ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 15, 2008

ਗੁਰਤੇਜ ਕੋਹਾਰਵਾਲ਼ਾ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਵਸਦੇ ਲੇਖਕ ਤੇ ਪੱਤਰਕਾਰ ਸਤਿਕਾਰਤ ਪ੍ਰਤੀਕ ਸਿੰਘ ਜੀ ਨੇ ਇੰਡੀਆ ਵਸਦੇ ਚਰਚਿਤ ਗ਼ਜ਼ਲਗੋ ਸਤਿਕਾਰਤ ਗੁਰਤੇਜ ਕੋਹਾਰਵਾਲ਼ਾ ਜੀ ਦੀ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਉਹਨਾਂ ਦੀ ਪਹਿਲੀ ਸਾਹਿਤਕ ਸਾਂਝ ਪਵਾਈ ਹੈ। । ਉਹਨਾਂ ਦੀ ਹਾਜ਼ਰੀ ਨਾਲ਼ ਆਰਸੀ ਦੇ ਮੱਥੇ ਸਜੇ ਮੁਕਟ ਚ ਇੱਕ ਹੋਰ ਨਾਯਾਬ ਮੋਤੀ ਦਾ ਇਜ਼ਾਫ਼ਾ ਹੋਇਆ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਗੁਰਤੇਜ ਜੀ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਖ਼ੂਬਸੂਰਤ ਗ਼ਜ਼ਲ ਨੂੰ ਸਾਇਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਰਵੇਸ਼ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰਤੀਕ ਜੀ ਨੂੰ ਇਸ ਸਾਈਟ ਦਾ ਲਿੰਕ ਭੇਜਿਆ।


ਗ਼ਜ਼ਲ


ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ


ਸ਼ਾਇਦ ਉਹ ਡੁੱਬਿਆਂ ਨੂੰ ਕਦੇ ਯਾਦ ਕਰ ਲਵੇ


----
ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ,


ਚਾਹੇ ਤਾਂ ਉਸਦੀ ਹਿੱਕ 'ਤੇ ਪੱਥਰ ਵੀ ਤਰ ਲਵੇ


----
ਨ੍ਹੇਰੇ ਦੀ ਹਰ ਦਲੀਲ ਹੈ ਅੰਨ੍ਹੀ ਤੇ ਖੌਫ਼ਨਾਕ,


ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨ ਕਰ ਲਵੇ


----
ਕੰਮਾਂ ਤੇ ਚੀਜ਼ਾਂ ਨਾਲ ਮੁੜ ਭਰਦੇ ਨਹੀਂ ਖ਼ਲਾਅ,


ਉਸ ਨੂੰ ਕਹੋ ਖ਼ੁਦ ਨੂੰ ਕਿਤੇ ਖ਼ਾਲੀ ਨ ਕਰ ਲਵੇ


----
ਫੁੱਲਾਂ ਦੇ ਬੀਜ ਕੁਝ ਸਮਾਂ ਰੱਖੋ ਸੰਭਾਲ਼ ਕੇ,


ਪਹਿਲਾਂ ਦਿਲਾਂ ਦੀ ਸੁਲਘਦੀ ਮਿੱਟੀ ਤਾਂ ਠਰ ਲਵੇ

10 comments:

ਤਨਦੀਪ 'ਤਮੰਨਾ' said...

ਤਮੰਨਾ ਬੇਟੇ
ਗੁਰਤੇਜ ਕੋਹਾਰਵਾਲਾ ਪੰਜਾਬੀ ਗ਼ਜ਼ਲ ਦਾ ਮਾਣਮੱਤਾ ਹਸਤਾਖ਼ਰ ਹੈ। ਇਸ ਖ਼ੂਬਸੂਰਤ ਗ਼ਜ਼ਲ ਲਈ ਮੇਰੀਆਂ ਮੁਬਾਰਕਾਂ ਪਹੁੰਚਾ ਦੇਣੀਆਂ। ਆਰਸੀ ਦਾ ਮੁਹਾਂਦਰਾ ਨਿਖਰ ਰਿਹਾ ਹੈ।
ਮੋਹ ਨਾਲ
ਸੰਤੋਖ ਧਾਲੀਵਾਲ
=======
ਬੇਹੱਦ ਸ਼ੁਕਰੀਆਂ ਧਾਲੀਵਾਲ ਸਾਹਿਬ!
ਤਮੰਨਾ

ਤਨਦੀਪ 'ਤਮੰਨਾ' said...

Respected Gurtej ji...Pratik ji ne tuhadi ikk behadd khoobsurat ghazal naal haazri lavai hai. Tussi kaafi saal chupp dhari rakhi hai...90's ch tuhadiaan bahut ghazalan main akhbaaran ch chhappian parhiaan ne..khair!! main tan aap enney saal chupp si..! Tuhadey kolon jawab kivein mangan? Shayed lekhakan di cupp pichhey vi bahut raaz hundey ne..:)

Gurtej ji Ghazal da ikk ikk shayer mannanyog si...saari ghazal bahut vaar parhi main...eh sheyer bahut ziada pasand aaye te mere favourites ch shamil ho gaye..:)

ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ।
ਸ਼ਾਇਦ ਉਹ ਡੁੱਬਿਆਂ ਨੂੰ ਕਦੇ ਯਾਦ ਕਰ ਲਵੇ।
----
ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ,
ਚਾਹੇ ਤਾਂ ਉਸਦੀ ਹਿੱਕ 'ਤੇ ਪੱਥਰ ਵੀ ਤਰ ਲਵੇ।
----
ਨ੍ਹੇਰੇ ਦੀ ਹਰ ਦਲੀਲ ਹੈ ਅੰਨ੍ਹੀ ਤੇ ਖੌਫ਼ਨਾਕ,
ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨ ਕਰ ਲਵੇ।
Kamaal da khayal hai hanerey di daleel wala. Excellent.
Bahut khoob!! Enni sohni ghazal kehan te mubarakbad kabool karo. Tuhadiaan hor ghazalan da intezaar rahega.

Adab sehat
Tamanna

ਗੁਰਦਰਸ਼ਨ 'ਬਾਦਲ' said...

ਗੁਰਤੇਜ ਜੀ...ਸਵਾਗਤ ਹੈ! ਨਿੱਘੀ ਯਾਦ ਪੁੱਜੇ! ਕੱਲ੍ਹ ਜਦੋਂ ਮੈਨੂੰ ਤਨਦੀਪ ਨੇ ਤੁਹਾਡੀ ਗ਼ਜ਼ਲ ਬਾਰੇ ਦੱਸਿਆ ਤਾਂ ਸੱਚ ਜਾਣਿਓ! ਬਹੁਤ ਖੁਸ਼ੀ ਹੋਈ!ਅੱਜ ਪੜ੍ਹੀ ਹੈ..ਸਾਰੀ ਗ਼ਜ਼ਲ ਕਮਾਲ ਹੈ! ਮੁਬਾਰਕਬਾਦ ਕਬੂਲ ਕਰੋ!

ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ,
ਚਾਹੇ ਤਾਂ ਉਸਦੀ ਹਿੱਕ 'ਤੇ ਪੱਥਰ ਵੀ ਤਰ ਲਵੇ।
----
ਨ੍ਹੇਰੇ ਦੀ ਹਰ ਦਲੀਲ ਹੈ ਅੰਨ੍ਹੀ ਤੇ ਖੌਫ਼ਨਾਕ,
ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨ ਕਰ ਲਵੇ।
----
ਕੰਮਾਂ ਤੇ ਚੀਜ਼ਾਂ ਨਾਲ ਮੁੜ ਭਰਦੇ ਨਹੀਂ ਖ਼ਲਾਅ,
ਉਸ ਨੂੰ ਕਹੋ ਖ਼ੁਦ ਨੂੰ ਕਿਤੇ ਖ਼ਾਲੀ ਨ ਕਰ ਲਵੇ।
ਬਹੁਤ ਸੋਹਣੇ ਸ਼ਿਅਰ ਨੇ! ਹਾਜ਼ਰੀ ਲਵਾਉਂਦੇ ਰਹਿਓ!
ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

ਤਨਦੀਪ 'ਤਮੰਨਾ' said...

ਤਮੰਨਾ ਜੀ! ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਂ ਵੀ ਗੁਰਤੇਜ ਨੂੰ ਇੱਕ ਅਰਸੇ ਬਾਅਦ ਪੜ੍ਹ ਰਿਹਾ ਹਾਂ! ਸਾਰੀ ਗ਼ਜ਼ਲ ਬਹੁਤ ਪਿਆਰੀ ਹੈ!

ਸ਼ੁੱਭ ਕਾਮਨਾਵਾਂ ਸਹਿਤ
ਸੁਖਪਾਲ ਸਿੰਘ ਵੜੈਚ
ਯੂ.ਐੱਸ.ਏ.
========
ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸੁਖਪਾਲ ਜੀ।
ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ, ਗੁਰਤੇਜ ਕੋਹਾਰਵਾਲ਼ਾ ਦੀ ਗ਼ਜ਼ਲ ਬਹੁਤ ਪਸੰਦ ਆਈ। ਆਰਸੀ ਤੇ ਲੱਗੀ ਹਰ ਰਚਨਾ ਦਾ ਮਿਆਰ ਬਹੁਤ ਉੱਚਾ-ਸੁੱਚਾ ਹੁੰਦਾ ਹੈ। ਮੁਬਾਰਕਾਂ!ਮੈਨੂੰ ਆਰਸੀ ਦਾ ਲਿੰਕ ਮੇਰੇ ਦੋਸਤ ਜਗਰੂਪ ਨੇ ਭੇਜਿਆ ਹੈ!

ਮਨਵਿੰਦਰ ਸਿੰਘ
ਇੰਡੀਆ
====
ਸ਼ੁਕਰੀਆ ਮਨਵਿੰਦਰ ਜੀ!ਫੇਰਿ ਪਾਉਂਦੇ ਰਹਿਣਾ!
ਤਮੰਨਾ

ਤਨਦੀਪ 'ਤਮੰਨਾ' said...

Tamanna ji, I liked this Ghazal written by Gurtej Koharwla, especially these sheyer are great...
ਨ੍ਹੇਰੇ ਦੀ ਹਰ ਦਲੀਲ ਹੈ ਅੰਨ੍ਹੀ ਤੇ ਖੌਫ਼ਨਾਕ,
ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨ ਕਰ ਲਵੇ।
----
ਕੰਮਾਂ ਤੇ ਚੀਜ਼ਾਂ ਨਾਲ ਮੁੜ ਭਰਦੇ ਨਹੀਂ ਖ਼ਲਾਅ,
ਉਸ ਨੂੰ ਕਹੋ ਖ਼ੁਦ ਨੂੰ ਕਿਤੇ ਖ਼ਾਲੀ ਨ ਕਰ ਲਵੇ।

Satwinder Singh
United Kingdom
======
Thank you Satwinder ji.
Tamanna

ਤਨਦੀਪ 'ਤਮੰਨਾ' said...

ਤਮੰਨਾ ਜੀ
ਸਤਿ ਸ਼੍ਰੀ ਅਕਾਲ!

ਗੁਰਤੇਜ ਦੀ ਗ਼ਜ਼ਲ ਬਹੁਤ ਪਸੰਦ ਆਈ! ਇਹਨਾਂ ਦੀਆਂ ਹੋਰ ਲਿਖਤ ਜ਼ਰੂਰ ਸ਼ਾਮਲ ਕਰੋ!ਤੁਹਾਡੀ ਅਣਥੱਕ ਮਿਹਨਤ ਆਰਸੀ ਨੂੰ ਅੰਬਰਾਂ ਵੱਲ ਲਿਜਾ ਰਹੀ ਹੈ। ਪਰ ਆਪਣੀ ਨਜ਼ਮ ਅੱਜ ਵੀ ਨਹੀਂ ਲਾਈ...ਮੇਰਾ ਉਲ੍ਹਾਂਭਾ ਤੁਹਾਡੇ ਸਿਰ ਹੈ!

ਸ਼ੁੱਭ ਇੱਛਾਵਾਂ ਸਹਿਤ
ਨਰਿੰਦਰਜੀਤ ਸਿੰਘ
ਯੂ.ਐੱਸ.ਏ.

=====
ਨਰਿੰਦਰ ਜੀ.ਮੇਲ ਕਰਨ ਲਈ ਬਹੁਤ ਸ਼ੁਕਰੀਆ...ਤੁਹਾਡੇ ਲਈ ਕੱਲ੍ਹ ਪਰਸੋਂ ਤੱਕ ਕੁੱਝ ਨਾ ਕੁੱਝ ਪੋਸਟ ਕਰਾਂਗੀ!ਆਰਸੀ ਕਰਕੇ ਰੁਝੇਵਾਂ ਬਹੁਤ ਵੱਧ ਗਿਆ ਹੈ..ਮੈਂ ਭੁੱਲ ਜਾਂਦੀ ਹਾਂ..:(

ਤਮੰਨਾ

Unknown said...

Tandeep,
Gurtej dI ghazal dil de dhur teekar leh gei. Kaya khoobsoorat shayer kahe han.

Nirmal Singh Kandhalvi

ਤਨਦੀਪ 'ਤਮੰਨਾ' said...

ਗੁਰਤੇਜ ਕੋਹਾਰਵਾਲ਼ਾ ਇੱਕ ਐਸਾ ਗ਼ਜ਼ਲਗੋ ਹੈ ਜਿਸਦੇ ਨਾਮ ਬਿਨ੍ਹਾ ਪੰਜਾਬੀ ਗ਼ਜ਼ਲ ਦਾ ਜ਼ਿਕਰ ਅਧੂਰਾ ਹੈ। ਮੈਂ ਗੁਰਤੇਜ ਜੀ ਦੇ ਪ੍ਰਸ਼ੰਸ਼ਕਾਂ ‘ਚੋਂ ਇੱਕ ਹਾਂ। ਉਹਨਾਂ ਦੀਆਂ ਗ਼ਜ਼ਲਾਂ ਪਾਠਕਾਂ ਲਈ ਪੇਸ਼ ਕਰਕੇ ‘ਆਰਸੀ’ ਨੇ ਉੱਤਮ ਕੰਮ ਕੀਤਾ ਹੈ।
ਸ਼ੁੱਭ ਕਾਮਨਾਵਾਂ ਸਹਿਤ
ਰਜਿੰਦਰ ਜੀਤ
ਯੂ.ਕੇ.
=================
ਬੇਹੱਦ ਸ਼ੁਕਰੀਆ ਰਜਿੰਦਰ ਜੀ...ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ...ਤੁਹਾਡਾ ‘ਆਰਸੀ’ ਤੇ ਖ਼ੈਰਮਖ਼ਦਮ ਹੈ। ਫੇਰੀ ਪਾਉਂਦੇ ਰਹਿਣਾ।
ਤਮੰਨਾ

gurpreet gill said...

awesome.....


gurpreetkaur
canada