ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, January 1, 2009

ਸੁਰਿੰਦਰ ਸਿੰਘ ਸੁੱਨੜ - ਨਜ਼ਮ

ਨਵਾਂ ਸਾਲ ਮੁਬਾਰਕ

ਨਜ਼ਮ

ਸ਼ੁਕਰ ਹੈ ਹਰ ਦਿਨ ਦਾ ਤੇ ਸ਼ੁਕਰ ਹੈ ਹਰ ਪਹਿਰ ਦਾ,

ਹਰ ਗਲੀ ਦਾ ਹਰ ਮਹੱਲੇ ਅਤੇ ਹਰ ਇੱਕ ਸ਼ਹਿਰ ਦਾ

----

ਦੁੱਖ ਸੁਖ ਤਾਂ ਦੋਵੇ ਹੀਂ ਵਸਤਰ ਨੇ ਸਾਡੇ ਦੋਸਤਾ!

ਸ਼ੁਕਰ ਕਰੀਏ ਸਾਰੇ ਮਿਲਕੇ ਵਾਹਿਗੁਰੂ ਦੀ ਮਿਹਰ ਦਾ

----

ਰੀਂਘਦੇ ਫਿਰਦੇ ਨੇ ਕਿੰਨੇ ਜੀਵ ਕੋਈ ਹਿਸਾਬ ਨਾ,

ਪਾਤਾਲਾਂ ਵਿੱਚ ਜੀਵ ਗਿਣਤੀ ਦੀ ਕੋਈ ਕਿਤਾਬ ਨਾ

----

ਆਸਮਾਂ ਤੇ ਉੱਡਦਿਆਂ ਨੂੰ ਕੌਣ ਦੇਂਦਾ ਹੈ ਮੁਬਾਰਕ,

ਦਿਲ ਦਾ ਜਾਨੀ ਹੀ ਦਵੇ ਖਿੜਿਆ ਫੁੱਲ ਗੁਲਾਬ ਦਾ

----

ਸਾਂਝ ਭਿਆਲੀ ਹੋਰ ਪੱਕੀ ਕਰਨ ਦੀ ਇੱਕ ਆਸ ਹੈ,

ਕਲਮਾਂ ਦੀ ਸਾਡੀ ਸਾਂਝ ਵਧਦੀ ਰਹੇਗੀ ਵਿਸ਼ਵਾਸ ਹੈ

----

'ਨਵੇਂ ਸਾਲ' ਵਿੱਚ ਹੋਰ ਲਾਗੇ ਹੋਣ ਦੀ ਇੱਕ ਰੀਝ ਹੈ,

ਕਲਮਾਂ ਵਾਲੇ ਦੋਸਤਾਂ ਲਈ ਤਹਿ ਦਿਲੋਂ ਅਰਦਾਸ ਹੈ

----

ਰੱਬ ਕਰੇ ਕਲਮਾਂ ਚੋਂ ਮਹਿਕ ਬਸ ਆਉਂਦੀ ਰਹੇ,

ਸੋਹਣੇ ਸੋਹਣੇ ਫੁੱਲ ਫੁਲਵਾੜੀ ਨਿੱਤ ਲਾਉਂਦੀ ਰਹੇ

----

ਭੁੱਖ ਹੈ 'ਸੁੱਨੜ' ਨੂੰ ਸਭ ਦੇ ਹੋਰ ਲਾਗੇ ਹੋਣ ਦੀ,

ਰੀਝ ਮੇਰੀ ਰੱਬ ਕਰੇ ਸਭ ਨੂੰ ਇਹ ਭੁੱਖ ਲਾਉਂਦੀ ਰਹੇ

----

ਸੁਪਨਾ ਤਾਂ ਸੁਪਨਾ ਹੈ ਫਿਰ ਵੀ ਸੁਪਨਾ ਮੇਰਾ ਯਾਰ ਹੈ,

ਸੁਪਨਿਆਂ ਦੇ ਆਸਰੇ ਤਾਂ ਵੱਸ ਰਿਹਾ ਸੰਸਾਰ ਹੈ

----

ਉਹ ਵੀ ਕਾਹਦਾ ਦਿਲ ਹੈ ਜਿਸਦਾ ਕੋਈ ਵੀ ਸੁਪਨਾ ਨਹੀਂ,

ਆਉਂਦੇ ਜਾਂਦੇ ਰਿਹੋ ਜੀ ਆਪਣਾ ਤਾਂ ਇੱਕ ਪਰਿਵਾਰ ਹੈ

No comments: