ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 26, 2008

ਦੀਪ ਨਿਰਮੋਹੀ - ਨਜ਼ਮ

ਸ਼ੀਸ਼ਾ
ਨਜ਼ਮ


ਗਵਾਹ…
ਚਿਹਰੇ ਦੀਆਂ
ਬੇ-ਤਰਤੀਬੀਆਂ ਦਾ।
---
ਕੈਦ…
ਨਜ਼ਰ ਤੇ
ਸੋਚ ਦੀ।
---
ਸ਼ਨਾਖ਼ਤ…
ਹੱਸਦੇ ਸੋਗੀ
ਚਿਹਰਿਆਂ ਦੀ।
---
ਅਨੁਵਾਦਕ…
ਚਿਹਰੇ ਦੇ
ਹਾਵ ਭਾਵਾਂ ਦਾ।
---
ਸਾਥੀ…
ਬੇ-ਤਰਤੀਬਾਂ ਤੋਂ
ਤਰਤੀਬਾਂ ਦੇ ਸਫ਼ਰ ਦਾ ।

1 comment:

ਤਨਦੀਪ 'ਤਮੰਨਾ' said...

ਦੀਪ ਜੀ..ਨਜ਼ਮ ਬਹੁਤ ਪਿਆਰੀ ਹੈ ਤੇ ਨਜ਼ਮ ਵਿਚਲੇ ਖ਼ਿਆਲ ਓਦੂੰ ਵੀ ਵੱਧ ਪਿਆਰੇ ਨੇ।
ਗਵਾਹ…
ਚਿਹਰੇ ਦੀਆਂ
ਬੇ-ਤਰਤੀਬੀਆਂ ਦਾ।
=======
ਅਨੁਵਾਦਕ…
ਚਿਹਰੇ ਦੇ
ਹਾਵ ਭਾਵਾਂ ਦਾ।
ਕਮਾਲ ਹੈ! ਮੁਬਾਰਕਾਂ ਕਬੂਲ ਕਰੋ! ਸ਼ਿਰਕਤ ਕਰਦੇ ਰਿਹਾ ਕਰੋ, ਦੀਪ ਜੀ!
ਤਮੰਨਾ