ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 7, 2008

ਕੁਲਵੰਤ ਸੇਖੋਂ - ਗ਼ਜ਼ਲ

ਦੋਸਤੋ! ਅੱਜ ਯੂ.ਐੱਸ.ਏ. ਵਸਦੇ ਸਤਿਕਾਰਤ ਸੁੱਖੀ ਧਾਲੀਵਾਲ ਜੀ ਨੇ ਸਤਿਕਾਰਤ ਕੁਲਵੰਤ ਸੇਖੋਂ ਜੀ ਦੀ ਬਹੁਤ ਖ਼ੂਬਸੂਰਤ ਗ਼ਜ਼ਲ ਭੇਜ ਕੇ ਸੇਖੋਂ ਸਾਹਿਬ ਦੀ ਪਹਿਲੀ ਵਾਰ 'ਆਰਸੀ' ਦੇ ਸੂਝਵਾਨ ਪਾਠਕਾਂ / ਲੇਖਕਾਂ ਦੇ ਨਾਲ਼ ਸਾਹਿਤਕ ਸਾਂਝ ਪਾਈ ਹੈਉਹਨਾਂ ਦੇ ਲਿਖੇ ਗੀਤ ਪ੍ਰਸਿੱਧ ਪੰਜਾਬੀ ਗਾਇਕਾਂ : ਮੁੰਡਿਆਂ ਨੇ ਮੁੰਦਰਾਂ ਪੁਆ ਲਈਆਂ ਨੀ ਉਤੇ ਤੇਰਾ ਨਾਂ ਲਿਖਕੇ ( ਮਨਮੋਹਣ ਵਾਰਿਸ ),ਕਿਤੋਂ ਦਿਲ ਵੀ ਕਲੀ ਕਰਾ ਲੈ ਨੀ ਸੁਣ ਰੰਗ ਦੀ ਗੋਰੀਏ ( ਸਤਵਿੰਦਰ ਬੁੱਗਾ ), ਮੈ ਸਾਰੀ ਰਾਤ ਜਾਗਦਾ ਰਿਹਾ ਗੱਲਾਂ ਕਰਨੇ ਨੂੰ ਤਾਰਿਆਂ ਦੇ ਨਾਲ ( ਸਾਬਰ ਕੋਟੀ ), ਮਿੱਟੀ ਦੇ ਬਣਾਕੇ ਬਾਵੇ ਖੇਡ ਲਈਂ ਨੀ ਸੱਜਣਾ ਨੂੰ ਯਾਦ ਕਰਕੇ ( ਸਾਬਰ ਕੋਟੀ ), ਅਸੀ ਬੜਾ ਪਛਤਾਏ ਸਰਦਾਰੀਆਂ ਗੁਆ ਕੇ ( ਭਿੰਦਾ ਸਿੰਘ) ਦੀ ਆਵਾਜ਼ਾਂ ਚ ਰਿਕਾਰਡ ਹੋਏ ਤੇ ਬੇਹੱਦ ਮਕਬੂਲ ਹੋਏ ਹਨ। ਇਹਨਾਂ ਦਾ ਪਲੇਠਾ ਕਾਵਿ-ਸੰਗ੍ਰਹਿ ਵੀ ਬਹੁਤ ਜਲਦੀ ਸਾਡੇ ਹੱਥਾਂ ਵਿੱਚ ਹੋਵੇਗਾ ! ਮੈਂ ਸੇਖੋਂ ਸਾਹਿਬ ਨੂੰ 'ਆਰਸੀ' ਤੇ ਖ਼ੁਸ਼ਆਮਦੀਦ ਕਹਿੰਦੀ ਹਾਂ। ਸੁੱਖੀ ਜੀ ਦਾ ਵੀ ਬੇਹੱਦ ਸ਼ੁਕਰੀਆ, ਜਿਨ੍ਹਾਂ ਨੇ ਆਰਸੀ ਦਾ ਲਿੰਕ ਸੇਖੋਂ ਸਾਹਿਬ ਨੂੰ ਭੇਜਿਆ।

ਗ਼ਜ਼ਲ

ਵਿਚ ਪਰਦੇਸਾਂ ਸਭ ਕੁਝ ਮਿਲ਼ਦਾ ਆਪਣਾ ਪਿੰਡ ਗਰਾਂ ਨਈਂ ਹੁੰਦਾ !

ਮਾਵਾਂ ਵਰਗੀ ਮਮਤਾ ਕਿੱਥੇ ਹਰ ਪਰਛਾਵਾਂ ਛਾਂ ਨਈਂ ਹੁੰਦਾਂ !

----

ਲੱਭਣ ਲਈ ਤਾਂ ਲੱਖ ਲੱਭ ਜਾਵਣ ਚਿੱਠੀਆਂ ਲਈ ਸਿਰਨਾਵੇਂ ,

ਦਿਲ ਦਾ ਦਰਦ ਸੁਣਾਵਨ ਲਈ ਪਰ ਮਾਫ਼ਕ ਹਰ ਇਕ ਥਾਂ ਨਈਂ ਹੁੰਦਾ !

----

ਮੰਨਿਆ ਤੇਰਿਆਂ ਗੀਤਾਂ ਦੇ ਖਾਬਾਂ ਵਿਚ ਪਿੰਡ 'ਜਮਸ਼ੇਰ' ਵਸੇ ,

ਪਰ ਅੱਜਕੱਲ ਉੱਥੇ ਕਿਸੇ ਵੀ ਮਹਿਫ਼ਲ ਦੇ ਵਿਚ ਤੇਰਾ ਨਾਂ ਨਈਂ ਹੁੰਦਾ !

----

ਆਪਣੀ ਅਰਥੀ ਆਪਣੇ ਮੋਢੀਂ ਆਪ ਉਠਾਕੇ ਲੈ ਆਇਓਂ ,

ਬਲ਼ਦੇ ਤੇਰੇ ਸਿਵੇ ਤੇ 'ਸੇਖੋਂ' ਇੱਕ ਵੀ ਬੰਦਾ ਤਾਂ ਨਈਂ ਹੁੰਦਾ !

1 comment:

ਤਨਦੀਪ 'ਤਮੰਨਾ' said...

Respected Sekhon saheb...bahut hi khoobsurat nazam bheji hai tussi..bahut bahut shukriya.
ਵਿਚ ਪਰਦੇਸਾਂ ਸਭ ਕੁਝ ਮਿਲ਼ਦਾ ਆਪਣਾ ਪਿੰਡ ਗਰਾਂ ਨਈਂ ਹੁੰਦਾ !
ਮਾਵਾਂ ਵਰਗੀ ਮਮਤਾ ਕਿੱਥੇ ਹਰ ਪਰਛਾਵਾਂ ਛਾਂ ਨਈਂ ਹੁੰਦਾਂ !
----
ਲੱਭਣ ਲਈ ਤਾਂ ਲੱਖ ਲੱਭ ਜਾਵਣ ਚਿੱਠੀਆਂ ਲਈ ਸਿਰਨਾਵੇਂ ,
ਦਿਲ ਦਾ ਦਰਦ ਸੁਣਾਵਨ ਲਈ ਪਰ ਮਾਫ਼ਕ ਹਰ ਇਕ ਥਾਂ ਨਈਂ ਹੁੰਦਾ !

I really liked the second one. Bahut mubarakaan enni sohni ghazal kehan te. Shirqat kardey rehna.

Tamanna