ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, December 12, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਦੋਸਤੋ! ਕੁਝ ਟਾਹਣੀਆਂ ਮਜ਼ਬੂਤ ਭਾਲ਼ੋ, ਕੁਝ ਤਣੇ।

ਦੁਸ਼ਮਣੀ ਦੀ ਨਹਿਰ ਉੱਤੇ ਦੋਸਤੀ ਦਾ ਪੁਲ਼ ਬਣੇ।

----

ਕਲ੍ਹ ਕਿਰਨ ਇਕ ਰਿਸ਼ਮ ਨੂੰ ਸੀ ਆਖਦੀ, ਭੈਣੇ ਸੁਣੀਂ!

ਚੰਦਰੇ ਕਿਉਂ ਰੌਸ਼ਨੀ ਨੂੰ ਰੋਕਦੇ ਜੰਗਲ਼ ਘਣੇ?

----

ਏਸ ਵਿਚ ਨੁਕਸਾਨ ਹੁੰਦਾ ਹੈ ਮੁਸਾਫ਼ਿਰ ਦਾ ਸਦਾ,

ਛੱਲ, ਕਿਸ਼ਤੀ, ਧਾਰ ਤੇ ਚੱਪੂ ਦੇ ਵਿਚ ਜਦ ਵੀ ਠਣੇ।

----

ਤਾਰਿਆਂ ਨੂੰ ਆਖਦੇ ਨੇ ਪੰਛੀਆਂ ਦੇ ਆਲ੍ਹਣੇ,

ਬੂਟਿਆਂ ਚੋਂ ਰੌਸ਼ਨੀ ਸਾਡੇ ਲਈ ਕੁਝ ਤਾਂ ਛਣੇ।

----

ਵੇਖ ਲੈਣਾ, ਆਪ ਹੀ ਪੈਰਾਂ ਚ ਮੰਜ਼ਿਲ ਆਏਗੀ,

ਕੱਠੇ ਹੋ ਕੇ ਤੁਰ ਪਏ ਜੇ ਸਿਰ-ਫਿਰੇ ਮੇਰੇ ਸਣੇ।

----

ਕੱਲ੍ਹ ਤਾਇਆ ਪੁੱਛਦਾ ਸੀ ਹੋ ਕੇ ਬਹੁਤਾ ਹੀ ਦੁਖੀ,

ਬਾਦਲਾ”! ਸਰਹੱਦ ਉੱਤੇ ਮਰ ਗਏ ਕਿੰਨੇ ਜਣੇ?

2 comments:

ਤਨਦੀਪ 'ਤਮੰਨਾ' said...

Dad... ghazal bahut hi khoobsurat hai...shayed pichhley do ku saalan ton type karke rakhi hoyee si..ajj share karn da mauka milleya hai..mainu aah sheyer bahut pasand aaye..
ਦੋਸਤੋ! ਕੁਝ ਟਾਹਣੀਆਂ ਮਜ਼ਬੂਤ ਭਾਲ਼ੋ, ਕੁਝ ਤਣੇ।
ਦੁਸ਼ਮਣੀ ਦੀ ਨਹਿਰ ਉੱਤੇ ਦੋਸਤੀ ਦਾ ਪੁਲ਼ ਬਣੇ।
---
ਏਸ ਵਿਚ ਨੁਕਸਾਨ ਹੁੰਦਾ ਹੈ ਮੁਸਾਫ਼ਿਰ ਦਾ ਸਦਾ,
ਛੱਲ, ਕਿਸ਼ਤੀ, ਧਾਰ ਤੇ ਚੱਪੂ ਦੇ ਵਿਚ ਜਦ ਵੀ ਠਣੇ।
----
ਤਾਰਿਆਂ ਨੂੰ ਆਖਦੇ ਨੇ ਪੰਛੀਆਂ ਦੇ ਆਲ੍ਹਣੇ,
ਬੂਟਿਆਂ ‘ਚੋਂ ਰੌਸ਼ਨੀ ਸਾਡੇ ਲਈ ਕੁਝ ਤਾਂ ਛਣੇ।
---
ਵੇਖ ਲੈਣਾ, ਆਪ ਹੀ ਪੈਰਾਂ ‘ਚ ਮੰਜ਼ਿਲ ਆਏਗੀ,
ਕੱਠੇ ਹੋ ਕੇ ਤੁਰ ਪਏ ਜੇ ਸਿਰ-ਫਿਰੇ ਮੇਰੇ ਸਣੇ।
TamannaBahut khoob!!

ਤਨਦੀਪ 'ਤਮੰਨਾ' said...

ਮੇਰੀ ਆਮੀਆ ਵਰਗੀ ਧੀਏ!
ਬਾਦਲ ਸਾਹਿਬ ਦੀ ਗ਼ਜ਼ਲ ਬਹੁਤ ਪਸੰਦ ਆਈ ਹੈ ਪਰ ਮੈਨੂੰ ਟਿੱਪਣੀਆਂ 'ਚ ਸ਼ਾਮਿਲ ਹੋਣਾ ਨਹੀਂ ਆਉਂਦਾ, ਬੁੱਢਾ ਤੋਤਾ ਪੜ੍ਹਾਉਂਣਾ ਔਖਾ ਹੈ!

ਅੰਕਲ
ਸੰਤੋਖ ਧਾਲੀਵਾਲ
ਯੂ.ਕੇ.
=========
Uncle ji..you made me smile! Koi gall nahin tuhanu tippni likhni vi sikha devangey...enna ghat hai ke tussi rachnawa parh ke sadi hausla afzai kar rahey hon? Bahut bahut shukriya.

Tamanna