ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 18, 2008

ਗੁਰਤੇਜ ਕੋਹਾਰਵਾਲ਼ਾ - ਗ਼ਜ਼ਲ

ਗ਼ਜ਼ਲ

ਘਰਾਂ ਨੇ ਕੀਲਿਆ ਏਦਾਂ ਮੁਸਾਫ਼ਰ ਹੋਣ ਨਾ ਦਿੱਤਾ।
ਰਹੇ ਨਿੱਕੇ ਜਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ।
---
ਕਿਸੇ ਵਸਦੇ ਮੁਹੱਲੇ ਵਿਚ ਬੁਰਾ ਹੈ ਮਕਬਰਾ ਹੋਣਾ,
ਵਸੇਬੇ ਦੀ ਇਸੇ ਬੰਦਿਸ਼ ਨੇ ਖੰਡਰ ਹੋਣ ਨਾ ਦਿੱਤਾ।
----
ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ,
ਮੈਂ ਉਸਦੇ ਨਾਲ ਤੁਰਿਆ ਪਰ ਬਰਾਬਰ ਹੋਣ ਨਾ ਦਿੱਤਾ।
----
ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ,
ਕਿਤੇ ਜੋ ਨੇੜਤਾ ਸੀ ਉਸਨੂੰ ਅੱਖਰ ਹੋਣ ਨਾ ਦਿੱਤਾ।
----
ਨਹੀਂ ਜੇ ਦਾਗ਼ ਮੇਰੇ ‘ਤੇ ਤਾਂ ਉਸਦੀ ਇਕ ਵਜ੍ਹਾ ਵੀ ਹੈ,
ਮੈਂ ਅਪਣੇ ਆਪ ਨੂੰ ਇਕ ਛਿਣ ਵੀ ਚਾਦਰ ਹੋਣ ਨਾ ਦਿੱਤਾ।

6 comments:

Gagan said...

I was talking to one of my friends-Dr. Charandeep Singh (Renowned Punjabi Critic) recently. He named two ghazalgos in upcoming Punjabi literature - Vijay Vivek and Gurtej Koharwala. This Ghazal by Gurtej proves Dr Charandeep absolutely right. First, Second and the last sheyars are amazing..... Mubaarakwaad kabool karo Gurtej bhaaji....

ਤਨਦੀਪ 'ਤਮੰਨਾ' said...

ਗੁਰਤੇਜ ਕੋਹਾਰਵਾਲਾ ਸ਼ੁਰੂ ਤੋਂ ਹੀ ਮੇਰਾ ਮਨ-ਪਸੰਦ ਗ਼ਜ਼ਲਗੋ ਰਿਹਾ ਹੈ। ਉਸਦੀ ਇੰਟਰਵਿਊ ਅਤੇ ਗ਼ਜ਼ਲ ਦਿਲ ਨੂੰ ਛੋਹ ਗਈ। ਗੁਰਤੇਜ ਕੋਹਰਾਵਾਲਾ ਦਾ ਸੰਪਰਕ ਨੰਬਰ ਨਾ ਹੋਣ ਕਰਕੇ ਕਦੇ ਉਸ ਨਾਲ ਰਾਬਤਾ ਨਹੀਂ ਹੋ ਸਕਿਆ। ਲੱਗਦਾ ਹੈ ਆਰਸੀ ਰਾਹੀਂ ਉਸ ਨਾਲ ਗੱਲਬਾਤ ਲਈ ਰਾਸਤਾ ਖੁੱਲ੍ਹੇਗਾ।

ਦਿਲੀ ਸੁਹਿਰਦਤਾ ਨਾਲ਼

ਸੁਰਿੰਦਰ ਸੋਹਲ,
ਯੂ.ਐੱਸ.ਏ.
==========
ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸੋਹਲ ਸਾਹਿਬ!ਆਰਸੀ ਸਾਹਿਤਕ ਮੇਲ਼-ਮਿਲਾਪ ਦਾ ਸਬੱਬ ਬਣ ਰਹੀ ਹੈ..ਸਾਡੇ ਸਭ ਲਈ ਮਾਣ ਵਾਲ਼ੀ ਗੱਲ ਹੈ!ਤੁਹਾਡੇ ਹਰ ਸਹਿਯੋਗ ਲਈ, ਬੇਹੱਦ ਸ਼ੁਕਰੀਆ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਗੁਰਤੇਜ ਜੀ ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ...ਸਾਰੇ ਹੀ ਸ਼ਿਅਰ ਬਹੁਤ ਪਿਆਰੇ ਨੇ..ਕਾਫ਼ੀ ਵਾਰ ਪੜ੍ਹੀ ਹੈ...
ਘਰਾਂ ਨੇ ਕੀਲਿਆ ਏਦਾਂ ਮੁਸਾਫ਼ਰ ਹੋਣ ਨਾ ਦਿੱਤਾ।
ਰਹੇ ਨਿੱਕੇ ਜਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ।
---
ਕਿਸੇ ਵਸਦੇ ਮੁਹੱਲੇ ਵਿਚ ਬੁਰਾ ਹੈ ਮਕਬਰਾ ਹੋਣਾ,
ਵਸੇਬੇ ਦੀ ਇਸੇ ਬੰਦਿਸ਼ ਨੇ ਖੰਡਰ ਹੋਣ ਨਾ ਦਿੱਤਾ।
--
ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ,
ਕਿਤੇ ਜੋ ਨੇੜਤਾ ਸੀ ਉਸਨੂੰ ਅੱਖਰ ਹੋਣ ਨਾ ਦਿੱਤਾ।
----
ਨਹੀਂ ਜੇ ਦਾਗ਼ ਮੇਰੇ ‘ਤੇ ਤਾਂ ਉਸਦੀ ਇਕ ਵਜ੍ਹਾ ਵੀ ਹੈ,
ਮੈਂ ਅਪਣੇ ਆਪ ਨੂੰ ਇਕ ਛਿਣ ਵੀ ਚਾਦਰ ਹੋਣ ਨਾ ਦਿੱਤਾ।
---
ਬਹੁਤ ਖ਼ੂਬ! ਇਹ ਸਾਰੀ ਗ਼ਜ਼ਲ ਮੇਰੀਆਂ ਮਨ-ਪਸੰਦੀਦਾ ਗ਼ਜ਼ਲਾਂ 'ਚ ਸ਼ਾਮਿਲ ਹੋ ਗਈ ਹੈ! ਸਭ ਨਾਲ਼ ਸਾਂਝੀ ਕਰਨ ਲਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ!

ਤਮੰਨਾ

ਗੁਰਦਰਸ਼ਨ 'ਬਾਦਲ' said...

ਗੁਰਤੇਜ ਜੀ, ਸਾਰੀ ਗ਼ਜ਼ਲ ਹੀ ਬਹੁਤ ਸੋਹਣੀ ਹੈ! ਖ਼ਿਆਲਾਂ ਦੀ ਪਰਪੱਕਤਾ ਝਲਕਦੀ ਹੈ! ਮੁਬਾਰਕਬਾਦ ਕਬੂਲ ਕਰੋ!
ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਤਨਦੀਪ ਬੇਟਾ, ਗੁਰਤੇਜ ਦੀ ਗ਼ਜ਼ਲ ਬਹੁਤ ਸੋਹਣੀ ਹੈ, ਓਹਨਾਂ ਨੂੰ ਵਧਾਈਆਂ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ!
ਤਮੰਨਾ

ਬਲਜੀਤ ਪਾਲ ਸਿੰਘ said...

koharwala di eh ghazal mainu sabh ton changi lgdi hai.....!!!