ਦੋਸਤੋ! ਮੈਂ ਤਹਿ-ਦਿਲੋਂ ਮਸ਼ਕੂਰ ਹਾਂ ਯੂ.ਐੱਸ.ਏ. ਵਸਦੇ ਪ੍ਰਸਿੱਧ ਗ਼ਜ਼ਲਗੋ ਤੇ ਗੀਤਕਾਰ ਸਤਿਕਾਰਤ ਹਰਜਿੰਦਰ ਕੰਗ ਜੀ ਦੀ, ਜਿਨ੍ਹਾਂ ਨੇ ਮੇਰੀ ਬੇਨਤੀ ਦਾ ਮਾਣ ਰੱਖਦਿਆਂ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ‘ਆਰਸੀ’ ਲਈ ਹੱਥੀਂ ਲਿਖ ਕੇ ਭੇਜੀਆਂ ਹਨ। ਉਹਨਾਂ ਗ਼ਜ਼ਲਾਂ ‘ਚੋਂ ਇੱਕ ਗ਼ਜ਼ਲ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ...ਬਹੁਤ-ਬਹੁਤ ਸ਼ੁਕਰੀਆ ਕੰਗ ਸਾਹਿਬ!
ਗ਼ਜ਼ਲ
ਅੱਗ ਜਿਗਰ ਦੀ ਮਚਦੀ ਵੇਖਾਂ ਡਰ ਜਾਵਾਂ।
ਦੋ ਹੰਝੂ ਵਗ ਪੈਣ ਤਾਂ ਇਕ ਦਮ ਠਰ ਜਾਵਾਂ।
----
ਬਾਹਰ ਅਵਾਰਾ ਸ਼ੋਰ ਡਰਾਉਂਣਾ ਲਗਦਾ ਹੈ
ਘਰ ਆਵਾਂ ਤਾਂ ਘਰ ਦੀ ਚੁੱਪ ਤੋਂ ਡਰ ਜਾਵਾਂ।
----
ਰੋਜ਼ ਨਵੇਂ ਇਕ ਰਿਸ਼ਤੇ ਵਿਚ ਵਟ ਜਾਂਦਾ ਹਾਂ
ਰੋਜ਼ ਕਿਸੇ ਰਿਸ਼ਤੇ ਦੇ ਹੱਥੋਂ ਮਰ ਜਾਵਾਂ।
----
ਤੂੰ ਆਖੇਂ ਤਾਂ ਸਾਰੇ ਅੱਥਰੂ ਪੀ ਜਾਵਾਂ।
ਤੂੰ ਆਖੇਂ ਤਾਂ ਬੱਦਲ਼ ਵਾਂਗੂੰ ਵਰ੍ਹ ਜਾਵਾਂ।
----
ਤਿੜਕੇ ਖ਼ਾਬ ਦਿਖਾਵਾਂ ਤਿੜਕੇ ਸ਼ੀਸ਼ੇ ਨੂੰ,
ਉਹ ਮੈਥੋਂ ਮੈਂ ਉਸਦੇ ਕੋਲ਼ੋਂ ਡਰ ਜਾਵਾਂ।
----
ਬਚਿਆ-ਖੁਚਿਆ ਆਪਾ ਲੈ ਕੇ ਸੌਂ ਜਾਵਾਂ।
ਦਿਨ ਚੜ੍ਹਦੇ ਹੀ ਥਾਂ-ਥਾਂ ਫੇਰ ਬਿਖ਼ਰ ਜਾਵਾਂ।
----
ਛੱਡ ਦਿਆਂ ਹੁਣ ਚਾਨਣ ਘਰ ਦੇ ਨਾਂ ਕਰਨਾ
ਕੋਈ ਦੀਪ ਚੁਰਾਹੇ ਵਿਚ ਵੀ ਧਰ ਜਾਵਾਂ।
5 comments:
ਸਤਿਕਾਰਤ ਕੰਗ ਸਾਹਿਬ!
ਡਾਕ ਰਾਹੀਂ ਹੱਥੀਂ ਲਿਖਕੇ ਗ਼ਜ਼ਲਾਂ ਭੇਜਣ ਦਾ ਬਹੁਤ-ਬਹੁਤ ਸ਼ੁਕਰੀਆ। ਸਾਰੀਆਂ ਗ਼ਜ਼ਲਾਂ ਬਹੁਤ ਖ਼ੂਬਸੁਰਤ ਨੇ, ਜਲਦ ਹੀ ਖ਼ਤ ਦਾ ਜਵਾਬ ਵੀ ਦੇਵਾਂਗੀ..ਆਰਸੀ ਦਾ ਪੰਧ ਬਹੁਤ ਲੰਮੇਰਾ ਹੈ...ਬਹੁਤ ਹੌਸਲੇ ਦੀ ਲੋੜ ਹੈ...ਤੁਹਾਡੇ ਖ਼ਤ ਨੇ ਹੋਰ ਚੰਗਾ ਕਰਨ ਲਈ ਪ੍ਰੇਰਿਆ ਹੈ। ਮੈਂ ਤਹਿ-ਦਿਲੋਂ ਸ਼ੁਕਰਜ਼ੁਜ਼ਾਰ ਹਾਂ!
ਅੱਗ ਜਿਗਰ ਦੀ ਮਚਦੀ ਵੇਖਾਂ ਡਰ ਜਾਵਾਂ।
ਦੋ ਹੰਝੂ ਵਗ ਪੈਣ ਤਾਂ ਇਕ ਦਮ ਠਰ ਜਾਵਾਂ।
----
ਬਾਹਰ ਅਵਾਰਾ ਸ਼ੋਰ ਮਚਾਉਂਦਾ ਲਗਦਾ ਹੈ
ਘਰ ਆਵਾਂ ਤਾਂ ਘਰ ਦੀ ਚੁੱਪ ਤੋਂ ਡਰ ਜਾਵਾਂ।
ਬਹੁਤ ਖ਼ੂਬ! ਲੱਗਦਾ ਸਭ ਦੇ ਦਿਲ ਦਾ ਹਾਲ ਲਿਖ ਦਿੱਤੈ ਤੁਸੀਂ...
ਰੋਜ਼ ਨਵੇਂ ਇਕ ਰਿਸ਼ਤੇ ਵਿਚ ਵਟ ਜਾਂਦਾ ਹਾਂ
ਰੋਜ਼ ਕਿਸੇ ਰਿਸ਼ਤੇ ਦੇ ਹੱਥੋਂ ਮਰ ਜਾਵਾਂ।
--------
ਬਚਿਆ-ਖੁਚਿਆ ਆਪਾ ਲੈ ਕੇ ਸੌਂ ਜਾਵਾਂ।
ਦਿਨ ਚੜ੍ਹਦੇ ਹੀ ਥਾਂ-ਥਾਂ ਫੇਰ ਬਿਖ਼ਰ ਜਾਵਾਂ।
ਬੇਹੱਦ ਪਸੰਦ ਆਏ ਇਹ ਸ਼ਿਅਰ ਮੈਨੂੰ...ਕੰਗ ਸਾਹਿਬ! ਏਨੀ ਖ਼ੂਬਸੂਰਤ ਗ਼ਜ਼ਲ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ!
ਅਦਬ ਸਹਿਤ
ਤਮੰਨਾ
ਤਮੰਨਾ ਜੀ
ਹਰਜਿੰਦਰ ਕੰਗ ਦੀ ਇਹ ਗ਼ਜ਼ਲ ਵੀ ਬਹੁਤ ਵਧੀਆ ਲੱਗੀ, ਖ਼ਾਸ ਤੌਰ ਤੇ ਇਹ ਸ਼ਿਅਰ:
ਬਚਿਆ-ਖੁਚਿਆ ਆਪਾ ਲੈ ਕੇ ਸੌਂ ਜਾਵਾਂ।
ਦਿਨ ਚੜ੍ਹਦੇ ਹੀ ਥਾਂ-ਥਾਂ ਫੇਰ ਬਿਖ਼ਰ ਜਾਵਾਂ।
ਉਹਨਾਂ ਨੂੰ ਮੇਰੇ ਵੱਲੋਂ ਮੁਬਾਰਕਾਂ।
ਸ਼ੁੱਭ ਇੱਛਾਵਾਂ ਸਹਿਤ
ਇੰਦਰਜੀਤ ਸਿੰਘ
ਕੈਨੇਡਾ।
=========
Thanks once again, Sir.
Tamanna
tuhada har shayer bahut khoob, khas karke ਘਰ ਆਵਾਂ ਤਾਂ ਘਰ ਦੀ ਚੁੱਪ ਤੋਂ ਡਰ ਜਾਵਾਂ।
... wish ghar wich niyaneyan diyan shrartan chup nu ghar nahi warran dengiyan..:)
ਹਰਜਿੰਦਰ ਕੰਗ ਜੀ ਦੀ ਗ਼ਜ਼ਲ ਵੀ ਬਹੁਤ ਕਮਾਲ ਦੀ ਹੈ। ਆਰਸੀ ਤੇ ਪੋਸਟ ਕੀਤੇ ਸਾਹਿਤ ਦਾ ਮਿਆਰ ਵੇਖ ਕੇ ਮਨ ਬਹੁਤ ਖ਼ੁਸ਼ ਹੁੰਦਾ ਹੈ। ਤਮੰਨਾ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ!
ਸ਼ੁੱਭ ਇੱਛਾਵਾਂ
ਗੁਰਕੀਰਤਨ ਸਿੱਧੂ
ਇੰਡੀਆ
=============
Thank you once again Gurkirtan ji.
Tamanna
ਕੰਗ ਸਾਹਿਬ! ਬਹੁਤ ਕਮਾਲ ਦੀ ਗ਼ਜ਼ਲ ਹੈ ਜਨਾਬ! ਸਾਰੇ ਹੀ ਸ਼ਿਅਰ ਬਹੁਤ ਪਿਆਰੇ ਨੇ! ਗ਼ਜ਼ਲਾਂ ਭੇਜਣ ਲਈ ਸ਼ੁਕਰੀਆ ।
ਬਾਹਰ ਅਵਾਰਾ ਸ਼ੋਰ ਮਚਾਉਂਦਾ ਲਗਦਾ ਹੈ
ਘਰ ਆਵਾਂ ਤਾਂ ਘਰ ਦੀ ਚੁੱਪ ਤੋਂ ਡਰ ਜਾਵਾਂ।
----
ਰੋਜ਼ ਨਵੇਂ ਇਕ ਰਿਸ਼ਤੇ ਵਿਚ ਵਟ ਜਾਂਦਾ ਹਾਂ
ਰੋਜ਼ ਕਿਸੇ ਰਿਸ਼ਤੇ ਦੇ ਹੱਥੋਂ ਮਰ ਜਾਵਾਂ।
-----
ਬਹੁਤ ਖ਼ੂਬ!
ਗੁਰਦਰਸ਼ਨ 'ਬਾਦਲ'
ਕੈਨੇਡਾ
Post a Comment