ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 18, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....

ਪੱਛਮੀ ਸੱਭਿਆਚਾਰ: - ਨੱਕ ਦੀ ਜੜ੍ਹ ਪੱਟ 'ਤੀ, ਪਾ ਕੇ ਲੌਂਗ ਬਿਗਾਨਾ

----

ਪ੍ਰਮਾਣੂ ਸਮਝੌਤਾ: - ਸ਼ਾਹ ਮੁਹੰਮਦਾ ਸਿੰਘਾਂ ਦੇ ਗੋਰਿਆਂ ਨੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ

----

ਡੇਰੇ: - ਤਬੀਤ ਕਰਾ ਦੇ ਸਾਧਾ, ਮੰਗਵੇਂ ਆਟੇ ਦਾ

----

ਓਮ ਪ੍ਰਕਾਸ਼ ਚੌਟਾਲਾ: - ਪਰ੍ਹੇ ਹੋ ਜਾ ਬਲਦ ਸਿੰਙ ਮਾਰੂ, ਸੋਨੇ ਦੇ ਤਵੀਤ ਵਾਲੀਏ

----

ਪੰਜਾਬੀ ਬੋਲੀ: - ਤੀਲੀ ਲਾਉਣ ਦੇ ਵਿਚਾਲੇ ਦਿਨ ਕੱਟਦੀ, ਧੰਨ ਜੇਰਾ ਮੱਛਲੀ ਦਾ

----

ਲੱਚਰ ਗਾਇਕੀ: - ਮੁੰਡੇ ਜੱਟਾਂ ਦੇ ਸ਼ਰਾਬੀ ਹੋਏ, ਤੀਲੀ ਦਾ ਦੀਦਾਰ ਕਰਕੇ

----

ਨਿੱਜੀਕਰਨ: - ਮਰਜ਼ੀ ਮਾਲਕ ਦੀ, ਤੀਲੀ ਭੰਨ ਕੇ ਲੌਂਗ ਘੜਾਇਆ

----

ਪ੍ਰਵੇਜ਼ ਮੁਸ਼ੱਰਫ: - ਆਈ ਨਾ ਕਟਾ ਕੇ ਨਾਮਾਂ, ਕੌਣ ਆਖੂੰ ਹੌਲਦਾਰ ਨੂੰ

----

ਮਹਿੰਗਾਈ: - ਲੌਂਗ ਘੜਾਉਂਣਾ ਸੀ, ਅੱਗ ਲੱਗਣ ਘਰਾਂ ਦੀਆਂ ਗਰਜਾਂ

----

ਕਿਰਸਾਨੀ: - ਇਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਵਦਾਂ ਈ

----

ਮਾਇਆਵਤੀ: - ਅੱਡੀ ਮਾਰ ਝਾਂਜਰ ਛਣਕਾਈ, ਛੜਿਆਂ ਦੀ ਹਿੱਕ ਲੂਹਣ ਨੂੰ

3 comments:

ਗੁਰਦਰਸ਼ਨ 'ਬਾਦਲ' said...

ਸੰਧੂ ਸਾਹਿਬ! ਤੁਹਾਡੀਆਂ ਟਿੱਪਣੀਆਂ ਪੜ੍ਹ ਕੇ ਤਾਂ ਚਿੱਤ ਮੱਲੋ-ਮੱਲੀ ਰਾਜੀ ਹੋ ਜਾਂਦਾ ਹੈ। ਮੁਬਾਰਕਬਾਦ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਸਰਾਏ ਸਾਹਿਬ! ਤੁਹਾਡਾ ਜਿੰਨਾ ਸ਼ੁਕਰੀਆ ਅਦਾ ਕਰੀਏ ਥੋੜ੍ਹਾ ਹੈ! ਸੰਧੂ ਸਾਹਿਬ ਦੀਆਂ ਚੋਭਾਂ ਤਾਂ ਰੰਗ ਬੰਨ੍ਹ ਦਿੰਦੀਆਂ ਨੇ!
ਪੱਛਮੀ ਸੱਭਿਆਚਾਰ: - ਨੱਕ ਦੀ ਜੜ੍ਹ ਪੱਟ 'ਤੀ, ਪਾ ਕੇ ਲੌਂਗ ਬਿਗਾਨਾ।
ਸੋਚਦੀ ਹਾਂ ਕਿ ਏਦੂੰ ਵਧੀਆ ਵਿਅੰਗ ਕੀ ਹੋਊ? :)
ਮੁਬਾਰਕਾਂ ਸੰਧੂ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...

ਸੰਤ ਸੰਧੂ ਦੇ ਨਿੱਕੇ-ਨਿੱਕੇ ਵਿਅੰਗ ਸੋਚਣ ਤੇ ਮਜਬੂਰ ਕਰਦੇ ਨੇ। ਬਹੁਤ ਵਧੀਆ।
ਇੰਦਰਜੀਤ ਸਿੰਘ
ਕੈਨੇਡਾ
========
ਸ਼ੁਕਰੀਆ ਅੰਕਲ ਜੀ!
ਤਮੰਨਾ