ਮਾਂ
ਨਜ਼ਮ
ਮਾਂ...
ਆਪਣੀ ਮਿੱਟੀ ‘ਚ
ਆਪ ਨੂੰ ਬੀਜਦੀ
ਜ਼ਰਖ਼ੇਜ਼ ਹੋ ਜਾਂਦੀ
ਫੁੱਟ ਪੈਂਦੇ ਅਸੀਂ।
----
ਮਾਂ...
ਆਪ ਹੀ
ਗੋਡੀ ਕਰਦੀ
ਪਾਣੀ ਦਿੰਦੀ
ਛਾਂਗ-ਤਰਾਸ਼
ਪਰਵਾਨ ਚੜਾਉਂਦੀ
ਪੂਰੇ ਸੂਰੇ ਬਿਰਖ ਬਣਾਉਂਦੀ।
----
ਮਾਂ...
ਚੋਗਾ ਚੁਗਾਉਂਦੀ
ਉੱਡਣਾ ਸਿਖਾਉਂਦੀ
ਅਸਮਾਨਾਂ ‘ਚ
ਨੀਲੀ ਚਾਦਰ ਦਾ
ਵਿਸਥਾਰ ਸਮਝਾਉਂਦੀ
ਇੱਕ ਦਿਨ....
..........ਉੱਡ ਜਾਂਦੇ ਬੋਟ।
----
ਮਾਂ...
ਭਰੀਆਂ ਅੱਖਾਂ ਨਾਲ਼
ਨਿਹਾਰਦੀ
ਦੁਆ ਮੰਗਦੀ
ਬੋਟਾਂ ਦੀ ਸਲਾਮਤੀ ਦੀ।
------------------
ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ ਤੇ ਪੰਜਾਬੀ ਸੱਥ ਵੱਲੋਂ ਪ੍ਰਕਾਸ਼ਿਤ ਕਿਤਾਬ: ‘ਮਾਵਾਂ ਠੰਢੀਆਂ ਛਾਵਾਂ’ ‘ਚੋਂ ਧੰਨਵਾਦ ਸਹਿਤ।
No comments:
Post a Comment