ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 10, 2009

ਦਵਿੰਦਰ ਸਿੰਘ ਪੂਨੀਆ - ਕਿਤਾਬ ਰਿਲੀਜ਼ ਸਮਾਗਮ

ਦੋਸਤੋ! ਇਹ ਖ਼ਬਰ ਸਾਂਝੀ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਵੈਨਕੂਵਰ ਵਸਦੇ ਲੇਖਕ ਸਤਿਕਾਰਤ ਦਵਿੰਦਰ ਸਿੰਘ ਪੂਨੀਆ ਜੀ ਦੀਆਂ ਦੋ ਕਿਤਾਬਾਂ ਨਜ਼ਮ ਸੰਗ੍ਰਹਿ 'ਚਿਹਰਿਆਂ ਦੇ ਲੈਂਡਸਕੇਪ' ਅਤੇ ਗ਼ਜ਼ਲ ਸੰਗ੍ਰਹਿ 'ਕੀ ਗ਼ਲਤ ਹੈ ਕੀ ਸਹੀ' ਕੱਲ੍ਹ ਦਿਨ ਐਤਵਾਰ, ਜਨਵਰੀ 11, 2009 ਨੂੰ ਗੌਰਮਿੰਟ ਸੀਨੀਅਰ ਸਕੂਲ, ਸਮਰਾਲ਼ਾ, ਪੰਜਾਬ ਵਿਖੇ ਸਵੇਰੇ 11 ਵਜੇ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਪਹੁੰਚਣਗੀਆਂ। ਜੇਕਰ ਤੁਸੀਂ ਵੀ ਪੰਜਾਬ 'ਚ ਹੋ ਤਾਂ, ਇਸ ਸ਼ੁੱਭ ਮੌਕੇ ਤੇ ਪਹੁੰਚ ਕੇ ਰੌਣਕ 'ਚ ਵਾਧਾ ਜ਼ਰੂਰ ਕਰਨਾ... ਸ਼ੁਕਰਗੁਜ਼ਾਰ ਹੋਵਾਂਗੇ।

ਪੂਨੀਆ ਸਾਹਿਬ! ਗਗਨਦੀਪ ਜੀ ਤੋਂ ਕਿਤਾਬਾਂ ਦੀ ਬਹੁਤ ਤਾਰੀਫ਼ ਸੁਣੀ ਹੈ...ਆਰਸੀ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਾਂ! ਤੁਹਾਡੇ ਕੈਨੇਡਾ ਵਾਪਸ ਆਉਂਣ ਤੇ ਕਿਤਾਬਾਂ ਪੜ੍ਹਨ ਲਈ ਮਿਲ਼ਣ ਦਾ ਸਾਨੂੰ ਸਭ ਨੂੰ ਇੰਤਜ਼ਾਰ ਰਹੇਗਾ।ਡੈਡੀ ਜੀ ਬਾਦਲ ਸਾਹਿਬ ਬਹੁਤ-ਬਹੁਤ ਮੁਬਾਰਕਾਂ ਤੇ ਸ਼ਾਬਾਸ਼ ਭੇਜ ਰਹੇ ਨੇ।

ਸੰਪਰਕ ਕਰਨ ਲਈ ਪੂਨੀਆ ਸਾਹਿਬ ਦਾ ਇੰਡੀਆ 'ਚ ਫੋਨ ਨੰਬਰ ਹੈ: 011-91-941-726-3410
ਅਦਬ ਸਹਿਤ
ਤਨਦੀਪ 'ਤਮੰਨਾ'



No comments: