ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 9, 2009

ਕਸ਼ਮੀਰ ਸਿੰਘ ਘੁੰਮਣ - ਨਜ਼ਮ

ਇਕਰਾਰਨਾਮਾ

ਨਜ਼ਮ

ਆਖਿਰ ਲਾ ਦਿੰਦਾ ਹੈ ਅੰਗੂਠਾ,

ਕਾਗਜ਼ ਦੇ ਇੱਕ ਵਰਕੇ ਉੱਪਰ

ਬੱਸ ਕਿਸੇ ਮਜਬੂਰੀ ਖਾਤਰ,

ਕਿਸੇ ਦੀ ਜਾਨ ਬਚਾਉਂਣ ਲਈ

ਪੇਟ ਦੀ ਭੁੱਖ ਮਿਟਾਉਂਣ ਲਈ,

ਨਾ ਚਾਹੁੰਦਿਆਂ ਹੋਇਆਂ ਵੀ

ਸਭ ਜ਼ਹਿਮਤ ਝੱਲਣ ਵਾਸਤੇ,

ਉਧਾਰ ਹੱਟੀ ਦਾ ਮੋੜਣ ਲਈ

----

ਆਖਿਰ ਲਾ ਦਿੰਦਾ ਹੈ ਅੰਗੂਠਾ,

ਕਾਗਜ਼ ਦੇ ਇੱਕ ਵਰਕੇ ਉੱਪਰ

ਫਿਰ ਦੇ ਦਿੰਦਾ ਹੈ ਇਜਾਜ਼ਤ,

ਸਰੀਰ ਨੂੰ ਚੀਰਨ ਪਾੜਣ ਦੀ

ਆਪਣੇ ਪ੍ਰੀਵਾਰ ਨੂੰ ਪਾਲਣ ਲਈ,

ਜਾਂ ਘਰੋਂ ਗੁਰਬਤ ਟਾਲਣ ਲਈ

ਜੋ ਖ਼ੁਦ ਪੜ੍ਹ ਸਕਦਾ ਨਹੀਂ,

ਹਾਂ ਲਈ ਸਿਰ ਹੀ ਹਿਲਾਉਂਦਾ ਹੈ

ਬਿਨ ਇਲਾਜੋਂ ਮਰਨੇ ਲਈ,

ਸਭ ਦੁੱਖ ਪੀੜਾਂ ਜਰਨੇ ਲਈ

----

ਆਖਿਰ ਲਾ ਦਿੰਦਾ ਹੈ ਅਗੂੰਠਾ,

ਕਾਗਜ਼ ਦੇ ਇੱਕ ਵਰਕੇ ਉੱਪਰ

ਆਪਣੇ ਨਿੱਕੇ ਨਿੱਕੇ ਬੋਟਾਂ ਨੂੰ,

ਭੁੱਖੇ ਭਾਣੇ ਤੜਫਦੇ ਛੱਡ ਕੇ,

ਆਸ ਦੀ ਕਿਰਨ ਫੜਨੇ ਲਈ

ਜ਼ਿੰਦਗੀ ਮੌਤ ਨਾਲ ਲੜਨੇ ਲਈ

ਥੱਕ ਹਾਰ ਗਿਆ ਪੂਜਾ ਕਰਕੇ,

ਪੱਥਰ ਦਿਲ ਬਣੇ ਭਗਵਾਨ ਦੀ

ਉੱਠ ਗਿਆ ਪ੍ਰਭੂ ਤੋਂ ਵਿਸ਼ਵਾਸ,

ਹੋਰ ਕਿਸ ਤੇ ਰੱਖਦਾ ਆਸ

----

ਆਖਿਰ ਲਾ ਦਿੰਦਾ ਹੈ ਅੰਗੂਠਾ,

ਕਾਗਜ਼ ਦੇ ਇੱਕ ਵਰਕੇ ਉੱਪਰ

ਬੱਸ ਕਿਸੇ ਮਜਬੂਰੀ ਖਾਤਰ,

ਕਿਸੇ ਦੀ ਜਾਨ ਬਚਾਉਂਣ ਲਈ

ਪੇਟ ਦੀ ਭੁੱਖ ਮਿਟਾਉਂਣ ਲਈ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਘੁੰਮਣ ਸਾਹਿਬ! ਇੱਕ ਆਮ ਆਦਮੀ ਦੀਆਂ ਮਜਬੂਰੀਆਂ ਨੂੰ ਉਘਾੜਦੀ ਇਹ ਨਜ਼ਮ ਬਹੁਤ ਸੋਹਣੀ ਹੈ...ਮੁਬਾਰਕਬਾਦ ਕਬੂਲ ਕਰੋ!ਮੂਲ ਨਾਲੋਂ ਵੱਧ ਵਿਆਜ਼ ਤਾਰ-ਤਾਰ ਕੇ ਪੁਰਾਣੇ ਬਜ਼ੁਰਗ ਕੁੱਬੇ ਹੋ ਜਾਂਦੇ ਸਨ, ਪਰ ਲਾਲਚੀ ਸ਼ਾਹਾਂ ਦਾ ਕਰਜ਼ਾ ਨਹੀਂ ਸੀ ਲਹਿੰਦਾ...
ਆਖਿਰ ਲਾ ਦਿੰਦਾ ਹੈ ਅੰਗੂਠਾ,

ਕਾਗਜ਼ ਦੇ ਇੱਕ ਵਰਕੇ ਉੱਪਰ।

ਬੱਸ ਕਿਸੇ ਮਜਬੂਰੀ ਖਾਤਰ,

ਕਿਸੇ ਦੀ ਜਾਨ ਬਚਾਉਂਣ ਲਈ ।

ਪੇਟ ਦੀ ਭੁੱਖ ਮਿਟਾਉਂਣ ਲਈ,

ਨਾ ਚਾਹੁੰਦਿਆਂ ਹੋਇਆਂ ਵੀ ।

ਸਭ ਜ਼ਹਿਮਤ ਝੱਲਣ ਵਾਸਤੇ,

ਉਧਾਰ ਹੱਟੀ ਦਾ ਮੋੜਣ ਲਈ ।
====
ਆਖਿਰ ਲਾ ਦਿੰਦਾ ਹੈ ਅੰਗੂਠਾ,

ਕਾਗਜ਼ ਦੇ ਇੱਕ ਵਰਕੇ ਉੱਪਰ ।

ਫਿਰ ਦੇ ਦਿੰਦਾ ਹੈ ਇਜਾਜ਼ਤ,

ਸਰੀਰ ਨੂੰ ਚੀਰਨ ਪਾੜਣ ਦੀ ।

ਆਪਣੇ ਪ੍ਰੀਵਾਰ ਨੂੰ ਪਾਲਣ ਲਈ,

ਜਾਂ ਘਰੋਂ ਗੁਰਬਤ ਟਾਲਣ ਲਈ ।

ਜੋ ਖ਼ੁਦ ਪੜ੍ਹ ਸਕਦਾ ਨਹੀਂ,

ਹਾਂ ਲਈ ਸਿਰ ਹੀ ਹਿਲਾਉਂਦਾ ਹੈ ।

ਬਿਨ ਇਲਾਜੋਂ ਮਰਨੇ ਲਈ,

ਸਭ ਦੁੱਖ ਪੀੜਾਂ ਜਰਨੇ ਲਈ ।

ਜ਼ਿੰਦਗੀ ਦੇ ਬੜੇ ਵੱਖਰੇ ਪਹਿਲੂ ਪੇਸ਼ ਕੀਤੇ ਨੇ ਤੁਸੀਂ ਇਸ ਨਜ਼ਮ 'ਚ। ਬਹੁਤ ਖ਼ੂਬ!
ਤਮੰਨਾ