ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 28, 2008

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਪੰਛੀ ਦੇ ਪੈਰੀਂ ਪਈ ਚੋਗੇ ਦੀ ਜ਼ੰਜੀਰ

ਕੂੰਜਾਂ ਪਹੁੰਚਣ ਦੱਖਣੇ, ਲੰਮੀਆਂ ਵਾਟਾਂ ਚੀਰ।

----

ਸਾਥ ਸਨੇਹੀ ਭਾਲ਼ਦੈਂ, ਸਹਿਜੇ ਚੇਤਨ ਚੱਲ

ਸਭ ਤੋਂ ਤਿੱਖਾ ਨੱਸਦਾ ਭੋਗੇ ਸਦਾ ਇਕੱਲ।

----

ਭੋਲ਼ੇ ਭਾਅ ਸੀ ਵਣਜਿਆ ਹੱਟੀ ਵਾਲ਼ਾ ਯਾਰ

ਲੁੱਟੇ-ਪੁੱਟੇ ਭਟਕਦੇ, ਅਸੀਂ ਕੰਗਾਲਾਂ ਹਾਰ।

----

ਝੂਠੇ ਫ਼ਤਵੇ ਵੇਚਦੈਂ, ਬਣਦੈਂ ਰੱਬ ਦਾ ਨੈਬ

ਗਿਣ ਔਗੁਣ ਅਪਣੇ ਪੁਣੀਂ ਫੇਰ ਕਿਸੇ ਦੇ ਐਬ।

----

ਸਿਰ ਨਾ ਕੱਟ, ਦਲੀਲ ਕੱਟ, ਤਰਕ ਨਾਲ਼ ਕਰ ਗੱਲ,

ਗੁਰੂ ਨਾਨਕ ਦੇ ਰਾਹ ਤੇ ਗੋਸ਼ਟਿ ਕਰਦਾ ਚੱਲ।

2 comments:

ਤਨਦੀਪ 'ਤਮੰਨਾ' said...

ਸਤਿਕਾਰਤ ਰਾਮਪੁਰੀ ਸਾਹਿਬ!
ਪੰਜਾਬੀ ਦੋਹੇ ਬਹੁਤ ਖ਼ੂਬਸੂਰਤ ਨੇ..ਮੈਨੂੰ ਆਹ ਵਾਲ਼ੇ ਖ਼ਿਆਲ ਬਹੁਤ ਪਸੰਦ ਆਏ...ਪੰਜਾਬੀ 'ਚ ਦੋਹੇ ਲਿਖਣ ਦਾ ਤਜ਼ਰਬਾ ਨਵਾਂ ਹੈ..ਪਰ ਬਹੁਤ ਵਧੀਆ ਹੈ।

ਪੰਛੀ ਦੇ ਪੈਰੀਂ ਪਾਈ ਚੋਗੇ ਦੀ ਜ਼ੰਜੀਰ
ਕੂੰਜਾਂ ਪਹੁੰਚਣ ਦੱਖਣੇ, ਲੰਮੀਆਂ ਵਾਟਾਂ ਚੀਰ।
===
ਭੋਲ਼ੇ ਭਾਅ ਸੀ ਵਣਜਿਆ ਹੱਟੀ ਵਾਲ਼ਾ ਯਾਰ
ਲੁੱਟੇ-ਪੁੱਟੇ ਭਟਕਦੇ, ਅਸੀਂ ਕੰਗਾਲਾਂ ਹਾਰ।
----
ਝੂਠੇ ਫ਼ਤਵੇ ਵੇਚਦੈਂ, ਬਣਦੈਂ ਰੱਬ ਦਾ ਨੈਬ
ਗਿਣ ਔਗੁਣ ਅਪਣੇ ਪੁਣੀਂ ਫੇਰ ਕਿਸੇ ਦੇ ਐਬ।
ਬਹੁਤ ਖ਼ੂਬ! ਮੁਬਾਰਕਬਾਦ ਕਬੂਲ ਕਰੋ!
ਤਮੰਨਾ

ਤਨਦੀਪ 'ਤਮੰਨਾ' said...

ਗੁਰਚਰਨ ਰਾਮਪੁਰੀ ਜੀ ਦੇ ਲਿਖੇ ਦੋਹੇ ਬਹੁਤ ਸੋਹਣੇ ਨੇ।
ਸਿਰ ਨਾ ਕੱਟ, ਦਲੀਲ ਕੱਟ, ਤਰਕ ਨਾਲ਼ ਕਰ ਗੱਲ,
ਗੁਰੂ ਨਾਨਕ ਦੇ ਰਾਹ ਤੇ ਗੋਸ਼ਟਿ ਕਰਦਾ ਚੱਲ।

ਇੰਦਰਜੀਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ।
ਤਮੰਨਾ