ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 28, 2008

ਗੁਰਮੇਲ ਬਦੇਸ਼ਾ - ਨਜ਼ਮ

ਮੈਂ ਧਰਤੀ ਦਾ ਇੱਕ ਟੁਕੜਾ ਹਾਂ

ਨਜ਼ਮ

ਮੈਂ ਧਰਤੀ ਦਾ ਇੱਕ ਟੁਕੜਾ ਹਾਂ

ਕਦੇ ਜ਼ੱਰੇ-ਜ਼ੱਰੇ ਦਾ ਧੰਨਵਾਦੀ ਹੋਵਾਂ

ਕਦੇ ਕਣ ਕਣ ਦਾ ਨਾ-ਸ਼ੁਕਰਾ ਹਾਂ

ਮੇਰੇ 'ਤੇ ਜਲ-ਥਲ ਵੀ ਸੁੰਨਸਾਨ ਵੀ

ਕਿਤੇ ਜੰਗਲ ਵੀ ,ਰੋਹੀ ਬੀਆਬਾਨ ਵੀ,

ਮੈਂ ਉਪਜਾਊ ਵੀ,ਅਣ-ਉਪਜਾਊ ,ਬੰਜਰ ਵੀ

ਮੇਰੇ 'ਤੇ ਮਹਿਲ ਮਾੜੀਆਂ ਅਤੇ ਖੰਡਰ ਵੀ

ਸਿਦਕਾਂ ਦੇ ਉੱਚੇ-ਉੱਚੇ ਪਹਾੜ ਵੀ

ਅਨੰਤ ਇਛਾਵਾਂ ਦੀ ਇੱਕ ਨਗਰੀ ਵੀ

ਮੈਂ ਧਰਤੀ ਦਾ ਇੱਕ ਟੁਕੜਾ ਹਾਂ....

----

ਜ਼ਿੰਦਗੀ ਦੇ ਮਾਰੂਥਲ 'ਤੇ ਰੀਝਾਂ ਦੀ ਸੱਸੀ ਦਾ ਸੜਨਾ

ਨੈਣ-ਜਲ 'ਚ ਨਿੱਤ ਕੋਈ ਤਾਂਘ ਸੋਹਣੀ ਨੇ ਡੁੱਬ ਮਰਨਾ

ਮੇਰੀ ਹਿੱਕ 'ਤੇ ਡੁੱਬਗੀ ਸੋਹਣੀ, ਸੜਗੀ ਸੱਸੀ,

ਵੱਢਿਆ ਮਿਰਜ਼ਾ,ਰੋਲਿਆ ਰਾਂਝਾ,ਹੀਰੋਂ ਵਾਂਝਾ

ਇੰਝ ਮੇਰੇ ਵਿੱਚ ਅੱਗ ਵੀ ਹੈ, ਸੀਤ ਵੀ ਹੈ

ਕੁਝ ਨਫ਼ਰਤ ਵੀ ਹੈ , ਕੁਝ ਪ੍ਰੀਤ ਵੀ ਹੈ...

ਮੈਂ ਧਰਤੀ ਦਾ ਇੱਕ ਟੁਕੜਾ ਹਾਂ....

----

ਤੇ ਮੇਰੇ ਕੁਝ ਹਿੱਸੇ 'ਤੇ ਫੁੱਲਾਂ ਦੇ ਬੂਟੇ, ਐਪਰ ਫੁੱਲ ਨਹੀਂ

ਬਿਨ੍ਹ ਫੁੱਲਾਂ, ਟਾਹਣੀ ਪੱਤੇ 'ਤੇ ਕੰਡਿਆਂ ਦਾ ਕੋਈ ਮੁੱਲ ਨਹੀਂ

ਮੇਰੇ ਕੁਝ ਫੁੱਲ ਖਿੜਨ ਤੋਂ ਪਹਿਲਾਂ ਮੁਰਝਾਏ

ਜਾਂ ਗਰਭ ਜੂਨੇ ਨਾ-ਚਾਹੁੰਦਿਆਂ ਮਾਰ ਮੁਕਾਏ

ਕੁਝ ਕੁ ਖਿੜੇ ਪਰ ਮਹਿਕ ਨਾ ਆਏ

ਮਹਿਕ-ਵਿਹੂਣੇ ਫੁੱਲਾਂ ਨੂੰ ਕੌਣ ਭੌਰ ਆਸ਼ਿਕ ਚਾਹੇ

ਮੇਰੀ ਜ਼ਿੰਦਗੀ ਦੇ ਜੰਗਲ ਵਿੱਚ,

ਜੰਡ-ਕਰੀਰਾਂ 'ਤੇ ਸਿੰਬਲ ਰੁੱਖਾਂ

ਵਰਗੀਆਂ ਯਾਦਾਂ ਦਾ ਇੱਕ ਝੁੰਡ ਜਿਹਾ

ਪੱਤਝੜ ਨਾ ਬਹਾਰ ਹੋਇਐ ਮਰੁੰਡ ਜਿਹਾ

ਇਸ ਜੰਗਲ 'ਚ ਹੁਣ ਕਦੇ ਕਦੇ ਆਉਂਦੇ ਨੇ

ਹਵਾ ਦੇ ਬੁੱਲੇ,ਫਿਰਦੇ ਨੇ ਜਿਵੇਂ ਭੁੱਲੇ-ਭੁੱਲੇ

ਅਰਮਾਨਾਂ ਦੀ ਮੇਰੇ 'ਤੇ ਇੱਕ ਨਗਰੀ ਵਸਦੀ

ਹਰ ਗਲੀ ਮੁਹੱਲੇ ਹੈ ਕੁਰਲਾਹਟ ਜਿਹੀ

ਰੋਣਾ ਪਿੱਟਣਾ 'ਤੇ ਘਬਰਾਹਟ ਜਿਹੀ

ਚੀਕ-ਚਿਹਾੜਾ 'ਤੇ ਸੀਨੇ 'ਚ ਤਰਾਹਟ ਜਿਹੀ

ਹਰ ਆਂਗਨ 'ਚ ਵਸਦੀ ਰੂਹ ਵਿਯੋਗਾਂ ਮਾਰੀ

ਜਾਂ ਹਮਸਾਥ ਦੇ ਅਕਹਿ 'ਤੇ ਅਣਚਾਹੇ ਭੋਗਾਂ ਮਾਰੀ

ਮੈਂ ਧਰਤੀ ਦਾ ਇੱਕ ਟੁਕੜਾ ਹਾਂ....

----

ਮੇਰੇ ਤਨ-ਧਰਤ ਦੇ ਸੀਨੇ 'ਚੋਂ

ਨਿੱਤ ਕੋਈ ਜਵਾਲਾਮੁਖੀ ਫੁੱਟਦਾ

ਨੈਣ-ਸਾਗਰਾਂ 'ਚ ਜਵਾਹਰ ਭਾਟਾ ਕਦੇ

ਆਸਾਂ ਦਾ ਭੁਚਾਲ ਕੋਈ ਲੁੱਟਦਾ

'ਤੇ ਮੇਰੇ ਟੁਕੜੇ ਦੇ ਵੀ ਕਈ ਟੁਕੜੇ ਹੁੰਦੇ

ਐਰ-ਗੈਰ ਦੇ ਕਬਜ਼ੇ , ਸ਼ਾਮਲਾਟਾਂ 'ਤੇ ਹੱਦ ਬੰਦੀਆਂ

ਆਪਣੇ ਆਪ 'ਤੇ ਮੇਰੇ ਲਈ ਹੀ ਪਾਬੰਦੀਆਂ

ਮੈਂ ਉਥਲ-ਪੁਥਲ ਹੋਇਆ ਹੁਣ

ਮੈਂ ਭਾਲਾਂ ਸਥਿਰਤਾ,ਇੱਕ ਟਿਕਾਅ ਜਿਹਾ

ਇੱਕ ਪਲ ਸ਼ਾਂਤ ਸੀਤ-ਸਾਗਰ ਦੇ ਵਹਾਅ ਜਿਹਾ

ਡਰਦਾ ਹਾਂ ਕਿਸੇ ਅਸਮਾਨੀ ਕਹਿਰ ਤੋਂ

ਕਿਸੇ ਕੜਕਵੀਂ ਬਿਜਲੀ ਤੋਂ ਜੋ

ਆਸਾਂ ਦੀ ਬਚੀ ਫਸਲ ਹੁਣ ਤਬਾਹ ਨਾ ਕਰ ਦੇਵੇ

ਅਰਮਾਨਾਂ ਦੇ ਬਚੇ ਚਾਰ ਡੱਡੇ ਲੂਹ ਨਾ ਜਾਵੇ

ਕਹਿਰ ਦੀ ਲਾਲ ਹਨੇਰੀ ਭੁੱਲ ਕੇ ਮੇਰੀ ਜੂਹ ਨਾ ਆਵੇ

ਮੈਂ ਵਿਚਾਰਾ ਤਾਂ ਧਰਤੀ ਦਾ ਇੱਕ ਟੁਕੜਾ ਹਾਂ!

3 comments:

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ! ਨਜ਼ਮ ਬਹੁਤ ਹੀ ਖ਼ੂਬਸੂਰਤ ਹੈ। ਮੁਬਾਰਕਬਾਦ ਕਬੂਲ ਕਰੋ!
ਮੇਰੀ ਜ਼ਿੰਦਗੀ ਦੇ ਜੰਗਲ ਵਿੱਚ,

ਜੰਡ-ਕਰੀਰਾਂ 'ਤੇ ਸਿੰਬਲ ਰੁੱਖਾਂ

ਵਰਗੀਆਂ ਯਾਦਾਂ ਦਾ ਇੱਕ ਝੁੰਡ ਜਿਹਾ

ਪੱਤਝੜ ਨਾ ਬਹਾਰ ਹੋਇਐ ਮਰੁੰਡ ਜਿਹਾ

ਇਸ ਜੰਗਲ 'ਚ ਹੁਣ ਕਦੇ ਕਦੇ ਆਉਂਦੇ ਨੇ

ਹਵਾ ਦੇ ਬੁੱਲੇ,ਫਿਰਦੇ ਨੇ ਜਿਵੇਂ ਭੁੱਲੇ-ਭੁੱਲੇ ।

ਅਰਮਾਨਾਂ ਦੀ ਮੇਰੇ 'ਤੇ ਇੱਕ ਨਗਰੀ ਵਸਦੀ

ਹਰ ਗਲੀ ਮੁਹੱਲੇ ਹੈ ਕੁਰਲਾਹਟ ਜਿਹੀ

ਰੋਣਾ ਪਿੱਟਣਾ 'ਤੇ ਘਬਰਾਹਟ ਜਿਹੀ

ਚੀਕ-ਚਿਹਾੜਾ 'ਤੇ ਸੀਨੇ 'ਚ ਤਰਾਹਟ ਜਿਹੀ

ਹਰ ਆਂਗਨ 'ਚ ਵਸਦੀ ਰੂਹ ਵਿਯੋਗਾਂ ਮਾਰੀ

ਜਾਂ ਹਮਸਾਥ ਦੇ ਅਕਹਿ 'ਤੇ ਅਣਚਾਹੇ ਭੋਗਾਂ ਮਾਰੀ

ਮੈਂ ਧਰਤੀ ਦਾ ਇੱਕ ਟੁਕੜਾ ਹਾਂ....
======
ਮੈਂ ਉਥਲ-ਪੁਥਲ ਹੋਇਆ ਹੁਣ

ਮੈਂ ਭਾਲਾਂ ਸਥਿਰਤਾ,ਇੱਕ ਟਿਕਾਅ ਜਿਹਾ

ਇੱਕ ਪਲ ਸ਼ਾਂਤ ਸੀਤ-ਸਾਗਰ ਦੇ ਵਹਾਅ ਜਿਹਾ

ਡਰਦਾ ਹਾਂ ਕਿਸੇ ਅਸਮਾਨੀ ਕਹਿਰ ਤੋਂ

ਕਿਸੇ ਕੜਕਵੀਂ ਬਿਜਲੀ ਤੋਂ ਜੋ

ਆਸਾਂ ਦੀ ਬਚੀ ਫਸਲ ਹੁਣ ਤਬਾਹ ਨਾ ਕਰ ਦੇਵੇ

ਅਰਮਾਨਾਂ ਦੇ ਬਚੇ ਚਾਰ ਡੱਡੇ ਲੂਹ ਨਾ ਜਾਵੇ

ਕਹਿਰ ਦੀ ਲਾਲ ਹਨੇਰੀ ਭੁੱਲ ਕੇ ਮੇਰੀ ਜੂਹ ਨਾ ਆਵੇ

ਮੈਂ ਵਿਚਾਰਾ ਤਾਂ ਧਰਤੀ ਦਾ ਇੱਕ ਟੁਕੜਾ ਹਾਂ!

ਬਹੁਤ ਖ਼ੂਬ!

ਤਮੰਨਾ

ਤਨਦੀਪ 'ਤਮੰਨਾ' said...

Tamanna, I am inpressed the way Mr. Badesha writes satires and very thoughtful poetry.
ਮੇਰੇ ਤਨ-ਧਰਤ ਦੇ ਸੀਨੇ 'ਚੋਂ

ਨਿੱਤ ਕੋਈ ਜਵਾਲਾਮੁਖੀ ਫੁੱਟਦਾ

ਨੈਣ-ਸਾਗਰਾਂ 'ਚ ਜਵਾਹਰ ਭਾਟਾ ਕਦੇ

ਆਸਾਂ ਦਾ ਭੁਚਾਲ ਕੋਈ ਲੁੱਟਦਾ

'ਤੇ ਮੇਰੇ ਟੁਕੜੇ ਦੇ ਵੀ ਕਈ ਟੁਕੜੇ ਹੁੰਦੇ

ਐਰ-ਗੈਰ ਦੇ ਕਬਜ਼ੇ , ਸ਼ਾਮਲਾਟਾਂ 'ਤੇ ਹੱਦ ਬੰਦੀਆਂ

ਆਪਣੇ ਆਪ 'ਤੇ ਮੇਰੇ ਲਈ ਹੀ ਪਾਬੰਦੀਆਂ
Beautiful!

Best wishes
Satwinder Singh
UK
=========
Thank U Satwinder ji.

Tamanna

ਤਨਦੀਪ 'ਤਮੰਨਾ' said...

ਗੁਰਮੇਲ ਬਦੇਸ਼ਾ ਦੀ ਨਜ਼ਮ ਮੈਨੂੰ ਤੇ ਤੁਹਾਡੀ ਆਟੀ ਜੀ ਨੂੰ ਬਹੁਤ ਪਸੰਦ ਆਈ। ਉਹਨਾਂ ਨੂੰ ਮੁਬਾਰਕਬਾਦ।

ਇੰਦਰਜੀਤ ਸਿੰਘ
ਕੈਨੇਡਾ
============
ਸ਼ੁਕਰੀਆ ਅੰਕਲ ਜੀ।
ਤਮੰਨਾ