ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 11, 2008

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਤੜਪ
ਨਜ਼ਮ

ਮਿਰੇ ਨਕਸ਼ਾਂ ਦੇ ਉੱਤੇ
ਨਕਸ਼ ਹੋਰ ਉਘੜਨ ਦਿਓ!
ਪੁਰਾਣੀਆਂ ਸ਼ਾਖ਼ਾਵਾਂ ਸੰਗ
ਨਵੀਆਂ ਨੂੰ ਪੁੰਗਰਨ ਦਿਓ!
----
ਸਮੇਂ ਦੀ ਤੋਰ ਨਾਲ ਤਾਂ
ਬਦਲਦੀ ਹੈ ਹਰ ਸ਼ੈਅ
ਤੇ ਤੁਸੀਂ ਮੈਨੂੰ ਹੀ ਕਿਉਂ
ਬਣਾਉਣਾ ਚਾਹੁੰਦੇ ਹੋ
ਸਿਲ-ਪੱਥਰ?
----
ਖੜੇ ਖੜੋਤੇ ਤਾਂ ਪਾਣੀ ਵੀ
ਤਰੱਕ ਜਾਂਦੇ ਹਨ ਦੋਸਤੋ
ਤੇ ਕੀ ਤੁਸੀਂ ਚਾਹੁੰਦੇ ਹੋ ਕਿ
ਮੈਂ ਇੰਜ ਖੜਾ ਖੜੋਤਾ
ਜ਼ਿੰਦਗੀ ਨਾਲ
ਵਸਾਹ-ਘਾਤ ਕਰ ਦਿਆਂ ?
----
ਮਿਰੇ ਮਿਹਰਬਾਨੋ!
ਤੁਸੀਂ ਹੀ ਦੱਸਦੇ ਹੋ ਕਿ
ਮਿਲਦਾ ਨਹੀਂ ਮਾਣਸ ਜਨਮ
ਵਾਰ ਵਾਰ
ਤੇ ਤੁਸੀਂ ਮੇਰਾ ਹੀ ਜਨਮ
ਕਿਉਂ ਗੁਆਉਣਾ ਚਾਹੁੰਦੇ ਹੋ
ਅਕਾਰਥ?
----
ਸੋ ਮਿਰੇ ਦਰਦੀਓ!
ਮਿਰੇ ਮਿਹਰਬਾਨੋ!
ਨਾ ਰੋਕੋ ਮੈਨੂੰ
ਖੁੱਲ੍ਹੀ ਫ਼ਿਜ਼ਾ ‘ਚ ਸਾਹ ਲੈਣ ਤੋਂ
ਨਾ ਰੋਕੋ ਮੈਨੂੰ
ਅੰਬਰਾਂ ‘ਚ ਝਾਤੀ ਮਾਰਨ ਤੋਂ
----
ਮਿਰੇ ਨਕਸ਼ਾਂ ਦੇ ਉੱਤੇ
ਨਕਸ਼ ਹੋਰ ਉਘੜਨ ਦਿਓ!
ਪੁਰਾਣੀਆਂ ਸ਼ਾਖ਼ਾਵਾਂ ਸੰਗ
ਨਵੀਆਂ ਨੂੰ ਪੁੰਗਰਨ ਦਿਓ!

1 comment:

ਤਨਦੀਪ 'ਤਮੰਨਾ' said...

Respected Kandhalwi saheb..bahut ziada pasand keeti main tuhadi likhi eh nazam..

ਮਿਰੇ ਨਕਸ਼ਾਂ ਦੇ ਉੱਤੇ
ਨਕਸ਼ ਹੋਰ ਉਘੜਨ ਦਿਓ!
ਪੁਰਾਣੀਆਂ ਸ਼ਾਖ਼ਾਵਾਂ ਸੰਗ
ਨਵੀਆਂ ਨੂੰ ਪੁੰਗਰਨ ਦਿਓ!
-----
ਖੜੇ ਖੜੋਤੇ ਤਾਂ ਪਾਣੀ ਵੀ
ਤਰੱਕ ਜਾਂਦੇ ਹਨ ਦੋਸਤੋ
ਤੇ ਕੀ ਤੁਸੀਂ ਚਾਹੁੰਦੇ ਹੋ ਕਿ
ਮੈਂ ਇੰਜ ਖੜਾ ਖੜੋਤਾ
ਜ਼ਿੰਦਗੀ ਨਾਲ
ਵਸਾਹ-ਘਾਤ ਕਰ ਦਿਆਂ ?
-------
ਸੋ ਮਿਰੇ ਦਰਦੀਓ!
ਮਿਰੇ ਮਿਹਰਬਾਨੋ!
ਨਾ ਰੋਕੋ ਮੈਨੂੰ
ਖੁੱਲ੍ਹੀ ਫ਼ਿਜ਼ਾ ‘ਚ ਸਾਹ ਲੈਣ ਤੋਂ
ਨਾ ਰੋਕੋ ਮੈਨੂੰ
ਅੰਬਰਾਂ ‘ਚ ਝਾਤੀ ਮਾਰਨ ਤੋਂ
Bahut khoob!! Thanks for sharing with all of us.

Tamanna