ਗ਼ਜ਼ਲ
ਅਜੇ ਤਾਂ ਜਾ ਰਿਹੈ ਉਹਨਾਂ ਦਿਆਂ ਪਿਤਰਾਂ ਨੂੰ ਪਾਣੀ।
ਅਜੇ ਮਿਲ਼ਿਆ ਨਹੀਂ ਬਾਬਾ ਤੇਰੇ ਖੇਤਾਂ ਨੂੰ ਪਾਣੀ।
----
ਜੇ ਬਚਿਆ, ਦੂਰ ਤੱਕ ਸੜਕਾਂ ਨੂੰ ਵੀ ਮੈਂ ਧੋ ਦਿਆਂਗਾ,
ਅਜੇ ਮੈਂ ਦੇ ਰਿਹਾਂ ਬਿਰਖਾਂ ਦੀਆਂ ਤੇਹਾਂ ਨੂੰ ਪਾਣੀ।
----
ਪਰਿੰਦੇ, ਰੌਸ਼ਨੀ, ਧੜਕਣ ਦਾ ਇਸਨੂੰ ਹੇਰਵਾ ਹੈ,
ਛੁਹਾਓ ਰਾਤ ਦੇ ਸੁੱਕੇ ਹੋਏ ਬੁੱਲ੍ਹਾਂ ਨੂੰ ਪਾਣੀ।
----
ਉਨ੍ਹਾਂ ਵਿੱਚ ਤੈਰ ਸਕਦੇ ਨੇ ਕਿਵੇਂ ਰੰਗੀਨ ਸੁਪਨੇ,
ਕਦੇ ਮਿਲ਼ ਨਹੀਂ ਸਕਿਆ ਜਿਨ੍ਹਾਂ ਅੱਖਾਂ ਨੂੰ ਪਾਣੀ।
----
ਬੜਾ ਹੀ ਜੀ ਕਰੇ ਬੈਠਾਂ ਕਿਤੇ ਖੇਤਾਂ ‘ਚ ਜਾ ਕੇ,
ਤੇ ਨਿੱਤ ਪੁੱਛਿਆ ਕਰਾਂ ਚਿੜੀਆਂ ਦੀਆਂ ਡਾਰਾਂ ਨੂੰ ਪਾਣੀ।
----
ਅਗੇਰੇ ਜਾ ਰਹੇ ਨੇ ਹੋਰ ਵੀ ਅੱਜ ਦੇ ਘਨੱਈਏ,
ਪਿਲਾਉਂਦੇ ਜੰਗ ਦੇ ਮੈਦਾਨ ਵਿੱਚ ਲਾਸ਼ਾਂ ਨੂੰ ਪਾਣੀ।
2 comments:
Rajinder Piyare...Main bahuat koshish kiti, geet kine hi likhe par kade gazal ni likh sakeya ...isse vaste gazlaan mainu vadhiaa lagdiaan ne .......Do
satraan 'ch poori katha.....ajj kal teri hi kitab parh riha haan.. meri har dua teri soch naal hai...likhda chal...tainu alag shally sirjani aaudi hai...Sahitik siyasat de pirh ton bachke rahin.. nahi taan eh ....(Hor ki main aakhan, tu khud siyana hain)...Baki merian unkahian teri gazal khud hi aakh rahi hai....Darvesh
Kai vaar shabad milde nahin,jo kehna hunda hai,uhde mech de....ethe 'dhanvad' shabad rasmi te niguna hai.
Bas tusi jo keh rahe ho,main samajh riha haan..........
-Rajinderjeet
Post a Comment