ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, December 7, 2008

ਰੋਜ਼ੀ ਸਿੰਘ - ਨਜ਼ਮ

ਉਂਝ ਤਾਂ ਮੈਂ ਵੀ...

ਨਜ਼ਮ

ਉਂਝ ਤਾਂ ਮੈਂ ਵੀ...

ਦੁਨੀਆਂ ਦੀਆਂ ਨਜ਼ਰਾਂ ਵਿੱਚ

ਮਹਾਨ ਬੰਦਾ ਵਾਂ!

ਆਦਰਸ਼ਵਾਦੀ!

ਪਰ ਕੌਣ ਪੜ੍ਹ ਸਕਦੈ

ਕਿਸੇ ਦੇ ਦਿਲ ਦੀਆਂ ਪਰਤਾਂ?

----

ਉਂਝ ਤਾਂ ਮੈਂ ਵੀ....

ਨਿੱਤ ਨਵੇਂ ਮਖੌਟੇ

ਇਸ ਚਿਹਰੇ ਤੇ ਸਜਾ ਲੈਂਦਾਂ

ਬਹਿਰੂਪੀਆਂ ਵਾਗ

ਪਰ ਕੌਣ ਛੁਪਾ ਸਕਦੈ

ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ?

----

ਉਂਝ ਤਾਂ ਮੈਂ ਵੀ....

ਕ੍ਰਾਂਤੀਵਾਦੀ, ਜੂਝਾਰੂ ਸੋਚ

ਰੱਖਣ ਦੇ ਦਾਅਵੇ ਕਰਦਾਂ

ਪਰ ਸ਼ਾਮ ਨੂੰ....

ਸਰਮਾਏਦਾਰ ਲੋਕਾਂ ਨਾਲ

ਜਾਮ ਵੀ ਟਕਰਾ ਲੈਂਦਾਂ

----

ਉਂਝ ਤੇ ਮੈਂ ਵੀ...

ਗਰੀਬਾਂ ਗਲ਼ ਪਈਆਂ,

ਲੰਗਾਰ ਹੋਈਆਂ ਕਮੀਜ਼ਾਂ ਦੇਖ ਕੇ

ਦੁਖੀ ਹੋਣ ਦਾ ਢੌਂਗ ਰਚ ਲੈਂਦਾਂ

ਪਰ ਵਿਹੜਾ ਸੁੰਭਰਦੀ

ਕਿਸੇ ਗਰੀਬ ਕੰਜਕ ਦੇ

ਲੰਗਾਰਾਂ ਚੋਂ ਡੁੱਲ੍ਹਦਾ

ਹੁਸਨ ਤੱਕਣੋਂ ਵੀ ਨਹੀਂ ਟਲਦਾ

----

ਉਂਝ ਤਾਂ ਮੈਂ ਵੀ....

ਦੁੱਖ ਦੇ ਵਕਤ,

ਅਫ਼ਸੋਸ ਦੀ ਲੋਈ ਓੜ ਕੇ

ਸ਼ਰੀਕਾਂ ਘਰੇ ਜਾ ਆਉਂਦਾਂ

ਤੇ ਅੰਦਰ ਇੱਕ ਖੋਖਲ਼ਾ ਜਿਹਾ

ਹਾਸਾ ਦਬਾਈ ਪਰਤ ਆਉਂਦਾਂ

----

ਬੜਾ ਕਮਜੋਰ ਹਾਂ ਮੈਂ!

ਲਾਚਾਰ....

ਡਰਦਾ ਰਹਿੰਦਾਂ

ਆਪਣੇ ਅੰਦਰ ਲੁਕੇ ਸੱਚ ਤੋਂ

ਕੌਣ ਜਾਣਦੈ

ਮਹਾਨ ਹੋਣ ਦਾ ਭਰਮ

ਕਦ ਟੁੱਟ ਜਾਵੇ.......!

2 comments:

ਤਨਦੀਪ 'ਤਮੰਨਾ' said...

Respected Rozy ji...nazam enni sohni hai ke main ki likhan..I really enjoyed reading it. Ikk insaan ch kinney kirdaar samaye hundey ne...iss baare bahut sohna likheya hai tussi iss nazam ch...
ਉਂਝ ਤਾਂ ਮੈਂ ਵੀ...

ਦੁਨੀਆਂ ਦੀਆਂ ਨਜ਼ਰਾਂ ਵਿੱਚ

ਮਹਾਨ ਬੰਦਾ ਵਾਂ!

ਆਦਰਸ਼ਵਾਦੀ!

ਪਰ ਕੌਣ ਪੜ੍ਹ ਸਕਦੈ

ਕਿਸੇ ਦੇ ਦਿਲ ਦੀਆਂ ਪਰਤਾਂ?
-----
ਉਂਝ ਤਾਂ ਮੈਂ ਵੀ....

ਨਿੱਤ ਨਵੇਂ ਮਖੌਟੇ

ਇਸ ਚਿਹਰੇ ਤੇ ਸਜਾ ਲੈਂਦਾਂ

ਬਹਿਰੂਪੀਆਂ ਵਾਗ

ਪਰ ਕੌਣ ਛੁਪਾ ਸਕਦੈ

ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ?
----
ਉਂਝ ਤੇ ਮੈਂ ਵੀ...

ਗਰੀਬਾਂ ਗਲ਼ ਪਈਆਂ,

ਲੰਗਾਰ ਹੋਈਆਂ ਕਮੀਜ਼ਾਂ ਦੇਖ ਕੇ

ਦੁਖੀ ਹੋਣ ਦਾ ਢੌਂਗ ਰਚ ਲੈਂਦਾਂ

ਪਰ ਵਿਹੜਾ ਸੁੰਭਰਦੀ

ਕਿਸੇ ਗਰੀਬ ਕੰਜਕ ਦੇ

ਲੰਗਾਰਾਂ ਚੋਂ ਡੁੱਲ੍ਹਦਾ

ਹੁਸਨ ਤੱਕਣੋਂ ਵੀ ਨਹੀਂ ਟਲਦਾ।
Bahut khoob!! Mubarakbaad kabool karo enni khoobsurat nazam karo.

Tamanna

ਤਨਦੀਪ 'ਤਮੰਨਾ' said...

Ssa Tamanna ji, I also liked Rozy Singh's poem a lot. Kehna kujh hor te karna kujh hor...that's what this beautiful poem is all about. He is a good writer.

Satwinder Singh
United Kingdom
===========
Bahut bahut shukriya Satwinder ji.
Tamanna