ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 23, 2009

ਡਾ: ਅਮਰਜੀਤ ਕੌਂਕੇ - ਨਜ਼ਮ

ਕਰਾਮਾਤ

ਨਜ਼ਮ

ਮੈਂ ਆਪਣੀ ਤੇਹ ਵਿਚ

ਪਰਚਿਆ ਰੇਗਿਸਤਾਨ ਸਾਂ

......

ਮੁੱਦਤ ਤੋਂ ਮੈਂ

ਆਪਣੀ ਤਪਸ਼ 'ਚ ਤਪਦਾ

ਆਪਣੀ ਅਗਨ 'ਚ ਸੜਦਾ

ਆਪਣੀ ਕਾਇਆ 'ਚ ਸੁਲਘਦਾ

........

ਭੁੱਲ ਗਈ ਸੀ ਮੈਨੂੰ

ਛਾਂ

ਪਿਆਸ

ਨੀਰ

----

ਭੁੱਲ ਗਏ ਸਨ

ਮੈਨੂੰ ਇਹ ਸਾਰੇ ਲਫਜ਼

ਲਫ਼ਜ਼ਾਂ ਦੇ ਸਾਰੇ ਮਾਅਨੇ

ਮੇਰੇ ਕਣ ਕਣ ਨੇ

ਆਪਣੀ ਵੀਰਾਨਗੀ

ਆਪਣੀ ਤਪਸ਼

ਆਪਣੀ ਉਦਾਸੀ ਵਿਚ

ਪਰਚਣਾ ਸਿੱਖ ਲਿਆ ਸੀ

----

ਪਰ

ਤੇਰੀਆਂ ਤਲ਼ੀਆਂ ਵਿਚੋਂ

ਮੋਹ ਦੀਆਂ

ਕੁਝ ਕੁ ਬੂੰਦਾਂ ਕੀ ਡਿੱਗੀਆਂ

ਕਿ ਮੇਰੇ ਕਣ ਕਣ ਵਿੱਚ

ਫੇਰ ਪਿਆਸ ਜਾਗ ਪਈ

----

ਜਿਉਂਣ ਦੀ ਪਿਆਸ

ਆਪਣੇ ਅੰਦਰੋਂ

ਕੁਝ ਉਗਾਉਂਣ ਦੀ ਪਿਆਸ

----

ਤੇਰੇ ਮੋਹ ਦੇ ਨੀਰ ਦੀਆਂ

ਕੁਝ ਕੁ ਬੂੰਦਾਂ ਨੇ

ਇਹ ਕੀ

ਕਰਾਮਾਤ ਕਰ ਦਿੱਤੀ

.....................

ਕਿ ਇਕ ਮਾਰੂਥਲ ਵਿਚ ਵੀ

ਜਿਉਂਣ ਦੀ ਖ਼ਾਹਿਸ਼ ਭਰ ਦਿੱਤੀ……

1 comment:

Writer-Director said...

Der baad punjabi de azeem shayer di behad pukhta ate kise parbhav adheen likhi iss nazam ne eh chand satraan likhan vaste mazboor kar dita...You are a lovely poet of my homogeneous poetry.... Beshak mere aapni hi kisam de gair sahetik rukhevein ne....par main gahe-bagahe aapni navein sahit nu parhn di koshish jaroor karda haan .. waqat kadhke vi parhan di koshish kiti hai.....Savi diyaan paintings nu maneya hai.... Parminderjit naal kai vaar gallaan kitiaan ne.... Vishal de moddhe naal turan di koshissh kiti hai.... Raam Singh Chahal de maut ute machaldi siyasat vekhi hai... bahuat sare navein talent nu vi maneya hai.... Par badkismati eh rahi ke jadon vi mere kol jehrhe vi magzine aaunde rahe... Sabubaan naal mere Amarjit di koi nazam ni si hundi ate mainu injh lagan lag piya si..ke navin kavita 'ch nirvan de sandharav di talaash karn vala mera lovely shaer shayed 10-12 saal ton kavita ton oohle ho giya hai....par aaj eh parbahvi chhatri da mittha sek handhaundi nazam parhke eni ku khushi hoi.... ke Amarjit teri kalam nu khushaamdeed aakhan nu dil kar aayea.... jeeo.. Uumeed ho gayi hai ke... sadi isologous poetry da aje waqt haiga....
Darshan Darvesh