ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 19, 2008

ਦਰਸ਼ਨ ਦਰਵੇਸ਼ - ਨਜ਼ਮ

ਤੂੰ ਐਤਵਾਰ ਨਾ ਆਵੀਂ....
ਨਜ਼ਮ

ਤੂੰ ਇੱਕ ਵੇਰ ਮੈਨੂੰ ਫੇਰ
ਮਿਲ਼ਣ ਆ
ਕਿਸੇ ਵੀ ਦਿਨ
ਉਂਝ ਜੇ ਤੂੰ ਮੈਨੂੰ
ਆਪ ਹੀ ਦੱਸ ਦੇਵੇਂ
ਕਿਸ ਦਿਨ ਆਉਂਣਾ ਚਾਹੇਂਗੀ ਤੂੰ
ਮੈਂ...
ਉਸੇ ਹੀ ਦਿਨ ਲਈ
ਸਾਬਤ-ਸਬੂਤਾ
ਸਾਲਮ ਦਾ ਸਾਲਮ
ਆਪਣੇ ਆਪ ਨੂੰ
ਜਿਊਂਦਾ ਰੱਖਾਂਗਾ
ਬਾਕੀ ਦਿਨਾਂ ਦਾ ਕੀ ਐ...
...............................
ਮਰਕੇ ਵੀ ਜਿਊਂਏ ਜਾ ਸਕਦੇ ਨੇ!
---
ਜਿਸ ਦਿਨ ਆਉਣਾ ਚਾਹੇਂਗੀ ਤੂੰ
ਮੈਂ ਸਮੁੰਦਰ ਦੀ ਤਾਕੀ ਵੱਲੋਂ
ਅੱਧ ਭਿੱਜੀ ਪੌਣ ਨਾਲ਼
ਤੇਰਾ ਸੁਆਗਤ ਕਰਾਂਗਾ
ਮਛਿਆਰਿਆਂ ਨੂੰ ਕੋਈ
ਗੀਤ ਗਾਉਂਣ ਲਈ ਕਹਾਂਗਾ
ਤਾਂ ਕਿੰਨੀਆਂ ਹੀ ਮੱਛੀਆਂ
ਕਿਨਾਰੇ ਤੇ ਆ ਕੇ
ਇੱਕ ਦੂਜੀ ਨੂੰ
ਚੁੰਮਣਾਂ ਨਾਲ਼ ਲੱਦ ਦੇਣਗੀਆਂ
---
ਤੇ....
ਮੈਂ....
ਲਹਿਰਾਂ ਦੀ ਬੁੱਕਲ਼ 'ਚੋਂ
ਬੁੱਕਾਂ ਭਰ ਭਰ
ਡਿੱਗੀਆਂ ਕੌਡੀਆਂ
ਸਿੱਪੀਆਂ ਨਾਲ
ਰੇਖਾਂਕਿਤ ਹੋਇਆ
ਆਪਣੇ ਘਰ ਦਾ ਨਕਸ਼ਾ
ਤੈਨੂੰ ਦਿਖਾਵਾਂਗਾ
---
ਤੂੰ ਇੱਕ ਵੇਰ ਮੈਨੂੰ ਫੇਰ ਮਿਲ਼ਣ ਆ
ਮੈਂ ਤੇਰੇ 'ਚ ਭਿੱਜ ਜਾਣ ਲਈ
ਤਿਆਰ ਖੜ੍ਹਾ ਹੋਵਾਂਗਾ
ਪਰ...
ਤੂੰ ਐਤਵਾਰ ਨਾ ਆਵੀਂ
ਐਤਵਾਰ ਤਾਂ...
ਹਰ ਕੋਈ ਮਿਲ਼ਣ ਆ ਜਾਂਦੈ !!

8 comments:

ਗੁਰਦਰਸ਼ਨ 'ਬਾਦਲ' said...
This comment has been removed by the author.
ਗੁਰਦਰਸ਼ਨ 'ਬਾਦਲ' said...

ਦਰਵੇਸ਼ ਜੀਓ! ਨਜ਼ਮ ਬਹੁਤ ਹੀ ਪਿਆਰੀ ਹੈ। ਪਹਿਲੀ ਵਾਰ ਕੁੱਝ ਕੁ ਮਹੀਨੇ ਪਹਿਲਾਂ ਤਨਦੀਪ ਨੇ ਪੜ੍ਹ ਕੇ ਸੁਣਾਈ ਸੀ, ਅੱਜ ਖ਼ੁਦ ਪੜ੍ਹੀ ਹੈ। ਓਦੂੰ ਵੀ ਜ਼ਿਆਦਾ ਸਰੂਰ ਆਇਆ! ਮੁਬਾਰਕਬਾਦ ਕਬੂਲ ਕਰੋ!

ਤੁਹਾਡਾ
ਗੁਰਦਰਸ਼ਨ 'ਬਾਦਲ'
ਕੈਨੇਡਾ

Silver Screen said...

Thanks Badal Sahib, Whats up ?
Tuhadi sehat da ki haal hai ? Tuhade jihi kadawar shakhshyat da aashirvad bahuat kujh karan vaste parerda hai...

Darshan Darvesh

ਤਨਦੀਪ 'ਤਮੰਨਾ' said...

ਬਾਈ ਦਰਵੇਸ਼ ਜੀ! ਏਨੀਆਂ ਸੋਹਣੀਆਂ ਨਜ਼ਮਾਂ ਪੜ੍ਹ ਕੇ ਤਾਂ ਮੈਂ ਕਿਸ ਹੋਰ ਦੁਨੀਆ 'ਚ ਹੀ ਚਲਾ ਜਾਂਦਾ ਹਾਂ!ਕੋਈ ਸੋਚ ਨਹੀਂ ਸਕਦਾ ਕਿ ਤੁਸੀਂ ਨਜ਼ਮ ਦੀਆਂ ਆਖਰੀ ਸਤਰਾਂ 'ਚ ਕੀ ਲਿਖਿਆ ਹੋਵੇਗਾ:
ਤੂੰ ਇੱਕ ਵੇਰ ਮੈਨੂੰ ਫੇਰ ਮਿਲ਼ਣ ਆ
ਮੈਂ ਤੇਰੇ 'ਚ ਭਿੱਜ ਜਾਣ ਲਈ
ਤਿਆਰ ਖੜ੍ਹਾ ਹੋਵਾਂਗਾ
ਪਰ...
ਤੂੰ ਐਤਵਾਰ ਨਾ ਆਵੀਂ
ਐਤਵਾਰ ਤਾਂ...
ਹਰ ਕੋਈ ਮਿਲ਼ਣ ਆ ਜਾਂਦੈ !!
ਮੁਬਾਰਕਾਂ!

ਮਨਧੀਰ ਭੁੱਲਰ
ਕੈਨੇਡਾ
=====
ਸ਼ੁਕਰੀਆ ਮਨਧੀਰ ਜੀ!
ਤਮੰਨਾ

ਤਨਦੀਪ 'ਤਮੰਨਾ' said...

ਦਰਵੇਸ਼ ਜੀ ਦੀ ਹਰ ਲਿਖਤ ਕੀਲਣ ਵਾਲ਼ੀ ਹੁੰਦੀ ਹੈ। ਉਹਨਾਂ ਨੂੰ ਮੇਰਾ ਸਲਾਮ!

ਕਰਮਦੀਪ ਕਰਮ
ਯੂ.ਐੱਸ.ਏ.
=====
ਸ਼ੁਕਰੀਆ ਕਰਮਦੀਪ ਜੀ!
ਤਮੰਨਾ

ਤਨਦੀਪ 'ਤਮੰਨਾ' said...

ਸਤਿਕਾਰਤ ਦਰਵੇਸ਼ ਜੀ...ਮੇਰੀ ਸਭ ਤੋਂ ਮਨ-ਪਸੰਦ ਨਜ਼ਮ (ਤੇ ਮੇਰੇ ਮੰਮੀ ਜੀ ਦੀ ਵੀ ) ਦੀ ਤਾਰੀਫ਼ ਕਰਨਾ ਮੇਰੇ ਲਈ ਔਖਾ ਤੇ ਅਸੰਭਵ ਹੈ..ਇਹ ਸਮਝ ਲਓ ਕਿ.'ਪੈਂਤੀ' ਦੇ ਸਾਰੇ ਅੱਖਰ ਬਗਾਵਤ ਕਰ ਗਏ ਨੇ, ਕੀ-ਬੋਰਡ ਪੋਟਿਆਂ ਦੀ ਕਮਾਂਡ ਨਹੀਂ ਸਮਝਦਾ...ਮਾਊਸ ਕਲਿਕ ਕਰਦਿਆਂ ਰੁਕ ਜਾਂਦੀ ਹੈ :)

ਪ੍ਰਿੰ: ਤਖ਼ਤ ਸਿੰਘ ਜੀ ਦੇ ਸ਼ਿਅਰ ਨਾਲ਼ ਕੋਸ਼ਿਸ਼ ਕਰਦੀ ਹਾਂ:
"ਇਹ ਵੀ ਸੋਚੀਂ,ਇਹ ਸੁਗੰਧੀ ਹੈ ਕਿਦ੍ਹੀ?
ਪੌਣ ਨੂੰ ਗਲ਼ ਨਾਲ਼ ਜਦ ਲਾਵੇਂਗਾ ਤੂੰ।
----
ਯਾਦ ਰੱਖ,ਜਿੱਧਰ ਵੀ ਮਾਰੇਂਗਾ ਨਜ਼ਰ,
ਓਧਰੇ ਮੈਨੂੰ ਖੜ੍ਹਾ ਪਾਵੇਂਗਾ ਤੂੰ।"
======================

ਜਿਸ ਦਿਨ ਆਉਣਾ ਚਾਹੇਂਗੀ ਤੂੰ
ਮੈਂ ਸਮੁੰਦਰ ਦੀ ਤਾਕੀ ਵੱਲੋਂ
ਅੱਧ ਭਿੱਜੀ ਪੌਣ ਨਾਲ਼
ਤੇਰਾ ਸੁਆਗਤ ਕਰਾਂਗਾ
ਮਛਿਆਰਿਆਂ ਨੂੰ ਕੋਈ
ਗੀਤ ਗਾਉਂਣ ਲਈ ਕਹਾਂਗਾ
ਤਾਂ ਕਿੰਨੀਆਂ ਹੀ ਮੱਛੀਆਂ
ਕਿਨਾਰੇ ਤੇ ਆ ਕੇ
ਇੱਕ ਦੂਜੀ ਨੂੰ
ਚੁੰਮਣਾਂ ਨਾਲ਼ ਲੱਦ ਦੇਣਗੀਆਂ
-----
ਤੂੰ ਇੱਕ ਵੇਰ ਮੈਨੂੰ ਫੇਰ ਮਿਲ਼ਣ ਆ
ਮੈਂ ਤੇਰੇ 'ਚ ਭਿੱਜ ਜਾਣ ਲਈ
ਤਿਆਰ ਖੜ੍ਹਾ ਹੋਵਾਂਗਾ
ਪਰ...
ਤੂੰ ਐਤਵਾਰ ਨਾ ਆਵੀਂ
ਐਤਵਾਰ ਤਾਂ...
ਹਰ ਕੋਈ ਮਿਲ਼ਣ ਆ ਜਾਂਦੈ !!

ਤੁਹਾਨੂੰ ਤੇ ਤੁਹਾਡੀਆਂ ਖ਼ੂਬਸੂਰਤ ਨਜ਼ਮਾਂ ਨੂੰ ਇੱਕ ਵਾਰ ਫੇਰ ਸਲਾਮ!

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਦਰਵੇਸ਼ ਜੀ ਖ਼ੂਬਸੂਰਤ ਨਜ਼ਮ ਲਿਖਣ ਤੇ ਸਾਡੇ ਸਾਰਿਆਂ ਵੱਲੋਂ ਵਧਾਈਆਂ!

ਜਸਕੀਰਤ
ਕੈਨੇਡਾ
======
ਬਹੁਤ-ਬਹੁਤ ਸ਼ੁਕਰੀਆ ਜਸਕੀਰਤ..ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ।
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ, ਆਰਸੀ ਤੇ ਪਹਿਲੀ ਵਾਰ ਦਰਸ਼ਨ ਦਰਵੇਸ਼ ਦੀਆਂ ਨਜ਼ਮਾਂ ਪੜ੍ਹੀਆਂ। ਈਮੇਲ ਕਰਨ ਨੂੰ ਮਨ ਕੀਤਾ। ਮੈਨੂੰ ਲੱਗਦੈ ਕਿ ਇਹ ਨਜ਼ਮ ਪੜ੍ਹਕੇ ਹਰੇਕ ਪਾਠਕ ਦੇ ਮੂੰਹੋਂ ਵਾਹ!ਵਾਹ! ਜ਼ਰੂਰ ਨਿੱਕਲ਼ੀ ਹੋਣੀ ਹੈ। ਇਹ ਓਹ ਸ਼ਾਇਰੀ ਹੈ ਜਿਹੜੀ ਪ੍ਰਮਾਤਮਾ ਦੀ ਦਾਤ ਹੈ, ਜੀਹਦੇ 'ਚ ਸੁਥਰਾਪਣ ਹੈ, ਕਲਾ ਹੈ, ਵਿਚਾਰਾਂ ਦੀ ਸਿਖਰ ਹੈ। ਸੁਥਰਾ ਲਿਖਣ ਵਾਲ਼ਾ ਹੋਵੇ, ਸ਼ਬਦਾਂ ਦੀ ਤੋਟ ਨਹੀਂ ਹੁੰਦੀ।
ਮੈਂ....
ਲਹਿਰਾਂ ਦੀ ਬੁੱਕਲ਼ 'ਚੋਂ
ਬੁੱਕਾਂ ਭਰ ਭਰ
ਡਿੱਗੀਆਂ ਕੌਡੀਆਂ
ਸਿੱਪੀਆਂ ਨਾਲ
ਰੇਖਾਂਕਿਤ ਹੋਇਆ
ਆਪਣੇ ਘਰ ਦਾ ਨਕਸ਼ਾ
ਤੈਨੂੰ ਦਿਖਾਵਾਂਗਾ
---
ਤੂੰ ਇੱਕ ਵੇਰ ਮੈਨੂੰ ਫੇਰ ਮਿਲ਼ਣ ਆ
ਮੈਂ ਤੇਰੇ 'ਚ ਭਿੱਜ ਜਾਣ ਲਈ
ਤਿਆਰ ਖੜ੍ਹਾ ਹੋਵਾਂਗਾ
ਪਰ...
ਤੂੰ ਐਤਵਾਰ ਨਾ ਆਵੀਂ
ਐਤਵਾਰ ਤਾਂ...
ਹਰ ਕੋਈ ਮਿਲ਼ਣ ਆ ਜਾਂਦੈ !!
ਦਰਵੇਸ਼ ਨੂੰ ਮੇਰੇ ਵੱਲੋਂ ਬਹੁਤ ਸ਼ੁੱਭ-ਕਾਮਨਾਵਾਂ! ਤੇ ਤੁਹਾਨੂੰ ਬਲੌਗ ਤੇ ਏਨੀ ਮਿਹਨਤ ਕਰਨ ਲਈ ਬਹੁਤ ਸ਼ਾਬਾਸ਼!

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
=========
ਬਹੁਤ-ਬਹੁਤ ਸ਼ੁਕਰੀਆ ਅੰਕਲ ਜੀ।
ਤਮੰਨਾ