ਗ਼ਜ਼ਲ
ਸਾਜ਼ਿਸ਼ਾਂ ਦੇ ਕਾਫ਼ਲੇ ਦੇ ਨਾਲ਼ ਰਲ਼ਦਾ ਜਾ ਰਿਹੈ ।
ਖੋਟਿਆਂ ਦੇ ਖੋਟ ਵਿੱਚ ਉਹ ਆਪ ਢਲ਼ਦਾ ਜਾ ਰਿਹੈ!
----
ਮਗਰਮੱਛੀ ਸੋਚ ਹੈ ਪਰ ਜਿਸਮ ਹੈ ਇਨਸਾਨ ਦਾ,
ਲੋਕਤਾ ਦੇ ਖ਼ਾਬ ਸਾਰੇ ਹੀ ਨਿਗਲ਼ਦਾ ਜਾ ਰਿਹੈ!
----
ਅੱਗ ਦਾ ਪੁਤਲਾ ਸਹੀ, ਪਰ ਦੂਰ ਮੇਥੋਂ ਹੈ ਬੜਾ,
ਸੋਚ ਕੇ ਉਸ ਬਾਰੇ ਕਿਉਂ ਫਿਰ ਤਨ ਪਿਘਲ਼ਦਾ ਜਾ ਰਿਹੈ?
----
ਸੋਚਿਆ ਸੀ ਜੀ ਲਵਾਂਗਾ ਆਪਣੇ ਹੀ ਸਾਏ ਸੰਗ,
ਹੈ ਬੜੀ ਤਨਹਾਈ ਜ਼ਾਲਿਮ, ਸਾਹ ਨਿਕਲ਼ਦਾ ਜਾ ਰਿਹੈ !
----
ਹੈ ਬੜਾ ਹੈਰਾਨ, ਰਿਸ਼ਤੇ ਕਿਉਂ ਬਦਲਦੇ ਜਾ ਰਹੇ?
ਜਾਣਦੇ ਹੋਏ ਜ਼ਮਾਨਾ ਹੀ ਬਦਲਦਾ ਜਾ ਰਿਹੈ ।
ਵਜ਼ਨ: ਤਿੰਨ ਵਾਰੀ ਫਾਇਲਾਤੁਨ+ਫਾਇਲੁਨ
3 comments:
Respected Gurnam Gill saheb...bahut hi khoobsurat ghazal hai tuhadi vi...Eh sheyer bahut ziada pasand keetey main....
ਸਾਜ਼ਿਸ਼ਾਂ ਦੇ ਕਾਫ਼ਲੇ ਦੇ ਨਾਲ਼ ਰਲ਼ਦਾ ਜਾ ਰਿਹੈ ।
ਖੋਟਿਆਂ ਦੇ ਖੋਟ ਵਿੱਚ ਉਹ ਆਪ ਢਲ਼ਦਾ ਜਾ ਰਿਹੈ!
----
ਮਗਰਮੱਛੀ ਸੋਚ ਹੈ ਪਰ ਜਿਸਮ ਹੈ ਇਨਸਾਨ ਦਾ,
ਲੋਕਤਾ ਦੇ ਖ਼ਾਬ ਸਾਰੇ ਹੀ ਨਿਗਲ਼ਦਾ ਜਾ ਰਿਹੈ!
Bahut khoob!!
ਅੱਗ ਦਾ ਪੁਤਲਾ ਸਹੀ, ਪਰ ਦੂਰ ਮੇਥੋਂ ਹੈ ਬੜਾ,
ਸੋਚ ਕੇ ਉਸ ਬਾਰੇ ਕਿਉਂ ਫਿਰ ਤਨ ਪਿਘਲ਼ਦਾ ਜਾ ਰਿਹੈ?
----
ਸੋਚਿਆ ਸੀ ਜੀ ਲਵਾਂਗਾ ਆਪਣੇ ਹੀ ਸਾਏ ਸੰਗ,
ਹੈ ਬੜੀ ਤਨਹਾਈ ਜ਼ਾਲਿਮ, ਸਾਹ ਨਿਕਲ਼ਦਾ ਜਾ ਰਿਹੈ !
Wonderful!! Kamaal di ghazal hai saari hi..Mubarakaan enni sohni ghazal likhan te.
Tamanna
ਤਨਦੀਪ, ਗੁਰਨਾਮ ਗਿੱਲ ਜੀ ਬਹੁਤ ਸੋਹਣੀ ਗ਼ਜ਼ਲ ਲਿਖਦੇ ਨੇ, ਉਹਨਾਂ ਨੂੰ ਮੇਰਾ ਸਲਾਮ ਪਹੁੰਚਾ ਦੇਣਾ।
ਪ੍ਰੇਮ ਮਾਨ
ਯੂ.ਐੱਸ.ਏ.
=========
ਸ਼ੁਕਰੀਆ ਡਾ:ਮਾਨ ਸਾਹਿਬ..ਤੁਹਾਡਾ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ!
ਤਮੰਨਾ
ਗੁਰਨਾਮ ਗਿੱਲ ਦੀ ਗਜ਼ਲ ਵੀ ਬਹੁਤ ਪਸੰਦ ਆਈ ਹੈ। ਉਸਨੂੰ ਗਜ਼ਲ ਲਿਖਣੀ ਆਉਂਦੀ ਹੈ। ਮੁਬਾਰਕਾਂ ਬਾਬਿਓ।
ਆਦਰ ਤੇ ਮੋਹ ਨਾਲ
ਸੰਤੋਖ ਧਾਲੀਵਾਲ
==========
ਬੇਹੱਦ ਸ਼ੁਕਰੀਆ ਧਾਲੀਵਾਲ ਸਾਹਿਬ!
ਤਮੰਨਾ
Post a Comment