਕੋਈ, ਛੋਟੇ ਵੱਡੇ ਦੇ ਲਿਹਾਜ਼ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਮੱਠਾ ਪਿਆ ਚਾਅ, ਮੁਕਲਾਵਾ ਲੈ ਕੇ ਜਾਣ ਦਾ


ਸੁਹਾਗ ਰਾਤੇ ਦੁੱਧ, ਬਹੂ ਹੱਥ ਭਿਜਵਾਣ ਦਾ


ਸੂਹਾਂ ਲੈਂਦੀ ਰਹਿਣਾ ਭਾਬੀ, ਕੰਮ ਸੀ ਕਮਾਲ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਭਾਬੀਆਂ ਤੇ ਦਿਉਰਾਂ ਦਾ, ਫੋਕਾ ਜਿਹਾ ਪਿਆਰ ਹੈ


ਡੋਲੀ ਆੳਣੋਂ ਪਹਿਲਾਂ, ਅੱਡ ਹੋਣ ਨੂੰ ਤਿਆਰ ਹੈ


ਸਹੁਰੀਂ ਨਹੀਂ ਜਾਣਾ, ਦਿਉਰ ਸ਼ੌਂਕੀ ਹੈ ਸ਼ਰਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਭੇਜਦਾ ਨਾ ਕੋਈ ਹੁਣ, ਡੋਲੀ ਨਾ ਨਾਲ਼ ਨੈਣ ਨੂੰ


ਕੁੜੀ ਤਾਂ ਤਿਆਰ ਕੱਲੀ, ਕਾਰ ਵਿੱਚ ਬਹਿਣ ਨੂੰ


ਮੁੱਕ ਚੱਲਿਆ ਪੁਆੜਾ, ਲਾਗੀਆਂ ਦੇ ਲਾਗ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਸੋਗ ਉੱਤੇ ਜਾਣ ਨੂੰ ਨਾ, ਹੁਣ ਪੈਣ ਕਾਹਲ਼ੀਆਂ


ਘਟੀਆਂ ਮਕਾਣਾਂ, ਨਾ ਜਾਣ ਭਰ ਕੇ ਟਰਾਲੀਆਂ


ਇੱਕ ਕਾਰ ਵਿੱਚ ਜਾਂਦੇ, ਹੁਣ ਕੰਮ ਹੈ ਹਿਸਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਪਿੰਡ ਦੀ ਮਰਾਸਣ, ਨਾ ਵਜਾਵੇ ਪਈ ਢੋਲ ਜੀ


ਵਾਹ! ਸ਼ੇਰਾ ਵਾਹ! ਦੇ, ਨਾ ਸੁਣਾਵੇ ਕੋਈ ਬੋਲ ਜੀ


ਦਿੰਦਾ ਨਾ ਕੋਈ ਮਿਹਣਾ, ਕਿਸੇ ਮਰਨੇ ਖਰਾਬ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………


----


ਘੁੰਮਣ! ਪੰਜਾਬ ਜਾਕੇ, ਕਦੋਂ ਗੁੱਲੀ ਡੰਡਾ ਖੇਲਣਾ


ਆਉਂਦਾ ਸੀ ਅਨੰਦ, ਜਦੋਂ ਖੂਹ ਤੇ ਚੱਲੇ ਵੇਲਣਾ


ਵੱਖ ਸੀ ਨਜ਼ਾਰਾ, ਤੱਤੇ ਗੁੜ ਦੇ ਸੁਆਦ ਦਾ


ਬਦਲ ਗਿਆ ਰੰਗ ਢੰਗ, ਰੰਗਲੇ ………………

3 comments:

Money said...

Punjab ta bai ji badalna hi si,
Canada vargian ethe facilities nahi han,
Jadon garam gur milda si udon ik family vich sat-sat brother hundey si.
Agon sat-sat bahuan, lasi banavan lai khula dudh hona,
Hun taa asin j bihar ton majdoor bula laiey ta v writer jatan nu bhand dindey han k mundey kam nahi kardey.
Par aj kal ik family vich ik ja do brother hundey han.
Jananian kheti da koi kam kar nahi sakdian and dangran da kam karan nu nak bul vatdian ne.
Ikala Banda kare ki?
Kanak bijay k gur kadey k gana mill vich sut k avey. kionki ganey gharan lai v labor labhani bari aukhi hoi pai eh?
Chintan shad k solution daso kionki shotey kisan lai badian machina v lainian aukhian hundia
.
.
AARSI da Bilkul Navan Pathak
Basant Singh
Nawan Shahar,
Punjab.
basantsinghji@yahoo.com

ਤਨਦੀਪ 'ਤਮੰਨਾ' said...

Respected Ghuman saheb..ikk khoobsurat nazam naal aarsi te haazri lavaun layee bahut bahut shukriya.
ਆਉਂਦਾ ਸੀ ਅਨੰਦ, ਜਦੋਂ ਖੂਹ ਤੇ ਚੱਲੇ ਵੇਲ਼ਣਾ ।
ਸੁੱਕੇ ਹੋਏ ਪੀੜ ਉੱਤੇ, ਭੱਜ ਭੱਜ ਖੇਲ੍ਹਣਾ ।
ਵੱਖ ਸੀ ਨਜ਼ਾਰਾ, ਤੱਤੇ ਗੁੜ ਦੇ ਸੁਆਦ ਦਾ।
ਬਦਲ ਗਿਆ ਰੰਗ ਢੰਗ, ਰੰਗਲੇ ਪੰਜਾਬ ਦਾ ।
===
ਮੂੰਹ ਨ੍ਹੇਰੇ ਖੜਕਣ ਨਾ, ਬਲ਼ਦਾਂ ਗਲ਼ੀਂ ਟੱਲੀਆਂ ।
ਟਰੈਕਟਰ ਕੰਬਾਈਨਾਂ, ਮਚਾਈਆਂ ਤਰਥੱਲੀਆਂ ।
ਹਫ਼ਤੇ ‘ਚ ਹਾੜੀ ਸਾਂਭੇ, ਕੰਮ ਹੈ ਦਿਮਾਗ ਦਾ ।
ਬਦਲ ਗਿਆ ਰੰਗ ਢੰਗ, ਰੰਗਲੇ ………
====
ਜੱਟੀਆਂ ਨਾ ਖੇਤੋਂ, ਸਾਗ ਤੋੜ ਕੇ ਲਿਆਉਂਦੀਆਂ ।
ਸਾਗ ਤੋੜਨੇ ਦਾ ਕੰਮ, ਭਈਏ ਜਿੰਮੇ ਲਾਉਂਦੀਆਂ ।
ਭੁੱਲਿਆ ਸਬਕ ਸਾਨੂੰ, ਕਿਰਤ ਦੀ ਕਿਤਾਬ ਦਾ ।
ਬਦਲ ਗਿਆ ਰੰਗ ਢੰਗ, ਰੰਗਲੇ ……………
===
ਭੇਜਦਾ ਨਾ ਕੋਈ ਹੁਣ, ਡੋਲੀ ਨਾ ਨਾਲ਼ ਨੈਣ ਨੂੰ ।
ਕੁੜੀ ਤਾਂ ਤਿਆਰ ‘ਕੱਲੀ, ਕਾਰ ਵਿੱਚ ਬਹਿਣ ਨੂੰ ।
ਮੁੱਕ ਚੱਲਿਆ ਪੁਆੜਾ, ਲਾਗੀਆਂ ਦੇ ਲਾਗ ਦਾ ।
ਬਦਲ ਗਿਆ ਰੰਗ ਢੰਗ, ਰੰਗਲੇ ………………
====
Saari nazam hi bahut khoobsurat hai. Mubarakbaad kabool karo! Shirqat kardey rehna.

Tamanna

Kulwinder Singh said...

Ghumman Sahib
Tuhadi kavita parhke anand aa giya. Tusi shabbdan nu makki di roti wich lapet ke jad saron de saag nall paros ke pesh karde ho tan apna aap hi bhul jaanda hai.
"jithe wajjdi baddal vangoon gajjdi, kaali daang mere veer dee"
Tuhada apna
Mota Singh Sarai
Walsall, UK