ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 31, 2008

ਹਰਮਿੰਦਰ ਬਣਵੈਤ - ਨਜ਼ਮ

ਅਗਲਾ ਵਰ੍ਹਾ ਮੁਬਾਰਕ ਹੋਵੇ !
ਨਜ਼ਮ


ਨਵੇਂ ਸਾਲ ਲਈ ਜੀ ਕਰਦਾ ਏ
ਕਿਸੇ ਸੁਖਾਵੀਂ ਨੁੱਕਰੇ ਬਹਿ ਕੇ
ਹਰ ਇਕ ਦੇ ਲਈ ਨਵ-ਆਸ਼ਾ ਦੇ
ਦੁਨੀਆ ਦੀ ਹਰ ਇਕ ਭਾਸ਼ਾ ਦੇ
ਮੈਂ ਪਿਆਰੇ ਹੀ ਸੁਪਨੇ ਗੰਢਾਂ ।
---
ਕਿਸੇ ਚੌਰਾਹੇ ਦੇ ਵਿਚ ਖੜ੍ਹ ਕੇ
ਹਰ ਮਾਨਵ ਨੂੰ, ਹਰ ਦਾਨਵ ਨੂੰ
ਮੈਂ ਖ਼ੁਸ਼ੀਆਂ ਤੇ ਹਾਸੇ ਵੰਡਾਂ ।
---
ਜੇ ਕਿਧਰੇ ਇਹ ਸੰਭਵ ਹੋਵੇ
ਅੰਬਰ ਨੂੰ ਮੈਂ ਪੌੜੀ ਲਾਵਾਂ
ਸੂਰਜ ਚੰਨ ਤੇ ਲੱਖਾਂ ਤਾਰੇ
ਹਿਠਾਂ ਛੱਡ ਉੱਪਰ ਚੜ੍ਹ ਜਾਵਾਂ
‘ਉੱਪਰਲੇ’ ਤੋਂ ਫਿਰ ਮੈਂ ਸਭ ਲਈ
ਇਕ ਵੱਡੀ ਬਖ਼ਸ਼ਿਸ਼ ਲੈ ਆਵਾਂ
ਰਹੇ ਸ਼ਾਂਤੀ ਇਸ ਧਰਤੀ ‘ਤੇ
ਕਲਯੁਗ ਦਾ ਛਟਕੇ ਪਰਛਾਵਾਂ ।
---
ਏਸ ਘੜੀ ਤੇ ਮੇਰੇ ਕੋਲ ਨੇ
ਹਰ ਇਕ ਦੇ ਲਈ ਸ਼ੁੱਭ ਆਸ਼ਾਵਾਂ
ਸੁੱਖ ਸ਼ਾਂਤੀ ਹਰ ਕੋਈ ਮਾਣੇ
ਮੇਰੇ ਕੋਲ ਨੇ ਲੱਖ ਦੁਆਵਾਂ।
ਇਸ ਧਰਤੀ ਤੇ ਕੋਈ ਵੀ ਕਿਧਰੇ
ਨਾ ਤੜਪੇ ਤੇ ਨਾ ਹੀ ਰੋਵੇ
ਹਰ ਜਾਣੇ ਤੇ ਅਨਜਾਣੇ ਨੂੰ
ਅਗਲਾ ਵਰ੍ਹਾ ਮੁਬਾਰਕ ਹੋਵੇ।

No comments: