ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, January 5, 2009

ਜਸਵੀਰ ਝੱਜ - ਗੀਤ

ਗੀਤ

ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ

ਮਾਏ ਮੇਰੀਏ!.....

----

ਸੁਣ ਸੁਣ ਗੱਲਾਂ ਵਲੈਤ ਦੇਸ ਦੀਆਂ, ਘੱਲਿਆ ਮਾਪਿਆਂ ਮੈਨੂੰ

ਸਾਰਾ ਦਿਨ ਪਿੰਡ ਵਿਹਲਾ ਫਿਰਦੈਂ, ਸ਼ਰਮ ਨੀ ਆਉਂਦੀ ਤੈਨੂੰ

ਜੇ ਤੂੰ ਜਾਵੇਂ ਮੁਲਖ਼ ਬਾਹਰਲੇ, ਮੈਂ ਵੀ ਸੂਟ ਵਲੈਤੀ ਪਾਵਾਂ

ਮਾਏ ਮੇਰੀਏ!.....

----

ਦਰ ਦਰ ਭਟਕੇ ਕੰਮ ਦੀ ਖਾਤਰ, ਜ਼ਿੰਦਗੀ ਰਾਸ ਨਾ ਆਈ

ਰਚ ਮਿਚ ਗਏ ਵਿੱਚ ਦੇਸ ਬਿਗਾਨੇ, ਪਿੰਡ ਦੀ ਯਾਦ ਭੁਲਾਈ

ਨਾ ਘਰ ਦਾ, ਨਾ ਰਿਹਾ ਘਾਟ ਦਾ, ਔਖਾ ਡੰਗ ਟਪਾਵਾਂ।

ਮਾਏ ਮੇਰੀਏ!.....

----

ਬੇਬੇ ਲਿਖਦੀ ਵਾਰ ਵਾਰ ਹੈ, ਤੇਰੇ ਬਾਝ ਹਨੇਰਾ

ਮਾਂ ਬਿਨ ਰਹਿੰਨੈਂ ਦੇਸ ਬਿਗਾਨੇ, ਕੈਸਾ ਤੇਰਾ ਜੇਰਾ

ਪੁੱਤ ਆਏ ਤੋਂ ਪਾਊਂਗੀ ਚੂਰੀ, ਬੋਲ ਬਨੇਰੇ ਕਾਵਾਂ।

ਮਾਏ ਮੇਰੀਏ!.....

----

ਹਰ ਸਾਲ ਜੇ ਪਿੰਡ ਨੂੰ ਜਾਵਾਂ, ਖਰਚਾ ਹੁੰਦੈ ਭਾਰੀ

ਚਿੱਤ ਕਰਦੈ ਕਿਸ ਵੇਲੇ ਵਤਨ ਨੂੰ, ਜਾਵਾਂ ਮਾਰ ਉਡਾਰੀ

ਵਕਤ ਚੰਦਰਾ ਜਿਸ ਵੇਲੇ ਤੁਰਿਆ, ਮੁੜ ਮੁੜ ਕੇ ਪਛਤਾਵਾਂ

ਮਾਏ ਮੇਰੀਏ!.....

----

ਝੱਜ ਦਾ ਵੀ ਤਾਂ ਚਿੱਤ ਨੀ ਲੱਗਦਾ, ਛੱਡ ਕੇ ਪਿੰਡ ਬੁਆਣੀ

ਅੰਗ ਸਾਕ ਨਾ ਮਿੱਤਰ ਬੇਲੀ , ਇਹ ਦੁਨੀਆਂ ਨਹੀਂ ਭਾਣੀ

ਨਾ ਲੱਭੇ ਕੋਈ ਦਿਲ ਦਾ ਦਰਦੀ, ਕਿਸ ਨੂੰ ਦੁੱਖ ਸੁਣਾਵਾਂ

ਮਾਏ ਮੇਰੀਏ!.....

----

ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ।

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ।

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ।

ਮਾਏ ਮੇਰੀਏ!.....

5 comments:

Gurinderjit Singh said...

Jasvir Ji,
Bilkul sach likheya tusi, har parvasi svere sham tuhada eh geet gaunda...
Pishhe ja bazurgh ma baap reh gye, ja jhallran waliyan kothian...

ਤਨਦੀਪ 'ਤਮੰਨਾ' said...

ਸਤਿਕਾਰਤ ਝੱਜ ਸਾਹਿਬ! ਏਨੇ ਸੋਹਣੇ ਸਾਹਿਤਕ ਗਿਤ ਲਿਖਣ ਵਾਲ਼ੀ ਕਲਮ ਨੂੰ ਇੱਕ ਵਾਰ ਫੇਰ ਮੇਰਾ ਸਲਾਮ!
ਮਾਂ ਮੇਰੀਏ! ਮੈਂ ਪ੍ਰਦੇਸੀ ਕੀ ਕੀ ਦੁੱਖ ਸੁਣਾਵਾਂ।

ਆਪ ਤੋਰਿਆ ਘਰੋਂ ਤੂੰ ਮੈਨੂੰ, ਦੇ ਕੇ ਲੱਖ ਦੁਆਵਾਂ।

ਨਾਲ਼ ਬੜੇ ਚਾਵਾਂ, ਤੂੰ ਹੁਣ ਮਾਏ ਤੱਕਦੀ ਐਂ,

ਮੱਥੇ ਹੱਥ ਰੱਖ ਰੱਖ ਕੇ ਰਾਹਵਾਂ।

ਮਾਏ ਮੇਰੀਏ!.....

----------
ਬੇਬੇ ਲਿਖਦੀ ਵਾਰ ਵਾਰ ਹੈ, ਤੇਰੇ ਬਾਝ ਹਨੇਰਾ।

ਮਾਂ ਬਿਨ ਰਹਿੰਨੈਂ ਦੇਸ ਬਿਗਾਨੇ, ਕੈਸਾ ਤੇਰਾ ਜੇਰਾ।

ਪੁੱਤ ਆਏ ਤੋਂ ਪਾਊਂਗੀ ਚੂਰੀ, ਬੋਲ ਬਨੇਰੇ ਕਾਵਾਂ।

ਮਾਏ ਮੇਰੀਏ!.....

ਇਹ ਖ਼ਿਆਲ ਬਹੁਤ ਭਾਵੁਕ ਕਰਨ ਵਾਲ਼ਾ ਹੈ। ਮਜਬੂਰੀਆਂ ਵੱਸ ਪੈ ਕੇ ਦੇਸ ਛੁੱਟਿਆ, ਹੁਣ ਓਹੀ ਮਜਬੂਰੀਆਂ ਪਰਦੇਸ ਨਹੀਂ ਛੁੱਟਣ ਦਿੰਦੀਆਂ।
ਏਨਾ ਸੋਹਣਾ ਗੀਤ ਲਿਖਣ ਤੇ ਮੁਬਾਰਕਬਾਦ ਕਬੂਲ ਕਰੋ!
ਤਮੰਨਾ

ਤਨਦੀਪ 'ਤਮੰਨਾ' said...

ਝੱਜ ਸਾਹਿਬ! ਤੁਹਾਡੇ ਗੀਤ ਨੂੰ ਪੜ੍ਹ ਕੇ ਮਨ ਭਰ ਆਇਆ, ਮੈਂ ਪਿਛਲੇ ਕਈ ਸਾਲਾਂ ਤੋਂ ਇਹਨਾਂ ਮਜਬੂਰੀਆਂ ਵੱਸ ਦੇਸ ਗੇੜਾ ਨਹੀਂ ਲਾ ਸਕਿਆ। ਗੀਤ ਪੜ੍ਹਿਆ ਤਾਂ ਭਰਿਆ ਮਨ, ਫਿੱਸ ਪਿਆ।
ਹਰ ਸਾਲ ਜੇ ਪਿੰਡ ਨੂੰ ਜਾਵਾਂ, ਖਰਚਾ ਹੁੰਦੈ ਭਾਰੀ।

ਚਿੱਤ ਕਰਦੈ ਕਿਸ ਵੇਲੇ ਵਤਨ ਨੂੰ, ਜਾਵਾਂ ਮਾਰ ਉਡਾਰੀ।

ਵਕਤ ਚੰਦਰਾ ਜਿਸ ਵੇਲੇ ਤੁਰਿਆ, ਮੁੜ ਮੁੜ ਕੇ ਪਛਤਾਵਾਂ।

ਮਾਏ ਮੇਰੀਏ!.....

ਬਲਵਿੰਦਰ ਸਿੰਘ
ਜਰਮਨੀ
==========
ਆਰਸੀ ਤੇ ਸਵਾਗਤ ਹੈ ਬਲਵਿੰਦਰ ਜੀ। ਫੇਰੀ ਪਾਉਂਦੇ ਰਿਹਾ ਕਰੋ।
ਤਮੰਨਾ

ਤਨਦੀਪ 'ਤਮੰਨਾ' said...

ਜਸਵੀਰ ਜੀ ਦੇ ਸਾਰੇ ਗੀਤ ਵਧੀਆ ਗੀਤਕਾਰੀ ਦਾ ਨਮੂਨਾ ਹਨ। ਉਹਨਾਂ ਨੂੰ ਮੁਬਾਰਕਾਂ।

ਗੁਰਦੇਵ ਸਿੰਘ ਤਰਨਤਾਰਨ
ਯੂ.ਐੱਸ.ਏ.
================
ਸ਼ੁਕਰੀਆ ਅੰਕਲ ਜੀ।
ਤਮੰਨਾ

ਤਨਦੀਪ 'ਤਮੰਨਾ' said...
This comment has been removed by the author.