ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 24, 2008

ਸੰਤੋਖ ਧਾਲੀਵਾਲ - ਨਜ਼ਮ

ਸਾਜ਼ਿਸ਼ੀ ਇਕਰਾਰ
ਨਜ਼ਮ

ਤੂੰ ਕਿਹਾ---
ਕਿ ਮੇਰਾ ਇਕਰਾਰ
ਇੱਕ ਫਰੇਬ ਸੀ,
ਸਾਜ਼ਿਸ਼ ਸੀ---
ਜਿਸਦੀ ਚਿਤਾ ‘ਚ
ਤੇਰੀ ਉਡੀਕ ਝੁਲ਼ਸ ਹੁੰਦੀ ਰਹੀ ।
ਇਹ ਸੁਣਕੇ ਮੈਨੂੰ ਲੱਗਾ
ਕਿ ਸਾਡੇ ਰਿਸ਼ਤੇ ਦੀ ਅਪਣੱਤ
ਵਿਲਕ ਉੱਠੀ ਹੈ ।
ਤੇਰੀਆਂ ਨਜ਼ਰਾਂ ਨਾਲ ਕੀਤਾ
ਮੇਰਾ ਸਮਝੌਤਾ ਤਿੜਕ ਚੱਲਿਆ ਹੈ ।
---
ਸਮਝੌਤਾ---
ਜਿਸਦੀ ਬੁੱਕਲ ‘ਚ
ਮੈਂ.....
ਕੁੱਝ ਪਲਾਂ ਨੂੰ
ਆਪਣੇ ਅਹਿਸਾਸਾਂ ਦੀ
ਲਛਮਣ ਰੇਖਾ ਵਾਹ
ਕੈਦ ਕਰ ਲਿਆ ਸੀ ।
ਮੈਨੂੰ ਇੰਝ ਲੱਗਾ
ਕਿ ਮੇਰੀ ਮਜਬੂਰੀ ਦਾ ਰਾਵਣ
ਉਹ ਰੇਖਾ ਉਲੰਘ ਗਿਆ ਹੈ
ਤੇ ਮੇਰੇ ਸੱਚ ਦੀ ਸੀਤਾ
ਉਧਾਲ਼ੀ ਗਈ ਹੈ ।
----
ਸੁਪਨੇ ਹੰਢਾਉਣ ਦਾ ਸੱਚ ਤਾਂ
ਚੌਂਹ ਲਾਵਾਂ ਨੇ ਚਿਰਾਂ ਦਾ
ਖੋਹ ਲਿਆ ਹੈ ।
ਤੇਰੀਆਂ ਨਜ਼ਰਾਂ ‘ਚੋਂ ਛਲਕਦੇ
ਮੋਹ ਨੂੰ ਮਾਨਣਾ
ਇੱਕ ਬਗ਼ਾਵਤ ਨਹੀਂ ਤੇ ਹੋਰ ਕੀ ਹੈ---?
ਤੇ ਏਸ ਬਗ਼ਾਵਤ ਦੀ ਸਜ਼ਾ
ਸ਼ੱਕ ਦੀਆਂ ਫਸੀਲਾਂ 'ਤੇ
ਲਟਕਦੀ ਸਲ੍ਹੀਬ ਤੇ ਚੜ੍ਹਕੇ
ਮੈਂ ਰੋਜ਼ ਭੁਗਤਦੈਂ ।
---
ਜਦੋਂ ਪਿੰਜਰਾ ਤੋੜ ਕੇ
ਉੱਡਿਆ ਪਰਿੰਦਾ
ਅੰਬਰ ਦੀ ਹਿੱਕ ਨਾਲ ਖਹਿ ਕੇ
ਪਰ ਤੁੜਾ ਧਰਤੀ ਤੇ ਡਿੱਗਦੈ
ਸ਼ਹਿਨਾਈਆਂ.....
ਕਬਰਾਂ ਦਾ ਰੁਖ਼ ਕਰ ਲੈਂਦੀਆਂ ਹਨ।
ਜਦੋਂ ਸ਼ਿਕਵਿਆਂ ਦਾ ਖ਼ੰਜਰ
ਬੇ-ਬਸੀ ਦੀ ਹਿੱਕ ‘ਚ ਖੁੱਭਦੈ
ਮੌਤ ਅਵੱਸ਼ ਹੁੰਦੀ ਹੈ---
(ਪਰ) ਮਰਦਾ ਸਿਰਫ਼...
ਸੱਚ ਹੀ ਹੈ ।
ਝੂਠ ਨੂੰ ਤਾਂ.....
ਖ਼ੰਜਰਾਂ ਦੀ
ਆਦਤ ਹੋ ਗਈ ਹੁੰਦੀ ਹੈ ।
----
ਮੇਰੀ ਬੇ-ਬਸੀ ਨੂੰ
ਸਾਜ਼ਿਸ਼ ਗਰਦਾਨਣ ਤੋਂ ਪਹਿਲਾਂ
ਮੇਰੀ ਹੋਂਦ ਨੂੰ
ਮਜਬੂਰੀ ਦੇ ਕੰਡਿਆਂ ਤੋਂ
ਰੁਖ਼ਸਤੀ ਲੈ ਦੇਹ ।
ਮੇਰੇ ਰਾਹਾਂ ‘ਚੋਂ ਉਹ ਸਾਰੀਆਂ
ਬੇਚੈਨੀਆਂ ਚੁੱਕ ਲੈ
ਜਿਨ੍ਹਾਂ ‘ਚ ਅੜ-ਅੜ
ਮੈਂ ਬਾਰ-ਬਾਰ ਡਿਗਦੈਂ ।
---
ਮੇਰੀਆਂ ਉਜਾੜਾਂ ‘ਚ
ਨਵੀਂ ਪਗਡੰਡੀ ਉਲੀਕਣ ਵਾਲ਼ਿਆ
ਮਿੱਤਰਾ!
ਨਹੋਰਿਆਂ ਦੇ ਟਿਬਿਆਂ 'ਤੇ
ਸੱਜਰੇ ਫੁੱਲ ਨਹੀਂ ਉੱਗਦੇ
ਉੱਥੇ ਸਿਰਫ਼ ਅੱਕ-ਫੰਬੇ ਉੱਡਦੇ ਹਨ ।
ਤੇ ਅੱਕ-ਫੰਬੇ ਕਦੇ....
ਧੁੱਪ ਦੇ ਸਿਰ ਤੇ ਛਾਂ ਨਹੀਂ ਕਰਦੇ
ਛਾਂ ਕਰਨ ਦੀ
ਸਿਰਫ਼....
ਸਾਜ਼ਿਸ਼ ਕਰਦੇ ਹਨ ।
----
ਬੱਸ---
ਮੇਰੀ ਬੇਬਸੀ ਦੇ ਮੱਥੇ ‘ਤੇ
ਸਾਜ਼ਿਸ਼ ਦਾ ਟਿੱਕਾ ਨਾ ਸਜਾ---।
ਆਪਣੇ ਯਕੀਨ ਦੇ ਕੰਢਿਆਂ ਤੋਂ
ਪੁਲ਼ ਨਾ ਅਲੋਪ ਕਰੀਂ ---।
ਨਹੀਂ ਤਾਂ ਮੈਂ
ਪੱਤਣਾਂ 'ਤੇ ਖਲੋਤਾ ਹੀ
ਡੁੱਬ ਜਾਵਾਂਗਾ।

3 comments:

ਤਨਦੀਪ 'ਤਮੰਨਾ' said...

ਸਤਿਕਾਰਤ ਧਾਲੀਵਾਲ ਸਾਹਿਬ ! ਕਮਾਲ ਦੀ ਫਿਲਾਸਫ਼ੀ ਹੁੰਦੀ ਹੈ..ਹਰੇਕ ਨਜ਼ਮ 'ਚ! ਮੇਰੇ ਮਨ ਦਾ ਰੋਮ-ਰੋਮ ਤੁਹਾਡਾ ਕਰਜ਼ਾਈ ਹੈ ਕਿ ਸਿਹਤ ਚਾਹੇ ਠੀਕ ਨਾ ਵੀ ਹੋਵੇ ਤੁਸੀਂ ਕੋਈ ਨਾ ਕੋਈ ਖ਼ੂਬਸੂਰਤ ਲਿਖਤ ਨਾਲ਼ ਸ਼ਿਰਕਤ ਕਰਦੇ ਰਹਿੰਦੇ ਓ..ਏਨੀ ਹੌਸਲਾ-ਅਫ਼ਜ਼ਾਈ ਕਰਦੇ ਓ...ਮੇਰੇ ਲਈ ਪੁਰਾਣੀਆਂ ਡਾਇਰੀਆਂ ਫ਼ਰੋਲ਼ਦੇ ਓ...ਹੁਣ ਹੋਰ ਕੀ ਆਖਾਂ...ਗਲ਼ ਭਰ ਆਇਆ।
ਤੂੰ ਕਿਹਾ---
ਕਿ ਮੇਰਾ ਇਕਰਾਰ
ਇੱਕ ਫਰੇਬ ਸੀ,
ਸਾਜ਼ਿਸ਼ ਸੀ---
ਜਿਸਦੀ ਚਿਤਾ ‘ਚ
ਤੇਰੀ ਉਡੀਕ ਝੁਲ਼ਸ ਹੁੰਦੀ ਰਹੀ ।
ਇਹ ਸੁਣਕੇ ਮੈਨੂੰ ਲੱਗਾ
ਕਿ ਸਾਡੇ ਰਿਸ਼ਤੇ ਦੀ ਅਪਣੱਤ
ਵਿਲਕ ਉੱਠੀ ਹੈ ।
ਤੇਰੀਆਂ ਨਜ਼ਰਾਂ ਨਾਲ ਕੀਤਾ
ਮੇਰਾ ਸਮਝੌਤਾ ਤਿੜਕ ਚੱਲਿਆ ਹੈ ।
=======
ਸੁਪਨੇ ਹੰਢਾਉਣ ਦਾ ਸੱਚ ਤਾਂ
ਚੌਂਹ ਲਾਵਾਂ ਨੇ ਚਿਰਾਂ ਦਾ
ਖੋਹ ਲਿਆ ਹੈ ।
ਤੇਰੀਆਂ ਨਜ਼ਰਾਂ ‘ਚੋਂ ਛਲਕਦੇ
ਮੋਹ ਨੂੰ ਮਾਨਣਾ
ਇੱਕ ਬਗ਼ਾਵਤ ਨਹੀਂ ਤੇ ਹੋਰ ਕੀ ਹੈ---?
ਤੇ ਏਸ ਬਗ਼ਾਵਤ ਦੀ ਸਜ਼ਾ
ਸ਼ੱਕ ਦੀਆਂ ਫਸੀਲਾਂ 'ਤੇ
ਲਟਕਦੀ ਸਲ੍ਹੀਬ ਤੇ ਚੜ੍ਹਕੇ
ਮੈਂ ਰੋਜ਼ ਭੁਗਤਦੈਂ ।

ਬਹੁਤ ਖ਼ੂਬ! ਏਸੇ ਸੱਚਾਈ ਨੂੰ ਬਿਆਨ ਕਰਦੀ ਦਰਸ਼ਨ ਦਰਵੇਸ਼ ਜੀ ਇੱਕ ਨਜ਼ਮ ਹੈ..ਮੇਰੇ ਕੋ਼ਲ! ਉਹਨੂੰ ਪੜ੍ਹ ਕੇ ਵੀ ਇਸ ਨਜ਼ਮ ਦੀ ਤਰ੍ਹਾਂ ਹੀ ਝਰਨਾਹਟ ਛੀੜ ਜਾਂਦੀ ਹੇ ਤੇ ਮੈਂ ਮਨੁੱਖੀ ਰਿਸ਼ਤਿਆਂ ਦੇ ਖੋਖਲ਼ੇਪਣ ਬਾਰੇ ਸੋਚਣ ਨੂੰ ਮਜਬੂਰ ਹੋ ਜਾਂਦੀ ਹਾਂ।

ਮੇਰੀ ਬੇ-ਬਸੀ ਨੂੰ
ਸਾਜ਼ਿਸ਼ ਗਰਦਾਨਣ ਤੋਂ ਪਹਿਲਾਂ
ਮੇਰੀ ਹੋਂਦ ਨੂੰ
ਮਜਬੂਰੀ ਦੇ ਕੰਡਿਆਂ ਤੋਂ
ਰੁਖ਼ਸਤੀ ਲੈ ਦੇਹ ।
ਮੇਰੇ ਰਾਹਾਂ ‘ਚੋਂ ਉਹ ਸਾਰੀਆਂ
ਬੇਚੈਨੀਆਂ ਚੁੱਕ ਲੈ
ਜਿਨ੍ਹਾਂ ‘ਚ ਅੜ-ਅੜ
ਮੈਂ ਬਾਰ-ਬਾਰ ਡਿਗਦੈਂ ।
========
ਬੱਸ---
ਮੇਰੀ ਬੇਬਸੀ ਦੇ ਮੱਥੇ ‘ਤੇ
ਸਾਜ਼ਿਸ਼ ਦਾ ਟਿੱਕਾ ਨਾ ਸਜਾ---।
ਆਪਣੇ ਯਕੀਨ ਦੇ ਕੰਢਿਆਂ ਤੋਂ
ਪੁਲ਼ ਨਾ ਅਲੋਪ ਕਰੀਂ ---।
ਨਹੀਂ ਤਾਂ ਮੈਂ
ਪੱਤਣਾਂ 'ਤੇ ਖਲੋਤਾ ਹੀ
ਡੁੱਬ ਜਾਵਾਂਗਾ।
========
ਬਹੁਤ ਖ਼ੂਬ! ਏਨੀ ਖ਼ੂਬਸੂਰਤ ਨਜ਼ਮ ਲਿਖਣ ਤੇ ਮੁਬਾਰਕਬਾਦ ਕਬੂਲ ਕਰੋ ਤੇ ਸਭ ਨਾਲ਼ ਸਾਂਝੀ ਕਰਨ ਦਾ ਬੇਹੱਦ ਸ਼ੁਕਰੀਆ!
ਤਮੰਨਾ

ਤਨਦੀਪ 'ਤਮੰਨਾ' said...

ਧਾਲ਼ੀਵਾਲ ਜੀ ਦੀ ਨਜ਼ਮ ਬਹੁਤ ਖ਼ੂਬਸੂਰਤ ਹੈ।
ਮੇਰੀਆਂ ਉਜਾੜਾਂ ‘ਚ
ਨਵੀਂ ਪਗਡੰਡੀ ਉਲੀਕਣ ਵਾਲ਼ਿਆ
ਮਿੱਤਰਾ!
ਨਹੋਰਿਆਂ ਦੇ ਟਿਬਿਆਂ 'ਤੇ
ਸੱਜਰੇ ਫੁੱਲ ਨਹੀਂ ਉੱਗਦੇ
ਉੱਥੇ ਸਿਰਫ਼ ਅੱਕ-ਫੰਬੇ ਉੱਡਦੇ ਹਨ ।
ਤੇ ਅੱਕ-ਫੰਬੇ ਕਦੇ....
ਧੁੱਪ ਦੇ ਸਿਰ ਤੇ ਛਾਂ ਨਹੀਂ ਕਰਦੇ
ਛਾਂ ਕਰਨ ਦੀ
ਸਿਰਫ਼....
ਸਾਜ਼ਿਸ਼ ਕਰਦੇ ਹਨ ।
ਉਹਨਾਂ ਨੂੰ ਵਧਾਈਆਂ।
ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
==========
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਸੰਤੋਖ ਧਾਲ਼ੀਵਾਲ ਸਾਹਿਬ ਦੀ ਕਵਿਤਾਵਾਂ ਬਹੁਤ ਚੰਗੀਆਂ ਹੁੰਦੀਆਂ ਹਨ । ਇਹ ਵੀ ਕਮਾਲ ਦੀ ਹੈ।
ਜਦੋਂ ਪਿੰਜਰਾ ਤੋੜ ਕੇ
ਉੱਡਿਆ ਪਰਿੰਦਾ
ਅੰਬਰ ਦੀ ਹਿੱਕ ਨਾਲ ਖਹਿ ਕੇ
ਪਰ ਤੁੜਾ ਧਰਤੀ ਤੇ ਡਿੱਗਦੈ
ਸ਼ਹਿਨਾਈਆਂ.....
ਕਬਰਾਂ ਦਾ ਰੁਖ਼ ਕਰ ਲੈਂਦੀਆਂ ਹਨ।
ਜਦੋਂ ਸ਼ਿਕਵਿਆਂ ਦਾ ਖ਼ੰਜਰ
ਬੇ-ਬਸੀ ਦੀ ਹਿੱਕ ‘ਚ ਖੁੱਭਦੈ
ਮੌਤ ਅਵੱਸ਼ ਹੁੰਦੀ ਹੈ---
(ਪਰ) ਮਰਦਾ ਸਿਰਫ਼...
ਸੱਚ ਹੀ ਹੈ ।
ਝੂਠ ਨੂੰ ਤਾਂ.....
ਖ਼ੰਜਰਾਂ ਦੀ
ਆਦਤ ਹੋ ਗਈ ਹੁੰਦੀ ਹੈ ।
ਬਹੁਤ ਵਧੀਆ ਲਿਖਿਆ ਹੈ। ਮੁਬਾਰਕਾਂ ਹਜ਼ੂਰ!

ਜਗਤਾਰ ਸਿੰਘ ਬਰਾੜ
ਕੈਨੇਡਾ
=======
ਸ਼ੁਕਰੀਆ ਅੰਕਲ ਜੀ।
ਤਮੰਨਾ