ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 14, 2008

ਹਰਭਜਨ ਸਿੰਘ ਰੰਧਾਵਾ - ਗ਼ਜ਼ਲ

ਗ਼ਜ਼ਲ

ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ 'ਤੇ ।
ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ 'ਤੇ ।
----
ਸੁਬਹ ਹੋਣ ਤੱਕ ਤੁਰ ਜਾਣਗੇ ਦੂਰ ਕਿਤੇ
ਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ 'ਤੇ?
----
ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈ
ਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ ਕਾਸ 'ਤੇ?
---
ਸੱਚ ਹੈ, ਆਸ਼ਕ ਮਰ ਜਾਂਦੈ ਮਹਿਬੂਬ ਖ਼ਾਤਰ
ਪਰ ਜ਼ਿੰਦਗੀ ਕੱਟ ਵੀ ਸਕਦੈ ਧਰਵਾਸ 'ਤੇ ।
----
ਜਿਉਂਣ ਦਿਓ, ਇਹ ਹੈ ਹਾਲਾਤ ਦਾ ਮਾਰਿਆ
ਨਾ ਤੋਹਮਤਾਂ ਲਾਓ ਦੋਸਤੋ! ਦਿਲ ਉਦਾਸ 'ਤੇ।

1 comment:

ਤਨਦੀਪ 'ਤਮੰਨਾ' said...

Respected Randhawa saheb..ghazal bahut khoobsurat hai. Main ehna sheyeran vichley khayal bahut ziada pasand aaye...
ਸੁਬਹ ਹੋਣ ਤੱਕ ਤੁਰ ਜਾਣਗੇ ਦੂਰ ਕਿਤੇ
ਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ 'ਤੇ?
----
ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈ
ਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ ਕਾਸ 'ਤੇ?

Enni sohni ghazal likhan te mubarakbaad kabool karo. Sabh naal sanjhi karn da bahut shukriya.

Tamanna