ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 17, 2008

ਰਾਮਾਨੁਜਨ - ਨਜ਼ਮ

ਦੋਸਤੋ! ਮਰਹੂਮ ਲੇਖਕ ਰਾਮਾਨੁਜਨ ਦੀ ਇਹ ਬੇਹੱਦ ਖ਼ੂਬਸੂਰਤ ਨਜ਼ਮ ਮੈਂ ਬਹੁਤ ਸਾਲ ਪਹਿਲਾਂ ਕਿਸੇ ਅੰਗਰੇਜ਼ੀ ਮੈਗਜ਼ੀਨ ਚ ਪੜ੍ਹੀ ਸੀ, ਓਦੋਂ ਦੀ ਲਫ਼ਜ਼-ਬ-ਲਫ਼ਜ਼ ਯਾਦ ਹੈ। ਸੋਚਿਆ ਅੱਜ ਕਿਉਂ ਨਾ ਪੰਜਾਬੀ ਚ ਅਨੁਵਾਦ ਕਰਕੇ ਤੁਹਾਡੇ ਸਭ ਨਾਲ਼ ਸਾਂਝੀ ਕਰਾਂ!

ਠਹਿਰੀ ਹੋਈ ਜ਼ਿੰਦਗੀ

ਨਜ਼ਮ

ਲੰਚ ਕਰਨ ਤੋਂ ਬਾਅਦ

ਜਦ ਓਹ ਮੇਰੇ ਕੋਲ਼ੋ

ਉੱਠ ਕੇ ਗਈ ਤਾਂ

ਮੈਂ

ਕੁੱਝ ਦੇਰ ਤਾਂ

ਪੜ੍ਹਦਾ ਰਿਹਾ

ਪਰ ਅਚਾਨਕ

ਓਹਨੂੰ

ਦੋਬਾਰਾ ਦੇਖਣ ਦੀ

ਇੱਕ ਝੱਲੀ ਜਿਹੀ

ਲਹਿਰ ਉੱਠੀ

ਤਾਂ ਦੇਖਦਾਂ ਹਾਂ....

ਉਸਦੀ

ਅੱਧ-ਵਿਚਕਾਰ ਛੱਡੀ

ਸੈਂਡਵਿਚ

ਬਰੈੱਡ

ਲੈਟੱਸ

ਸਲਾਮੀ

ਸਭ ਕੁੱਝ....

ਉਹਦੇ

ਦੰਦਾਂ ਦੇ ਨਿਸ਼ਾਨ

ਸਿਮਟਦਾ

ਜਾ ਰਿਹਾ ਸੀ!

ਅਨੁਵਾਦ: ਤਨਦੀਪ ਤਮੰਨਾ

3 comments:

ਤਨਦੀਪ 'ਤਮੰਨਾ' said...

ਤਮੰਨਾ ਜੀ, ਤੁਹਾਡੇ ਨਾਲ਼ ਸਾਡੀ ਸਭ ਦੀ ਨਾਰਾਜ਼ਗੀ ਹੈ। ਇਹ ਨਜ਼ਮ ਬਹੁਤ ਪਿਆਰੀ ਹੈ। ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਅਨੁਵਾਦ ਕਰਨ ਦਾ ਵਕਤ ਤਾਂ ਤੁਹਾਡੇ ਕੋਲ਼ ਹੈ, ਪਰ ਆਪਣੀ ਨਜ਼ਮ ਲਾਉਂਣ ਦਾ ਨਹੀਂ। ਲੇਖਕ ਏਨੇ ਬੇਦਰਦ ਕਦੋਂ ਤੋਂ ਹੋਣ ਲੱਗ ਗਏ?

ਮਨਧੀਰ ਭੁੱਲਰ
ਕੈਨੇਡਾ
====
ਮਨਧੀਰ ਜੀ, ਤੁਹਾਡਾ ਗਿਲਾ ਜਾਇਜ਼ ਹੈ, ਪਰ ਕੱਲ੍ਹ ਦਾ ਇੰਤਜ਼ਾਰ ਖ਼ਾਲੀ ਨਹੀਂ ਜਾਵੇਗਾ...ਕੱਲ੍ਹ ਨੂੰ ਕੁੱਝ ਨਾ ਕੁੱਝ ਜ਼ਰੂਰ ਪੋਸਟ ਕਰਾਂਗੀ! ਤੁਸੀਂ ਮੇਲ ਕਰੇ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹੋ...ਬਹੁਤ-ਬਹੁਤ ਸ਼ੁਕਰੀਆ!

ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ, ਨਜ਼ਮ ਸੱਚੀਂ ਬਹੁਤ ਸੋਹਣੀ ਹੈ! ਕਿਸੇ ਦੇ ਚਲੇ ਜਾਣ ਤੋਂ ਬਾਅਦ ਉਸਨੂੰ ਉਸਦੀ ਛੱਡੀ ਹੋਈ ਬੁਰਕੀ ਤੋਂ ਯਾਦ ਕਰਨਾ, ਬਹੁਤ ਕਮਾਲ ਦਾ ਖ਼ਿਆਲ ਹੈ!

ਤੁਹਾਡੀ ਨਜ਼ਮ ਦਾ ਇੰਤਜ਼ਾਰ ਹੈ!

ਨਰਿੰਦਰਜੀਤ ਸਿੰਘ
ਯੂ.ਐੱਸ.ਏ.
=======
ਸ਼ੁਕਰੀਆ ਨਰਿੰਦਰ ਜੀ..ਅੱਜ ਨਜ਼ਮ ਪੋਸਟ ਕਰਾਂਗੀ!
ਤਮੰਨਾ

Gurinderjit Singh (Guri@Khalsa.com) said...

ਲਗਦਾ ਰਾਮਾਨੁਜਨ ਜੀ ਲੇਖਕ/ਕਵੀ ਹੋਣ ਦੇ ਨਾਲ਼ ਨਾਲ਼ ਡੈਂਟਿਸਟ ਵੀ ਨੇਂ...
ਹਾਵ ਭਾਵ ਦੀ ਕਿਹੜੀ ਸਥਿਤੀ 'ਚ ਪਹੁੰਚ ਕੇ ਲਿਖੀ ਹੋਵੇਗੀ ਉਨ੍ਹਾਂ ਇਹ ਸੋਹਣੀ ਨਜ਼ਮ...