ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 26, 2008

ਜਸਵੀਰ ਝੱਜ - ਗੀਤ

ਗੀਤ

ਮੇਰੇ ਪਿੰਡ ਦਿਆਂ ਪਿੱਪਲ਼ਾਂ ਦੀ ਛਾਂ ਬੱਲੇ ਬੱਲੇ

ਛਾਂ ਬੱਲੇ ਬੱਲੇ ਜਿੰਦ ਜਾਂ ਬੱਲੇ ਬੱਲੇ

---

ਜੇਠ ਹਾੜ ਦੀਆਂ ਧੁੱਪਾਂ ਕਈਆਂ ਆਣ ਏਥੇ ਸੌਣਾਂ

ਮਿੱਠੀ ਮਿੱਠੀ ਨੀਂਦ ਆਵੇ ਜਦੋਂ ਵਗਦੀਆਂ ਪੌਣਾਂ

ਏਥੇ ਰਲ਼ ਮਿਲ਼ ਬਹਿਣ ਘੁੱਗੀ ਕਾਂ ਬੱਲੇ ਬੱਲੇ

---

ਕਦੀ ਡੰਡਾ ਡੁੱਕ ਖੇਡਦੇ ਰਹੇ ਰਲ਼ ਇਥੇ ਹਾਣੀ

ਸਾਵਣ ਮਹੀਨੇ ਪੀਂਘ ਕੁੜੀਆਂ ਨੇ ਮਾਣੀਂ

ਕਈਆਂ ਲਿਖ ਦਿੱਤੇ ਇਹਦੇ ਉੱਤੇ ਨਾਂ ਬੱਲੇ ਬੱਲੇ

---

ਪਿੰਡ ਰੌਲ਼ਾ ਕੋਈ ਪੈ ਜੇ ਪੰਚਾਇਤ ਜੁੜ ਬਹਿੰਦੀ

ਗੱਲ ਥਾਣੇ 'ਚ ਨਾ ਜਾਵੇ ਬਸ ਪਿੰਡ ਵਿੱਚ ਰਹਿੰਦੀ

ਜਿਹੜੇ ਇਥੇ ਹੋਏ ਓਹੋ ਨਿਆਂ ਬੱਲੇ ਬੱਲੇ

---

ਪਿੱਪਲ਼ ਨਹੀਂ ਕੱਲਾ ਨਾਲ ਬੋਹੜ ਵੀ ਐ ਭਾਰੀ

ਜਿਹਦੀ ਨਿੰਮ ਤੂਤ ਟਾਹਲੀ ਨਾਲ ਯਾਰੀ ਐ ਪਿਆਰੀ

ਸਾਰੇ ਵਰਣਾਂ ਦੀ ਸਾਝੀ ਇਹ ਥਾਂ ਬੱਲੇ ਬੱਲੇ

---

'ਬੁਆਣੀ' ਦਿਆਂ ਲੋਕਾਂ ਟੌਹਰ ਏਸ ਦੀ ਬਣਾ ਤੀ

ਕਰ ਚਾਰੇ ਪਾਸੇ ਕੰਧਾਂ ਸਗਮਰਮਰ ਲਾ ਤੀ

ਯਾਦਾਂ ਭੁੱਲਣ ਨਾ ਦੇਣ ਇਹ ਗਰਾਂ ਬੱਲੇ ਬੱਲੇ

---

ਮੇਰੇ ਪਿੰਡ ਦਿਆਂ ਪਿੱਪਲ਼ਾਂ ਦੀ ਛਾਂ ਬੱਲੇ ਬੱਲੇ

ਛਾਂ ਬੱਲੇ ਬੱਲੇ ਜਿੰਦ ਜਾਂ ਬੱਲੇ।

4 comments:

ਤਨਦੀਪ 'ਤਮੰਨਾ' said...

ਸਤਿਕਾਰਤ ਝੱਜ ਸਾਹਿਬ! ਤੁਹਾਡੇ ਬਾਕੀ ਗੀਤਾਂ ਵਾਂਗ ਇਹ ਗੀਤ ਵੀ ਕਮਾਲ ਦਾ ਹੈ। ਏਨੇ ਸੋਹਣੇ ਸਾਹਿਤਕ ਗੀਤ ਲਿਖਣ ਤੇ ਬਹੁਤ ਬਹੁਤ ਮੁਬਾਰਕਾਂ। ਐਹੋ ਜਿਹੇ ਸਾਹਿਤਕ ਗੀਤਾਂ ਨੂੰ ਪੜ੍ਹ ਕੇ ਆਸ ਬੱਝਦੀ ਹੈ ਕਿ ਲੱਚਰ ਗੀਤਕਾਰੀ ਨੂੰ ਠੱਲ੍ਹ ਜ਼ਰੂਰ ਪਵੇਗੀ।
ਮੇਰੇ ਪਿੰਡ ਦਿਆਂ ਪਿੱਪਲ਼ਾਂ ਦੀ ਛਾਂ ਬੱਲੇ ਬੱਲੇ।
ਛਾਂ ਬੱਲੇ ਬੱਲੇ ਜਿੰਦ ਜਾਂ ਬੱਲੇ ਬੱਲੇ।
---
ਜੇਠ ਹਾੜ ਦੀਆਂ ਧੁੱਪਾਂ ਕਈਆਂ ਆਣ ਏਥੇ ਸੌਣਾਂ।
ਮਿੱਠੀ ਮਿੱਠੀ ਨੀਂਦ ਆਵੇ ਜਦੋਂ ਵਗਦੀਆਂ ਪੌਣਾਂ ।
ਏਥੇ ਰਲ਼ ਮਿਲ਼ ਬਹਿਣ ਘੁੱਗੀ ਕਾਂ ਬੱਲੇ ਬੱਲੇ…
---
ਪਿੰਡ ਰੌਲ਼ਾ ਕੋਈ ਪੈ ਜੇ ਪੰਚਾਇਤ ਜੁੜ ਬਹਿੰਦੀ ।
ਗੱਲ ਥਾਣੇ 'ਚ ਨਾ ਜਾਵੇ ਬਸ ਪਿੰਡ ਵਿੱਚ ਰਹਿੰਦੀ ।
ਜਿਹੜੇ ਇਥੇ ਹੋਏ ਓਹੋ ਨਿਆਂ ਬੱਲੇ ਬੱਲੇ…
---
ਪਿੱਪਲ਼ ਨਹੀਂ ‘ਕੱਲਾ ਨਾਲ ਬੋਹੜ ਵੀ ਐ ਭਾਰੀ।
ਜਿਹਦੀ ਨਿੰਮ ਤੂਤ ਟਾਹਲੀ ਨਾਲ ਯਾਰੀ ਐ ਪਿਆਰੀ।
ਸਾਰੇ ਵਰਣਾਂ ਦੀ ਸਾਝੀ ਇਹ ਥਾਂ ਬੱਲੇ ਬੱਲੇ…
ਬਹੁਤ-ਬਹੁਤ ਮੁਬਾਰਕਾਂ ਏਨਾ ਸੋਹਣਾ ਗੀਤ ਲਿਖਣ 'ਤੇ!
ਤਮੰਨਾ

ਤਨਦੀਪ 'ਤਮੰਨਾ' said...

ਝੱਜ ਜੀ ਦੇ ਸਾਰੇ ਗੀਤ ਕਮਾਲ ਦੇ ਹੁੰਦੇ ਹਨ। ਅਸਲੀ ਗੀਤਕਾਰੀ ਆਹੀ ਹੈ, ਬਾਕੀ ਤਾਂ ਸੱਭਿਆਚਾਰ ਤੇ ਭਾਸ਼ਾ ਦਾ ਬੇੜਾ ਹੀ ਗ਼ਰਕ ਕਰ ਰਹੇ ਹਨ। ਝੱਜ ਜੀ ਮੁਬਾਰਕਾਂ ਕਬੂਲ ਕਰੋ!

ਇੰਦਰਜੀਤ ਸਿੰਘ
ਕੈਨੇਡਾ
==========
ਸ਼ੁਕਰੀਆ ਜੀ।
ਤਮੰਨਾ

ਤਨਦੀਪ 'ਤਮੰਨਾ' said...

ਝੱਜ ਜੀ ਅੱਜ ਪਹਿਲੀ ਵਾਰ ਆਰਸੀ ਤੇ ਤੁਹਾਡੇ ਗੀਤ ਪੜ੍ਹੇ...ਅਸ਼ਕੇ ਜਾਣ ਨੂੰ ਜੀਅ ਕਰਦਾ ਹੈ।

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
======
ਸ਼ੁਕਰੀਆਂ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਜਸਵੀਰ ਜੀ ਤੁਹਾਡੇ ਗੀਤ ਬਹੁਤਿਆਂ ਨੂੰ ਸੇਧ ਦੇਣਗੇ। ਬੱਸ! ਲਿਖਦੇ ਰਹਿਣਾ। ਮੁਬਾਰਕਾਂ!

ਮਨਧੀਰ ਭੁੱਲਰ
ਕੈਨੇਡਾ
=========
ਸ਼ੁਕਰੀਆ ਮਨਧੀਰ ਜੀ।
ਤਮੰਨਾ