ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, December 25, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਕ੍ਰਿਸਮਿਸ ਤੇ ਵਿਸ਼ੇਸ਼

ਗ਼ਜ਼ਲ

ਸਾਰੇ ਜੱਗ ਦੇ ਦੁਖੜੇ ਸਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

ਤਾਂਹੀਓਂ ਹਰ ਇਕ ਦਿਲ ਵਿਚ ਲਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਜਦ ਤੁਰਿਆ ਤਾਂ ਕੱਲਾ ਸੀ ਓਹ, ਬਣ ਗਿਆ ਪਿੱਛੇ ਖ਼ੂਬ ਕਾਫ਼ਲਾ,

ਹਸਦਾ ਰਿਹਾ, ਜਦ ਕੱਲਾ ਰਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਦੁੱਖ-ਦਲਿੱਦਰ, ਭੁੱਖ-ਬਿਮਾਰੀ, ਸਾਰੇ ਹੀ ਪਰ ਲਾ ਕੇ ਉੱਡੇ,

ਦੋ ਘੜੀਆਂ ਵੀ ਜਿੱਥੇ ਬਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਕੋਮਲ-ਕੋਮਲ ਬੋਲ ਸੁਣੇ ਜਦ, ਪੱਥਰ ਦਿਲ ਵੀ ਮੋਮ ਹੋ ਗਏ,

ਖ਼ਾਰਾਂ ਨਾਲ਼ ਵੀ ਹੱਸ ਕੇ ਖਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਮਾਨੁਖਤਾ ਦੀ ਸੇਵਾ ਕਰਕੇ, ਮਾਨੁਖਤਾ ਦੇ ਦਿਲ ਵਿਚ ਵੜ ਕੇ,

ਵਿੰਹਦੇ-ਵਿੰਹਦੇ ਕਿਧਰੇ ਛਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਸੂਰਜ ਵਾਂਗ ਚਮਕਦੈ ਅੱਜ ਵੀ, ਤਾਰਿਆਂ ਦੇ ਵਿਚ ਨਾਮ ਓਸਦਾ,

ਤਖ਼ਤੇ ਉੱਤੋਂ ਤਖ਼ਤ ਤੇ ਬਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।

----

ਪਿਆਰ-ਮੁਹੱਬਤ, ਹਾਸੇ-ਖੇੜੇ, ਇਹਨਾਂ ਨੂੰ ਅਪਣਾਅ ਲਉ ਸਾਰੇ!

ਬਾਦਲ ਸੌ ਦੀ ਇੱਕੋ ਕਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।


3 comments:

ਤਨਦੀਪ 'ਤਮੰਨਾ' said...

ਬਾਦਲ ਸਾਹਿਬ!ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਕ੍ਰਿਸਮਿਸ ਦੇ ਮੌਕੇ ਤੇ ਤੁਸੀਂ ਏਨੀ ਸੋਹਣੀ ਧਾਰਮਿਕ ਗ਼ਜ਼ਲ ਸਭ ਨਾਲ਼ ਸਾਂਝੀ ਕਰਨ ਨੂੰ ਦਿੱਤੀ।
ਸਾਰੇ ਜੱਗ ਦੇ ਦੁਖੜੇ ਸਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।
ਤਾਂਹੀਓਂ ਹਰ ਇਕ ਦਿਲ ਵਿਚ ਲਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।
----
ਜਦ ਤੁਰਿਆ ਤਾਂ ‘ਕੱਲਾ ਸੀ ਓਹ, ਬਣ ਗਿਆ ਪਿੱਛੇ ਖ਼ੂਬ ਕਾਫ਼ਲਾ,
ਹਸਦਾ ਰਿਹਾ, ਜਦ ਕੱਲਾ ਰਹਿ ਗਿਆ, ਮਾਂ ਮਰੀਅਮ ਦੀ
ਅੱਖ ਦਾ ਤਾਰਾ।
----
ਦੁੱਖ-ਦਲਿੱਦਰ, ਭੁੱਖ-ਬਿਮਾਰੀ, ਸਾਰੇ ਹੀ ਪਰ ਲਾ ਕੇ ਉੱਡੇ,
ਦੋ ਘੜੀਆਂ ਵੀ ਜਿੱਥੇ ਬਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।
----
ਸੂਰਜ ਵਾਂਗ ਚਮਕਦੈ ਅੱਜ ਵੀ, ਤਾਰਿਆਂ ਦੇ ਵਿਚ ਨਾਮ ਓਸਦਾ,

ਤਖ਼ਤੇ ਉੱਤੋਂ ਤਖ਼ਤ ‘ਤੇ ਬਹਿ ਗਿਆ, ਮਾਂ ਮਰੀਅਮ ਦੀ ਅੱਖ ਦਾ ਤਾਰਾ।
ਬਹੁਤ ਖ਼ੂਬ!ਏਨੀ ਸੋਹਣੀ ਗ਼ਜ਼ਲ ਕਹਿਣ ਤੇ ਮੁਬਾਰਕਾਂ!
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਜੀ ਦੀ ਇਹ ਗ਼ਜ਼ਲ ਵੀ ਬਹੁਤ ਸੋਹਣੀ ਹੈ। ਮੈਂ ਉਹਨਾਂ ਦੀਆਂ ਲਿਖਤਾਂ ਬਹੁਤ ਸਾਲਾਂ ਬਾਅਦ ਪੜ੍ਹ ਰਿਹਾ ਹਾਂ। ਮੈਨੂੰ ਮੇਰੇ ਦੋਸਤ ਨਰਿੰਦਰਜੀਤ ਨੇ ਅਮਰੀਕਾ ਤੋਂ ਲਿੰਕ ਭੇਜਿਆ ਹੈ।

ਜਸਵਿੰਦਰ ਸਿੰਘ ਗਿੱਲ
ਹਰਿਆਣਾ
ਇੰਡੀਆ
========
ਤੁਹਾਨੂੰ ਆਰਸੀ ਤੇ ਜੀਅ ਆਇਆਂ ਨੂੰ ਗਿੱਲ ਸਾਹਿਬ!ਸ਼ੁਕਰੀਆ।
ਤਮੰਨਾ

ਤਨਦੀਪ 'ਤਮੰਨਾ' said...

ਬਾਦਲ ਜੀ। ਗ਼ਜ਼ਲ ਬਹੁਤ ਹੀ ਵਧੀਆ ਹੈ। ਧਾਰਮਿਲ ਗ਼ਜ਼ਲਾਂ ਘੱਟ ਹੀ ਪੜ੍ਹਨ ਨੂੰ ਮਿਲ਼ਦੀਆਂ ਨੇ।

ਜਗਤਾਰ ਸਿੰਘ ਬਰਾੜ
ਕੈਨੇਡਾ
==========
ਸ਼ੁਕਰੀਆ ਜੀ।
ਤਮੰਨਾ