ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 12, 2008

ਸਾਹਿਤਕ ਜੁਗਲਬੰਦੀ

ਦੋਸਤੋ! ਇੱਕ ਮੇਲ ਦੇ ਉੱਤਰ ਚ ਲਿਖੀਆਂ ਮੇਰੀਆਂ ਚੰਦ ਸਤਰਾਂ, ਤੇ ਉਹਨਾਂ ਦੇ ਜਵਾਬ ਚ ਆਏ ਦਰਸ਼ਨ ਦਰਵੇਸ਼ ਸਾਹਿਬ ਦੇ ਖ਼ੂਬਸੂਰਤ ਲਫ਼ਜ਼ਾਂ ਨੇ ਸਾਹਿਤਕ ਜੁਗਲਬੰਦੀ ਦਾ ਰੂਪ ਲੈ ਲਿਆ...ਤਾਂ ਸੋਚਿਆ ਅੱਜ ਕਿਉਂ ਨਾ ਇਹ ਜੁਗਲਬੰਦੀ ਤੁਹਾਡੀ ਨਜ਼ਰ ਕੀਤੀ ਜਾਵੇ!

ਇਹ ਵੀ ਮੁਮਕਿਨ ਹੈ...

ਤਨਦੀਪ ਤਮੰਨਾ

ਸੰਘੋ ਥੱਲੇ

ਉੱਤਰਦੀ ਹੀ ਨਹੀਂ

ਟੁੱਟੇ ਰਿਸ਼ਤਿਆਂ ਦੀ

ਕੜਵਾਹਟ

ਚੱਲ!

ਚਾਕਲੇਟ ਖਾਈਏ!

========

ਦਰਸ਼ਨ ਦਰਵੇਸ਼

ਅੱਖਾਂ ਵਿੱਚ

ਜਾਗਦਾ ਸੁਪਨਾ ਬਣਕੇ

ਉੱਤਰੀ ਹੈ

ਨਵੇਂ ਬਗਲਗੀਰ ਹੋਏ

ਸੁਪਨਿਆਂ ਦੀ ਛਾਂ

ਚੱਲ !

ਜ਼ਖ਼ਮਾਂ ਨੂੰ

ਕਦੇ ਨਾ ਜਾਗਣ ਵਾਸਤੇ

ਸੁਲਾ ਦੇਈਏ!

2 comments:

ਤਨਦੀਪ 'ਤਮੰਨਾ' said...

ਤਮੰਨਾ ਜੀ, ਜੁਗਲਬੰਦੀ ਵੀ ਸਿਰੇ ਦੀ ਹੈ, ਪਰ ਸ਼ਾਇਰਾਂ ਦੀਆਂ ਸ਼ਾਇਰ ਹੀ ਜਾਨਣ...ਮੇਰਾ ਇੱਕ ਦੋਸਤ ਕਹਿੰਦਾ ਹੁੰਦਾ ਕਿ ਸ਼ਾਇਰਾਂ ਦੇ ਕੋਡ-ਵਰਡ ਸਮਝਣੇ ਬੜੇ ਔਖੇ ਹੁੰਦੇ ਨੇ।
ਕਰਮਦੀਪ ਕਰਮ
ਯੂ.ਐੱਸ.ਏ.
========
Karamdeep ji..eh parh ke an mainu laggda ke tussi vi zaroor likhdey hovongey...:) Shukriya.

Tamanna

Sunny Bansal said...

Bahut Vadeeya jee.

Mainu Kavita Likhani taan Nahi aundi pur paran daa bahut shounk hai.....

tuhade blog to bahut vadeeya te sach patan nuin milda hai..jes nuin main shabdaan wich nahi das sakdaa....

bahut hee khoobsoorat kavitaavan hundian ne es vich.

rub tuhanu chardi kala vich rakhe te khush rakhe...

sat sri akall.....

sukhdip singh bansal(ludhiana)