ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾWednesday, December 31, 2008

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਨਵੇਂ ਸਾਲ ਦੀ ਵਧਾਈ

ਨਜ਼ਮ

ਭਲਾ ਹਰ ਜੀਵ ਦਾ ਹੋਵੇ ਸੰਸਾਰ ਉੱਤੇ,

ਸੁਖੀ ਵਸਦੀ ਸਭ ਲੁਕਾਈ ਹੋਵੇ

ਰੱਬ ਦੇ ਬੰਦਿਆਂ ਨੂੰ ਕਰਨ ਪਿਆਰ ਸਾਰੇ,

ਮਜ਼੍ਹਬਾਂ ਧਰਮਾਂ ਦੀ ਨਾ ਕਿਧਰੇ ਲੜਾਈ ਹੋਵੇ

----

ਚੜ੍ਹਦੀ ਕਲਾ ਦੀ ਆਓ ਅਰਦਾਸ ਕਰੀਏ,

ਆਰਸੀ ਸਾਰੇ ਜੱਗ ਵਿੱਚ ਛਾਈ ਹੋਵੇ

ਕ੍ਰਿਸਮਿਸ ਸੁਨੇਹਾ ਹੈ ਸਦ-ਭਾਵਨਾ ਦਾ,

ਸਭਨਾਂ ਪਿਆਰ ਦੀ ਜੋਤ ਜਗਾਈ ਹੋਵੇ

----

ਨਵਾਂ ਸਾਲ ਚੜ੍ਹੇ, ਖੇੜਿਆਂ ਨਾਲ ਭਰਿਆ,

ਘੁੰਮਣ ਸਭ ਨੂੰ ਅਣਗਿਣਤ ਵਧਾਈ ਹੋਵੇ

No comments: