ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, January 9, 2009

ਡਾ: ਸੁਖਪਾਲ - ਨਜ਼ਮ

ਰਚਨਾ

ਨਜ਼ਮ

ਰਚਨਾ ਕਰਨ ਵਾਲ਼ਾ-

ਮੈਂ ਨਹੀਂ

ਮੈਂ ਤਾਂ ਆਪ ਹੀ ਰਚਨਾ ਹਾਂ

ਰਚਨਾ ਹੋ ਜਾਂਦੀ ਹੈ

ਬਸ ਮੇਰੇ ਰਾਹੀਂ

ਮੈਂ ਜੀਕਰ ਇਕ ਤੱਕਲ਼ਾ ਹਾਂ

----

ਇੱਕ ਅਣਦਿਸਦਾ ਹੱਥ ਕੁਦਰਤ ਦਾ

ਤੰਦ ਨਾਲ਼ ਤੰਦ ਜੋੜਦਾ ਆਵੇ

ਮੇਰਾ ਛਿੱਕੂ ਭਰਦਾ ਜਾਵੇ

----

ਕੋਈ ਅੱਟੀ ਕਵਿਤਾ ਦੀ-

ਕੋਈ ਪੱਕੇ ਟੁੱਕਰ ਦੀ-

ਕੋਈ ਲਿੰਬੇ ਵਿਹੜੇ ਦੀ-

ਕੋਈ ਜੰਮੇ ਬਾਲ ਜਿਹੀ-

ਕੋਈ ਅੱਟੀ ਰਿਸ਼ਤਿਆਂ ਦੀ-

ਕੋਈ ਪਹਿਲੇ-ਪਹਿਲ

ਉਚਾਰੀ ਜਪੁਜੀ ਦੀ...

----

ਮੈਂ ਰਚਨਾ ਦਾ ਮਾਣ ਕੀ ਕਰਨਾ

ਮੇਰੇ ਲਈ ਤਾਂ ਬਹੁਤ ਹੈ ਏਨਾ

ਉਸ ਆਪਣੀ ਰਚਨਾ ਲਈ-

ਮੈਨੂੰ ਚੁਣਿਆ....

----

ਮੇਰਾ ਕੰਮ ਤਾਂ ਕੁੱਲ ਏਨਾ ਹੀ-

ਤੱਕਲ਼ੇ ਵਾਗੂੰ ਘੁੰਮਦੇ ਰਹਿਣਾ...

ਟੁਰਨਾ, ਖਾਣਾ, ਲਿਖਣਾ, ਚੁੰਮਣਾ

ਸੌਣਾ, ਹੱਸਣਾ, ਕੱਤਣਾ, ਰੁੱਸਣਾ

ਸੱਭੋ ਕੁਝ ਹੀ ਲੈਅ ਵਿੱਚ ਕਰਨਾ...

----

ਹਰ ਇੱਕ ਆਉਂਦੀ ਅਗਲੀ ਤੰਦ ਨੂੰ

ਸਹਿਜ ਸੁਭਾਏ ਉਤਰਨ ਦੇਵਾਂ

ਰਚਨਾ ਦੇ ਰਾਹ ਵਿੱਚ ਨਾ ਆਵਾਂ

ਬਸ-

ਰਚਨਾ ਲਈ ਰਾਹ ਬਣਾਂ!

2 comments:

surjit said...

Sukhdev ji

I want to cogratulate you for writing such a wonderful poem !

Surjit.

ਤਨਦੀਪ 'ਤਮੰਨਾ' said...

ਡਾ: ਸੁਖਪਾਲ ਜੀ...ਨਜ਼ਮ ਬਹੁਤ ਹੀ ਖ਼ੂਬਸੂਰਤ ਹੈ। ਮੁਬਾਰਕਬਾਦ ਕਬੂਲ ਕਰੋ!
ਰਚਨਾ ਕਰਨ ਵਾਲ਼ਾ-

ਮੈਂ ਨਹੀਂ

ਮੈਂ ਤਾਂ ਆਪ ਹੀ ਰਚਨਾ ਹਾਂ

ਰਚਨਾ ਹੋ ਜਾਂਦੀ ਹੈ

ਬਸ ਮੇਰੇ ਰਾਹੀਂ

ਮੈਂ ਜੀਕਰ ਇਕ ਤੱਕਲ਼ਾ ਹਾਂ

----

ਇੱਕ ਅਣਦਿਸਦਾ ਹੱਥ ਕੁਦਰਤ ਦਾ

ਤੰਦ ਨਾਲ਼ ਤੰਦ ਜੋੜਦਾ ਆਵੇ

ਮੇਰਾ ਛਿੱਕੂ ਭਰਦਾ ਜਾਵੇ
---
ਮੇਰਾ ਕੰਮ ਤਾਂ ਕੁੱਲ ਏਨਾ ਹੀ-

ਤੱਕਲ਼ੇ ਵਾਗੂੰ ਘੁੰਮਦੇ ਰਹਿਣਾ...

ਟੁਰਨਾ, ਖਾਣਾ, ਲਿਖਣਾ, ਚੁੰਮਣਾ

ਸੌਣਾ, ਹੱਸਣਾ, ਕੱਤਣਾ, ਰੁੱਸਣਾ

ਸੱਭੋ ਕੁਝ ਹੀ ਲੈਅ ਵਿੱਚ ਕਰਨਾ...

----

ਹਰ ਇੱਕ ਆਉਂਦੀ ਅਗਲੀ ਤੰਦ ਨੂੰ

ਸਹਿਜ ਸੁਭਾਏ ਉਤਰਨ ਦੇਵਾਂ

ਰਚਨਾ ਦੇ ਰਾਹ ਵਿੱਚ ਨਾ ਆਵਾਂ

ਬਸ-

ਰਚਨਾ ਲਈ ਰਾਹ ਬਣਾਂ!

ਬਹੁਤ ਖ਼ੂਬ!ਜਲਦ ਹੀ ਫੋਨ ਤੇ ਗੱਲ ਹੋਣ ਦੀ ਆਸ ਨਾਲ਼....

ਤਮੰਨਾ