ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, December 30, 2008

ਅਜ਼ੀਮ ਸ਼ੇਖਰ - ਗ਼ਜ਼ਲ

ਗ਼ਜ਼ਲ

ਰਹਿਣ ਦੇ ਖ਼ਾਮੋਸ਼ ਦਰਪਨ, ਸਾਹਮਣੇ ਉਸਦੇ ਨਾ ਆ

ਛਾਂਗਿਆਂ ਬਿਰਖਾਂ ਦੇ ਨੇੜੇ, ਜਾਣਕੇ ਪੀਂਘਾਂ ਨਾ ਪਾ

----

ਅੱਖੀਆਂ 'ਚੋਂ ਰੜਕ ਤੇਰੇ, ਉਮਰ ਭਰ ਜਾਣੀ ਨਹੀਂ,

ਨਾ ਹਵਾ ਦੇ ਸ਼ਹਿਰ ਅੰਦਰ, ਰੇਤ ਦੀ ਬੁਲਬੁਲ ਉਡਾ

----

ਜ਼ਿੰਦਗੀ ਦਾ ਇੱਕ ਵਰਕਾ, ਰੱਖ ਲਈਂ ਕੋਰਾ ਅਜੇ,

ਆਖਰੀ ਇੱਕ ਗੀਤ ਮੇਰਾ, ਓਸਦੀ ਮੰਗਦੈ ਪਨਾਹ

----

ਆਸਮਾਨਾਂ ਤੀਕ ਜਾਂਦੀ, ਲੋਅ ਚਿਰਾਗ਼ਾਂ ਦੀ ਨਹੀਂ,

ਪਰ ਖ਼ਬਰ ਹੁੰਦੀ ਹੈ ਸਭ ਨੂੰ,ਕੁਛ ਤਾਂ ਹੈ ਓਥੇ ਪਿਆ

----

ਤੇਰਿਆਂ ਬੁੱਲ੍ਹਾਂ 'ਤੇ ਖੇਡੇ, ਮੁਸਕਰਾਹਟ ਜਿਸ ਤਰ੍ਹਾਂ,

ਮੈਂ ਮਿਲਾਂਗਾ ਤੈਨੂੰ ਏਦਾਂ, ਤੂੰ ਜ਼ਰਾ ਨਜ਼ਰਾਂ ਵਿਛਾ

----

ਬਹੁਤ ਲੰਮੀ ਨੀਂਦ ਤੋਂ, ਪਹਿਲਾਂ ਮੈਂ ਚਾਹੁੰਦਾ ਹਾਂ ਅਜ਼ੀਮ!

ਆਪਣੇ ਸੁਪਨੇ ਦਾ ਕਰਜ਼ਾ, ਜਾਗਕੇ ਦੇਵਾਂ ਜਗਾ

7 comments:

Unknown said...

Azeem ,
Shear bahul hi sohna lagga .

ਜ਼ਿੰਦਗੀ ਦਾ ਇੱਕ ਵਰਕਾ, ਰੱਖ ਲਈਂ ਕੋਰਾ ਅਜੇ,

ਆਖਰੀ ਇੱਕ ਗੀਤ ਮੇਰਾ, ਓਸਦੀ ਮੰਗਦੈ ਪਨਾਹ ।
Tera veer , Sukhi Dhaliwal

ਤਨਦੀਪ 'ਤਮੰਨਾ' said...

ਸ਼ੇਖਰ ਜੀ...ਗ਼ਜ਼ਲ ਬਹੁਤ ਹੀ ਖ਼ੂਬਸੂਰਤ ਹੈ..ਇੱਕ-ਇੱਕ ਸ਼ਿਅਰ...ਦਾਦ ਦੇਣ ਵਾਲ਼ਾ ਹੈ। ਮੁਬਾਰਕਬਾਦ ਕਬੂਲ ਕਰੋ!
ਰਹਿਣ ਦੇ ਖ਼ਾਮੋਸ਼ ਦਰਪਨ, ਸਾਹਮਣੇ ਉਸਦੇ ਨਾ ਆ ।
ਛਾਂਗਿਆਂ ਬਿਰਖਾਂ ਦੇ ਨੇੜੇ, ਜਾਣਕੇ ਪੀਂਘਾਂ ਨਾ ਪਾ ।
---
ਜ਼ਿੰਦਗੀ ਦਾ ਇੱਕ ਵਰਕਾ, ਰੱਖ ਲਈਂ ਕੋਰਾ ਅਜੇ,
ਆਖਰੀ ਇੱਕ ਗੀਤ ਮੇਰਾ, ਓਸਦੀ ਮੰਗਦੈ ਪਨਾਹ ।
----
ਆਸਮਾਨਾਂ ਤੀਕ ਜਾਂਦੀ, ਲੋਅ ਚਿਰਾਗ਼ਾਂ ਦੀ ਨਹੀਂ,
ਪਰ ਖ਼ਬਰ ਹੁੰਦੀ ਹੈ ਸਭ ਨੂੰ,ਕੁਛ ਤਾਂ ਹੈ ਓਥੇ ਪਿਆ ।
ਇਹ ਸਾਰੇ ਸ਼ਿਅਰ ਬੇਹੱਦ ਖ਼ੂਬਸੂਰਤ ਨੇ। ਕਵੀ ਦਰਬਾਰ ਹੁੰਦਾ ਤਾਂ ਏਹੀ ਆਖਦੇ.."ਮੁਕੱਰਰ! ਮੁਕੱਰਰ!!"
ਤਮੰਨਾ

ਤਨਦੀਪ 'ਤਮੰਨਾ' said...

ਸ਼ੇਖਰ ਬਹੁਤ ਸੋਹਣੀ ਗ਼ਜ਼ਲ ਲਿਖਦਾ ਹੈ। ਉਸਨੂੰ ਮੁਬਾਰਕਾਂ!
ਜ਼ਿੰਦਗੀ ਦਾ ਇੱਕ ਵਰਕਾ, ਰੱਖ ਲਈਂ ਕੋਰਾ ਅਜੇ,
ਆਖਰੀ ਇੱਕ ਗੀਤ ਮੇਰਾ, ਓਸਦੀ ਮੰਗਦੈ ਪਨਾਹ ।
ਜਗਤਾਰ ਸਿੰਘ ਬਰਾੜ
ਕੈਨੇਡਾ
==========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਅਜ਼ੀਮ ਸ਼ੇਖਰ ਇਸ ਗ਼ਜ਼ਲ ਨੂੰ ਲਿਖਣ ਲਈ ਵਧਾਈ ਦਾ ਪਾਤਰ ਹੈ। ਸਾਰੇ ਖ਼ਿਆਲ ਬਹੁਤ ਉਮਦਾ ਕਿਸਮ ਦੇ ਹਨ। ਆਰਸੀ ਨਾਲ਼ ਐਸੀ ਸਾਂਝ ਪੈ ਗਈ ਹੈ ਕਿ ਹੁਣ ਸਵੇਰੇ ਉੱਠਣ ਵੇਲ਼ੇ ਤੇ ਰਾਤੀਂ ਸੌਣ ਤੋਂ ਪਹਿਲਾਂ ਇਸਨੂੰ ਪੜ੍ਹੀਦਾ ਹੈ। ਤਮੰਨਾ ਤੁਹਾਨੂੰ ਵੀ ਸਲਾਮ!
ਜਸਵਿੰਦਰ ਗਿੱਲ
ਇੰਡੀਆ
=============

ਸ਼ੁਕਰੀਆ ਜਸਵਿੰਦਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਬੇਟੇ
ਸ਼ੇਖਰ ਨੂੰ ਬਹੁਤ ਬਹੁਤ ਮੁਬਾਰਕਾਂ ਏਨੀ ਵਧੀਆ ਗ਼ਜ਼ਲ ਦੀਆਂ। ਸ਼ੇਖਰ ਵਲੈਤ 'ਚ ਲਿਖੀ ਜਾ ਰਹੀ ਗ਼ਜ਼ਲ ਦਾ ਮਾਣਮੱਤਾ ਗ਼ਜ਼ਲਗੋ ਹੈ।
ਗ਼ਜ਼ਲ ਦੇ ਪਿੜ 'ਚ ਇਹ ਆਪਣੀ ਨਵੇਕਲੀ ਥਾਂ ਸਥਾਪਤ ਕਰ ਚੁਕਿਆ ਹੈ।ਏਡੀ ਵਧੀਆ ਗ਼ਜ਼ਲ ਲਈ ਅਜ਼ੀਜ਼ ਅਜ਼ੀਮ ਨੂੰ ਮੋਹ ਭਰੀ ਯਾਦ।
ਛਾਂਗਿਆਂ ਬਿਰਖਾਂ ਦੇ ਨੇੜੇ ਦੀ ਥਾਂ ਉੱਤੇ ਬਹੁਤਾ ਚੰਗਾ ਲਗਣਾ ਸੀ। ਇਹ ਸਿਰਫ ਮੇਰੀ ਰਾਏ ਹੀ ਹੈ।
ਗ਼ਜ਼ਲ ਦਾ ਹਰ ਸ਼ਿਅਰ ਹਾਸਲ ਸ਼ਿਅਰ ਹੈ।ਆਮ ਤੌਰ ਤੇ ਇੱਕ ਦੋ ਸ਼ਿਅਰ ਹੀ ਹੁੰਦੇ ਹਨ ਹਰ ਗ਼ਜ਼ਲ 'ਚ ਪਰ ਇਸ ਗ਼ਜ਼ਲ ਦਾ ਹਰ ਸ਼ੇਅਰ ਮੁੜ ਮੁੜ ਸੋਚਣ ਲਈ ਮਜਬੂਰ ਕਰਦਾ ਹੈ।
ਮੁਬਾਰਕਾਂ ਅਜ਼ੀਮ ਸਾਹਿਬ!

ਸੰਤੋਖ ਧਾਲੀਵਾਲ
=============
ਅੰਕਲ ਜੀ...ਬਹੁਤ-ਬਹੁਤ ਸ਼ੁਕਰੀਆ। ਸ਼ੇਖਰ ਜੀ ਦੀ ਗ਼ਜ਼ਲ ਵਾਕਿਆ ਹੀ ਬਹੁਤ ਖ਼ੂਬਸੂਰਤ ਹੈ।
ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ ਜੀ
ਸਤਿ ਸ੍ਰੀ ਅਕਾਲ!
ਅਜ਼ੀਮ ਸ਼ੇਖਰ ਸਾਹਿਬ ਦੀਆਂ ਰਚਨਾਵਾਂ ਪੜ੍ਹ ਕੇ ਦਿਲ ਬਾਗੋ-ਬਾਗ ਹੋ ਗਿਆ । ਸਾਰੀਆਂ ਹੀ ਰਚਨਾਵਾਂ ਇੱਕ ਦੂਜੀ ਨਾਲੋਂ ਵਧੀਆ ਹਨ । ਪ੍ਰਮਾਤਮਾ ਇਹਨਾਂ ਦੀ ਕਲਮ ਨੂੰ ਹੋਰ ਵੀ ਬੁਲੰਦੀਆਂ ਬਖ਼ਸ਼ੇ । ਮੈਨੂੰ ਉਹ ਲਫਜ਼ ਨਹੀਂ ਔੜ ਰਹੇ ਜ੍ਹਿਨਾਂ ਨਾਲ ਇਹਨਾਂ ਦੀਆਂ ਲਿਖਤਾਂ ਦੀ ਤਾਰੀਫ਼ ਕਰ ਸਕਾਂ । ਸ਼ੇਖਰ ਸਹਿਬ ਜਿੰਨਾ ਸੋਹਣਾ ਲਿਖਦੇ ਹਨ ਓਨੇ ਹੀ ਨੇਕ ਦਿਲ ਇਨਸਾਨ ਹਨ । ਇਹਨਾਂ ਦੇ ਸ਼ਬਦਾਂ ਵਿੱਚ ਸੱਜਰੀ ਸਵੇਰ ਦੀ ਤਰੇਲ ਵਰਗੀ ਤਾਜ਼ਗੀ ਅਤੇ ਸ਼ਹਿਦ ਵਰਗੀ ਮਿਠਾਸ ਹੈ । ਗੱਲਾਂ ਬਾਤਾਂ ਕਰਦਿਆਂ ਸ਼ਿਵ ਦਾ ਭੁਲੇਖਾ ਪੈਂਦਾ ਹੈ । ਇਸੇ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਮਿਆਰੀ ਰਚਨਾਵਾਂ ਲਿਖ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਂਦੇ ਰਹਿਣ । ਦਿਲ ਦੀਆਂ ਗਹਿਰਾਈਆਂ ਵਿਚੋਂ ਆਰਸੀ ਦੀ ਚ੍ਹੜਦੀ ਕਲਾ ਦੀ ਅਰਦਾਸ ।

ਸਤਿਕਾਰ ਸਹਿਤ,
ਕਸ਼ਮੀਰ ਸਿੰਘ ਘੁੰਮਣ
ਯੂ.ਕੇ.
===============
ਬਹੁਤ-ਬਹੁਤ ਸ਼ੁਕਰੀਆ ਘੁੰਮਣ ਸਾਹਿਬ! ਸ਼ਿਰਕਤ ਕਰਦੇ ਰਿਹਾ ਕਰੋ।
ਤਮੰਨਾ

Azeem Shekhar said...

mere khiaal nu pasand karan da sare soojhvaan lekhan ate pathkan da be-had shukria ji.
Adab sahit tuhada
Azeem shekhar