ਦੋਸਤੋ! ਆਰਸੀ ਦੇ ਪਾਠਕ / ਲੇਖਕ ਪਰਿਵਾਰ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਕੈਮਲੂਪਸ, ਕੈਨੇਡਾ ਵਸਦੇ ਉੱਘੇ ਪੰਜਾਬੀ ਲੇਖਕ ਸਤਿਕਾਰਤ ਡਾ: ਸੁਰਿੰਦਰ ਧੰਜਲ ਜੀ ਨੇ ਅੱਜ ਫੋਨ ਤੇ ਇਸ ਸਾਈਟ ਦੇ ਸੁਹਿਰਦ ਸਾਹਿਤਕ ਯਤਨਾਂ ਲਈ ਮੁਬਾਰਕਬਾਦ ਦਿੱਤੀ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਜਲਦ ਹੀ ਆਪਣੀਆਂ ਖ਼ੂਬਸੂਰਤ ਲਿਖਤਾਂ ਨਾਲ਼ ਨਿਵਾਜਣ ਦਾ ਵਾਅਦਾ ਵੀ ਕੀਤਾ ਹੈ, ਜੋ ਸਾਡੇ ਸਭ ਲਈ ਬੜੇ ਮਾਣ ਵਾਲ਼ੀ ਗੱਲ ਹੈ।ਮੈਂ ਧੰਜਲ ਸਾਹਿਬ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਸਾਡੀ ਸਭ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਅਦਬ ਸਹਿਤ
ਤਨਦੀਪ 'ਤਮੰਨਾ'
No comments:
Post a Comment