ਲੋਹੜੀ
ਨਜ਼ਮ
ਪਿਛਲੇ ਸਾਲ,
ਪਿੰਡ ਦੀ ਸੱਥ ਵਿੱਚ
ਸਭ ਨੇ ਰਲ਼ ਕੇ ਲੋਹੜੀ ਬਾਲ਼ੀ
ਤੂੰ ਵੀ ਸੈਂ,
ਮੈਂ ਵੀ ਸਾਂ ਉਥੇ
ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ।
----
ਰਸਮੀ ਖੁਸ਼ੀਆਂ ਹੌਲ਼ੀ ਹੌਲ਼ੀ
ਨਿੱਜੀ ਹੋਣ ਲੱਗੀਆਂ ।
ਨਿੱਜ-ਪ੍ਰਸਤੀ ਦਾ ਅਹਿਸਾਸ
ਤੇਰੇ ਮੇਰੇ ਵਿੱਚ ਜਾਗਿਆ ।
----
ਲੋਹੜੀ ਤੋਂ ਵੀ ਸੂਹੇ ਤੇਰੇ ਮੁੱਖੜੇ 'ਤੇ
ਜਿਵੇਂ ਮੈਂ ਤਿਲ਼ ਸੁੱਟ ਸੁੱਟ ਕੇ
ਤੈਨੂੰ ਸਜਦਾ ਕਰ ਰਿਹਾ ਹੋਵਾਂ ।
----
ਦੋ ਲੋਹੜੀਆਂ ਦੇ
ਓਸ ਸੁਮੇਲ ਤੋਂ ਬਾਅਦ ,
ਅੱਜ ਮੈਂ ਉਡੀਕ ਉਡੀਕ ਕੇ
ਕੋਲ਼ੇ ਹੋ ਗਿਆਂ
ਰਾਖ਼ ਬਣ ਚੱਲਿਆਂ,
ਠਰ ਚੱਲਿਆਂ!
----
ਐਪਰ-
ਦਿਲ 'ਚ ਅਜੇ ਵੀ
ਅਰਮਾਨਾਂ ਦਾ ਭਾਂਬੜ ਬਲ਼ਦਾ ਹੈ
ਖ਼ਿਆਲਾਂ ਦੇ ਪਰਵਾਨੇ
ਵਿਯੋਗ ਦੀ ਸ਼ੱਮਾ ਤੋਂ
ਆਪਾ ਵਾਰ ਰਹੇ ਨੇ
ਦੱਸ!
ਤੂੰ ਕਦੋਂ ਸ਼ਰੀਕ ਹੋਣੈ-
ਮੇਰੇ ਨਾਲ..!
ਹੁਣ ਮੇਰੇ ਦਿਲ' ਚ ਬਲ਼ਦੀ
ਲੋਹੜੀ ਸੇਕਣ ਲਈ...?
1 comment:
Badesha saheb..lohri de mauke te nazam sabh naal sanjhi karn layee behadd shukriya.
ਰਸਮੀ ਖੁਸ਼ੀਆਂ ਹੌਲ਼ੀ ਹੌਲ਼ੀ
ਨਿੱਜੀ ਹੋਣ ਲੱਗੀਆਂ ।
ਨਿੱਜ-ਪ੍ਰਸਤੀ ਦਾ ਅਹਿਸਾਸ
ਤੇਰੇ ਮੇਰੇ ਵਿੱਚ ਜਾਗਿਆ ।
----
ਲੋਹੜੀ ਤੋਂ ਵੀ ਸੂਹੇ ਤੇਰੇ ਮੁੱਖੜੇ 'ਤੇ
ਜਿਵੇਂ ਮੈਂ ਤਿਲ਼ ਸੁੱਟ ਸੁੱਟ ਕੇ
ਤੈਨੂੰ ਸਜਦਾ ਕਰ ਰਿਹਾ ਹੋਵਾਂ ।
Bahut khoob khayal hai.Mubarakaan.
Tamanna
Post a Comment