ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 23, 2009

ਸਾਹਿਤਕ ਜੁਗਲਬੰਦੀ

ਦੋਸਤੋ! ਤੁਹਾਡੇ ਨਾਲ਼ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਸਾਹਿਤਕ ਜੁਗਲਬੰਦੀਆਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਘਾਰਾ ਮਿਲ਼ਣ ਕਰਕੇ ਹੁਣ ਇੱਕ ਇੱਕ ਵੱਖਰਾ ਬਲੌਗ ਆਰਸੀ ਸ਼ਾਖਾਵਾਂ ਤਹਿਤ ਅਟੈਚ ਕਰ ਦਿੱਤਾ ਗਿਆ ਹੈ, ਜਿਸ ਵਿਚ ਦਰਸ਼ਨ ਦਰਵੇਸ਼ ਜੀ ਤੇ ਮੇਰੀਆਂ ਲਿਖੀਆਂ ਲਘੂ ਨਜ਼ਮਾਂ ਸਾਹਿਤਕ ਜੁਗਲਬੰਦੀ ਦੇ ਰੂਪ ਚ ਸ਼ਾਮਿਲ ਹੋਣਗੀਆਂ। ਇਹ ਬਲੌਗ ਮਹੀਨੇ ਕੁ ਤੋਂ ਤਿਆਰ ਸੀ, ਪਰ ਪਾਠਕਾਂ ਲਈ ਖੋਲ੍ਹਿਆ ਨਹੀਂ ਸੀ ਗਿਆ, ਪਰ ਅੱਜ ਤੋਂ ਇਸਦਾ ਲਿੰਕ ਪਾ ਦਿੱਤਾ ਗਿਆ ਹੈ।ਸੋ ਹੁਣ ਤੋਂ ਓਧਰ ਵੀ ਫੇਰੀ ਜ਼ਰੂਰ ਪਾਇਆ ਕਰੋ।



ਇੱਕ ਵਕਤ ਸੀ ਕਿ ਕੱਵਾਲੀਆਂ ਚ ਸ਼ਿਅਰ ਦਾ ਜਵਾਬ ਸ਼ਿਅਰ ਚ ਦੇਣ ਦਾ ਰਿਵਾਜ਼ ਹੁੰਦਾ ਸੀ, ਬੱਸ, ਏਸੇ ਕਲਾ ਨੂੰ ਆਰਸੀ ਵੱਲੋਂ ਅੱਗੇ ਤੋਰਨ ਦਾ ਤਹੱਈਆ ਕੀਤਾ ਗਿਆ ਹੈ, ਅਦਬ ਨਾਲ਼ ਨਜ਼ਮਾਂ ਦੇ ਜਵਾਬ ਨਜ਼ਮਾਂ ( ਸਿਰਫ਼ ਸੰਜੀਦਾ ਸ਼ਾਇਰੀ 'ਚ...ਮੋਬਾਇਲਾਂ ਤੇ ਚਲਦੀ ਘਟੀਆ ਤੁਕਬੰਦੀ ਨਹੀਂ ) ਚ ਦੇ ਕੇ ਵੱਖਰੀ ਪਿਰਤ ਪਾਉਂਣ ਵੱਲ ਇਹ ਪਹਿਲਾ ਕਦਮ ਹੈ। ਇਸ ਬਲੌਗ ਚ ਸਿਰਫ਼ ਲਘੂ ਨਜ਼ਮਾਂ ਹੀ ਸ਼ਾਮਿਲ ਹੋਣਗੀਆਂ। ਪਿਛਲੇ ਡੇਢ-ਦੋ ਕੁ ਸਾਲਾਂ ਤੋਂ ਲਿਖੀਆਂ ਸਾਹਿਤਕ ਜੁਗਲਬੰਦੀਆਂ ਇੱਕ-ਇੱਕ ਕਰਕੇ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ।



ਇਹ ਸਾਰੀਆਂ ਸਾਹਿਤਕ ਜੁਗਲਬੰਦੀਆਂ ਕਾਪੀਰਾਈਟਡ ਹਨ ਅਤੇ ਨੇੜਲੇ ਭਵਿੱਖ ਚ ਛਪਣ ਵਾਲ਼ੀ ਕਿਤਾਬ ਚ ਸ਼ਾਮਿਲ ਹੋਣਗੀਆਂ। ਕਿਰਪਾ ਕਰਕੇ ਇਹਨਾਂ ਨੂੰ ਬਿਨ੍ਹਾ ਆਗਿਆ ਕਿਤੇ ਹੋਰ ਛਾਪਣ, ਜਾਂ ਕਿਸੇ ਹੋਰ ਉਦੇਸ਼ ਲਈ ਵਰਤਣ ਤੋਂ ਗੁਰੇਜ਼ ਕੀਤਾ ਜਾਵੇ...ਸ਼ੁਕਰਗੁਜ਼ਾਰ ਹੋਵਾਂਗੇ। ਆਸ ਹੈ ਕਿ ਇਸ ਵੱਖਰੀ ਕੋਸ਼ਿਸ਼ ਨੂੰ ਕਾਮਯਾਬ ਕਰਨ ਚ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਭਰਪੂਰ ਸਹਿਯੋਗ ਜ਼ਰੂਰ ਮਿਲ਼ੇਗਾ।



ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਆਰਸੀ ਤੋਂ ਪ੍ਰਭਾਵਿਤ ਹੋ ਕੇ ਬਲੌਗ/ਸਾਹਿਤਕ ਸਾਈਟਾਂ ਬਣਾਈਆਂ ਜਾਂਦੀਆਂ ਹਨ, ਪਰ ਮਾਣਯੋਗ ਲੇਖਕ ਦੋਸਤਾਂ ਅੱਗੇ ਬੇਨਤੀ ਹੈ ਕਿ ਬਲੌਗਾਂ/ਸਾਈਟਾਂ ਦੇ ਕੌਲਮਾਂ ਦੇ ਨਾਮ ਜ਼ਰੂਰ ਵੱਖ ਲਏ ਜਾਣ ਤਾਂ ਕਿ ਨਵੇਂ ਬਲੌਗਾਂ/ਸਾਈਟਾਂ ਦੀ ਵੀ ਆਰਸੀ ਦੀ ਤਰ੍ਹਾਂ ਨਿਵੇਕਲ਼ੀ ਤੇ ਵੱਖਰੀ ਪਛਾਣ ਬਣ ਸਕੇ। ਆਸ ਹੈ ਕਿ ਇਸ ਬੇਨਤੀ ਦਾ ਸਤਿਕਾਰ ਕਰਦੇ ਹੋਏ, ਘੱਟੋ-ਘੱਟ ਸਾਹਿਤਕ ਜੁਗਲਬੰਦੀ ਬਲੌਗ ਦਾ ਨਾਮ ਕਾਪੀ ਨਹੀਂ ਕੀਤਾ ਜਾਵੇਗਾ। ਹੁਣ ਤੱਕ ਦਿੱਤੇ ਸਾਹਿਤਕ ਸਹਿਯੋਗ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ।



ਇਸ ਬਲੌਗ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਜੁਗਲਬੰਦੀ 'ਤੇ ਕਲਿਕ ਕਰੋ ਜੀ!

ਅਦਬ ਸਹਿਤ

ਤਨਦੀਪ 'ਤਮੰਨਾ'

No comments: