ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 8, 2008

ਸੰਤੋਖ ਧਾਲੀਵਾਲ - ਨਜ਼ਮ

ਨਦੀ ਦਾ ਕੰਢਾ –ਬਲ਼ਦਾ ਸਿਵਾ
ਨਜ਼ਮ

ਮੁਆਫ਼ ਕਰਨਾ---
ਇਹ ਲਾਸ਼ ਖ਼ੁਦ
ਇਸ ਨਦੀ ਦੇ ਕਿਨਾਰੇ ਆਈ ਹੈ
ਰਿਸ਼ਤਿਆਂ ਦੇ
ਔਝੜ ਜੰਗਲਾਂ ‘ਚੋਂ ਗੁਜ਼ਰਦਿਆਂ
ਇਸਦਾ ਕਫ਼ਣ ਲੰਗਾਰਿਆ ਗਿਆ ਹੈ ।
ਮਰਯਾਦਗੀ ਇਹਾਤੇ ‘ਚੋਂ ਦੁਰਕਾਰੀ
ਇਸਦੀ ਅੱਲ੍ਹੜ ਉਮਰ ਦੇ
ਦਿਨਾਂ ਵਾਲੀ ਗਾਨੀ
ਬਲ਼ਦੀ-ਬਲ਼ਦੀ ਆਪ ਬੁਝਣ ਲਈ
ਨੀਰ ਦੀ ਤਾਲਾਸ਼ ‘ਚ ਇੱਥੇ ਪੁੱਜੀ ਹੈ ।
---
ਹੋ ਸਕੇ ਤਾਂ---
ਲੈ ਦੇਣੀ ਕਿਨਾਰਿਆਂ ਤੋਂ ਇਜਾਜ਼ਤ
ਇਸਨੂੰ
ਰੋਕ ਲੈਣਾ ਡੂੰਘਾ ਹੋਣੋ ਪੱਤਣਾਂ ਤੇ ਪਾਣੀ
ਇਸਨੂੰ ਲਹਿਰਾਂ ਦੇ ਪੱਟਾਂ ਤੇ
ਸਿਰ ਟਿਕਾ ਲੈਣ ਦੇਣਾ ।
ਇਹ ਬੰਦੇ ਦੀ ਲਾਸ਼ ਨਹੀਂ ਹੈ ।
---
ਬੰਦੇ ਵਰਗਾ ਇਸਦਾ ਆਕਾਰ ਤਾਂ ਹੈ
ਪਰ ਬੰਦਾ---
ਬਹੁਤ ਚਿਰਾਂ ਦਾ
ਮਨਫ਼ੀ ਹੋ ਚੁਕਿਆ ਹੈ ਇਸ ‘ਚੋਂ
ਨਾ ਇਸਨੂੰ ਉਡੀਕਿਆ ਸੀ ਕਦੇ
ਕਿਸੇ ਮਹਿਫੂਜ਼ ਗਲਵੱਕੜੀ ਨੇ
ਨਾ ਹੀ ਇਸਦੇ ਘਰ ਦੀਆਂ ਦ੍ਹਲੀਜ਼ਾਂ ਤੇ
ਚੋਏ ਤੇਲ ਤੋਂ
ਤਿਲਕੀ ਹੈ ਕੋਈ ਰੌਣਕ ।
---
ਪਤਾ ਨਹੀਂ---
ਕਿਸਤੋਂ ਲਿਆ ਇਸਨੇ
ਪਾਣੀਆਂ ਦਾ ਸਿਰਨਾਵਾਂ
ਖੁਲ੍ਹੇ ਵਾਲੀ, ਬਾਹਵਾਂ ਖਿਲਾਰੀ,
ਰੇਗਸਤਾਨ ਮਿਧਦੀ
ਇਸ ਕੰਢੇ ਤੇ ਆਣ ਡਿੱਗੀ ਹੈ ।
---
ਤੇ-
ਪਾਣੀਆਂ ਦੇ ਇਕਰਾਰਾਂ ਦੀ ਸ਼ਹਿ ਤੇ
ਇਸਨੇ ਆਪਣੇ ਹੱਡਾਂ ਨੂੰ
ਤੀਲ੍ਹ ਛੁਹਾ ਦਿੱਤੀ ਹੈ ।
ਤੇ ਪੁਲਾਂ ਤੱਕ ਦਾ
ਸਾਰਾ ਸਫ਼ਰ ਝੁਲਸ ਦਿੱਤਾ ਹੈ ।
---
(ਪਰ) ਪਾਣੀਆਂ ਤੱਕ ਪਹੁੰਚਣਾ
ਕਦੋਂ ਸੀ ਇਸਦੇ ਮੁਕੱਦਰ ‘ਚ ।
ਉਹ ਤਾਂ ਬਲਦੇ ਭਾਂਬੜ ਤੋਂ
ਹੋਰ ਪਰ੍ਹਾਂ ਤਿਲਕ ਗਏ ।
ਬੇ-ਬਸ ਸ਼ਾਇਦ ਇਹ ਬਲਦਾ ਸਿਵਾ
ਹੁਣ ਆਪਣੀ ਅੱਗ ਨਾਲ
ਸਮਝੌਤੇ ਲਈ ਰਾਜ਼ੀ ਹੋ ਜਾਵੇ
ਤੇ ਆਪਣੀਆਂ ਹਾਰਾਂ ਦੀ ਸਾਰੀ ਜਾਇਦਾਦ
ਲਾਟਾਂ ਦੇ ਨਾਂ ਕਰ ਦਏ ।
ਤੇ ਬਾਹਵਾਂ ਉਲਾਰੀ
ਮੂੰਹ ਅੱਡੀ ਝਾਕੇ ਅੰਬਰ ਵਲ
ਤੇ ਕਿਸੇ
ਲੁੱਚੇ ਬੱਦਲ ਦੀ ਅਯਾਸ਼ੀ ਨੂੰ
ਸਵੀਕਾਰਨ ਤੱਕ ਦਾ
ਹਾਦਸਾ ਵੀ ਵਣਜ ਲਵੇ ।
---
ਵਗਦੇ ਪਾਣੀਆਂ ਨਾਲ ਤੁਰਨ ਦੀ ਖ਼ਾਹਸ਼
ਸਿਰਜੀ ਫਿਰਦਾ ਇਹ ਸਿਵਾ
ਇੱਕ ਬੂੰਦ ਲਈ
ਬਚਦੀ ਔਰਤ ਵੀ
ਕੁਰਬਾਨ ਕਰ ਬਹੇ ।
ਤੇ ਸ਼ਾਇਦ---
ਇਸ ਤਰ੍ਹਾਂ---
ਸੀਤ ਹੋ ਹੀ ਜਾਵੇ ਇਹ ਸਿਵਾ
ਨਦੀ ਦੇ ਕੰਢੇ
ਨਦੀ ਤੋਂ ਬਹੁਤ ਦੂਰ ।

2 comments:

ਤਨਦੀਪ 'ਤਮੰਨਾ' said...

Respected Dhaliwal saheb..nazam enni ziada khoobsurat hai ke ki aakahn!! Shabad mukk gayee tareef likhan vele...Main sentimental ho gayee eh nazam parhdeyaan...to tell you the truth.
ਮੁਆਫ਼ ਕਰਨਾ---
ਇਹ ਲਾਸ਼ ਖ਼ੁਦ
ਇਸ ਨਦੀ ਦੇ ਕਿਨਾਰੇ ਆਈ ਹੈ
ਰਿਸ਼ਤਿਆਂ ਦੇ
ਔਝੜ ਜੰਗਲਾਂ ‘ਚੋਂ ਗੁਜ਼ਰਦਿਆਂ
ਇਸਦਾ ਕਫ਼ਣ ਲੰਗਾਰਿਆ ਗਿਆ ਹੈ ।
ਮਰਯਾਦਗੀ ਇਹਾਤੇ ‘ਚੋਂ ਦੁਰਕਾਰੀ
ਇਸਦੀ ਅੱਲ੍ਹੜ ਉਮਰ ਦੇ
ਦਿਨਾਂ ਵਾਲੀ ਗਾਨੀ
ਬਲ਼ਦੀ-ਬਲ਼ਦੀ ਆਪ ਬੁਝਣ ਲਈ
ਨੀਰ ਦੀ ਤਾਲਾਸ਼ ‘ਚ ਇੱਥੇ ਪੁੱਜੀ ਹੈ ।
-----
ਪਤਾ ਨਹੀਂ---
ਕਿਸਤੋਂ ਲਿਆ ਇਸਨੇ
ਪਾਣੀਆਂ ਦਾ ਸਿਰਨਾਵਾਂ
ਖੁਲ੍ਹੇ ਵਾਲੀ, ਬਾਹਵਾਂ ਖਿਲਾਰੀ,
ਰੇਗਸਤਾਨ ਮਿਧਦੀ
ਇਸ ਕੰਢੇ ਤੇ ਆਣ ਡਿਗੀ ਹੈ ।
---------
ਪਾਣੀਆਂ ਤੱਕ ਪਹੁੰਚਣਾ
ਕਦੋਂ ਸੀ ਇਸਦੇ ਮੁਕੱਦਰ ‘ਚ ।
ਉਹ ਤਾਂ ਬਲਦੇ ਭਾਂਬੜ ਤੋਂ
ਹੋਰ ਪਰ੍ਹਾਂ ਤਿਲਕ ਗਏ ।
ਬੇ-ਬਸ ਸ਼ਾਇਦ ਇਹ ਬਲਦਾ ਸਿਵਾ
ਹੁਣ ਆਪਣੀ ਅੱਗ ਨਾਲ
ਸਮਝੌਤੇ ਲਈ ਰਾਜ਼ੀ ਹੋ ਜਾਵੇ
ਤੇ ਆਪਣੀਆਂ ਹਾਰਾਂ ਦੀ ਸਾਰੀ ਜਾਇਦਾਦ
ਲਾਟਾਂ ਦੇ ਨਾਂ ਕਰ ਦਏ ।
Bahut khoob!! bahut bahut shukriya enni sohni nazam sabh naal sanjhi karn te.

Tamanna

ਤਨਦੀਪ 'ਤਮੰਨਾ' said...

Santokh Dhaliwal's poetry is always great and has deed meanings.

Parmeet Singh
United Kingdom
==========
Thank you
Tamanna