ਦੋਸਤੋ! ਸਤਿਕਾਰਤ ਸੰਤੋਖ ਧਾਲੀਵਾਲ ਸਾਹਿਬ ਦੀ ਇਸ ਬੇਹੱਦ ਖ਼ੂਬਸੂਰਤ ਨਜ਼ਮ ਨੇ ਮੈਨੂੰ ਪਿਛਲੇ ਚਾਰ ਦਿਨਾਂ ਦਾ ਸੋਚਾਂ ਦੀ ਅਜੀਬ ਘੁੰਮਣਘੇਰੀ ‘ਚ ਪਾਇਆ ਹੋਇਐ...ਕਿ ਔਰਤ ਕਿੰਨੇ ਕਿਰਦਾਰ ਨਿਭਾਉਂਦੀ ਹੈ...ਹਰ ਪਲ ਵੱਖਰਾ ਕਿਰਦਾਰ...ਤੇ ਉਸਦੀ ਕਿਸੇ ਵੀ ਕਿਰਦਾਰ ਨਿਭਾਉਂਣ ‘ਚ ਹੋਈ ਖ਼ੁਨਾਮੀ ਨੂੰ ਬਖ਼ਸ਼ਿਆ ਨਹੀਂ ਜਾਂਦਾ..ਤੇ ਮਰਦ...ਮੁਆਫ਼ ਕਰਨਾ... ਪਤਨੀ ‘ਚੋਂ ਮਹਿਬੂਬਾ ਤੇ ਮਹਿਬੂਬਾ ‘ਚੋਂ ਪਤਨੀ ਹੀ ਤਲਾਸ਼ਦਾ ਰਹਿ ਜਾਂਦਾ ਹੈ..ਕੈਸੀ ਵਿਡੰਬਨਾ ਹੈ ਇਹ?
ਧਾਲੀਵਾਲ ਸਾਹਿਬ ਦੀ ਇਹ ਨਜ਼ਮ ਮੈਂ ਪਿਛਲੇ ਚਾਰ ਕੁ ਦਿਨਾਂ ‘ਚ ਬਹੁਤ ਵਾਰ ਪੜ੍ਹੀ ਹੈ...ਹਰ ਵਾਰ ਇੱਕ ਵੱਖਰੇ ਸਵਾਲ ਨੇ ਡੰਗਿਆ ਹੈ...ਤੇ ਭਾਵੁਕ ਹੋ ਜਾਂਦੀ ਹਾਂ ਤਾਂ ਇੱਕ ਮਾਂ ਦੇ ਕੌੜੀ ਵੇਲ ਵਾਂਗ ਵਧਦੀ ਧੀ ਅਤੇ ਦੁਨਿਆਵੀ ਰਿਸ਼ਤੇ ਨੂੰ ਸਹੀ ਢੰਗ ਨਾਲ਼ ਨਿਭਾ ਸਕਣ ਦੇ ਫ਼ਿਕਰ ਨੂੰ ਸੋਚ ਕੇ...ਐਸੀ ਔਰਤ ਦੇ ਸਾਰੇ ਕਿਰਦਾਰ ਮੈਨੂੰ ਕੁਰਲਾਉਂਦੇ ਜਾਪੇ ਨੇ...ਮੁਕਤੀ ਕਿਤੇ ਵੀ ਨਹੀਂ।
ਸੱਪ
ਨਜ਼ਮ
ਅੱਜ ਸਵੇਰੇ
ਬਿਸਤਰ ਦੀਆਂ ਸਿਲਵਟਾਂ ‘ਚੋਂ
ਉਸ ਸੱਪ ਦਾ ਜ਼ਿਕਰ
ਬੇਮੁਹਾਰਾ ਹੋ ਕੇ ਛਿੜ ਪਿਆ
ਜਿਹੜਾ ਕੱਲ੍ਹ ਰਾਤ ਇੱਥੇ
ਆਪਣੀ ਵਾਧੂ ਕੁੰਜ ਲਾਹੁੰਦਾ ਰਿਹਾ ਸੀ ।
ਥੱਕੇ ਹੱਡਾਂ ਨਾਲ ਖਹਿੰਦਾ ਰਿਹਾ ਸੀ ।
ਵਲੂੰਧਰਦਾ ਰਿਹਾ ਸੀ
ਮਾਯੂਸੀਆਂ ਦੀ ਨਿਆਸਰੀ ਧਰਤੀ ।
----
ਉਸਦੀ ਲਲਚਾਈ ਜੀਭ
ਝੂਠੇ ਇਕਰਾਰ ਕਰਦੀ ਰਹੀ ਸੀ
ਪਤਨੀ ਦੇ ਸਹਿਮੇ ਹੋਠਾਂ ਨਾਲ ।
ਉਹ ਵਿਸ ਘੋਲ਼ਦਾ ਰਿਹਾ ਸੀ
ਤੜਫ਼ਦਾ ਰਿਹਾ ਸੀ
ਪਤਨੀ ਦੇ ਜਿਸਮ ‘ਚੋਂ
ਮਹਿਬੂਬ ਵਰਗੀ ਮਹਿਕ ਲਈ ।
(ਪਰ) ਓਥੇ ਤਾਂ.....
ਲੰਚ ਪੈਕ ਕਰਨ ਦਾ ਫ਼ਿਕਰ ਸੀ
ਪਤੀ ਦੀਆਂ ਖੁਰਦਰੀਆਂ
ਦਿਹਾੜੀਆਂ ਲਈ।
ਤੇ---
ਸਕੂਲ ‘ਚ
ਨਿੱਕੀਆਂ ਨਿੱਕੀਆਂ ਕੰਧਾਂ ‘ਤੇ ਬਹਿ
ਬਚਪਨੇ ਦੀ ਅੱਯਾਸ਼ੀ ਲਈ ।
ਫ਼ਿਕਰ ਸੀ ਹੈਡ ਟੀਚਰ ਨੂੰ
ਨੋਟ ਲਿਖਣ ਦਾ
ਕਿ ਗਲੀ ਦੇ
ਕਤੂਰਿਆਂ ਨਾਲ ਚੌੜ ਕਰਦਾ
ਪੱਪੂ ਗੁਆ ਆਇਆ ਸੀ
ਸਕੂਲ ਦੀ ਟਾਈ
ਰਾਹ ‘ਚ ਕੱਲ੍ਹ।
ਧੀ ਨੀਤੂ ਦੀ ਬਰਾ ਦਾ
ਵਧਿਆ ਨੰਬਰ
ਲਕਾਉਣ ਦੀ ਸੰਸਾ ਸੀ
‘ਬਿੱਲੇ’ ਬਾਣੀਏ ਦੀ ਲੁੱਚੀ ਨਜ਼ਰ ਤੋਂ
ਜਿਸਨੇ ਬੜੇ ਹੇਜ ਨਾਲ ਕਿਹਾ ਸੀ
“ਹੈਂਅ---36 ਬੀ ਹੋ ਗਿਆ
ਆਪਣੀ ਨੀਤੂ ਦਾ ਨੰਬਰ---?”
ਤੇ........
ਆਖਰੀ ਸੌ ਦਾ ਨੋਟ
ਭਾਨ ਬਣ ਜਾਣ ਦਾ ਫ਼ਿਕਰ
ਕੀੜਿਆਂ ਦੇ ਭੋਣ ‘ਤੇ ਖੜ੍ਹਾ ਕਰਕੇ
ਤੜਫ਼ਾ ਰਿਹਾ ਸੀ
ਬਚਦੇ ਮਹੀਨੇ ਦੇ ਦਿਨਾਂ ਨੂੰ ।
----
ਉਥੋਂ ਮਹਿਬੂਬ ਤਾਂ ਕੀ
ਪਤਨੀ ਵੀ ਗ਼ਾਇਬ ਸੀ ।
ਸਿਰਫ ਮਾਂ ਸੀ---
ਮਾਂ ਬਣੀ ਹਰ ਔਰਤ ‘ਚੋਂ
ਪਤਨੀ ਮਨਫ਼ੀ ਹੋ ਜਾਂਦੀ ਹੈ ।
ਬਸ ਰਹਿ ਜਾਂਦੀਆਂ ਹਨ
ਸਿਰਫ਼
ਫ਼ਰਜ਼ਾਂ ਦੇ ਕਿਲੇ ਨਾਲ ਬੱਝੀਆਂ
ਚਾਰ ਲਾਵਾਂ ।
----
ਤੇ ਫੇਰ ਇਕ ਗਹਿਰੀ ਸ਼ਾਮ
ਉਹ ਸੱਪ........
ਪਤਨੀ ਦੇ ਦੁੱਧ ਦਾ
ਭਰਿਆ ਕਟੋਰਾ
ਡੀਕਣ ਮਗਰੋਂ
ਸੰਸਕਾਰਾਂ ਦੀ ਸਰਦਲ ਦਰੜ,
ਚੁਪ-ਚੁਪੀਤੇ
ਹੰਢਾਈਆਂ ਦੀਵਾਰਾਂ ਟੱਪ ਗਿਆ ---
ਕਿਸੇ ਸਜਰੀ ਮਹਿਕ ਦੀ
ਮੁਥਾਜੀ ਕਰਨ ।
ਸੁਪਨਿਆਂ ਦੇ ਬਗੀਚਿਆਂ ‘ਚੋਂ
ਲੰਘ ਕੇ ਆਈ ਪੌਣ ਨੂੰ
ਮਹਿਬੂਬ ਦਾ ਨਾਅ ਦੇਣ ।
ਸੁਰਖ਼ ਬੁਲ੍ਹਾਂ ਦੇ ਰੰਗਾਂ ਦੀ
ਸਤਰੰਗੀ ਪੀਂਗ ਝੂਟਣ ।
ਤੇ ਉਸਦੀ ਧੁੰਨੀ ਦੀ
ਡੂੰਘੀ ਖੂਹੀ ‘ਚੋਂ
ਜੀਭ ਦੇ ਡੋਲੂ ਭਰ ਭਰ
ਪਿਆਸ ਬਝਾਉਣ ਲਈ ।
(ਪਰ) ਰੇਗਸਤਾਨਾਂ ਦੀ ਪਿਆਸ
ਚੂਲੀ ਕੁ ਭਰ ਪਾਣੀ
ਕਿੰਝ ਬਝਾਉਂਦਾ ।
----
ਤੇ ਭਾਲ਼ਦਾ ਰਿਹਾ
ਵਕਤ ਦੀਆਂ ਉਜਾੜਾਂ ‘ਚੋਂ
ਪਤਨੀ ਵਰਗੀ ਔਰਤ
ਜਿਹੜੀ ਮਾਂ ਹੁੰਦੀ ਹੋਈ
ਮਹਿਬੂਬ ਵੀ ਹੋਵੇ!
3 comments:
Respected Dhaliwal saheb...iss nazam layee main apne vichar pehlan hi de chukki haan...ikk vakhri kisam di nazam ch sookham ehsaas kalamband karn layee mubarakaan.
ਉਥੋਂ ਮਹਿਬੂਬ ਤਾਂ ਕੀ
ਪਤਨੀ ਵੀ ਗ਼ਾਇਬ ਸੀ ।
ਸਿਰਫ ਮਾਂ ਸੀ---
ਮਾਂ ਬਣੀ ਹਰ ਔਰਤ ‘ਚੋਂ
ਪਤਨੀ ਮਨਫ਼ੀ ਹੋ ਜਾਂਦੀ ਹੈ ।
ਬਸ ਰਹਿ ਜਾਂਦੀਆਂ ਹਨ
ਸਿਰਫ਼
ਫ਼ਰਜ਼ਾਂ ਦੇ ਕਿਲੇ ਨਾਲ ਬੱਝੀਆਂ
ਚਾਰ ਲਾਵਾਂ ।
----
ਤੇ ਫੇਰ ਇਕ ਗਹਿਰੀ ਸ਼ਾਮ
ਉਹ ਸੱਪ........
ਪਤਨੀ ਦੇ ਦੁੱਧ ਦਾ
ਭਰਿਆ ਕਟੋਰਾ
ਡੀਕਣ ਮਗਰੋਂ
ਸੰਸਕਾਰਾਂ ਦੀ ਸਰਦਲ ਦਰੜ,
ਚੁਪ-ਚੁਪੀਤੇ
ਹੰਢਾਈਆਂ ਦੀਵਾਰਾਂ ਟੱਪ ਗਿਆ ---
ਕਿਸੇ ਸਜਰੀ ਮਹਿਕ ਦੀ
ਮੁਥਾਜੀ ਕਰਨ ।
----
ਤੇ ਭਾਲ਼ਦਾ ਰਿਹਾ
ਵਕਤ ਦੀਆਂ ਉਜਾੜਾਂ ‘ਚੋਂ
ਪਤਨੀ ਵਰਗੀ ਔਰਤ
ਜਿਹੜੀ ਮਾਂ ਹੁੰਦੀ ਹੋਈ
ਮਹਿਬੂਬ ਵੀ ਹੋਵੇ!
Bahut khoob!
Tamanna
Santok Dhaliwal ji di nazam wadhiya laggi..Ohna nu mubarakaan! Samaaj di bhairri soch ate dikhavey de duniavi rishteyaan te changa var keeta hai.
Jagtar Singh Brar
Canada
=============
Shukriya Uncle ji.
संतोख धालीवाल की कविताएँ ;सप' और 'पवित्र ग़ुनाह' दिल को झकझोर देती हैं । हम जब औरत के बारे में सोचते है तो उसके इंसानी रूप पर विचार नहीं करते । संसारन ्के स्रे अत्याचार (युद्ध हो या शान्ति) का शिकार औरत ही होती है । आज का पढ़ा -लिखा आदमी भी ज़्यादा आगे की बात न सोचकर उसी अत्याचार में शानिल है ।तनदीप जी आप बहुत अच्छी रचनाएं देकर बहुत उद्दात्त कार्य कर रही हैं ।
रामेश्वर काम्बोज 'हिमांशु'
Post a Comment