ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 22, 2008

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

"ਆਪਣੀ ਆਵਾਜ਼" ਪੰਜਾਬ, ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨਾਲ ਹਮਦਰਦੀ ਰੱਖਣ ਵਾਲਿਆਂ ਨਾਲ ਕੁਝ ਐਸੀਆਂ ਸਚਿਆਈਆਂ ਸਾਂਝੀਆਂ ਕਰਨ ਦਾ ਯਤਨ ਹੈ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਨਹੀ ਕੀਤੀਜੇਕਰ ਤੁਹਾਨੂੰ ਇਹ ਆਪਣੀ ਖ਼ੁਦ ਦੀ ਆਵਾਜ਼ ਲੱਗੇ ਤਾਂ ਅਸੀਂ ਤੁਹਾਡੇ ਹੁੰਘਾਰੇ ਨੂੰ ਆਪਣੀ ਆਵਾਜ਼ ਸਮਝਾਂਗੇ ਲਓ ਮੈਂ ਕੁਝ ਐਸਾ ਸੱਚ ਕਹਿਣ ਲੱਗਾ ਹਾਂ ਜਿਸ ਨੂੰ ਝੂਠਾਂ ਕਹਿਣ ਵਾਲਿਆਂ ਨੂੰ ਵੀ ਜੀ ਆਇਆਂ ਕਹਿੰਦੇ ਹੋਏ ਹਰ ਸਵਾਲ ਦਾ ਜਵਾਬ ਸਾਰਥਕ ਅਤੇ ਯਥਾਰਥਕ ਤਰੀਕੇ ਨਾਲ ਦੇਵਾਂਗੇ।

1 = ਪੰਜਾਬ ਇਨਸਾਨੀ ਸੱਭਿਅਤਾ ਦਾ ਜਨਮ ਅਸਥਾਨ ਹੈ

2 = ਉੱਨੀ ਸੌ ਪੰਜਾਹ ਤੱਕ ਪੰਜਾਬੀ (ਖੜ੍ਹੀ ਬੋਲੀ) ਦੁਨੀਆਂ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ

3 = ਹੜੱਪਣ ਤੋਂ ਬਰੱਹਮੀ ਤੇ ਬਰੱਹਮੀ ਤੋਂ ਬਣੀ ਦੇਵਨਾਗਰੀ ਲਿੱਪੀ ਵਿੱਚ ਦੁਨੀਆਂ ਦੀ ਸਭ ਤੋਂ ਪਹਿਲੀ ਵਿਆਕਰਣ ਸੰਸਕ੍ਰਿਤ ਬਣਾਉਂਣ ਵਾਲਾ ਪਾਨਣੀ ਪੰਜਾਬੀ ਸੀ

4 = ਜੋ ਆਪਣੇ ਆਪ ਨੂੰ ਹਿੰਦੀ ਅਖਵਾਉਂਦਾ ਹੈ ਉਹ ਬਾਬਿਓਂ ਪੜਦਾਦਿਓਂ ਪੰਜਾਬ ਅਤੇ ਸਿੰਧ ਨਾਲ ਜ਼ਰੂਰ ਜੁੜਦਾ ਹੈ

5 = ਗੁਰਮੁਖੀ (1532-1539) ਦੇਵਨਾਗਰੀ ਤੋਂ ਦੂਸਰੇ ਨੰਬਰ ਤੇ ਹਿੰਦੁਸਤਾਨੀ (ਖੜ੍ਹੀ ਬੋਲੀ) ਲਿਖਣ ਲਈ ਬਣਾਈ ਗਈ ਸੀ

6 = ਸ਼੍ਰੀ ਗੁਰੁ ਆਦਿ ਗ੍ਰੰਥ (1604) ਚਾਰ ਵੇਦਾਂ ਤੇ 108 ਉੱਪਨਿਸ਼ਦਾਂ (ਜੋ ਸਾਰੇ ਦੇ ਸਾਰੇ ਦੇਵਨਾਗਰੀ ਵਿੱਚ ਲਿਖੇ ਗਏ) ਨੂੰ ਬਣਦਾ ਸਤਿਕਾਰ ਦੇਂਦਿਆਂ ਹੋਇਆਂ ਆਮ ਆਦਮੀ ਦੇ ਪੜ੍ਹ ਸਕਣ ਵਾਲਾ ਦੁਨੀਆ ਦਾ ਪਹਿਲਾ ਗ੍ਰੰਥ ਹੈ

7 ਅੱਜ ਦੁਨੀਆਂ ਵਿੱਚ ਤੇਰ੍ਹਵੇਂ ਨੰਬਰ ਤੇ ਗਿਣੀ ਜਾਣ ਵਾਲੀ ਪੰਜਾਬੀ ਇੱਕੋ ਇੱਕ ਭਾਸ਼ਾ ਹੈ ਜੋ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਅਤੇ ਕਈ ਹੋਰ ਲਿੱਪੀਆਂ ਵਿੱਚ ਲਿਖੀ ਜਾਂਦੀ ਹੈ

8 = ਚੀਨੀ, ਅੰਗ੍ਰੇਜ਼ੀ, ਹਿੰਦੀ, ਫਾਰਸੀ, ਰੂਸੀ ਸਪੈਨਿਸ਼, ਬੰਗਾਲੀ, ਪੁਰਤਗੇਜ਼ੀ, ਫ੍ਰੈਂਚ, ਜਪਾਨੀ, ਜਰਮਨ ਅਤੇ ਗੁਜਰਾਤੀ ਸਾਰੀਆਂ ਬੋਲੀਆਂ ਵੀਹਵੀਂ ਸਦੀ ਵਿੱਚ ਵਿਆਕਰਣਕ ਬਣੀਆਂ

9 = ਹਿੰਦੁਸਤਾਨੀ (ਖੜ੍ਹੀ ਬੋਲੀ) ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੀ ਹਿੰਦੀ ਅਤੇ ਉਰਦੂ ਨਾਮ ਦਿੱਤੇ ਗਏ

10 = ਦੁਨੀਆਂ ਦੀ ਕਿਸੇ ਵੀ ਹੋਰ ਭਾਸ਼ਾ ਦਾ ਇਤਿਹਾਸ ਤਿੰਨ ਚਾਰ ਸਦੀਆਂ ਤੋਂ ਪਹਿਲਾਂ ਲਿਖਤੀ ਰੂਪ ਵਿੱਚ ਨਹੀਂ ਮਿਲਦਾ

11 = ਪਿਛਲੇ ਸੌ ਕੁ ਸਾਲਾਂ ਵਿੱਚ ਹੀ ਅੰਗਰੇਜ਼ੀ ਨੇ ਦੁਨੀਆਂ ਦਾ ਸਭ ਕੁਝ ਆਪਣੇ ਨਾਮ ਕਰ ਲਿਆ

ਕੀ ਇਹ ਕਬਜ਼ੇ ਸਦਾ ਹੀ ਬਣੇ ਰਹਿਣਗੇ ਜਾਂ ਕੋਈ ਆਵਾਜ਼ ਉੱਠੇਗੀ?

ਆਪਣਾ ਅਤੀਤ

ਭਾਗ ਚੌਥਾ

ਇਤਿਹਾਸ ਝਰੋਖਾ

ਪੰਜਾਬ ਦੀ ਧਰਤੀ ਤੇ ਇੰਦਸ ( ਸਿੰਧ ) ਨਦੀ ਅਤੇ ਜੇਹਲਮ ਨਦੀ ਦੇ ਮਿਲਾਪ ਤੋਂ ਮਾਸਾ ਕੁ ਉੱਤਰ ਪੂਰਬ ਵੱਲ ਵੱਸਿਆ ਸ਼ਹਿਰ ਹੜੱਪਾ, ਦੁਨੀਆਂ ਦਾ ਸਭ ਤੋਂ ਪਹਿਲਾ ਸ਼ਹਿਰ ਸੀਇੱਕ ਵਰਗ ਮੀਲ ਵਿੱਚ ਪੱਕੀਆਂ ਇੱਟਾਂ ਦਾ ਬਣਿਆਂ ਸ਼ਹਿਰ ਜਿਸ ਵਿੱਚ 2500 ਬੀ. ਸੀ. ਵਿੱਚ ਚਾਰ ਅਮਰੀਕਨ ਬਲਾਕ ਦੇ ਆਕਾਰ ਦਾ ਰੰਗ ਮੰਚ ਸੀ, ਜਿਸ ਰੰਗ ਮੰਚ ਤੇ ਲੋਕ ਦੇਵੀ ਦੇਵਤਿਆਂ ਦਾ ਰੂਪ ਧਾਰ ਕੇ ਅਦਾਕਾਰੀ ਕਰਿਆ ਕਰਦੇ ਸੀਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਹਾਲੇ ਇਸ ਦੁਨੀਆਂ ਤੇ ਲਿਖਤ ਸ਼ੁਰੂ ਨਹੀਂ ਸੀ ਹੋਈਸਮਾਂ ਪਾ ਕੇ ਲਿਖਤੀ ਰੂਪ ਵਿੱਚ ਵੀ ਪਹਿਲਾ ਅੱਖਰ ਇਸੇ ਧਰਤੀ ਤੇ ਹੀ ਮਿਲਿਆਮੇਰਾ ਦਿਲ ਕਰਦਾ ਹੈ ਕਿ ਮੈਂ ਉਸ ਸਮੇ ਦੇ ਲੇਖਕਾਂ ਤੇ ਅਦਾਕਾਰਾਂ ਨੂੰ ਪੰਜਾਬੀ ਕਹਾਂਉਹ ਸਾਰੇ ਦੇ ਸਾਰੇ ਅਦਾਕਾਰ ਜੋ ਇੰਦਰ ਦੇਵਤਾ, ਜਲ, ਅਗਨੀ ਤੇ ਬਾਕੀ ਦੇਵੀ ਦੇਵਤਿਆਂ ਦੇ ਰੂਪ ਧਾਰ ਕੇ ਨਾਟਕ ਖੇਡਿਆ ਕਰਦੇ ਸਨ, ਸਾਰੇ ਦੇ ਸਾਰੇ ਪੰਜਾਬ ਦੇ ਜੰਮਪਲ ਪੰਜਾਬੀ ਸਨਦੁਨੀਆ ਦਾ ਸਭ ਤੋਂ ਪਹਿਲਾ ਗਰੰਥ ਰਿਗ ਵੇਦ ਵੀ ਇੰਦਸ ਨਦੀ ਦੇ ਕਿਨਾਰੇ ਤੇ ਬੈਠ ਕੇ ਲਿਖਿਆ ਗਿਆ, ਤਾਂ ਫਿਰ ਇਹ ਗੱਲ ਮੰਨਣ ਤੋਂ ਕੰਨੀਂ ਕਿਉਂ ਕਤਰਾਈ ਜਾ ਰਹੀ ਹੈ ਕਿ ਰਿਗ ਵੇਦ ਦਾ ਰਚਣ ਵਾਲਾ ਜਾਂ ਰਚਣ ਵਾਲੇ, ਪੰਜਾਬੀ ਸਨਰਮਾਇਣ ਅਤੇ ਮਹਾਂਭਾਰਤ ਨਾਟਕ ਦੇ ਰੂਪ ਵਿੱਚ ਧਾਰਮਕ ਪਰਚਾਰ ਵਾਸਤੇ ਇਸੇ ਇਲਾਕੇ ਵਿੱਚ ਪੰਜਾਬ ਵਿੱਚ ਪੰਜਾਬੀਆਂ ਨੇ ਰੱਜ-ਰੱਜ ਕੇ ਖੇਡੇ

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਲੋਕ ਪੰਜਾਬੀ ਸਨ, ਪੰਜਾਬੀ ਹਨ ਅਤੇ ਪੰਜਾਬੀ ਹੀ ਰਹਿਣਗੇਸਮੇਂ ਦੇ ਤਾਕਤਵਰ ਲੋਕਾਂ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾਖੈਰ! ਕੋਈ ਗੱਲ ਨਹੀਂ, ਪੰਜਾਬੀਆਂ ਦੀਆਂ ਰਗਾਂ ਵਿੱਚ ਵਹਿੰਦੇ ਖ਼ੂਨ ਦਾ ਰੰਗ ਤਾਂ ਕੋਈ ਲੀਰਾਂ ਨਹੀਂ ਕਰ ਸਕਦਾਆਪਣੇ ਦੇਸ਼ ਵਿੱਚ ਨਾ ਸਹੀ ਵਿਦੇਸ਼ਾਂ ਵਿੱਚ, ਖ਼ਾਸ ਕਰ ਅਮਰੀਕਾ ਕੈਨੇਡਾ ਵਿੱਚ ਤਾਂ ਪੰਜਾਬੀ ਆਪਣੀ ਪਹਿਚਾਣ ਬਣਾਉਂਣ ਵਿੱਚ ਸਫ਼ਲ ਹਨਹਰ ਪੰਜਾਬੀ ਨੂੰ ਪੰਜਾਬੀ ਹੋਣ ਦਾ ਮਾਣ ਹੈਜਦੋਂ ਕੋਈ ਕਿਸੇ ਪੰਜਾਬੀ ਨੂੰ ਇਰਾਨੀ ਜਾਂ ਇਰਾਕੀ ਕਹਿ ਕੇ ਬੁਲਾਉਂਦਾ ਹੈ ਤਾਂ ਇਵੇਂ ਸਮਝਦੇ ਹਨ ਕਿ ਜਿਵੇਂ ਕੋਈ ਗਾਲ਼ ਕੱਢ ਰਿਹਾ ਹੋਵੇਗੁਰਮੁਖੀ ਵਿੱਚ ਲਿਖੀ ਪੰਜਾਬੀ ਭਾਸ਼ਾ ਦਾ ਪੂਰਬੀ, ਪੱਛਮੀਂ ਕਿਸੇ ਪੰਜਾਬ ਵਿੱਚ ਓਨਾਂ ਸਤਿਕਾਰ ਨਹੀਂ ਜਿੰਨਾ ਕੈਨੇਡਾ ਵਿੱਚ ਹੈਫਰੈਂਚ, ਚੀਨੀਂ ਅਤੇ ਪੰਜਾਬੀ ਵਿੱਚੋਂ ਕਿਸੇ ਇੱਕ ਭਾਸ਼ਾ ਨੂੰ ਦੂਸਰੀ ਭਾਸ਼ਾ ਦੇ ਅਧਿਕਾਰ ਦੇ ਤੌਰ ਤੇ ਪੜਿਆ ਜਾ ਸਕਦਾ ਹੈਅੰਮ੍ਰਿਤਧਾਰੀ ਪੰਜਾਬੀ ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ ਹਨਕਿਸੇ ਪੰਜਾਬੀ ਕੋਲੋਂ ਤਾਂ ਹੋ ਸਕਦਾ ਕੋਈ ਗਲਤੀ ਹੋ ਗਈ ਹੋਵੇ, ਲੇਕਿਨ ਪੰਜਾਬੀ ਭਾਸ਼ਾ ਨੇ ਕਿਸੇ ਦਾ ਕੀ ਵਿਗਾੜਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਕੇ, ਮਾਂ ਵੱਲ ਪਿੱਠ ਕਰਕੇ ਬੈਠਣ ਵਾਲਿਆਂ ਦਾ ਕਾਲਜਾ ਕਿਓਂ ਨਹੀਂ ਫਟ ਜਾਂਦਾਪੰਜਾਬ ਦੀ ਧਰਤੀ ਨੂੰ ਪੰਜਾਬ ਨਾ ਮੰਨਣਾ, ਪੰਜਾਬੀ ਬੋਲੀ ਨੂੰ ਮਾਂ ਬੋਲੀ ਕਹਿਣ ਤੋਂ ਸੰਗ ਆਉਣੀ ਪਤਾ ਨਹੀਂ ਕਿੱਨੀ ਕੁ ਵਡਿਆਈ ਦੀ ਗੱਲ ਹੈ

ਪੰਜਾਬ ਦੀ ਧਰਤੀ ਅਤੇ ਪੰਜਾਬੀ ਬੋਲੀ ਦੀ ਵੀ ਗੱਲ ਛੱਡੋਗੁਰੂ ਨਾਨਕ ਨੇ ਧਾਰਮਕ ਦੁਨੀਆਂ ਦੇ ਆਪਸੀ ਝਗੜੇ ਧਾਰਮਕ ਤਰੀਕੇ ਨਾਲ ਹੱਲ ਕਰਨ ਵਾਸਤੇ ਸਿੱਖ ਧਰਮ ਦੁਨੀਆਂ ਨੂੰ ਬਖਸ਼ਿਸ਼ ਕੀਤਾਗੁਰੂ ਨਾਨਕ ਦੇ ਚਲਾਏ ਇਸ ਧਰਮ ਨੂੰ ਦੁਨੀਆਂ ਦਾ ਸਭ ਤੋਂ ਨਵੀਨ ਤੇ ਸਭ ਤੋਂ ਪਰਭਾਵਸ਼ਾਲੀ ਵਿਚਾਰਧਾਰਾ ਵਾਲਾ ਧਰਮ ਮੰਨਿਆ ਗਿਆ ਹੈਸੈਂਕੜੇ ਧਰਮ ਹਨ ਦੁਨੀਆਂ ਵਿੱਚ ਪਰ ਸਿੱਖ ਧਰਮ ਸਿੱਖਾਂ ਦੀ ਗਿਣਤੀ ਮੁਤਾਬਕ ਦੁਨੀਆਂ ਦਾ ਛੇਵਾਂ ਵੱਡਾ ਧਰਮ ਹੈਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਧਰਮ ਦੇ ਜਨਮ ਅਸਥਾਨਾਂ ਤੇ ਅਜੇ ਵੀ ਕਈ ਲੋਕ ਕੋਸ਼ਿਸ਼ ਕਰ ਰਹੇ ਹਨ ਕਹਿਣ ਦੀ ਕਿ ਸਿੱਖ ਕੋਈ ਧਰਮ ਹੀ ਨਹੀਂਦੁਨੀਆਂ ਦਾ ਕੋਈ ਵੀ ਧਾਰਮਕ ਆਦਮੀ ਜੇ ਉਹ ਧਾਰਮਕ ਹੈ, ਭਾਵੇਂ ਕਿਸੇ ਵੀ ਧਰਮ ਵਿੱਚ ਯਕੀਨ ਰੱਖਦਾ ਹੋਵੇ, ਜੇ ਉਹ ਧਰਮੀ ਹੈ ਤਾਂ ਆਪਣੇ ਆਪ ਨੂੰ ਸਿੱਖ ਵੀ ਅਖਵਾ ਸਕਦਾ ਹੈਭਾਰਤ ਦੇ ਕਾਨੂੰਨ ਵਿੱਚ ਸਿੱਖ ਧਰਮ ਨੂੰ ਅਜੇ ਤੱਕ ਧਰਮ ਹੀ ਨਹੀਂ ਗਿਣਦੇਪੰਜਾਬੀ ਵੀ ਨਹੀਂ, ਬੋਲੀ ਵੀ ਪੰਜਾਬੀ ਨਹੀਂ, ਸਿੱਖ ਧਰਮ ਇੱਕ ਧਰਮ ਵੀ ਨਹੀਂ ਤਾਂ ਅਸੀਂ ਕੌਣ ਹਾਂ? ਵਿਦੇਸ਼ਾਂ ਵਿੱਚ ਪੰਜਾਬੀ ਹਾਂ, ਵਿਦੇਸ਼ਾਂ ਵਿੱਚ ਸਾਡੀ ਭਾਸ਼ਾ ਪੰਜਾਬੀ ਹੈ, ਵਿਦੇਸ਼ਾਂ ਵਿੱਚ ਦੁਨੀਆਂ ਦਾ ਛੇਵਾਂ ਵੱਡਾ ਧਰਮ ਹੈ ਸਿੱਖ ਧਰਮ, ਲੇਕਿਨ ਅਸੀਂ ਭਾਰਤ ਵਿੱਚ ਕੌਣ ਹਾਂ? ਅੰਗਰੇਜ਼ਾਂ ਨਾਲ ਜੋ 1845 ਵਿੱਚ ਜੰਗ ਸਿੰਘਾਂ ਤੇ ਫਰੰਗੀਆਂ ਦੀ ਹੋਈ ੳਸ ਲੜਾਈ ਵਿੱਚ ਬਾਕੀਆਂ ਵੱਲੋਂ ਜੇ ਜ਼ਰਾ ਜਿੰਨੀ ਵੀ ਮਦਦ ਮਿਲ ਜਾਂਦੀ ਤਾਂ ਭਾਰਤ ਓਦੋਂ ਹੀ ਆਜ਼ਾਦ ਹੋ ਜਾਣਾ ਸੀਸਿਰਫ਼ ਸਰਕਾਰ ਨਹੀਂ ਸੀ ਕੋਈ ਤਾਂ ਹੀ ਤਾਂ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਹਾਰ ਗਈਆਂਸਿੱਖਾਂ ਦੀ ਲੜਾਈ ਦੇਸ਼ ਦੀ ਲੜਾਈ ਕਿਵੇਂ ਗਿਣੇਂ ਕੋਈ ਸਿੱਖਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਗਿਣਿਆ ਨਹੀਂ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਸੁੱਨੜ ਸਾਹਿਬ! ਲੇਖ ਬਹੁਤ ਹੀ ਖ਼ੂਬਸੂਰਤ ਹੈ ਤੇ ਜਿਹੜੇ ਨੁਕਤੇ ਤੁਸੀਂ ਇਸ ਲੇਖ ਦੀ ਸ਼ੁਰੂਆਤ 'ਚ ਉਠਾਏ ਨੇ, ਉਹਨਾਂ ਵੱਲ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਲੋਕ ਪੰਜਾਬੀ ਸਨ, ਪੰਜਾਬੀ ਹਨ ਅਤੇ ਪੰਜਾਬੀ ਹੀ ਰਹਿਣਗੇ। ਸਮੇਂ ਦੇ ਤਾਕਤਵਰ ਲੋਕਾਂ ਨੇ ਪੰਜਾਬ ਨੂੰ ਲੀਰੋ-ਲੀਰ ਕਰ ਦਿੱਤਾ। ਖੈਰ! ਕੋਈ ਗੱਲ ਨਹੀਂ, ਪੰਜਾਬੀਆਂ ਦੀਆਂ ਰਗਾਂ ਵਿੱਚ ਵਹਿੰਦੇ ਖ਼ੂਨ ਦਾ ਰੰਗ ਤਾਂ ਕੋਈ ਲੀਰਾਂ ਨਹੀਂ ਕਰ ਸਕਦਾ। ਆਪਣੇ ਦੇਸ਼ ਵਿੱਚ ਨਾ ਸਹੀ ਵਿਦੇਸ਼ਾਂ ਵਿੱਚ, ਖ਼ਾਸ ਕਰ ਅਮਰੀਕਾ ਕੈਨੇਡਾ ਵਿੱਚ ਤਾਂ ਪੰਜਾਬੀ ਆਪਣੀ ਪਹਿਚਾਣ ਬਣਾਉਂਣ ਵਿੱਚ ਸਫ਼ਲ ਹਨ। ਹਰ ਪੰਜਾਬੀ ਨੂੰ ਪੰਜਾਬੀ ਹੋਣ ਦਾ ਮਾਣ ਹੈ।
ਤੁਹਾਡੀ ਕਿਤਾਬ ਦਾ ਇੰਤਜ਼ਾਰ ਰਹੇਗਾ।
ਸ਼ੁਕਰੀਆ
ਤਮੰਨਾ