ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 5, 2008

ਤਨਦੀਪ 'ਤਮੰਨਾ' - ਨਜ਼ਮ

ਕੁੱਝ ਕਹਿਣਾ ਤਾਂ ਜ਼ਰੂਰ ਸੀ...
ਨਜ਼ਮ

ਅੱਜ.....
ਕੁੱਝ ਕਹਿਣਾ ਤਾਂ ਸੀ
ਸ਼ਬਦਾਂ ਨੂੰ.....
ਦੰਦਲ਼ ਪੈ ਗਈ
ਖ਼ਿਆਲਾਂ ਦੇ....
ਹੋਸ਼ ਉੱਡ ਗਏ
ਅਹਿਸਾਸਾਂ ਨੂੰ....
ਲਕਵਾ ਮਾਰ ਗਿਆ
ਇਸ਼ਾਰੇ ਅੱਖਾਂ 'ਚ ਹੀ....
ਪਥਰਾਅ ਗਏ
ਉਂਝ...
ਅੱਜ
ਕੁੱਝ ਕਹਿਣਾ ਤਾਂ...
ਜ਼ਰੂਰ ਸੀ!!

6 comments:

ਤਨਦੀਪ 'ਤਮੰਨਾ' said...

ਤਮੰਨਾ ਜੀ
ਮੇਰੀ ਬੇਨਤੀ ਪਰਵਾਨ ਕਰਕੇ ਤੁਸੀਂ ਬਹੁਤ ਦਿਨਾਂ ਬਾਅਦ ਆਪਣੀ ਕੋਈ ਨਜ਼ਮ ਆਰਸੀ ਤੇ ਲਗਾਈ ਹੈ, ਪਰ ਸੱਚ ਮੰਨੋ, ਛਾ ਗਏ!

ਅੱਜ.....
ਕੁੱਝ ਕਹਿਣਾ ਤਾਂ ਸੀ
ਸ਼ਬਦਾਂ ਨੂੰ.....
ਦੰਦਲ਼ ਪੈ ਗਈ
ਖ਼ਿਆਲਾਂ ਦੇ....
ਹੋਸ਼ ਉੱਡ ਗਏ
ਅਹਿਸਾਸਾਂ ਨੂੰ....
ਲਕਵਾ ਮਾਰ ਗਿਆ
ਇਸ਼ਾਰੇ ਅੱਖਾਂ 'ਚ ਹੀ....
ਪਥਰਾਅ ਗਏ
ਉਂਝ...
ਅੱਜ
ਕੁੱਝ ਕਹਿਣਾ ਤਾਂ...
ਜ਼ਰੂਰ ਸੀ!!

ਵਧਾਈਆ ਕਬੂਲ ਕਰੋ! ਧੰਨਵਾਦ!
ਸ਼ੁੱਭ ਇੱਛਾਵਾਂ ਸਹਿਤ
ਕੁਲਜੀਤ ਸੰਧੂ
ਯੂ.ਐੱਸ.ਏ
==========
Nazam pasand karn te hausla afzai layee Bahut bahut shukriya Kuljit Ji.
Tamanna

ਤਨਦੀਪ 'ਤਮੰਨਾ' said...

ਬੇਟਾ ਤਨਦੀਪ

ਤੁਹਾਡੀਆਂ ਲਿਖਤਾਂ ਬਹੁਤ ਅਰਥ-ਭਰਪੂਰ ਹੁੰਦੀਆਂ ਹਨ। ਸਾਹਿਤਕ ਖੇਤਰ 'ਚ ਤੁਹਾਡਾ ਨਾਮ ਹਰ ਰੋਜ਼ ਚਮਕਦਾ ਜਾ ਰਿਹਾ ਹੈ। ਬਾਦਲ ਸਾਹਿਬ ਨੂੰ ਤੁਹਾਡੇ ਵਰਗੀ ਬੇਟੀ ਤੇ ਬਹੁਤ ਮਾਣ ਹੋਵੇਗਾ। ਮੈਨੂੰ ਜਦੋਂ ਦਾ ਆਰਸੀ ਬਾਰੇ ਪਤਾ ਲੱਗਿਆ ਹੈ ਮੇਰੀ ਰਿਟਾਇਰਮੈਂਟ ਸੌਖੀ ਲੰਘ ਰਹੀ ਹੈ।

ਬਹੁਤ ਸਨੇਹ ਨਾਲ਼
ਜਗਤਾਰ ਸਿੰਘ ਬਰਾੜ
ਕੈਨੇਡਾ
=================
Respected Uncle ji...bahut bahut shukriya ...tussi pehli vaar mail keeti hai. Pheri paundey rehna.

Tamanna

ਤਨਦੀਪ 'ਤਮੰਨਾ' said...

Tamanna..You did magic with these simple words in this poem.
ਖ਼ਿਆਲਾਂ ਦੇ....
ਹੋਸ਼ ਉੱਡ ਗਏ
ਅਹਿਸਾਸਾਂ ਨੂੰ....
ਲਕਵਾ ਮਾਰ ਗਿਆ
ਇਸ਼ਾਰੇ ਅੱਖਾਂ 'ਚ ਹੀ....
ਪਥਰਾਅ ਗਏ
I like all poems written by you. Once again, congratulations.

Harpreet Singh
Canada
==============

Bahut bahut shukriya Hapreet ji.
Tamanna

Gurinderjit Singh (Guri@Khalsa.com) said...

Bahut khoob,
Kinne khiyaal isse tarahn man hi man apna chota jiha lifespan teh karke.. alwida aakh jande ne..!
Hoe you are doing well now.
Regards

ਤਨਦੀਪ 'ਤਮੰਨਾ' said...

ਤਮੰਨਾ...ਤੇਰੀ ਨਜ਼ਮ ਕਈ ਵਾਰ ਪੜ੍ਹੀ ਹੈ। ਇਹ ਹੀ ਮੇਰੇ ਲਈ ਇੱਕ ਵਧੀਆ ਨਜ਼ਮ ਦੀ ਕਸੌਟੀ ਹੈ। ਮੁਬਾਰਕਾਂ।
ਮੇਰੀਆਂ ਨਜ਼ਮਾਂ ਆਰਸੀ ਦੇ ਪੜ੍ਹਨ ਵਾਲਿਆਂ ਨੂੰ ਚੰਗੀਆਂ ਲਗਦੀਆਂ ਹਨ ਇਹ ਮੇਰੇ ਲਈ ਬਹੁਤ ਵੱਡੀ ਹੌਸਲਾ ਅਫ਼ਜ਼ਾਈ ਹੈ।

ਆਦਰ ਭਰੇ ਮੋਹ ਨਾਲ
ਸੰਤੋਖ ਧਾਲੀਵਾਲ
ਯੂ.ਕੇ.
========
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ..ਮੈਂ ਆਪਜੀ ਦੀਆਂ ਨਜ਼ਮਾਂ ਤੋਂ ਬੇਹੱਦ ਪ੍ਰਭਾਵਿਤ ਹੁੰਦੀ ਹਾਂ ...ਉਹਨਾਂ 'ਚੋਂ ਬਹੁਤ ਕੁੱਝ ਸਿੱਖਣ ਨੂੰ ਮਿਲ਼ਦਾ ਹੈ! ਏਸੇ ਤਰ੍ਹਾਂ ਅਰਸੀ ਦੀਆਂ ਪਗਡੰਡੀਆਂ ਤੇ ਦੀਵੇ ਬਾਲ਼ ਕੇ ਧਰਦੇ ਰਹਿਓ...ਆਮੀਨ!!

ਅਦਬ ਸਹਿਤ
ਤਮੰਨਾ

Anonymous said...

ਦੀਦੀ ਤਨਦੀਪ ਤੇਰਾ ਲਿਖਿਆ ਪੜ੍ਹਕੇ ਪੰਜਾਬੀ ਸਾਹਿਤ ਨੂੰ ਅਮ੍ਰਿਤਾ ਪ੍ਰੀਤਮ ਦੀ ਗੈਰ –ਹਾਜ਼ਰੀ ਦੇ ਕੰਢਿਆਂ ਦੀ ਚੋਭ ਮਹਿਸੂਸ ਨਹੀਂ ਹੁੰਦੀ ।ਸ਼ਬਦ ਵੀ ਖੁਦ ਨੂੰ ਵਡਭਾਗਾ ਮੰਨਣ ਲੱਗ ਪੈਂਦੇ ਹੋਣਗੇ ਜਿਸ ਘੜੀ ਉਹਨਾਂ ਦਾ ਆਪ ਦੀ ਕਲਮ ਨਾਲ ਸੁਭਾਗਾਂ ਭਰਿਆ ਮਿਲਣ ਹੁੰਦਾਂ ਹੋਵੇਗਾ । ‘ਸੋਈ ਘੜੀ ਸੁਲੱਖਣੀ ਜਾਪਦੀ ਹੋਣੀ ਏ ਕਲਮ ਤੇ ਸ਼ਬਦ ਨੂੰ । ‘ਤੁਹਾਡਾ ਵੀਰ ਅਕਾਸ਼ ਦੀਪ ‘ਭੀਖੀ’ ਪ੍ਰੀਤ