ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 7, 2008

ਸੰਤ ਸਿੰਘ ਸੰਧੂ - ਡੰਗ ਤੇ ਚੋਭਾਂ

ਨਗਾਰਾ

ਸੌ ਸੁਨਿਆਰ ਦੀ....


ਪਰਵਾਸੀ: --- ਕਾਗਜ਼ਾਂ ਦਾ ਰੁੱਗ ਆ ਗਿਆ, ਚਿੱਠੀ ਇਕ ਨਾ ਆਉਂਣ ਦੀ ਪਾਈ

----

ਵਣ ਵਿਨਾਸ਼: -- ਉੱਡ ਜਾ ਮੋਰਨੀਏ, ਤੇਰੇ ਮਗਰ ਬੰਦੂਕਾਂ ਵਾਲੇ

----

ਵਿਸ਼ਵੀਕਰਨ: -- ਲੁੱਟ ਕੇ ਗੁਲਾਬੀ ਰੰਗ ਤੇਰਾ, ਊਠਾਂ ਵਾਲੇ ਤੁਰ ਜਾਣਗੇ

----

ਪੰਜਾਬੀ ਸੱਭਿਆਚਾਰ : --- ਕਾਲ਼ੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਈ

----

ਕੌਂਡਾਲੀਜ਼ਾ ਰਾਈਸ: --- ਘਰ-ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗੁਆਂਢਣ ਕਰਕੇ

----

ਬ੍ਰਹਿਮੰਡੀ ਤਪਸ਼: --- ਸੂਰਜ ਭੱਜ ਵੜਿਆ ਵਿਚ ਬੱਦਲੀਂ, ਡਰਦਾ ਲਿਸ਼ਕ ਨਾ ਮਾਰੇ

----

ਅਮਰਿੰਦਰ-ਬਾਦਲ: --- ਜਦੋਂ ਜੱਟ ਹੋਣ ਲੜਦੇ, ਉਦੋਂ ਭੱਜ ਕੇ ਹੋ ਜਾਈਏ ਪਾਸੇ

----

ਸ਼੍ਰੋਮਣੀ ਸਾਹਿਤਕਾਰ ਇਨਾਮ: --- ਭੱਜ ਕੇ ਛੁਡਾਈਂ ਮਿੱਤਰਾ, ਜੱਟ ਪਾਣੀ ਦੀ ਵਾਰੀ ਤੋਂ ਲੜ ਪਏ

----

ਸੋਨੀਆ: --- ਮੈਂ ਸਾਰੇ ਟੱਬਰ ਦੀ ਗੋਲੀ, ਇਕ ਤੇਰੀ ਜਿੰਦ ਬਦਲੇ

----

ਮਨਮੋਹਨ ਸਿੰਘ: --- ਆਹ ਲੈ ਨੱਤੀਆਂ ਕਰਾ ਲੈ ਪਿੱਪਲ਼ ਪੱਤੀਆਂ, ਕਿਸੇ ਕੋਲ ਗੱਲ ਨਾ ਕਰੀਂ

3 comments:

ਤਨਦੀਪ 'ਤਮੰਨਾ' said...

Resepcted Sandhu saheb..tuhadey viangmai comments de tan kya kehne..:) I ove reading and posting them on Aarsi.
ਵਣ ਵਿਨਾਸ਼: -- ਉੱਡ ਜਾ ਮੋਰਨੀਏ, ਤੇਰੇ ਮਗਰ ਬੰਦੂਕਾਂ ਵਾਲੇ।
----
ਕੌਂਡਾਲੀਜ਼ਾ ਰਾਈਸ: --- ਘਰ-ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗੁਆਂਢਣ ਕਰਕੇ।
----
ਸ਼੍ਰੋਮਣੀ ਸਾਹਿਤਕਾਰ ਇਨਾਮ: --- ਭੱਜ ਕੇ ਛੁਡਾਈਂ ਮਿੱਤਰਾ, ਜੱਟ ਪਾਣੀ ਦੀ ਵਾਰੀ ਤੋਂ ਲੜ ਪਏ।
Ehna comments nu parh ke tan main enna hassi ke ki likhan. Sarai saheb da shukriya jinna di himmat di badaulat tuhadiaan likhtan Aarsi takk pahunchiyaan.

Tamanna

ਤਨਦੀਪ 'ਤਮੰਨਾ' said...

Sant Sandhu knows the real meaning of humour and satire. Thanks for posting his writings.

Parmeet Singh
United Kingdom.
=======
Parmeet ji, I m thankful to Sarai saheb, who sent Sandhu saheb's writings for Aarsi.
Tamanna

Silver Screen said...

BAI JEE SWAD AA GIYA ....ISS TON VADDA VIANNG TAAN SIRF SAFE KALE KARN VASTE HI LIKEYA JAANAD HAI....

Darshan