ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 1, 2009

ਗਗਨਦੀਪ ਸ਼ਰਮਾ - ਨਜ਼ਮ

ਸਾਲ ਮੁਬਾਰਕ

ਨਜ਼ਮ

ਕਿੰਝ ਆਖਾਂ ਮੈਂ....

ਸਾਲ ਮੁਬਾਰਕ?

ਕਿੰਝ ਹੋ ਸਕਦੈ.....

ਸਾਲ ਮੁਬਾਰਕ?

----

ਮਨ ਵਿਚ ਚਲਦਾ ਯੁੱਧ ਭਿਅੰਕਰ

ਪੁਰਜ਼ਾ-ਪੁਰਜ਼ਾ ਦਿਲ ਦਾ ਤੰਤਰ

ਇਹਨਾਂ ਹਾਲਾਤਾਂ ਦੇ ਵਿਚ

ਦਿਲ ਨੂੰ ਕਿਵੇਂ ਕਹਾਂ

ਇਹ ਹਾਲ ਮੁਬਾਰਕ?

----

ਮੰਡੀ ਦੇ ਵਿਚ ਲਫ਼ਜ਼ ਨੇ ਵਿਕਦੇ

ਸ਼ਾਇਰ ਦੇ ਪਰ ਕੋਲ਼ ਨਾ ਟਿਕਦੇ

ਸ਼ਾਇਰ ਨੂੰ ਕਿੰਝ ਕਹਿ ਸਕਦੇ ਹੋ

ਲਫ਼ਜ਼ਾਂ ਦੀ ਹੜਤਾਲ ਮੁਬਾਰਕ?

----

ਆਪ ਹੀ ਜਣ ਕੇ ਫਾਹੇ ਲਾਉਂਦੇ

ਅਮਨ ਦੇ ਫ਼ਿਰ ਰਾਖੇ ਅਖਵਾਉਂਦੇ

ਜੋ ਇਹਨਾਂ ਦੇ ਗੜ੍ਹ ਤੋੜਨਗੇ

ਮਾਵਾਂ ਨੂੰ ਉਹ ਲਾਲ ਮੁਬਾਰਕ

----

ਮਨ ਤਾਈਂ ਪਰਵਾਜ਼ ਮਿਲੇ ਜਦ

ਲਫ਼ਜ਼ਾਂ ਨੂੰ ਆਵਾਜ਼ ਮਿਲੇ ਜਦ

ਦਹਿਸ਼ਤ ਵਾਲਾ ਨਾਗ ਜਾਂ ਮਰਿਆ

ਮਜ਼ਲੂਮਾਂ ਨੂੰ ਰਾਜ ਮਿਲੇ ਜਦ

ਫਿਰ ਆਪੇ ਹੀ ਮਨ ਬੋਲੇਗਾ

...............................

ਫਿਰ ਆਪੇ ਹੀ ਮਨ ਗਾਵੇਗਾ

.............................

ਫਿਰ ਆਖਾਂਗੇ

ਸਾਲ ਮੁਬਾਰਕ

.................

ਫਿਰ ਹੋਵੇਗਾ

ਸਾਲ ਮੁਬਾਰਕ

No comments: