ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 31, 2009

ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਦੋਸਤੋ! ਦਵਿੰਦਰ ਪੂਨੀਆ ਜੀ ਸਾਹਿਤ ਦੀਆਂ ਅਲੱਗ-ਅਲੱਗ ਸਿਨਫ਼ਾਂ ਜਿਵੇਂ: ਹਾਇਕੂ, ਤ੍ਰਿਵੇਣੀਆਂ ਆਦਿ ਲਿਖ ਕੇ ਨਵੇਂ ਤਜ਼ਰਬੇ ਕਰਦੇ ਹੀ ਰਹਿੰਦੇ ਹਨ। ਅੱਜ ਉਹਨਾਂ ਨੇ ਤਾਨਕਾ ਕਵਿਤਾਵਾਂ ਨਾਲ਼ ਇੰਡੀਆ ਤੋਂ ਵਾਪਸ ਆਕੇ ਪਹਿਲੀ ਹਾਜ਼ਰੀ ਲਵਾਈ ਹੈ।

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

ਤਾਨਕਾ ਕਵਿਤਾਵਾਂ

1. ਅਸੀਂ ਕੌਣ ਹਾਂ

ਆਰਤੀ ਕਰਨ ਵਾਲੇ

ਬਾਬਾ ਨਾਨਕ ਦੱਸਦਾ

ਆਰਤੀ ਹੋ ਰਹੀ ਨਿਰੰਤਰ

ਆਪਣੇ ਆਪ ਹੀ ਜੁਗਾਂ ਜੁਗੰਤਰ

-----

2. ਨਾਨਕ ਦੀਆਂ ਉਦਾਸੀਆਂ

ਗਿਆਨ, ਰੌਸ਼ਨੀ, ਮਹਿਕ

ਫੈਲਾਓਂਦੀਆਂ

ਸਾਡੀਆਂ ਉਦਾਸੀਆਂ

ਮਨ ਦਾ ਅੰਧਕਾਰ

----

3. ਰਸਤੇ ਭਟਕ ਰਹੇ ਸਨ

ਦਰਿਆ ਕਿਨਾਰੇ

ਚਿਰ ਕਾਲ ਤੋਂ

ਪੁਲ ਬਣਦੇ ਸਾਰ

ਕਰ ਗਏ ਦਰਿਆ ਪਾਰ

----

4. ਕਾਂ ਬਨੇਰੇ ਬੋਲਦਾ

ਕੌਣ ਸੁਣਦਾ

ਸੁੰਞੇ ਵਿਹੜੇ

ਲੱਗਿਆ ਤਾਲਾ

ਪਰਵਾਸੀ ਦੇ ਮਕਾਨ ਨੂੰ

----

5. ਟ੍ਰਾਲੀ ਚੋਂ ਖਿੱਚਦੇ ਗੰਨੇ

ਬੱਚੇ ਖੁਸ਼ ਕਿੰਨੇ

ਤੇਜ਼ ਵਕ਼ਤ ਚੋਂ

ਚੋਰੀ ਕਰਦੇ

ਮਿੱਠੇ-ਮਿੱਠੇ ਪਲ


6 comments:

Anonymous said...

ਤਾਨਕਾ ਕਵਿਤਾਵਾਂ ਖੂਬਸੂਰਤ ਨੇ। ਪਹਿਲੀ ਵਾਰ ਪੜੀਆਂ ਨੇ ਆਨੰਦ ਆ ਗਿਆ। ਖਾਸ ਤੌਰ ਤੇ ਗੰਨੇ ਵਾਲੀ। ਤੁਸੀਂ ਹਾਇਕੂ ਤਾਨਕਾ ਤੇ ਤ੍ਰਵੈਣੀ ਦੇ ਮਾਹਿਰ ਹੋਂ। ਤੁਹਾਡੀਆਂ ਗਜਲਾਂ ਤੇ ਕਵਿਤਾਵਾਂ ਮੈਨੂੰ ਬਹੁਤੀਆਂ ਚੰਗੀਆਂ ਨਹੀਂ ਲੱਗੀਆਂ।
ਗੁਰਪ੍ਰੀਤ
+੯੧੯੮੭੨੩੭੫੮੯੮

N Navrahi/एन नवराही said...

ਹਾਇਕੂ ਚੰਗੇ ਨੇ।
ਨਵਿਅਵੇਸ਼ ਨਵਰਾਹੀ

Gurinderjit Singh (Guri@Khalsa.com) said...

Devinder Ji,
Congratulations for your new book. Ganneyan wali Trolley ne kai kujh yaad krva ditta!
Ek ta sadak wich piya toya.. jithhe trolly/truck nu holly hona painda seee.. te aapan nu mauka mil janada see.. ganne ਧੂਸਣ da..

doosra.. trolly de uppar baitha dande wala bhai vi yaad aa gya

Thanks

ਤਨਦੀਪ 'ਤਮੰਨਾ' said...

ਸ਼ੁਕਰੀਆ ਗੁਰਪ੍ਰੀਤ ਵੀਰ ਜੀ
ਤੁਹਾਡਾ ਮੇਰੀਆਂ ਰਚਨਾਵਾਂ ਪੜ੍ਹਨ ਲਈ ਸ਼ੁਕਰੀਆ। ਮੈਂ ਕਿਸੇ ਵੀ ਚੀਜ਼ ਵਿੱਚ ਮਾਹਰ ਨਹੀਂ ਹਾਂ, ਨਾ ਹੀ ਇਹ ਦਾਅਵਾ ਹੈ ਤੇ ਨਾ ਹੀ ਇਹ ਦੌੜ। ਮੈਂ ਕੋਸ਼ਿਸ਼ ਨਾਲ਼ ਨਹੀਂ ਲਿਖ ਸਕਦਾ, ਕਿਉਂਕਿ ਮੇਰੇ ਕੋਲ਼ ਵਕਤ ਹੀ ਨਹੀਂ ਹੈ, ਪਰ ਅਕਸਰ ਲਿਖਿਆ ਹੋਇਆਂ ਕੱਟ ਦਿਆ ਕਰਦਾ ਹਾਂ। ਮੇਰਾ ਕਹਿਣ ਦਾ ਢੰਗ ਸ਼ਾਇਦ ਲਕੀਰ ਵਾਲ਼ਾ ਨਹੀਂ, ਇਸ ਲਈ ਬੇਨਤੀ ਹੈ ਕਿ ਲਕੀਰ ਤੋਂ ਉੱਤਰ ਕੇ ਸ਼ਾਂਤ ਮਨ ਨਾਲ਼ ਫੇਰ ਪੜ੍ਹਿਓ, ਡਿਕਸ਼ਨ. ਬਿੰਬ ਵਿਧਾਨ, ਕਾਵਿ-ਭਾਸ਼ਾ..ਇਮੇਜਰੀ, ਆਵੇਸ਼ ਆਦਿ ਪੱਖਾਂ ਤੇ ਗ਼ੌਰ ਜ਼ਰੂਰ ਕਰਿਓ ਤੇ ਫੇਰ ਆਪਾਂ ਏਸ ਬਾਰੇ 'ਚ ਗੱਲਬਾਤ ਜ਼ਰੂਰ ਕਰਾਂਗੇ। ਮੈਂ ਕਮੀਆਂ ਤੋਂ ਮੁਕਤ ਨਹੀਂ ਹਾਂ, ਸੋ ਹਰੇਕ ਪਾਠਕ ਦੇ ਸੁਝਾਅ ਦੀ ਉਡੀਕ ਵਿਚ ਹਾਂ।
ਤੁਹਾਡੀਆਂ ਨਜ਼ਮਾਂ 'ਚ ਸਚਮੁੱਚ ਦਮ ਹੈ, ਖੂਹ ਵਾਲ਼ੀ ਚੇਤੇ ਤੇ ਅਸਰ ਕਰ ਗਈ।

ਦਵਿੰਦਰ ਸਿੰਘ ਪੂਨੀਆ
ਕੈਨੇਡਾ

Rajinderjeet said...

Bilkul navin vidha 'ch nikkian-nikkian par bhaavpurat te sohniaan kavitaavan parhian,bahut changiian laggian,vaar-vaar padhan nu dil kita.
-Rajinderjeet

sukhdev said...

Nanak dian udhassian
Gian, raushni te
mehak phalaundian
Saadian udhassian
Mann da andhkar ... ...

Badi khoobsoorat kavita hai ji.
Kavita di eh navin vannagi first time parh reha haan. Wadhiya hai.
Keep it on ji .... ....

Sukhdev.