ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, January 8, 2009

ਦੀਪ ਨਿਰਮੋਹੀ - ਨਜ਼ਮ

ਐਂਟੀ-ਵਾਇਰਸ
ਨਜ਼ਮ
ਰੱਬਾ!
ਤੇਰੇ ਸਿਸਟਮ ਵਿੱਚ
ਵਿਗਾੜ ਆ ਗਿਆ ਹੈ
......................
ਅੱਜਕੱਲ੍ਹ ਵਕਤ
ਹੈਂਗ ਰਹਿਣ ਲੱਗ ਪਿਆ ਹੈ
.......................
ਕਿਉਂ ਨੀ ਸਿਰਜਦਾ
ਕੋਈ ਐਂਟੀ-ਵਾਇਰਸ?

2 comments:

Gurinderjit Singh said...

ਜਨਾਬ,
ਕੀ ਚੀਜ਼ ਪੇਸ਼ ਕੀਤੀ ਹੈ ਤੁਸੀਂ!!!
ਐਂਟੀ ਵਾਇਰਸ ਬਨਾਉਣ ਵਾਲੇ ਪਹਿਲਾਂ ਖੁਦ ਵਾਇਰਸ ਬਣਾਉਂਦੇ ਨੇਂ ਤੇ ਬਾਦ ਵਿਚ ਐਂਟੀ ਵਾਇਰਸ...
ਰੱਬ ਵੀ ਕੁੱਝ ਇਹੋ ਜਿਹਾ ਹੀ ਕਰਦਾ ਲਗਦੈ..

ਤਨਦੀਪ 'ਤਮੰਨਾ' said...

ਦੀਪ ਜੀ! ਕਾਸ਼! ਇੱਕ ਅਜਿਹਾ ਨੋਰਟਨ ਐਂਟੀ ਵਾਇਰਸ ਹੋਵੇ..ਜੀਹਦੇ ਨਾਲ਼ ਕਿਸਮਤਾਂ 'ਚ ਆਏ ਵਾਰਿਰਸ ਦਾ ਵੀ ਇਲਾਜ਼ ਹੋ ਜਾਵੇ! ਫੇਰ ਤਾਂ ਸਾਰਾ ਸਿਸਟਮ ਆਪੇ ਸੁਧਰ ਜਾਵੇ...ਬਹੁਤ ਖ਼ੂਬਸੂਰਤ ਖ਼ਿਆਲ ਹੈ...ਮੁਬਾਰਕਬਾਦ ਕਬੂਲ ਕਰੋ!

ਤਮੰਨਾ