ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 29, 2008

ਜਸਵੀਰ ਹੁਸੈਨ - ਗ਼ਜ਼ਲ

ਗਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

4 comments:

Sukhi said...

Jasvir
Sari gazal bahul hi sohani laggi . Khas karke ah shear .
ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

Keep it up , Sukhi dhaliwal

ਤਨਦੀਪ 'ਤਮੰਨਾ' said...

ਜਸਵੀਰ ਜੀ...ਗ਼ਜ਼ਲ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਹੈ..ਇੱਕ-ਇੱਕ ਸ਼ਿਆਰ ਤੇ ਦਾਦ ਦੇਣ ਵਾਲ਼ੀ ਹੈ..ਮੁਬਾਰਕਾਂ ਕਬੂਲ ਕਰੋ!
ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।
ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,
ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।
----
ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,
ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,
ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।
ਬਹੁਤ ਖ਼ੂਬ! ਅੱਲਾਹ ਕਰੇ ਜ਼ੋਰੇ-ਕਲਮ ਔਰ ਜ਼ਿਆਦਾ..ਆਮੀਨ!
ਤਮੰਨਾ

ਤਨਦੀਪ 'ਤਮੰਨਾ' said...

ਜਸਵੀਰ ਹੁਸੈਨ ਸਾਹਿਬ ਇੱਕ ਵਾਰ ਫੇਰ ਪੁਖ਼ਤਾ ਗ਼ਜ਼ਲਗੋਈ ਦਾ ਨਮੂਨਾ ਪੇਸ਼ ਕਰਕੇ ਛਾ ਗਏ ਨੇ। ਉਹਨਾਂ ਨੂੰ ਮੇਰੀਆਂ ਮੁਬਾਰਕਾਂ।

ਦਵਿੰਦਰ ਸਿੰਘ ਪੂਨੀਆ
ਕੈਨੇਡਾ ( ਅੱਜਕੱਲ੍ਹ ਇੰਡੀਆ 'ਚ)
============
ਸ਼ੁਕਰੀਆ ਦਵਿੰਦਰ ਜੀ..ਤੁਹਾਡੀਆਂ ਕਿਤਾਬਾਂ ਦੀ ਇੰਤਜ਼ਾਰ ਹੈ!
ਤਮੰਨਾ

ਤਨਦੀਪ 'ਤਮੰਨਾ' said...

ਇੱਕ ਸੋਹਣੀ ਗ਼ਜ਼ਲ ਕਹਿਣ ਤੇ ਜਸਵੀਰ ਹੁਸੈਨ ਨੂੰ ਵਧਾਈਆਂ।
ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।
ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

ਜਗਤਾਰ ਸਿੰਘ ਬਰਾੜ
ਕੈਨੇਡਾ।
=========
ਸ਼ੁਕਰੀਆ ਅੰਕਲ ਜੀ।
ਤਮੰਨਾ